ਅੱਯੋਬ9

ਅੱਯੋਬ

1ਤਦ ਅੱਯੋਬ ਨੇ ਉੱਤਰ ਦਿੱਤਾ:2“ਅਸਲ ਵਿੱਚ, ਮੈਂ ਜਾਣਦਾ ਹਾਂ ਕਿ ਇਹ ਸੱਚ ਹੈ।ਪਰ ਸਿਰਫ ਪ੍ਰਾਣੀ ਪਰਮੇਸ਼ਵਰ ਅੱਗੇ ਆਪਣੀ ਨਿਰਦੋਸ਼ਤਾ ਕਿਵੇਂ ਸਾਬਤ ਕਰ ਸਕਦੇ ਹਨ?3ਭਾਵੇਂ ਉਹ ਉਸ ਨਾਲ ਬਹਿਸ ਕਰਨਾ ਚਾਹੁੰਦੇ ਸਨ,ਉਹ ਹਜ਼ਾਰਾਂ ਵਿੱਚੋਂ ਇੱਕ ਵਾਰ ਵੀ ਉਸ ਨੂੰ ਉੱਤਰ ਨਾ ਦੇ ਸਕੇ।4ਉਸਦੀ ਬੁੱਧੀ ਡੂੰਘੀ ਹੈ, ਉਸਦੀ ਸ਼ਕਤੀ ਵਿਸ਼ਾਲ ਹੈ।ਕਿਸ ਨੇ ਉਸ ਦਾ ਟਾਕਰਾ ਕੀਤਾ ਹੈ ਅਤੇ ਬੇਖੌਫ਼ ਨਿੱਕਲਿਆ ਹੈ?5ਉਹ ਪਹਾੜਾਂ ਨੂੰ ਉਹਨਾਂ ਦੇ ਜਾਣੇ ਬਿਨਾਂ ਹਿਲਾ ਦਿੰਦਾ ਹੈਅਤੇ ਆਪਣੇ ਗੁੱਸੇ ਵਿੱਚ ਉਹਨਾਂ ਨੂੰ ਉਲਟਾ ਦਿੰਦਾ ਹੈ।6ਉਹ ਧਰਤੀ ਨੂੰ ਉਸ ਦੇ ਸਥਾਨ ਤੋਂ ਹਿਲਾ ਦਿੰਦਾ ਹੈਅਤੇ ਉਸ ਦੇ ਥੰਮ ਕੰਬ ਉੱਠਦੇ ਹਨ।7ਉਹ ਸੂਰਜ ਨਾਲ ਗੱਲ ਕਰਦਾ ਹੈ ਅਤੇ ਇਹ ਚਮਕਦਾ ਨਹੀਂ ਹੈ;ਉਹ ਤਾਰਿਆਂ ਦੀ ਰੋਸ਼ਨੀ ਨੂੰ ਬੰਦ ਕਰ ਦਿੰਦਾ ਹੈ।8ਉਹ ਇਕੱਲਾ ਹੀ ਅਕਾਸ਼ਾਂ ਨੂੰ ਫੈਲਾਉਂਦਾ ਹੈਅਤੇ ਸਮੁੰਦਰ ਦੀਆਂ ਲਹਿਰਾਂ ਉੱਤੇ ਤੁਰਦਾ ਹੈ।9ਉਹ ਆਕਸ਼ ਦੇ ਤਾਰਿਆਂ ਨੂੰ ਜੋ ਬੇਰਾ ਅਤੇ ਓਰਿਅਨ,ਪਲੀਏਡਸ ਅਤੇ ਦੱਖਣ ਦੇ ਤਾਰਾਮੰਡਲ ਨੂੰ ਬਣਉਣ ਵਾਲਾ ਹੈ।10ਉਹ ਅਜਿਹੇ ਚਮਤਕਾਰ ਕਰਦਾ ਹੈ ਜਿਨ੍ਹਾਂ ਦਾ ਪਤਾ ਨਹੀਂ ਲਗਾਇਆ ਜਾ ਸਕਦਾ,ਚਮਤਕਾਰ ਜਿਨ੍ਹਾਂ ਨੂੰ ਗਿਣਿਆ ਨਹੀਂ ਜਾ ਸਕਦਾ।11ਜਦੋਂ ਉਹ ਮੇਰੇ ਕੋਲੋਂ ਲੰਘਦਾ ਹੈ, ਮੈਂ ਉਸਨੂੰ ਨਹੀਂ ਦੇਖ ਸਕਦਾ;ਜਦੋਂ ਉਹ ਲੰਘਦਾ ਹੈ, ਮੈਂ ਉਸਨੂੰ ਨਹੀਂ ਜਾਣ ਸਕਦਾ।12ਜੇ ਉਹ ਖੋਹ ਲਵੇ, ਤਾਂ ਕੌਣ ਰੋਕ ਸਕਦਾ ਹੈ?ਉਸ ਨੂੰ ਕੌਣ ਕਹਿ ਸਕਦਾ ਹੈ, ‘ਤੂੰ ਕੀ ਕਰ ਰਿਹਾ ਹੈ?’13ਪਰਮੇਸ਼ਵਰ ਆਪਣੇ ਕ੍ਰੋਧ ਨੂੰ ਨਹੀਂ ਰੋਕਦਾ;ਰਾਹਾਬ ਦੇ ਟੋਲੇ ਵੀ ਉਸ ਦੇ ਪੈਰਾਂ ਅੱਗੇ ਝੁਕ ਗਏ।
