ਵਿਰਲਾਪ2

1ਕਿਵੇਂ ਯਾਹਵੇਹ ਨੇ ਸੀਯੋਨ ਧੀ ਨੂੰਆਪਣੇ ਕ੍ਰੋਧ ਦੇ ਬੱਦਲ ਨਾਲ ਢੱਕਿਆ ਹੈ!ਉਸ ਨੇ ਇਸਰਾਏਲ ਦੀ ਸ਼ਾਨ ਨੂੰਅਕਾਸ਼ ਤੋਂ ਧਰਤੀ ਉੱਤੇ ਸੁੱਟ ਦਿੱਤਾ ਹੈ।ਉਸ ਨੇ ਆਪਣੇ ਕ੍ਰੋਧ ਦੇ ਦਿਨ ਵਿੱਚਆਪਣੇ ਪੈਰਾਂ ਦੀ ਚੌਂਕੀ ਨੂੰ ਚੇਤੇ ਨਹੀਂ ਕੀਤਾ।
2ਬਿਨਾਂ ਤਰਸ ਦੇ ਯਾਹਵੇਹ ਨੇਯਾਕੋਬ ਦੇ ਸਾਰੇ ਨਿਵਾਸਾਂ ਨੂੰ ਨਿਗਲ ਲਿਆ ਹੈ;ਆਪਣੇ ਕ੍ਰੋਧ ਵਿੱਚ ਉਸ ਨੇਯਹੂਦਾਹ ਦੀ ਧੀ ਦੇ ਗੜ੍ਹਾਂ ਨੂੰ ਢਾਹ ਦਿੱਤਾ ਹੈ।ਉਸ ਨੇ ਉਹ ਦੇ ਰਾਜ ਅਤੇ ਉਸ ਦੇ ਸਰਦਾਰਾਂ ਨੂੰ ਬੇਇੱਜ਼ਤ ਕਰਕੇਮਿੱਟੀ ਵਿੱਚ ਮਿਲਾ ਦਿੱਤਾ।
3ਉਸ ਨੇ ਆਪਣੇ ਭੜਕਦੇ ਹੋਏ ਕ੍ਰੋਧ ਵਿੱਚਇਸਰਾਏਲ ਦੇ ਹਰੇਕ ਸਿੰਗ  ਨੂੰ ਵੱਢ ਸੁੱਟਿਆ ਹੈ।ਉਸ ਨੇ ਦੁਸ਼ਮਣ ਦੇ ਸਾਹਮਣੇ ਉਹਨਾਂ ਦੀ ਸਹਾਇਤਾ ਕਰਨ ਤੋਂਆਪਣਾ ਸੱਜਾ ਹੱਥ ਪਿੱਛੇ ਖਿੱਚ ਲਿਆ।ਉਹ ਯਾਕੋਬ ਵਿੱਚ ਬਲਦੀ ਅੱਗ ਵਾਂਗ ਭੜਕਿਆਂਜੋ ਉਸਦੇ ਆਲੇ-ਦੁਆਲੇ ਦੀ ਹਰ ਚੀਜ਼ ਨੂੰ ਭਸਮ ਕਰ ਦਿੰਦੀ ਹੈ।
4ਦੁਸ਼ਮਣ ਦੀ ਤਰ੍ਹਾਂ ਉਸ ਨੇ ਆਪਣਾ ਧਣੁੱਖ ਖਿੱਚਿਆ;ਅਤੇ ਵਿਰੋਧੀ ਦੀ ਤਰ੍ਹਾਂ ਆਪਣਾ ਸੱਜਾ ਹੱਥ ਚੁੱਕਿਆ ਹੈ,ਉਸ ਨੇ ਵੈਰੀ ਵਾਂਗੂੰ ਉਹਨਾਂ ਸਾਰਿਆਂ ਨੂੰ ਮਾਰ ਸੁੱਟਿਆਜੋ ਅੱਖਾਂ ਨੂੰ ਚੰਗੇ ਲੱਗਦਾ ਸੀ।ਉਸ ਨੇ ਆਪਣਾ ਕ੍ਰੋਧ ਅੱਗ ਵਾਂਗੂੰਸੀਯੋਨ ਧੀ ਦੇ ਤੰਬੂ ਉੱਤੇ ਡੋਲ੍ਹਿਆ ਹੈ।
