ਵਿਰਲਾਪ1

1ਕਿਵੇਂ ਉਹ ਇਕੱਲੀ ਨਗਰੀ ਉਜਾੜ ਵਾਂਗ ਹੋ ਗਈ,ਜਿਹੜੀ ਪਹਿਲਾਂ ਲੋਕਾਂ ਨਾਲ ਭਰੀ ਹੋਈ ਸੀ!ਉਹ ਵਿਧਵਾ ਵਾਂਗੂੰ ਹੋ ਗਈ,ਕਦੇ ਉਹ ਕੌਮਾਂ ਵਿੱਚ ਮਹਾਨ ਸੀ!ਉਹ ਸੂਬਿਆਂ ਦੀ ਰਾਜਕੁਮਾਰੀ ਸੀ,ਹੁਣ ਉਹ ਗੁਲਾਮ ਬਣ ਗਈ।
2ਉਹ ਰਾਤ ਨੂੰ ਰੋਂਦੀ ਹੈ,ਹੰਝੂ ਉਸ ਦੀਆਂ ਗੱਲ੍ਹਾਂ ਉੱਤੇ ਛਲਕਦੇ ਹਨ।ਉਸ ਦੇ ਸਾਰੇ ਪ੍ਰੇਮੀਆਂ ਵਿੱਚਉਸ ਨੂੰ ਦਿਲਾਸਾ ਦੇਣ ਵਾਲਾ ਕੋਈ ਨਹੀਂ ਹੈ।ਉਸ ਦੇ ਸਾਰੇ ਦੋਸਤਾਂ ਨੇ ਉਸ ਨੂੰ ਧੋਖਾ ਦਿੱਤਾ ਹੈ;ਉਹ ਉਸ ਦੇ ਦੁਸ਼ਮਣ ਬਣ ਗਏ ਹਨ।
3ਯਹੂਦਾਹ ਦੇ ਕਸ਼ਟ ਅਤੇ ਕਠੋਰ ਮਿਹਨਤ ਤੋਂ ਬਾਅਦ,ਉਹ ਗ਼ੁਲਾਮੀ ਵਿੱਚ ਚਲੀ ਗਈ।ਉਹ ਕੌਮਾਂ ਵਿੱਚ ਵੱਸਦੀ ਹੈ;ਉਸ ਨੂੰ ਕੋਈ ਆਰਾਮ ਕਰਨ ਦੀ ਥਾਂ ਨਹੀਂ ਮਿਲਦੀ।ਉਹ ਦੇ ਸਾਰੇ ਪਿੱਛਾ ਕਰਨ ਵਾਲਿਆਂ ਨੇਉਸ ਨੂੰ ਦੁੱਖ ਵਿੱਚ ਜਾ ਫੜ੍ਹਿਆ।
4ਸੀਯੋਨ ਦੇ ਰਾਹ ਸੋਗ ਕਰਦੇ ਹਨ,ਕਿਉਂਕਿ ਕੋਈ ਵੀ ਉਸ ਦੇ ਠਹਿਰਾਏ ਹੋਏ ਤਿਉਹਾਰਾਂ ਵਿੱਚ ਨਹੀਂ ਆਉਂਦਾ।ਉਹ ਦੇ ਸਾਰੇ ਦਰਵਾਜ਼ੇ ਵਿਰਾਨ ਹਨ,ਉਹ ਦੇ ਜਾਜਕ ਹਾਉਂਕੇ ਭਰਦੇ ਹਨ,ਉਸ ਦੀਆਂ ਮੁਟਿਆਰਾਂ ਸੋਗ ਕਰਦੀਆਂ ਹਨ,ਅਤੇ ਉਹ ਬਹੁਤ ਦੁਖੀ ਹੈ।
