ਅੱਯੋਬ8

ਬਿਲਦਦ

1ਤਦ ਬਿਲਦਦ ਸ਼ੂਹੀ ਨੇ ਉੱਤਰ ਦਿੱਤਾ,2“ਤੂੰ ਕਦ ਤੱਕ ਅਜਿਹੀਆਂ ਗੱਲਾਂ ਆਖੇਂਗਾ?ਤੇਰੇ ਸ਼ਬਦ ਇੱਕ ਤੂਫਾਨੀ ਹਵਾ ਵਰਗੇ ਹਨ।3ਕੀ ਪਰਮੇਸ਼ਵਰ ਨਿਆਂ ਨੂੰ ਵਿਗਾੜਦਾ ਹੈ?ਕੀ ਸਰਵਸ਼ਕਤੀਮਾਨ ਕਦੇ ਸਹੀ ਨੂੰ ਵਿਗਾੜਦਾ ਹੈ?4ਜਦੋਂ ਤੇਰੇ ਬੱਚਿਆਂ ਨੇ ਉਸਦੇ ਵਿਰੁੱਧ ਪਾਪ ਕੀਤਾ,ਉਸਨੇ ਉਹਨਾਂ ਨੂੰ ਉਹਨਾਂ ਦੇ ਪਾਪ ਦੀ ਸਜ਼ਾ ਦੇ ਹਵਾਲੇ ਕਰ ਦਿੱਤਾ।5ਪਰ ਜੇ ਤੂੰ ਪਰਮੇਸ਼ਵਰ ਨੂੰ ਦਿਲੋਂ ਭਾਲੇਗਾਅਤੇ ਸਰਵਸ਼ਕਤੀਮਾਨ ਅੱਗੇ ਬੇਨਤੀ ਕਰੇਗਾ,6ਜੇਕਰ ਤੂੰ ਸ਼ੁੱਧ ਅਤੇ ਨੇਕ ਹੁੰਦਾ,ਤਾਂ ਹੁਣ ਵੀ ਉਹ ਤੇਰੇ ਲਈ ਆਪਣੇ ਆਪ ਨੂੰ ਉਠਾਏਗਾਅਤੇ ਤੈਨੂੰ ਤੇਰੀ ਖੁਸ਼ਹਾਲ ਅਵਸਥਾ ਵਿੱਚ ਬਹਾਲ ਕਰੇਗਾ।7ਤੇਰੀ ਸ਼ੁਰੂਆਤ ਨਿਮਰ ਲੱਗੇਗੀ,ਪਰ ਤੇਰਾ ਭਵਿੱਖ ਬਹੁਤ ਖੁਸ਼ਹਾਲ ਹੋਵੇਗਾ।
8“ਪਹਿਲੀ ਪੀੜ੍ਹੀ ਨੂੰ ਪੁੱਛਅਤੇ ਪਤਾ ਕਰ ਕਿ ਉਹਨਾਂ ਦੇ ਪੁਰਖਿਆਂ ਨੇ ਕੀ ਸਿੱਖਿਆ ਹੈ,9ਕਿਉਂਕਿ ਅਸੀਂ ਕੱਲ੍ਹ ਹੀ ਪੈਦਾ ਹੋਏ ਹਾਂ ਅਤੇ ਕੁਝ ਨਹੀਂ ਜਾਣਦੇ ਹਾਂ,ਕਿ ਧਰਤੀ ਉੱਤੇ ਸਾਡੇ ਦਿਨ ਇੱਕ ਪਰਛਾਵੇਂ ਵਾਂਗ ਹਨ।10ਕੀ ਉਹ ਤੈਨੂੰ ਹਿਦਾਇਤ ਨਹੀਂ ਦੇਣਗੇ ਅਤੇ ਤੈਨੂੰ ਨਹੀਂ ਦੱਸਣਗੇ?ਕੀ ਉਹ ਆਪਣੀ ਸਮਝ ਤੋਂ ਬਚਨ ਨਹੀਂ ਕੱਢਣਗੇ?11ਕੀ ਸਰਕੰਢਾ ਦਲਦਲ ਦੇ ਬਿਨਾਂ ਵਧ ਸਕਦਾ ਹੈ?ਕੀ ਕਾਨੇ ਪਾਣੀ ਤੋਂ ਬਿਨਾਂ ਵਧ ਸਕਦੇ ਹਨ?12ਅਜੇ ਉਹ ਵਧਦੇ ਹੀ ਹੁੰਦੇ ਹਨ ਅਤੇ ਕੱਟਣ ਤੋਂ ਪਹਿਲਾਂ ਹੀ,ਉਹ ਘਾਹ ਨਾਲੋਂ ਵੀ ਜਲਦੀ ਸੁੱਕ ਜਾਂਦੇ ਹਨ।