5ਯਾਹਵੇਹ ਵੈਰੀ ਵਰਗਾ ਹੋ ਗਿਆ;ਉਸ ਨੇ ਇਸਰਾਏਲ ਨੂੰ ਨਿਗਲ ਲਿਆ;ਉਸ ਨੇ ਉਸ ਦੇ ਸਾਰੇ ਮਹਿਲ ਨਿਗਲ ਲਏਅਤੇ ਉਸ ਦੇ ਗੜ੍ਹਾਂ ਨੂੰ ਤਬਾਹ ਕਰ ਦਿੱਤਾ ਹੈ।ਉਸ ਨੇ ਯਹੂਦਾਹ ਦੀ ਧੀ ਲਈ ਸੋਗਅਤੇ ਵਿਰਲਾਪ ਵਧਾਇਆ ਹੈ।
6ਉਸ ਨੇ ਆਪਣੇ ਨਿਵਾਸ ਨੂੰ ਬਾਗ ਵਾਂਗ ਉਜਾੜ ਦਿੱਤਾ ਹੈ;ਉਸ ਨੇ ਆਪਣੇ ਮਿਲਣ ਦੀ ਥਾਂ ਨੂੰ ਤਬਾਹ ਕਰ ਦਿੱਤਾ ਹੈ।ਯਾਹਵੇਹ ਨੇ ਸੀਯੋਨ ਨੂੰ ਆਪਣੇ ਠਹਿਰਾਏ ਹੋਏਤਿਉਹਾਰਾਂ ਅਤੇ ਸਬਤਾਂ ਨੂੰ ਭੁੱਲਾ ਦਿੱਤਾ ਹੈ;ਆਪਣੇ ਭਿਆਨਕ ਕ੍ਰੋਧ ਵਿੱਚ ਉਸਨੇ ਰਾਜੇ ਅਤੇ ਪੁਜਾਰੀ ਦੋਹਾਂ ਨੂੰ ਤਿਆਗ ਦਿੱਤਾ।ਯਾਹਵੇਹ ਨੇ ਆਪਣੀ ਜਗਵੇਦੀ ਨੂੰ ਰੱਦ ਕਰ ਦਿੱਤਾ ਹੈ ਅਤੇ ਆਪਣੇ ਪਵਿੱਤਰ ਸਥਾਨ ਨੂੰ ਤਿਆਗ ਦਿੱਤਾ ਹੈ।ਉਸ ਨੇ ਆਪਣੇ ਮਹਿਲਾਂ ਦੀਆਂ ਕੰਧਾਂ ਵੈਰੀਆਂ ਦੇ ਹੱਥ ਵਿੱਚ ਦੇ ਦਿੱਤੀਆਂ ਹਨ।ਉਹਨਾਂ ਨੇ ਯਾਹਵੇਹ ਦੇ ਭਵਨ ਵਿੱਚ ਇੱਕ ਖਾਸ ਤਿਉਹਾਰ ਦੇ ਦਿਨ ਜੈਕਾਰਾ ਗਜਾਇਆ।7ਯਾਹਵੇਹ ਨੇ ਆਪਣੀ ਜਗਵੇਦੀ ਨੂੰ ਰੱਦ ਕਰ ਦਿੱਤਾ ਹੈਅਤੇ ਆਪਣੇ ਪਵਿੱਤਰ ਸਥਾਨ ਨੂੰ ਤਿਆਗ ਦਿੱਤਾ ਹੈ।ਉਸ ਨੇ ਆਪਣੇ ਮਹਿਲਾਂ ਦੀਆਂ ਕੰਧਾਂ ਨੂੰਦੁਸ਼ਮਣ ਦੇ ਹੱਥਾਂ ਵਿੱਚ ਦੇ ਦਿੱਤਾ ਹੈ।ਉਹਨਾਂ ਨੇ ਯਾਹਵੇਹ ਦੇ ਭਵਨ ਵਿੱਚ ਅਜਿਹਾ ਰੌਲ਼ਾ ਪਾਇਆ,ਜਿਵੇਂ ਪਰਬ ਦੇ ਦਿਨ ਵਿੱਚ ਹੁੰਦਾ ਹੈ।
