ਅੱਯੋਬ6

ਅੱਯੋਬ

1ਤੱਦ ਅੱਯੋਬ ਨੇ ਜਵਾਬ ਦਿੱਤਾ:2“ਕਾਸ਼ ਮੇਰੇ ਦੁੱਖਾਂ ਨੂੰ ਤੋਲਿਆ ਜਾ ਸਕਦਾਅਤੇ ਮੇਰੀ ਸਾਰੀ ਬਿਪਤਾ ਨੂੰ ਤੱਕੜੀ ਤੇ ਰੱਖਿਆ ਜਾਂਦਾ!3ਇਹ ਯਕੀਨਨ ਸਮੁੰਦਰਾਂ ਦੀ ਰੇਤ ਤੋਂ ਵੱਧ ਹੋਣਗੇ,ਕੋਈ ਹੈਰਾਨੀ ਦੀ ਗੱਲ ਨਹੀਂ ਕਿ ਮੇਰੇ ਸ਼ਬਦ ਕਾਹਲੀ ਭਰੇ ਲੱਗਦੇ ਹਨ।4ਸਰਵਸ਼ਕਤੀਮਾਨ ਦੇ ਤੀਰ ਮੈਨੂੰ ਲੱਗੇ ਹਨ,ਮੇਰੀ ਆਤਮਾ ਉਹਨਾਂ ਦਾ ਜ਼ਹਿਰ ਪੀਂਦੀ ਹੈ;ਪਰਮੇਸ਼ਵਰ ਨੇ ਜੋ ਕੀਤਾ ਹੈ ਉਸ ਕਾਰਨ ਮੈਂ ਡਰਿਆ ਹੋਇਆ ਹਾਂ।5ਕੀ ਜੰਗਲੀ ਖੋਤਾ ਹੀਂਗਦਾ ਹੈ ਜੇ ਉਸ ਅੱਗੇ ਘਾਹ ਪਿਆ ਹੋਵੇ,ਜਾਂ ਬਲਦ ਜਦੋਂ ਉਸ ਅੱਗੇ ਚਾਰਾ ਰੱਖਿਆ ਹੋਵੇ?6ਕੀ ਫਿੱਕਾ ਭੋਜਨ ਬਿਨ੍ਹਾ ਲੂਣ ਦੇ ਖਾਦਾ ਜਾ ਸਕਦਾ ਹੈ?ਕੀ ਆਂਡੇ ਦੇ ਛਿਲਕੇ ਦਾ ਕੋਈ ਸੁਆਦ ਹੁੰਦਾ ਹੈ।7ਮੈਂ ਇਸਨੂੰ ਛੂਹਣ ਤੋਂ ਇਨਕਾਰ ਕਰਦਾ ਹਾਂ;ਅਜਿਹਾ ਭੋਜਨ ਮੈਨੂੰ ਬਿਮਾਰ ਕਰਦਾ ਹੈ।
8“ਕਾਸ਼, ਕਿ ਮੈਂ ਆਪਣੀ ਮੰਗ ਪੂਰੀ ਕਰ ਸਕਾਂ,ਕਿ ਪਰਮੇਸ਼ਵਰ ਉਹੀ ਪ੍ਰਦਾਨ ਕਰਦਾ ਜਿਸਦੀ ਮੈਂ ਉਮੀਦ ਕਰਦਾ ਹਾਂ,9ਕਿ ਪਰਮੇਸ਼ਵਰ ਮੈਨੂੰ ਕੁਚਲਣ ਲਈ ਤਿਆਰ ਹੋਵੇਗਾ,ਉਹ ਆਪਣਾ ਹੱਥ ਛੱਡ ਦੇਵੇਗਾ ਅਤੇ ਮੇਰੀ ਜਾਨ ਨੂੰ ਵੱਢ ਦੇਵੇਗਾ!10ਤਦ ਅਜੇ ਵੀ ਇਹ ਮੇਰੀ ਤਸੱਲੀ ਹੁੰਦੀ,ਮੈਂ ਬੇਅੰਤ ਦਰਦ ਵਿੱਚ ਵੀ ਕੁੱਦ ਉੱਠਦਾ,ਕਿ ਮੈਂ ਪਵਿੱਤਰ ਪੁਰਖ ਦੇ ਸ਼ਬਦਾਂ ਦਾ ਵਿਰੋਧ ਨਹੀਂ ਕੀਤਾ ਸੀ।