5ਉਸਦੇ ਦੁਸ਼ਮਣ ਉਸਦੇ ਮਾਲਕ ਬਣ ਗਏ ਹਨ;ਉਸਦੇ ਦੁਸ਼ਮਣ ਸੌਖੇ ਹਨ।ਯਾਹਵੇਹ ਨੇ ਉਸ ਦੇ ਬਹੁਤ ਸਾਰੇ ਗੁਨਾਹਾਂ ਦੇ ਕਾਰਨਉਸ ਨੂੰ ਦੁੱਖ ਦਿੱਤਾ ਹੈ।ਉਸਦੇ ਬੱਚੇ ਗ਼ੁਲਾਮੀ ਵਿੱਚ ਚਲੇ ਗਏ ਹਨ,ਉਹ ਦੁਸ਼ਮਣ ਦੇ ਅੱਗੇ ਗ਼ੁਲਾਮ ਹਨ।
6ਸੀਯੋਨ ਦੀ ਧੀ ਤੋਂ ਸਾਰੀ ਸ਼ਾਨ ਚਲੀ ਗਈ ਹੈ,ਉਸ ਦੇ ਸਾਰੇ ਹਾਕਮ ਹਿਰਨੀਆਂ ਵਰਗੇ ਹੋ ਗਏ ਹਨਜਿਨ੍ਹਾਂ ਨੂੰ ਕੋਈ ਚਾਰਾ ਨਹੀਂ ਮਿਲਦਾ।ਕਮਜ਼ੋਰੀ ਵਿੱਚ ਉਹ ਪਿੱਛਾ ਕਰਨ ਵਾਲੇਦੇ ਅੱਗੇ ਭੱਜ ਗਏ ਹਨ।
7ਆਪਣੇ ਦੁੱਖ ਅਤੇ ਭਟਕਣ ਦੇ ਦਿਨਾਂ ਵਿੱਚਯੇਰੂਸ਼ਲੇਮ ਨੇ ਆਪਣੇ ਸਾਰੇ ਮਨਭਾਉਂਦੇ ਪਦਾਰਥਾਂ ਨੂੰ ਯਾਦ ਕੀਤਾ,ਜਦ ਉਹ ਦੇ ਲੋਕ ਵਿਰੋਧੀ ਦੇ ਹੱਥ ਵਿੱਚ ਪਏ,ਅਤੇ ਉਹ ਦਾ ਸਹਾਇਕ ਕੋਈ ਨਾ ਬਣਿਆ।ਉਹ ਦੇ ਵਿਰੋਧੀਆਂ ਨੇ ਉਹ ਨੂੰ ਵੇਖਿਆ,ਅਤੇ ਉਹ ਦੀ ਬਰਬਾਦੀ ਦਾ ਮਖ਼ੌਲ ਉਡਾਇਆ।
8ਯੇਰੂਸ਼ਲੇਮ ਨੇ ਵੱਡਾ ਪਾਪ ਕੀਤਾ ਹੈਅਤੇ ਇਸ ਤਰ੍ਹਾਂ ਉਹ ਅਸ਼ੁੱਧ ਹੋ ਗਈ।ਜਿਨ੍ਹਾਂ ਨੇ ਉਸ ਦਾ ਆਦਰ ਕੀਤਾ ਉਹ ਉਸ ਨੂੰ ਤੁੱਛ ਸਮਝਦੇ ਹਨ,ਕਿਉਂਕਿ ਉਹਨਾਂ ਸਾਰਿਆਂ ਨੇ ਉਸ ਨੂੰ ਨੰਗੀ ਵੇਖਿਆ ਹੈ।ਉਹ ਆਪ ਹਾਉਂਕੇ ਭਰਦੀ ਹੈ,ਅਤੇ ਮੂੰਹ ਮੋੜ ਲੈਂਦੀ ਹੈ।