8ਯਾਹਵੇਹ ਨੇ ਸੀਯੋਨ ਦੀ ਧੀ ਦੀ ਸ਼ਹਿਰਪਨਾਹ ਨੂੰ ਢਾਹੁਣ ਲਈ ਪੱਕਾ ਇਰਾਦਾ ਕਰ ਲਿਆ,ਉਸ ਨੇ ਮਾਪ ਦੀ ਡੋਰੀ ਖਿੱਚੀ। ਉਸ ਨੇ ਆਪਣਾ ਹੱਥ ਨਾਸ ਕਰਨ ਤੋਂ ਨਾ ਹਟਾਇਆ,ਉਸ ਨੇ ਕਿਲ੍ਹੇ ਅਤੇ ਸ਼ਹਿਰਪਨਾਹ ਦੋਵਾਂ ਤੋਂ ਵਿਰਲਾਪ ਕਰਾਇਆ,ਉਹ ਦੋਵੇਂ ਇਕੱਠੇ ਬਰਬਾਦ ਹੋ ਗਏ।
9ਉਸਦੇ ਦਰਵਾਜ਼ੇ ਜ਼ਮੀਨ ਵਿੱਚ ਧੱਸ ਗਏ ਹਨ;ਉਹਨਾਂ ਦੀਆਂ ਪੱਟੀਆਂ ਉਸ ਨੇ ਤੋੜ ਦਿੱਤੀਆਂ ਅਤੇ ਨਸ਼ਟ ਕਰ ਦਿੱਤੀਆਂ।ਉਸ ਦੇ ਰਾਜੇ ਅਤੇ ਉਸ ਦੇ ਸਰਦਾਰ ਕੌਮਾਂ ਵਿੱਚ ਗ਼ੁਲਾਮ ਹਨ,ਜਿੱਥੇ ਕੋਈ ਬਿਵਸਥਾ ਨਹੀਂ ਹੈ,ਅਤੇ ਉਸ ਦੇ ਨਬੀਆਂ ਨੂੰਯਾਹਵੇਹ ਦੇ ਦਰਸ਼ਣ ਨਹੀਂ ਮਿਲਦੇ।
10ਸੀਯੋਨ ਦੀ ਧੀ ਦੇ ਬਜ਼ੁਰਗਚੁੱਪ ਹੀ ਜ਼ਮੀਨ ਉੱਤੇ ਬੈਠੇ ਹਨ;ਉਹਨਾਂ ਨੇ ਆਪਣੇ ਸਿਰਾਂ ਉੱਤੇ ਮਿੱਟੀ ਛਿੜਕੀ ਹੈਅਤੇ ਤੱਪੜ ਪਾ ਲਿਆ ਹੈ।ਯੇਰੂਸ਼ਲੇਮ ਦੀਆਂ ਮੁਟਿਆਰਾਂ ਨੇ ਆਪਣੇ ਸਿਰ ਜ਼ਮੀਨ ਵੱਲ ਝੁਕਾ ਲਏ ਹਨ।
11ਮੇਰੀਆਂ ਅੱਖਾਂ ਰੋ-ਰੋ ਕੇ ਧੁੰਦਲੀਆਂ ਹੋ ਗਈਆਂ ਹਨ,ਮੈਂ ਅੰਦਰੋਂ ਦੁਖੀ ਹਾਂ;ਮੇਰਾ ਦਿਲ ਜ਼ਮੀਨ ਤੇ ਡੋਲ੍ਹਿਆ ਗਿਆ ਹੈਕਿਉਂਕਿ ਮੇਰੇ ਲੋਕ ਤਬਾਹ ਹੋ ਗਏ ਹਨ,ਕਿਉਂਕਿ ਨਿਆਣੇ ਅਤੇ ਦੁੱਧ ਚੁੰਘਦੇ ਬੱਚੇਸ਼ਹਿਰ ਦੀਆਂ ਗਲੀਆਂ ਵਿੱਚ ਬੇਹੋਸ਼ ਪਏ ਹਨ।