13ਐਸੀ ਮੰਜ਼ਲ ਹੈ ਸਭਨਾਂ ਦੀ ਜੋ ਪਰਮੇਸ਼ਵਰ ਨੂੰ ਭੁੱਲ ਜਾਂਦੇ ਹਨ;ਇਸ ਤਰ੍ਹਾਂ ਅਧਰਮੀ ਦੀ ਆਸ ਨਸ਼ਟ ਹੋ ਜਾਂਦੀ ਹੈ।14ਉਹ ਜਿਸ ਚੀਜ਼ ਤੇ ਭਰੋਸਾ ਕਰਦੇ ਹਨ ਉਹ ਕਮਜ਼ੋਰ ਹੈ;ਜਿਸ ਤੇ ਉਹ ਭਰੋਸਾ ਕਰਦੇ ਹਨ ਉਹ ਮੱਕੜੀ ਦਾ ਜਾਲ ਹੈ।15ਉਹ ਆਪਣੇ ਘਰ ਉੱਤੇ ਭਰੋਸਾ ਰੱਖਦੇ ਹਨ, ਪਰ ਉਹ ਖੜ੍ਹਾ ਨਹੀਂ ਰਹੇਗਾ;ਉਹ ਇਸ ਨੂੰ ਫੜੀ ਰੱਖਦੇ ਹਨ, ਪਰ ਉਹ ਕਾਇਮ ਨਹੀਂ ਰਹੇਗਾ।16ਉਹ ਸੂਰਜ ਦੀ ਰੌਸ਼ਨੀ ਵਿੱਚ ਇੱਕ ਚੰਗੀ ਤਰ੍ਹਾਂ ਸਿੰਜਿਆ ਹੋਇਆ ਪੌਦੇ ਵਾਂਗ ਹੈ,ਬਾਗ ਵਿੱਚ ਆਪਣੀਆਂ ਟਹਿਣੀਆਂ ਫੈਲਾਉਂਦੇ ਹਨ;17ਇਹ ਆਪਣੀਆਂ ਜੜ੍ਹਾਂ ਨੂੰ ਚੱਟਾਨਾਂ ਦੇ ਢੇਰ ਦੇ ਦੁਆਲੇ ਜੋੜਦਾ ਹੈਅਤੇ ਪੱਥਰਾਂ ਵਿਚਕਾਰ ਜਗ੍ਹਾ ਲੱਭਦਾ ਹੈ।18ਪਰ ਜਦੋਂ ਇਹ ਆਪਣੀ ਥਾਂ ਤੋਂ ਉਖੜ ਜਾਂਦਾ ਹੈ,ਉਹ ਸਥਾਨ ਇਸ ਨੂੰ ਰੱਦ ਕਰਦਾ ਹੈ ਅਤੇ ਕਹਿੰਦਾ ਹੈ, ‘ਮੈਂ ਤੁਹਾਨੂੰ ਕਦੇ ਨਹੀਂ ਦੇਖਿਆ।’19ਯਕੀਨਨ ਇਸ ਦਾ ਜੀਵਨ ਮੁਰਝਾ ਜਾਂਦਾ ਹੈ,ਮਿੱਟੀ ਤੋਂ ਹੋਰ ਪੌਦੇ ਉੱਗਦੇ ਹਨ।
20“ਯਕੀਨਨ ਪਰਮੇਸ਼ਵਰ ਉਸ ਨੂੰ ਰੱਦ ਨਹੀਂ ਕਰਦਾ ਜੋ ਨਿਰਦੋਸ਼ ਹੈਜਾਂ ਕੁਕਰਮੀਆਂ ਦੇ ਹੱਥ ਮਜ਼ਬੂਤ ਨਹੀਂ ਕਰਦਾ।21ਉਹ ਤੁਹਾਡੇ ਮੂੰਹ ਨੂੰ ਹਾਸੇ ਨਾਲਅਤੇ ਤੁਹਾਡੇ ਬੁੱਲ੍ਹਾਂ ਨੂੰ ਖੁਸ਼ੀ ਦਿਆ ਜੈਕਾਰਿਆ ਨਾਲ ਭਰ ਦੇਵੇਗਾ।22ਤੇਰੇ ਦੁਸ਼ਮਣ ਸ਼ਰਮ ਦੇ ਕੱਪੜੇ ਪਹਿਨਣਗੇ,ਅਤੇ ਦੁਸ਼ਟਾਂ ਦਾ ਤੰਬੂ ਹੋਵੇਗਾ ਹੀ ਨਹੀਂ।”

Biblica, Inc.

https://app.library.bible/content/38de522697cd8943