ਅੱਯੋਬ7

1“ਕੀ ਧਰਤੀ ਉੱਤੇ ਪ੍ਰਾਣੀਆਂ ਨੂੰ ਸਖ਼ਤ ਮਿਹਨਤ ਨਹੀਂ ਕਰਨੀ ਪੈਂਦੀ?ਕੀ ਉਹਨਾਂ ਦੇ ਦਿਨ ਦਿਹਾੜੀ ਦੇ ਮਜ਼ਦੂਰਾਂ ਵਾਂਗ ਨਹੀਂ ਹਨ?2ਜਿਵੇਂ ਇੱਕ ਗੁਲਾਮ ਸ਼ਾਮ ਦੇ ਪਰਛਾਵੇਂ ਨੂੰ ਲੋਚਦਾ ਹੈ,ਜਾਂ ਮਜ਼ਦੂਰ ਆਪਣੀ ਮਜ਼ਦੂਰੀ ਦੀ ਉਡੀਕ ਕਰਦਾ ਹੈ,3ਇਸ ਲਈ ਮੈਨੂੰ ਵਿਅਰਥ ਦੇ ਮਹੀਨੇ ਦਿੱਤੇ ਗਏ ਹਨ,ਅਤੇ ਦੁੱਖ ਦੀਆਂ ਰਾਤਾਂ ਮੇਰੇ ਲਈ ਠਹਿਰਾਈਆਂ ਗਈਆਂ ਹਨ।4ਜਦੋਂ ਮੈਂ ਲੇਟਦਾ ਹਾਂ ਤਾਂ ਮੈਂ ਸੋਚਦਾ ਹਾਂ, ‘ਮੈਂ ਕਦੋਂ ਉੱਠਾਗਾ?’ਰਾਤ ਖਤਮ ਨਹੀਂ ਹੁੰਦੀ ਅਤੇ ਮੈਂ ਸਾਰੀ ਰਾਤ ਪਾਸੇ ਲੈਂਦਾ-ਲੈਂਦਾ ਥੱਕ ਜਾਂਦਾ ਹੈ।5ਮੇਰੇ ਸਰੀਰ ਕੀੜਿਆਂ ਅਤੇ ਖੁਰਕ ਨਾਲ ਭਰਿਆ ਹੋਇਆ ਹੈ,ਮੇਰੀ ਚਮੜੀ ਕਠੋਰ ਹੋ ਗਈ ਹੈ ਅਤੇ ਫਟ ਗਈ ਹੈ।
6“ਮੇਰੇ ਦਿਨ ਬੁਨਣ ਵਾਲੇ ਦੀ ਰਫ਼ਤਾਰ ਨਾਲੋਂ ਵੀ ਤੇਜ਼ ਹਨ,ਅਤੇ ਉਹ ਬਿਨਾਂ ਉਮੀਦ ਦੇ ਖਤਮ ਹੋ ਜਾਂਦੇ ਹਨ।7ਹੇ ਪਰਮੇਸ਼ਵਰ, ਯਾਦ ਰੱਖੋ ਕਿ ਮੇਰਾ ਜੀਵਨ ਇੱਕ ਸਾਹ ਹੈ;ਮੇਰੀਆਂ ਅੱਖਾਂ ਫੇਰ ਕਦੇ ਖੁਸ਼ੀ ਨਹੀਂ ਦੇਖ ਸਕਣਗੀਆਂ।8ਜਿਹੜੀ ਅੱਖ ਹੁਣ ਮੈਨੂੰ ਦੇਖਦੀ ਹੈ ਉਹ ਹੁਣ ਮੈਨੂੰ ਨਹੀਂ ਦੇਖ ਸਕੇਗੀ;ਤੁਸੀਂ ਮੈਨੂੰ ਲੱਭੋਗੇ, ਪਰ ਮੈਂ ਤਦ ਤੱਕ ਨਹੀਂ ਰਹਾਂਗਾ।9ਜਿਵੇਂ ਬੱਦਲ ਮਿਟ ਜਾਂਦਾ ਹੈ ਅਤੇ ਚਲਾ ਜਾਂਦਾ ਹੈ,ਉਸੇ ਤਰ੍ਹਾਂ ਜਿਹੜਾ ਕਬਰ ਵਿੱਚ ਜਾਂਦਾ ਹੈ ਉਹ ਵਾਪਸ ਨਹੀਂ ਆਉਂਦਾ।10ਉਹ ਫਿਰ ਕਦੇ ਆਪਣੇ ਘਰ ਨਹੀਂ ਆਵੇਗਾ;ਉਸਦਾ ਸਥਾਨ ਉਸਨੂੰ ਫਿਰ ਨਹੀਂ ਪਛਾਣੇਗਾ।