11“ਮੇਰੇ ਕੋਲ ਕਿਹੜੀ ਤਾਕਤ ਹੈ, ਜਿਸ ਦੀ ਮੈਨੂੰ ਅਜੇ ਵੀ ਉਮੀਦ ਕਰਨੀ ਚਾਹੀਦੀ ਹੈ?ਜਾਂ ਮੇਰਾ ਅੰਤ ਕੀ ਹੋਵੇਗਾ ਜੋ ਮੈਂ ਸਬਰ ਕਰਾ?12ਕੀ ਮੇਰੇ ਕੋਲ ਪੱਥਰ ਦੀ ਤਾਕਤ ਹੈ?ਕੀ ਮੇਰਾ ਮਾਸ ਪਿੱਤਲ ਦਾ ਹੈ?13ਕੀ ਮੇਰੇ ਕੋਲ ਆਪਣੀ ਮਦਦ ਕਰਨ ਦੀ ਕੋਈ ਸ਼ਕਤੀ ਹੈ,ਹੁਣ ਇਹ ਸਫਲਤਾ ਮੇਰੇ ਤੋਂ ਦੂਰ ਹੋ ਗਈ ਹੈ?
14“ਕੋਈ ਵੀ ਵਿਅਕਤੀ ਜੋ ਕਿਸੇ ਦੋਸਤ ਤੋਂ ਦਿਆਲਗੀ ਨੂੰ ਰੋਕਦਾ ਹੈਸਰਵਸ਼ਕਤੀਮਾਨ ਦੇ ਡਰ ਨੂੰ ਤਿਆਗ ਦਿੰਦਾ ਹੈ।15ਪਰ ਮੇਰੇ ਭਰਾ ਰੁਕ-ਰੁਕ ਕੇ ਵਹਿਣ ਵਾਲੀਆਂ ਨਦੀਆਂ ਵਾਂਗ ਅਟੁੱਟ ਹਨ,ਉਹਨਾਂ ਨਦੀਆਂ ਵਾਂਗ ਜੋ ਵਹਿ ਜਾਂਦੀਆਂ ਹਨ16ਜਦੋਂ ਬਰਫ਼ ਪਿਘਲਣ ਨਾਲ ਹਨੇਰਾ ਹੋ ਜਾਂਦਾ ਹੈਅਤੇ ਪਿਘਲਦੀ ਬਰਫ਼ ਨਾਲ ਛੁੱਪ ਜਾਂਦਾ ਹੈ,17ਪਰ ਉਹ ਸੁੱਕੇ ਮੌਸਮ ਵਿੱਚ ਵਹਿਣਾ ਬੰਦ ਕਰ ਦਿੰਦਾ ਹੈ,ਅਤੇ ਗਰਮੀ ਵਿੱਚ ਉਹ ਆਪਣੇ ਨਾਲਿਆਂ ਤੋਂ ਅਲੋਪ ਹੋ ਜਾਂਦੇ ਹਨ।18ਕਾਫ਼ਲੇ ਆਪਣੇ ਰਾਹਾਂ ਤੋਂ ਹਟ ਜਾਂਦੇ ਹਨ;ਉਹ ਉਜਾੜ ਵਿੱਚ ਜਾ ਕੇ ਨਾਸ ਹੋ ਜਾਂਦੇ ਹਨ।19ਤੇਮਾ ਦੇ ਕਾਫ਼ਲੇ ਪਾਣੀ ਨੂੰ ਭਾਲਦੇ ਹਨ,ਸ਼ੀਬਾ ਦੇ ਵਪਾਰੀ ਆਸ ਨਾਲ ਦੇਖਦੇ ਹਨ।