14“ਫਿਰ ਮੈਂ ਉਸ ਨਾਲ ਕਿਵੇਂ ਵਿਵਾਦ ਕਰ ਸਕਦਾ ਹਾਂ?ਮੈਂ ਉਸ ਨਾਲ ਬਹਿਸ ਕਰਨ ਲਈ ਸ਼ਬਦ ਕਿਵੇਂ ਲੱਭ ਸਕਦਾ ਹਾਂ?15ਭਾਵੇਂ ਮੈਂ ਬੇਕਸੂਰ ਸੀ, ਮੈਂ ਉਸਨੂੰ ਜਵਾਬ ਨਹੀਂ ਦੇ ਸਕਿਆ;ਮੈਂ ਸਿਰਫ ਆਪਣੇ ਨਿਆਂ ਕਰਨ ਵਾਲੇ ਦੇ ਕੋਲ ਰਹਿਮ ਦੀ ਬੇਨਤੀ ਕਰ ਸਕਦਾ ਹਾਂ।16ਭਾਵੇਂ ਮੈਂ ਉਸਨੂੰ ਬੁਲਾਇਆ ਅਤੇ ਉਸਨੇ ਜਵਾਬ ਦਿੱਤਾ,ਮੈਨੂੰ ਵਿਸ਼ਵਾਸ ਨਹੀਂ ਹੈ ਕਿ ਉਹ ਮੇਰੀ ਸੁਣਵਾਈ ਕਰੇਗਾ।17ਉਹ ਮੈਨੂੰ ਤੂਫ਼ਾਨ ਨਾਲ ਕੁਚਲ ਦੇਵੇਗਾਅਤੇ ਬਿਨਾਂ ਕਾਰਨ ਮੇਰੇ ਜ਼ਖਮਾਂ ਨੂੰ ਵਧਾ ਦੇਵੇਗਾ।18ਉਸ ਨੇ ਮੈਨੂੰ ਸਾਹ ਨਾ ਲੈਣ ਦਿੱਤਾਉਹ ਤਾਂ ਮੈਨੂੰ ਕੁੜੱਤਣ ਨਾਲ ਭਰ ਦਿੰਦਾ ਹੈ।19ਤਾਕਤ ਦੀ ਗੱਲ ਹੋਵੇ ਤਾਂ ਉਹ ਬਲਵਾਨ ਹੈ!ਅਤੇ ਜੇ ਇਹ ਨਿਆਂ ਦੀ ਗੱਲ ਹੈ, ਤਾਂ ਉਸ ਨੂੰ ਕੌਣ ਲਲਕਾਰ ਸਕਦਾ ਹੈ?20ਜੇ ਮੈਂ ਬੇਕਸੂਰ ਹੁੰਦਾ, ਮੇਰਾ ਮੂੰਹ ਮੈਨੂੰ ਨਿੰਦਦਾ;ਜੇ ਮੈਂ ਨਿਰਦੋਸ਼ ਹੁੰਦਾ, ਤਾਂ ਇਹ ਮੈਨੂੰ ਦੋਸ਼ੀ ਠਹਿਰਾਉਂਦਾ।
21“ਹਾਲਾਂਕਿ ਮੈਂ ਨਿਰਦੋਸ਼ ਹਾਂ,ਮੈਨੂੰ ਆਪਣੇ ਲਈ ਕੋਈ ਚਿੰਤਾ ਨਹੀਂ ਹੈ;ਮੈਂ ਆਪਣੀ ਜਾਨ ਨੂੰ ਤੁੱਛ ਜਾਣਦਾ ਹਾਂ।22ਇਹ ਸਭ ਇੱਕੋ ਜਿਹਾ ਹੈ; ਇਸ ਲਈ ਮੈਂ ਆਖਦਾ ਹਾਂ,‘ਉਹ ਨਿਰਦੋਸ਼ ਅਤੇ ਦੁਸ਼ਟ ਦੋਹਾਂ ਦਾ ਨਾਸ ਕਰਦਾ ਹੈ।’23ਜਦੋਂ ਇੱਕ ਬਿਪਤਾ ਅਚਾਨਕ ਮੌਤ ਲਿਆਉਂਦੀ ਹੈ,ਉਹ ਨਿਰਦੋਸ਼ਾਂ ਦੀ ਨਿਰਾਸ਼ਾ ਦਾ ਮਜ਼ਾਕ ਉਡਾਉਂਦੀ ਹੈ।24ਜਦੋਂ ਭੂਮੀ ਦੁਸ਼ਟਾਂ ਦੇ ਹੱਥਾਂ ਵਿੱਚ ਆ ਜਾਂਦੀ ਹੈ,ਉਹ ਉਸਦੇ ਨਿਆਂਕਾਰਾਂ ਦੀਆਂ ਅੱਖਾਂ ਤੇ ਪੱਟੀ ਬੰਨ੍ਹ ਦਿੰਦਾ ਹੈ।ਜੇ ਉਹ ਨਹੀਂ ਹੈ, ਤਾਂ ਕੌਣ ਹੈ?