11“ਇਸ ਲਈ ਮੈਂ ਚੁੱਪ ਨਹੀਂ ਰਹਾਂਗਾ;ਮੈਂ ਆਪਣੇ ਆਤਮਾ ਦੇ ਦੁੱਖ ਵਿੱਚ ਬੋਲਾਂਗਾ,ਮੈਂ ਆਪਣੀ ਆਤਮਾ ਦੀ ਕੜਵਾਹਟ ਵਿੱਚ ਸ਼ਿਕਾਇਤ ਕਰਾਂਗਾ।12ਕੀ ਮੈਂ ਸਮੁੰਦਰ ਹਾਂ, ਜਾਂ ਸਮੁੰਦਰ ਦੀ ਡੂੰਗਾਈ ਦਾ ਜੰਤੂ,ਜੋ ਤੂੰ ਮੈਨੂੰ ਪਹਿਰੇ ਹੇਠ ਰੱਖਿਆ ਹੈ?13ਜਦੋਂ ਮੈਂ ਸੋਚਦਾ ਹਾਂ ਕਿ ਮੇਰਾ ਬਿਸਤਰਾ ਮੈਨੂੰ ਦਿਲਾਸਾ ਦੇਵੇਗਾਅਤੇ ਮੇਰਾ ਆਸਨ ਮੇਰੇ ਦੁੱਖ ਨੂੰ ਹਲਕਾ ਕਰੇਗਾ,14ਤਾਂ ਵੀ ਤੁਸੀਂ ਮੈਨੂੰ ਸੁਪਨਿਆਂ ਨਾਲ ਡਰਾਉਂਦੇ ਹੋਅਤੇ ਦਰਸ਼ਨਾਂ ਨਾਲ ਮੈਨੂੰ ਡਰਾਉਂਦੇ ਹੋ,15ਕਿ ਮੇਰੀ ਜਾਨ ਦਾ ਦਮ ਘੁੱਟਿਆ ਜਾਵੇ,ਕਿ ਮੇਰੇ ਦੁੱਖ ਮੇਰੀ ਜਾਨ ਲੈ ਲੈਣ।16ਮੈਂ ਆਪਣੀ ਜ਼ਿੰਦਗੀ ਨੂੰ ਤੁੱਛ ਸਮਝਦਾ ਹਾਂ; ਮੈਂ ਸਦਾ ਲਈ ਨਹੀਂ ਰਹਾਂਗਾ।ਮੈਨੂੰ ਇਕੱਲੇ ਰਹਿਣ ਦਿਓ; ਮੇਰੇ ਦਿਨਾਂ ਦਾ ਕੋਈ ਮਤਲਬ ਨਹੀਂ ਹੈ।
17“ਮਨੁੱਖ ਜਾਤੀ ਕੀ ਹੈ ਕਿ ਤੁਸੀਂ ਉਹਨਾਂ ਦੀ ਇੰਨ੍ਹੀ ਜ਼ਿਆਦਾ ਵਡਿਆਈ ਕਰੋ,ਕਿ ਤੁਸੀਂ ਉਹਨਾਂ ਨੂੰ ਇੰਨਾ ਧਿਆਨ ਦਿਓ,18ਅਤੇ ਹਰ ਸਵੇਰ ਨੂੰ ਉਹਨਾਂ ਦੀ ਜਾਂਚ ਕਰੋਅਤੇ ਹਰ ਪਲ ਉਹਨਾਂ ਦੀ ਜਾਂਚ ਕਰੋ?19ਕੀ ਤੁਸੀਂ ਕਦੇ ਮੇਰੇ ਤੋਂ ਨਜ਼ਰ ਨਹੀਂ ਹਟਾਵੋਗੇ,ਜਾਂ ਮੈਨੂੰ ਇੱਕ ਪਲ ਲਈ ਵੀ ਇਕੱਲਾ ਨਹੀਂ ਛੱਡੋਂਗੇ?20ਜੇ ਮੈਂ ਪਾਪ ਕੀਤਾ ਹੈ, ਤਾਂ ਮੈਂ ਤੇਰਾ ਕੀ ਕੀਤਾ ਹੈ,ਤੂੰ ਜੋ ਸਾਡੇ ਸਾਰੇ ਕੰਮਾਂ ਨੂੰ ਦੇਖਦਾ ਹੈ?ਤੂੰ ਮੈਨੂੰ ਆਪਣਾ ਨਿਸ਼ਾਨਾ ਕਿਉਂ ਬਣਾਇਆ ਹੈ?ਕੀ ਮੈਂ ਤੇਰੇ ਲਈ ਬੋਝ ਬਣ ਗਿਆ ਹਾਂ?21ਤੂੰ ਮੇਰੇ ਅਪਰਾਧ ਕਿਉਂ ਨਹੀਂ ਮਾਫ਼ ਕਰਦਾਅਤੇ ਮੇਰੇ ਪਾਪ ਕਿਉਂ ਨਹੀਂ ਮਾਫ਼ ਕਰਦਾ?ਕਿਉਂ ਜੋ ਮੈਂ ਛੇਤੀ ਹੀ ਮਿੱਟੀ ਵਿੱਚ ਲੇਟ ਜਾਵਾਂਗਾ;ਤੂੰ ਮੈਨੂੰ ਲੱਭੇਗਾ, ਪਰ ਮੈਂ ਫਿਰ ਨਹੀਂ ਰਹਾਂਗਾ।”

Biblica, Inc.

https://app.library.bible/content/38de522697cd8943