ਅੱਯੋਬ10
1“ਮੈਂ ਆਪਣੀ ਜ਼ਿੰਦਗੀ ਨੂੰ ਨਫ਼ਰਤ ਕਰਦਾ ਹਾਂ;ਇਸ ਲਈ ਮੈਂ ਆਪਣੀ ਸ਼ਿਕਾਇਤ ਨੂੰ ਖੁੱਲ੍ਹਾ ਰੱਖਾਂਗਾਅਤੇ ਆਪਣੀ ਆਤਮਾ ਦੀ ਕੁੜੱਤਣ ਵਿੱਚ ਬੋਲਾਂਗਾ।2ਮੈਂ ਪਰਮੇਸ਼ਵਰ ਨੂੰ ਆਖਦਾ ਹਾਂ: ਮੈਨੂੰ ਦੋਸ਼ੀ ਨਾ ਠਹਿਰਾਓ,ਪਰ ਮੈਨੂੰ ਦੱਸੋ ਕਿ ਤੇਰੇ ਕੋਲ ਮੇਰੇ ਵਿਰੁੱਧ ਕੀ ਦੋਸ਼ ਹਨ।3ਕੀ ਤੈਨੂੰ ਇਹ ਚੰਗਾ ਲੱਗਦਾ ਹੈ ਕਿ ਤੂੰ ਮੇਰੇ ਉੱਤੇ ਜ਼ੁਲਮ ਕਰੇ,ਆਪਣੇ ਹੱਥਾਂ ਦੇ ਕੰਮ ਨੂੰ ਠੁਕਰਾ ਦੇ,ਜਦੋਂ ਤੂੰ ਦੁਸ਼ਟਾਂ ਦੀਆਂ ਯੋਜਨਾਵਾਂ ਉੱਤੇ ਹੱਸਦਾ ਹੈ?4ਕੀ ਤੇਰੇ ਕੋਲ ਸਰੀਰਕ ਅੱਖਾਂ ਹਨ?ਕੀ ਤੂੰ ਉਸ ਤਰ੍ਹਾਂ ਵੇਖਦਾ ਹੈ ਜਿਵੇਂ ਮਨੁੱਖ ਵੇਖਦਾ ਹੈ?5ਕੀ ਤੁਹਾਡੇ ਦਿਨ ਮਰਨਹਾਰ ਦੇ ਦਿਨਾਂ ਵਰਗੇ ਹਨਜਾਂ ਤੁਹਾਡੇ ਸਾਲ ਇੱਕ ਬਲਵਾਨ ਮਨੁੱਖ ਵਰਗੇ ਹਨ,6ਕੀ ਤੂੰ ਮੇਰੀ ਬਦੀ ਦੀ ਖੋਜ ਕਰਦਾ ਹੈ,ਅਤੇ ਮੇਰੇ ਪਾਪਾਂ ਦੀ ਜਾਂਚ ਕਰਦਾ ਹੈ7ਭਾਵੇਂ ਤੂੰ ਜਾਣਦਾ ਹੈ ਕਿ ਮੈਂ ਦੋਸ਼ੀ ਨਹੀਂ ਹਾਂਅਤੇ ਕੋਈ ਮੈਨੂੰ ਤੇਰੇ ਹੱਥੋਂ ਨਹੀਂ ਛੁਡਾ ਸਕਦਾ?8“ਤੁਹਾਡੇ ਹੱਥਾਂ ਨੇ ਮੈਨੂੰ ਆਕਾਰ ਦਿੱਤਾ ਅਤੇ ਮੈਨੂੰ ਬਣਾਇਆ ਹੈ।ਕੀ ਤੂੰ ਹੁਣ ਮੁੜ ਕੇ ਮੈਨੂੰ ਨਾਸ ਕਰੋਗੇ?9ਯਾਦ ਰੱਖ ਕਿ ਤੂੰ ਮਿੱਟੀ ਤੋਂ ਮੇਰੀ ਰਚਨਾ ਕੀਤੀ।ਕੀ ਤੂੰ ਹੁਣ ਮੈਨੂੰ ਫੇਰ ਮਿੱਟੀ ਵਿੱਚ ਮੋੜ ਦੇਵੇਗਾ?10ਕੀ ਤੂੰ ਮੈਨੂੰ ਦੁੱਧ ਵਾਂਗੂੰ ਨਹੀਂ ਡੋਲ੍ਹਿਆਅਤੇ ਦਹੀ ਵਾਂਗ ਨਹੀਂ ਜਮਾਇਆ,11ਕੀ ਮੈਨੂੰ ਚਮੜੀ ਅਤੇ ਮਾਸ ਨਹੀਂ ਪਹਿਨਾਇਆਅਤੇ ਮੈਨੂੰ ਹੱਡੀਆਂ ਅਤੇ ਨਸਾਂ ਨਾਲ ਨਹੀਂ ਬੁਣਿਆ?12ਤੂੰ ਮੈਨੂੰ ਜੀਵਨ ਬਖ਼ਸ਼ਿਆ ਅਤੇ ਮੈਨੂੰ ਦਿਆਲਤਾ ਵਿਖਾਈ,ਅਤੇ ਆਪਣੇ ਉਪਦੇਸ਼ ਵਿੱਚ ਮੇਰੀ ਆਤਮਾ ਦੀ ਨਿਗਰਾਨੀ ਕੀਤੀ।