12ਉਹ ਆਪਣੀਆਂ ਮਾਵਾਂ ਨੂੰ ਪੁੱਛਦੇ ਹਨ,“ਰੋਟੀ ਅਤੇ ਦਾਖ਼ਰਸ ਕਿੱਥੇ ਹੈ?”ਉਹ ਸ਼ਹਿਰ ਦੀਆਂ ਗਲੀਆਂ ਵਿੱਚਜ਼ਖਮੀ ਮਨੁੱਖ ਵਾਗੂੰ ਬੇਸੁਰਤ ਹੋ ਕੇ,ਆਪਣੀਆਂ ਮਾਵਾਂ ਦੀ ਗੋਦ ਵਿੱਚਆਪਣੇ ਪ੍ਰਾਣ ਛੱਡ ਦਿੰਦੇ ਹਨ।
13ਹੇ ਯੇਰੂਸ਼ਲੇਮ ਦੀਏ ਧੀਏ?ਮੈਂ ਤੇਰੇ ਲਈ ਕੀ ਕਹਿ ਸਕਦਾ ਹਾਂ?ਮੈਂ ਤੇਰੀ ਤੁਲਨਾ ਕਿਸ ਨਾਲ ਕਰ ਸਕਦਾ ਹਾਂ,ਮੈਂ ਤੈਨੂੰ ਕਿਸ ਦੇ ਵਰਗੀ ਆਖਾਂ,ਤਾਂ ਜੋ ਮੈਂ ਤੈਨੂੰ ਦਿਲਾਸਾ ਦੇਵਾਂ,ਹੇ ਸੀਯੋਨ ਦੀ ਕੁਆਰੀ ਧੀਏ?ਤੇਰਾ ਜ਼ਖਮ ਸਮੁੰਦਰ ਜਿੰਨਾ ਡੂੰਘਾ ਹੈ।ਤੈਨੂੰ ਕੌਣ ਚੰਗਾ ਕਰ ਸਕਦਾ ਹੈ?
14ਤੇਰੇ ਨਬੀਆਂ ਦੇ ਦਰਸ਼ਨਝੂਠੇ ਅਤੇ ਵਿਅਰਥ ਸਨ;ਉਹਨਾਂ ਨੇ ਤੇਰੀ ਗ਼ੁਲਾਮੀ ਤੋਂ ਛੁਟਕਾਰਾ ਪਾਉਣ ਲਈਉਹਨਾਂ ਨੇ ਤੇਰੇ ਪਾਪਾਂ ਨੂੰ ਪਰਗਟ ਨਾ ਕੀਤਾ।ਜਿਹੜੀਆਂ ਭਵਿੱਖਬਾਣੀਆਂ ਉਹਨਾਂ ਨੇ ਤੇਰੇ ਲਈ ਕੀਤੀਆਂਝੂਠੀਆਂ ਅਤੇ ਭਰਮਾਉਣ ਵਾਲੀਆਂ ਸਨ।
15ਸਾਰੇ ਜੋ ਤੇਰੇ ਰਾਹ ਤੋਂ ਲੰਘਦੇ ਹਨਤੇਰੇ ਤੇ ਤਾੜੀਆਂ ਵਜਾਉਂਦੇ ਹਨ;ਉਹ ਯੇਰੂਸ਼ਲੇਮ ਦੀ ਧੀ ਦਾ ਮਜ਼ਾਕ ਉਡਾਉਂਦੇਅਤੇ ਸਿਰ ਹਿਲਾਉਂਦੇ ਅਤੇ ਆਖਦੇ ਹਨ:“ਕੀ ਇਹ ਉਹੋ ਸ਼ਹਿਰ ਹੈ,ਜਿਸ ਨੂੰ ਉਹ ਇਹ ਸੁੰਦਰਤਾ ਦਾ ਨਾਮ ਦਿੰਦੇ ਸਨ,ਅਤੇ ਆਖਦੇ ਸਨ ਕਿ ਇਹ ਸ਼ਹਿਰ ਸਾਰੀ ਧਰਤੀ ਦੀ ਖੁਸ਼ੀ ਸੀ?”