9ਉਸ ਦੀ ਗੰਦਗੀ ਉਸ ਦੇ ਕੱਪੜਿਆਂ ਨਾਲ ਚਿਪਕ ਗਈ ਸੀ;ਉਸ ਨੇ ਆਪਣੇ ਭਵਿੱਖ ਬਾਰੇ ਨਹੀਂ ਸੋਚਿਆ।ਉਸਦਾ ਖਤਮ ਹੋਣਾ ਹੈਰਾਨ ਕਰਨ ਵਾਲਾ ਸੀ;ਉਸ ਨੂੰ ਦਿਲਾਸਾ ਦੇਣ ਵਾਲਾ ਕੋਈ ਨਹੀਂ ਸੀ।“ਹੇ ਯਾਹਵੇਹ! ਮੇਰੀ ਮੁਸੀਬਤ ਨੂੰ ਵੇਖ,ਕਿਉਂਕਿ ਦੁਸ਼ਮਣ ਨੇ ਜਿੱਤ ਪ੍ਰਾਪਤ ਕੀਤੀ ਹੈ।”
10ਦੁਸ਼ਮਣ ਨੇ ਆਪਣਾ ਹੱਥਉਸ ਦੇ ਸਾਰੇ ਖਜ਼ਾਨਿਆਂ ਉੱਤੇ ਵਧਾਇਆ;ਉਸਨੇ ਮੂਰਤੀ-ਪੂਜਕ ਕੌਮਾਂ ਨੂੰਉਸ ਦੇ ਪਵਿੱਤਰ ਸਥਾਨ ਵਿੱਚ ਦਾਖਲ ਹੁੰਦੇ ਵੇਖਿਆਜਿਨ੍ਹਾਂ ਨੂੰ ਤੁਸੀਂ ਆਪਣੀ ਸਭਾ ਵਿੱਚਦਾਖਲ ਹੋਣ ਤੋਂ ਮਨ੍ਹਾ ਕੀਤਾ ਸੀ।
11ਉਹ ਦੇ ਸਾਰੇ ਲੋਕ ਹਾਉਂਕੇ ਭਰਦੇ ਹਨ,ਉਹ ਰੋਟੀ ਦੀ ਭਾਲ ਕਰਦੇ ਹਨ,ਉਹਨਾਂ ਨੇ ਆਪਣੇ ਆਪ ਨੂੰ ਜਿੰਦਾ ਰੱਖਣ ਲਈਭੋਜਨ ਲਈ ਆਪਣੇ ਖਜ਼ਾਨਿਆਂ ਨੂੰ ਵੇਚਿਆ।“ਹੇ ਯਾਹਵੇਹ! ਵੇਖੋ ਅਤੇ ਵਿਚਾਰ ਕਰ,ਕਿਉਂਕਿ ਮੈਂ ਤੁੱਛ ਹੋ ਗਈ ਹਾਂ।”
12“ਤੁਸੀਂ ਸਾਰੇ ਜਿਹੜੇ ਲੰਘਦੇ ਹੋ, ਕੀ ਇਹ ਤੁਹਾਡੇ ਲਈ ਕੁਝ ਨਹੀਂ ਹੈ?ਆਲੇ-ਦੁਆਲੇ ਦੇਖੋ ਅਤੇ ਧਿਆਨ ਦਿਓ।ਕੀ ਮੇਰੇ ਦੁੱਖ ਵਰਗਾ ਕੋਈ ਹੋਰ ਦੁੱਖ ਹੈਜੋ ਮੇਰੇ ਉੱਤੇ ਆਇਆ,ਜੋ ਯਾਹਵੇਹ ਨੇ ਆਪਣੇ ਭਿਆਨਕ ਕ੍ਰੋਧ ਦੇ ਦਿਨਮੇਰੇ ਉੱਤੇ ਲਿਆਇਆ?