13“ਪਰ ਇਹ ਉਹ ਹੈ ਜੋ ਤੁਸੀਂ ਆਪਣੇ ਦਿਲ ਵਿੱਚ ਛੁਪਾਇਆ ਸੀ,ਅਤੇ ਮੈਂ ਜਾਣਦਾ ਹਾਂ ਕਿ ਇਹ ਤੁਹਾਡੇ ਮਨ ਵਿੱਚ ਸੀ:14ਜੇਕਰ ਮੈਂ ਪਾਪ ਕਰਾਂ, ਤਾਂ ਤੂੰ ਮੈਨੂੰ ਦੇਖ ਲਵੇਂਗਾਅਤੇ ਮੈਨੂੰ ਨਿਰਦੋਸ਼ ਨਹੀਂ ਛੱਡੇਗਾ।15ਮੇਰੇ ਉੱਤੇ ਹਾਏ, ਜੇਕਰ ਮੈਂ ਕਸੂਰਵਾਰ ਹਾਂ!ਭਾਵੇਂ ਮੈਂ ਨਿਰਦੋਸ਼ ਹਾਂ, ਮੈਂ ਆਪਣਾ ਸਿਰ ਨਹੀਂ ਚੁੱਕ ਸਕਦਾ,ਕਿਉਂਕਿ ਮੈਂ ਸ਼ਰਮ ਨਾਲ ਭਰਿਆ ਹੋਇਆ ਹਾਂਅਤੇ ਆਪਣੇ ਦੁੱਖ ਵਿੱਚ ਡੁੱਬ ਗਿਆ ਹਾਂ।16ਜੇ ਮੈਂ ਆਪਣਾ ਸਿਰ ਉੱਚਾ ਰੱਖਾਂ, ਤਾਂ ਤੂੰ ਸ਼ੇਰ ਵਾਂਗੂੰ ਮੇਰਾ ਪਿੱਛਾ ਕਰਦਾ ਹੈਅਤੇ ਮੇਰੇ ਵਿਰੁੱਧ ਆਪਣੀ ਅਦਭੁਤ ਸ਼ਕਤੀ ਦਾ ਪ੍ਰਦਰਸ਼ਨ ਕਰਦਾ ਹੈ।17ਤੂੰ ਮੇਰੇ ਵਿਰੁੱਧ ਨਵੇਂ ਗਵਾਹ ਲਿਆਉਂਦਾ ਹੈਅਤੇ ਮੇਰੇ ਉੱਤੇ ਆਪਣਾ ਗੁੱਸਾ ਵਧਾਉਂਦਾ ਹੈ;ਅਤੇ ਤੇਰੀਆਂ ਫ਼ੌਜਾਂ ਮੇਰੇ ਵਿਰੁੱਧ ਚੜ੍ਹਾਈ ਕਰਦੀਆਂ ਹਨ।18“ਫਿਰ ਤੂੰ ਮੈਨੂੰ ਕੁੱਖ ਵਿੱਚੋਂ ਕਿਉਂ ਕੱਢਿਆ?ਕਾਸ਼ ਕਿ ਕਿਸੇ ਅੱਖ ਦੇ ਵੇਖਣ ਤੋਂ ਪਹਿਲਾਂ ਹੀ ਮੈਂ ਮਰ ਗਿਆ ਹੁੰਦਾ।19ਕਾਸ਼ ਮੈਂ ਕਦੇ ਹੋਂਦ ਵਿੱਚ ਨਾ ਆਇਆ ਹੁੰਦਾ,ਜਾਂ ਕੁੱਖ ਤੋਂ ਸਿੱਧਾ ਕਬਰ ਵਿੱਚ ਲਿਜਾਇਆ ਗਿਆ ਹੁੰਦਾ!20ਕੀ ਮੇਰੇ ਕੁਝ ਦਿਨ ਲਗਭਗ ਖਤਮ ਨਹੀਂ ਹੋਏ ਹਨ?ਮੇਰੇ ਤੋਂ ਦੂਰ ਹੋ ਜਾ, ਤਾਂ ਜੋ ਮੈਂ ਇੱਕ ਪਲ ਦੀ ਖੁਸ਼ੀ ਪ੍ਰਾਪਤ ਕਰ ਸਕਾਂ21ਇਸ ਤੋਂ ਪਹਿਲਾਂ ਕਿ ਮੈਂ ਵਾਪਸ ਜਾਵਾਂ ਜਿੱਥੋ ਫਿਰ ਨਾ ਮੁੜਾਂਗਾ,ਹਨੇਰੇ ਅਤੇ ਘੋਰ ਹਨੇਰੇ ਦੀ ਧਰਤੀ ਵੱਲ,22ਸਭ ਤੋਂ ਡੂੰਘੀ ਰਾਤ ਦੀ ਧਰਤੀ,ਘੋਰ ਹਨੇਰੇ ਅਤੇ ਗੜਬੜ ਦੀ,ਜਿੱਥੇ ਚਾਨਣ ਵੀ ਹਨੇਰੇ ਵਰਗਾ ਹੈ।”
Biblica, Inc.