16ਤੇਰੇ ਸਾਰੇ ਦੁਸ਼ਮਣ ਤੇਰੇ ਵਿਰੁੱਧਆਪਣੇ ਮੂੰਹ ਖੋਲ੍ਹਦੇ ਹਨ;ਉਹ ਮਜ਼ਾਕ ਉਡਾਉਂਦੇ ਹਨ ਅਤੇ ਦੰਦ ਪੀਸਦੇ ਹਨਅਤੇ ਆਖਦੇ ਹਨ, “ਅਸੀਂ ਉਸ ਨੂੰ ਨਿਗਲ ਲਿਆ ਹੈ।ਇਹ ਉਹ ਦਿਨ ਹੈ ਜਿਸ ਦਾ ਅਸੀਂ ਇੰਤਜ਼ਾਰ ਕੀਤਾ ਹੈ;ਅਸੀਂ ਇਸ ਨੂੰ ਦੇਖਣ ਲਈ ਜਿਉਂਦੇ ਰਹੇ ਹਾਂ।”
17ਯਾਹਵੇਹ ਨੇ ਉਹੀ ਕੀਤਾ ਹੈ ਜੋ ਉਸਨੇ ਯੋਜਨਾ ਬਣਾਈ ਸੀ;ਉਸ ਨੇ ਆਪਣਾ ਬਚਨ ਪੂਰਾ ਕੀਤਾ ਹੈ,ਜਿਸਦਾ ਉਸਨੇ ਬਹੁਤ ਸਮਾਂ ਪਹਿਲਾਂ ਹੁਕਮ ਦਿੱਤਾ ਸੀ।ਉਸ ਨੇ ਤੈਨੂੰ ਬਿਨਾਂ ਤਰਸ ਕੀਤੇ ਉਖਾੜ ਦਿੱਤਾ ਹੈ,ਉਸ ਨੇ ਤੇਰੇ ਉੱਤੇ ਵੈਰੀ ਨੂੰ ਖੁਸ਼ ਕਰਨ ਦਿੱਤਾ ਹੈ,ਉਸ ਨੇ ਤੇਰੇ ਦੁਸ਼ਮਣਾਂ ਦੇ ਸਿੰਗ ਨੂੰ ਉੱਚਾ ਕੀਤਾ ਹੈ।
18ਲੋਕਾਂ ਦੇ ਦਿਲਯਾਹਵੇਹ ਅੱਗੇ ਪੁਕਾਰਦੇ ਹਨ।ਹੇ ਸੀਯੋਨ ਦੀ ਧੀ ਦੀਆ ਕੰਧਾਂ,ਦਿਨ ਰਾਤਤੇਰੇ ਹੰਝੂ ਨਦੀ ਵਾਂਗ ਵਗਦੇ ਰਹਿਣ,ਆਪਣੇ ਆਪ ਨੂੰ ਕੋਈ ਅਰਾਮ ਕਰਨ ਨਾ ਦੇਨਾ ਤੇਰੀਆਂ ਅੱਖਾਂ ਚੈਨ ਕਰਨ।
19ਉੱਠ, ਰਾਤ ਦੇ ਹਰੇਕ ਪਹਿਰ ਦੇ ਅਰੰਭ ਵਿੱਚ ਚਿੱਲਾ,ਆਪਣੇ ਦਿਲ ਨੂੰ ਪਾਣੀ ਵਾਂਗਪਰਮੇਸ਼ਵਰ ਦੀ ਹਜ਼ੂਰੀ ਵਿੱਚ ਡੋਲ ਦੇ।ਆਪਣੇ ਬੱਚਿਆਂ ਦੀ ਜਾਨ ਦੀ ਖ਼ਾਤਰਉਸ ਦੀ ਵੱਲ ਆਪਣੇ ਹੱਥਾਂ ਨੂੰ ਫੈਲਾ,ਜਿਹੜੇ ਭੁੱਖ ਦੇ ਮਾਰੇ ਸਾਰੀਆਂ ਗਲੀਆਂ ਦੇ ਵਿੱਚ ਬੇਹੋਸ਼ ਪਏ ਹਨ।