13“ਉਚਿਆਈ ਤੋਂ ਉਸਨੇ ਅੱਗ ਭੇਜੀ,ਮੇਰੀਆਂ ਹੱਡੀਆਂ ਵਿੱਚ ਸੁੱਟ ਦਿੱਤੀ।ਉਸ ਨੇ ਮੇਰੇ ਪੈਰਾਂ ਲਈ ਜਾਲ ਵਿਛਾਇਆਅਤੇ ਮੈਨੂੰ ਮੋੜ ਦਿੱਤਾ।ਉਸ ਨੇ ਮੈਨੂੰ ਉਜਾੜ ਦਿੱਤਾ,ਮੈਂ ਸਾਰਾ ਦਿਨ ਰੋਗ ਨਾਲ ਨਿਰਬਲ ਰਹਿੰਦੀ ਹਾਂ।
14“ਮੇਰੇ ਪਾਪ ਨੇ ਮੇਰੇ ਲਈ ਜੂਲੇ ਬਣਾ ਦਿੱਤਾ ਹੈ;ਉਸ ਦੇ ਹੱਥਾਂ ਨਾਲ ਇਕੱਠੇ ਬੰਨੇ ਹੋਏ ਹਨ।ਉਹ ਮੇਰੀ ਗਰਦਨ ਉੱਤੇ ਟੰਗ ਦਿੱਤੇ ਗਏ ਹਨ,ਅਤੇ ਯਾਹਵੇਹ ਨੇ ਮੇਰੀ ਤਾਕਤ ਨੂੰ ਛੁਪਾਇਆ ਹੈ।ਉਸ ਨੇ ਮੈਨੂੰ ਉਹਨਾਂ ਦੇ ਹੱਥਾਂ ਵਿੱਚ ਸੌਂਪ ਦਿੱਤਾ ਹੈਜਿਨ੍ਹਾਂ ਦਾ ਮੈਂ ਸਾਹਮਣਾ ਨਹੀਂ ਕਰ ਸਕਦਾ।
15“ਯਾਹਵੇਹ ਨੇ ਮੇਰੇ ਵਿੱਚ ਸਾਰੇਯੋਧਿਆਂ ਨੂੰ ਰੱਦ ਕਰ ਦਿੱਤਾ ਹੈ;ਉਸ ਨੇ ਮੇਰੇ ਜੁਆਨਾਂ ਨੂੰ ਕੁਚਲਣ ਲਈਮੇਰੇ ਵਿਰੁੱਧ ਫ਼ੌਜ ਬੁਲਾਈ ਹੈ।ਯਾਹਵੇਹ ਨੇ ਯਹੂਦਾਹ ਦੀ ਕੁਆਰੀ ਧੀ ਨੂੰਜਾਣੋ ਹੌਦ ਵਿੱਚ ਮਿੱਧਿਆ ਹੈ।
16“ਇਸੇ ਕਰਕੇ ਮੈਂ ਰੋਂਦੀ ਹਾਂਅਤੇ ਮੇਰੀਆਂ ਅੱਖਾਂ ਹੰਝੂਆਂ ਨਾਲ ਭਰ ਜਾਂਦੀਆਂ ਹਨ।ਕਿਉਂ ਜੋ ਮੈਨੂੰ ਦਿਲਾਸਾ ਦੇਣ ਵਾਲਾ ਦੂਰ ਹੈ,ਮੇਰੀ ਆਤਮਾ ਨੂੰ ਬਹਾਲ ਕਰਨ ਵਾਲਾ ਕੋਈ ਨਹੀਂ ਹੈ।ਮੇਰੇ ਬੱਚੇ ਬੇਸਹਾਰਾ ਹਨਕਿਉਂਕਿ ਦੁਸ਼ਮਣ ਨੇ ਜਿੱਤ ਪ੍ਰਾਪਤ ਕੀਤੀ ਹੈ।”
17ਸੀਯੋਨ ਨੇ ਆਪਣੇ ਹੱਥ ਫੈਲਾਏ ਹਨ,ਪਰ ਉਸ ਨੂੰ ਦਿਲਾਸਾ ਦੇਣ ਵਾਲਾ ਕੋਈ ਨਹੀਂ ਹੈ।ਯਾਹਵੇਹ ਨੇ ਯਾਕੋਬ ਲਈ ਹੁਕਮ ਦਿੱਤਾ ਹੈਕਿ ਉਸਦੇ ਗੁਆਂਢੀ ਉਸਦੇ ਦੁਸ਼ਮਣ ਬਣ ਜਾਣ;ਯੇਰੂਸ਼ਲੇਮ ਉਹਨਾਂ ਵਿੱਚਇੱਕ ਅਸ਼ੁੱਧ ਵਸਤੂ ਵਾਂਗ ਬਣ ਗਿਆ ਹੈ।