25“ਮੇਰੇ ਦਿਨ ਦੌੜਨ ਵਾਲੇ ਦੇ ਨਾਲੋਂ ਤੇਜ਼ ਹਨ;ਉਹ ਖੁਸ਼ੀ ਦੀ ਝਲਕ ਦੇ ਬਿਨਾਂ ਉੱਡ ਜਾਂਦੇ ਹਨ।26ਉਹ ਕਾਗਜ਼ਾਂ ਦੀਆਂ ਕਿਸ਼ਤੀਆਂ ਵਾਂਗ ਲੰਘਦੇ ਹਨ,ਉਕਾਬ ਵਾਂਗ ਆਪਣੇ ਸ਼ਿਕਾਰ ਤੇ ਝਪਟਦੇ ਹਨ।27ਜੇ ਮੈਂ ਕਹਾਂ, ‘ਮੈਂ ਆਪਣੀ ਸ਼ਿਕਾਇਤ ਭੁੱਲ ਜਾਵਾਂਗਾ,ਮੈਂ ਆਪਣਾ ਪ੍ਰਗਟਾਵਾ ਲਵਾਂਗਾ, ਅਤੇ ਮੁਸਕਰਾਵਾਂਗਾ,’28ਮੈਂ ਅਜੇ ਵੀ ਆਪਣੇ ਸਾਰੇ ਦੁੱਖਾਂ ਤੋਂ ਡਰਦਾ ਹਾਂ,ਕਿਉਂਕਿ ਮੈਂ ਜਾਣਦਾ ਹਾਂ ਕਿ ਤੁਸੀਂ ਮੈਨੂੰ ਨਿਰਦੋਸ਼ ਨਹੀਂ ਠਹਿਰਾਵੋਗੇ।29ਕਿਉਂਕਿ ਮੈਂ ਪਹਿਲਾਂ ਹੀ ਦੋਸ਼ੀ ਪਾਇਆ ਗਿਆ ਹਾਂ,ਮੈਂ ਕਿਉਂ ਵਿਅਰਥ ਸੰਘਰਸ਼ ਕਰਾਂ?30ਭਾਵੇਂ ਮੈਂ ਆਪਣੇ ਆਪ ਨੂੰ ਸਾਬਣ ਨਾਲਅਤੇ ਆਪਣੇ ਹੱਥ ਨੂੰ ਸਾਫ਼ ਪਾਣੀ ਨਾਲ ਧੋਵਾਂ,31ਤਦ ਵੀ ਤੁਸੀਂ ਮੈਨੂੰ ਚਿੱਕੜ ਦੇ ਟੋਏ ਵਿੱਚ ਸੁੱਟ ਦਿਓਗੇਤਾਂ ਜੋ ਮੇਰੇ ਕੱਪੜੇ ਵੀ ਮੈਨੂੰ ਘਿਣ ਕਰਨਗੇ।
32“ਉਹ ਮੇਰੇ ਵਰਗਾ ਕੋਈ ਪ੍ਰਾਣੀ ਨਹੀਂ ਹੈ ਕਿ ਮੈਂ ਉਸਨੂੰ ਜਵਾਬ ਦੇ ਸਕਾਂ,ਤਾਂ ਜੋ ਅਸੀਂ ਅਦਾਲਤ ਵਿੱਚ ਇੱਕ-ਦੂਜੇ ਦਾ ਸਾਹਮਣਾ ਕਰ ਸਕੀਏ।33ਜੇ ਕੋਈ ਸਾਡੇ ਵਿਚਕਾਰ ਵਿਚੋਲਗੀ ਕਰਨ ਵਾਲਾ ਹੁੰਦਾ,ਕੋਈ ਜੋ ਸਾਡਾ ਮਿਲਾਪ ਕਰਾ ਸਕਦਾ,34ਜੋ ਮੇਰੇ ਤੋਂ ਪਰਮੇਸ਼ਵਰ ਦੀ ਸੋਟੀ ਨੂੰ ਦੂਰ ਕਰ ਦਿੰਦਾ,ਤਾਂ ਜੋ ਉਹ ਦਾ ਡਰ ਮੈਨੂੰ ਹੋਰ ਨਾ ਡਰਾਉਂਦਾ।35ਫਿਰ ਮੈਂ ਉਸ ਤੋਂ ਡਰੇ ਬਿਨਾਂ ਬੋਲ ਸਕਦਾ,ਪਰ ਜਿਵੇਂ ਇਹ ਹੁਣ ਮੇਰੇ ਨਾਲ ਖੜ੍ਹਾ ਹੈ, ਮੈਂ ਨਹੀਂ ਕਰ ਸਕਦਾ।”

Biblica, Inc.

https://app.library.bible/content/38de522697cd8943