20“ਹੇ ਯਾਹਵੇਹ, ਵੇਖ! ਅਤੇ ਧਿਆਨ ਦੇ:ਕਿ ਤੂੰ ਅਜਿਹਾ ਦੁੱਖ ਕਿਸਨੂੰ ਦਿੱਤਾ ਹੈ?ਕੀ ਇਸਤਰੀਆਂ ਆਪਣਾ ਫਲ,ਅਰਥਾਤ ਆਪਣੇ ਲਾਡਲੇ ਬੱਚਿਆਂ ਨੂੰ ਖਾਣ?ਹੇ ਯਾਹਵੇਹ, ਜਾਜਕ ਅਤੇ ਨਬੀ ਨੂੰ ਪਰਮੇਸ਼ਵਰ ਦੇ ਪਵਿੱਤਰ ਅਸਥਾਨ ਵਿੱਚਮਾਰਿਆ ਜਾਣਾ ਚਾਹੀਦਾ ਹੈ?
21“ਜਵਾਨ ਅਤੇ ਬੁੱਢੇਗਲੀਆਂ ਦੀ ਧੂੜ ਵਿੱਚ ਇਕੱਠੇ ਪਏ ਹਨ;ਮੇਰੇ ਜੁਆਨ ਅਤੇ ਮੁਟਿਆਰਾਂਤਲਵਾਰ ਨਾਲ ਡਿੱਗ ਪਏ ਹਨ।ਤੂੰ ਆਪਣੇ ਕ੍ਰੋਧ ਦੇ ਦਿਨ ਉਹਨਾਂ ਨੂੰ ਮਾਰ ਸੁੱਟਿਆ।ਤੁਸੀਂ ਉਹਨਾਂ ਨੂੰ ਬਿਨਾਂ ਤਰਸ ਕੀਤੇ ਵੱਢ ਸੁੱਟਿਆ ਹੈ।
22“ਤੂੰ ਤਿਉਹਾਰ ਦੇ ਦਿਨ ਨੂੰ ਬੁਲਾਉਂਦੇ ਹੋ,ਇਸ ਤਰ੍ਹਾਂ ਤੂੰ ਮੇਰੇ ਵਿਰੁੱਧ ਹਰ ਪਾਸਿਓਂ ਦਹਿਸ਼ਤ ਨੂੰ ਬੁਲਾਇਆ ਸੀ।ਯਾਹਵੇਹ ਦੇ ਕ੍ਰੋਧ ਦੇ ਦਿਨਨਾ ਕੋਈ ਫਰਾਰ ਹੋ ਸਕਿਆ ਅਤੇ ਨਾ ਹੀ ਬਚ ਸਕਿਆ;ਜਿਨ੍ਹਾਂ ਦੀ ਮੈਂ ਦੇਖਭਾਲ ਕੀਤੀ ਅਤੇ ਪਾਲਿਆਮੇਰੇ ਦੁਸ਼ਮਣ ਨੇ ਤਬਾਹ ਕਰ ਦਿੱਤਾ ਹੈ।”

Biblica, Inc.

https://app.library.bible/content/38de522697cd8943