18“ਯਾਹਵੇਹ ਧਰਮੀ ਹੈ,ਫਿਰ ਵੀ ਮੈਂ ਉਸਦੇ ਹੁਕਮ ਦੇ ਵਿਰੁੱਧ ਬਗਾਵਤ ਕੀਤੀ।ਹੁਣ ਹੇ ਸਾਰੇ ਲੋਕੋ ਇਹ ਸੁਣੋ;ਮੇਰੇ ਦੁੱਖ ਨੂੰ ਵੇਖੋ,ਮੇਰੇ ਜਵਾਨ ਅਤੇ ਮੁਟਿਆਰਾਂਗ਼ੁਲਾਮੀ ਵਿੱਚ ਚਲੇ ਗਏ ਹਨ।
19“ਮੈਂ ਆਪਣੇ ਸਹਿਯੋਗੀਆਂ ਨੂੰ ਬੁਲਾਇਆਪਰ ਉਹਨਾਂ ਨੇ ਮੈਨੂੰ ਧੋਖਾ ਦਿੱਤਾ।ਮੇਰੇ ਜਾਜਕ ਅਤੇ ਮੇਰੇ ਬਜ਼ੁਰਗਸ਼ਹਿਰ ਵਿੱਚ ਮਾਰੇ ਗਏਜਦੋਂ ਉਹ ਆਪਣੇ ਆਪ ਨੂੰ ਜਿਉਂਦਾ ਰੱਖਣ ਲਈਭੋਜਨ ਦੀ ਭਾਲ ਕਰਦੇ ਸਨ।
20“ਵੇਖੋ, ਯਾਹਵੇਹ, ਮੈਂ ਕਿੰਨਾ ਦੁਖੀ ਹਾਂ!ਮੈਂ ਅੰਦਰੋਂ ਕਸ਼ਟ ਵਿੱਚ ਹਾਂ,ਅਤੇ ਮੇਰੇ ਮਨ ਵਿੱਚ ਮੈਂ ਦੁਖੀ ਹਾਂ,ਕਿਉਂ ਜੋ ਮੈਂ ਸਭ ਤੋਂ ਵੱਧ ਬਗਾਵਤ ਕੀਤੀ ਹਾਂ।ਬਾਹਰ, ਤਲਵਾਰ ਸੋਗ ਕਰਦੀ ਹੈ;ਅੰਦਰ, ਕੇਵਲ ਮੌਤ ਹੈ।
21“ਲੋਕਾਂ ਨੇ ਮੇਰੇ ਹਾਉਂਕੇ ਸੁਣੇ ਹਨ,ਪਰ ਮੈਨੂੰ ਦਿਲਾਸਾ ਦੇਣ ਵਾਲਾ ਕੋਈ ਨਹੀਂ ਹੈ।ਮੇਰੇ ਸਾਰੇ ਵੈਰੀਆਂ ਨੇ ਮੇਰੀ ਬਿਪਤਾ ਬਾਰੇ ਸੁਣਿਆ ਹੈ;ਉਹ ਖੁਸ਼ ਹਨ ਕਿ ਤੂੰ ਇਹ ਕੀਤਾ ਹੈ।ਤੁਸੀਂ ਉਹ ਦਿਨ ਲਿਆਓ ਜਿਸਦਾ ਤੁਸੀਂ ਐਲਾਨ ਕੀਤਾ ਹੈਤਾਂ ਜੋ ਉਹ ਮੇਰੇ ਵਰਗੇ ਬਣ ਜਾਣ।
22“ਉਨ੍ਹਾਂ ਦੀ ਸਾਰੀ ਬੁਰਿਆਈ ਤੇਰੇ ਸਾਹਮਣੇ ਆਵੇ,ਉਨ੍ਹਾਂ ਨਾਲ ਉਸੇ ਤਰ੍ਹਾਂ ਹੀ ਕਰਜਿਵੇਂ ਤੂੰ ਮੇਰੇ ਨਾਲ ਮੇਰੇ ਸਾਰੇ ਅਪਰਾਧਾਂ ਦੇ ਕਾਰਨ ਕੀਤਾ ਹੈ,ਕਿਉਂ ਜੋ ਮੈਂ ਬਹੁਤ ਹਾਉਂਕੇ ਭਰਦੀ ਹਾਂ,ਅਤੇ ਮੇਰਾ ਦਿਲ ਨਿਰਬਲ ਹੋ ਗਿਆ ਹੈ।”

Biblica, Inc.

https://app.library.bible/content/38de522697cd8943