20ਉਹ ਦੁੱਖੀ ਹਨ, ਕਿਉਂਕਿ ਉਹਨਾਂ ਨੂੰ ਭਰੋਸਾ ਸੀ;ਉਹ ਉੱਥੇ ਸਿਰਫ ਨਿਰਾਸ਼ ਹੋਣ ਲਈ ਪਹੁੰਚਦੇ ਹਨ।21ਹੁਣ ਤੁਸੀਂ ਵੀ ਕੋਈ ਮਦਦਗਾਰ ਸਾਬਤ ਨਹੀਂ ਹੋਏ;ਤੁਸੀਂ ਕੁਝ ਭਿਆਨਕ ਦੇਖਦੇ ਹੋ ਅਤੇ ਡਰਦੇ ਹੋ।22ਕੀ ਮੈਂ ਕਦੇ ਕਿਹਾ ਹੈ, ‘ਮੈਨੂੰ ਕੁਝ ਦਿਓ,ਆਪਣੀ ਦੌਲਤ ਵਿੱਚੋਂ ਮੇਰੇ ਲਈ ਕੁਰਬਾਨੀ ਦਿਓ,23ਜਾਂ ਮੈਨੂੰ ਦੁਸ਼ਮਣ ਦੇ ਹੱਥੋਂ ਛੁਡਾ,ਜਾਂ ਜ਼ਾਲਮਾਂ ਦੇ ਹੱਥੋਂ ਮੁੱਲ ਦੇ ਕੇ ਮੇਰਾ ਛੁਟਕਾਰਾ ਕਰਾਓ’?
24“ਮੈਨੂੰ ਸਿਖਾਓ ਅਤੇ ਮੈਂ ਚੁੱਪ ਹੋ ਜਾਵਾਂਗਾ;ਮੈਨੂੰ ਦਿਖਾਓ ਕਿ ਮੈਂ ਕਿੱਥੇ ਗਲਤ ਹਾਂ।25ਸੱਚੇ ਸ਼ਬਦ ਕਿੰਨੇ ਦੁੱਖਦਾਈ ਹਨ!ਪਰ ਤੁਹਾਡੀਆਂ ਦਲੀਲਾਂ ਕੀ ਸਾਬਤ ਕਰਦੀਆਂ ਹਨ?26ਕੀ ਤੁਹਾਡਾ ਮਤਲਬ ਮੇਰੇ ਸ਼ਬਦਾਂ ਨੂੰ ਠੀਕ ਕਰਨਾ,ਅਤੇ ਮੇਰੇ ਨਿਰਾਸ਼ ਸ਼ਬਦਾਂ ਨੂੰ ਹਵਾ ਵਾਂਗ ਸਮਝਣਾ ਹੈ?27ਤੁਸੀਂ ਯਤੀਮਾਂ ਲਈ ਪਰਚੀਆਂ ਪਾਉਂਦੇ,ਅਤੇ ਆਪਣੇ ਦੋਸਤ ਨੂੰ ਬਦਲ ਦਿਓਗੇ।
28“ਪਰ ਹੁਣ ਕਿਰਪਾ ਕਰੋ ਅਤੇ ਮੇਰੇ ਵੱਲ ਵੇਖੋ।ਕੀ ਮੈਂ ਤੁਹਾਡੇ ਮੂੰਹ ਉੱਤੇ ਝੂਠ ਬੋਲਾਂਗਾ?29ਹੌਂਸਲਾ ਰੱਖੋ, ਬੇਇਨਸਾਫ਼ੀ ਨਾ ਕਰੋ;ਮੁੜ ਵਿਚਾਰ ਕਰੋ, ਕਿਉਂਕਿ ਮੇਰੀ ਇਮਾਨਦਾਰੀ ਦਾਅ ਤੇ ਹੈ।30ਕੀ ਮੇਰੇ ਬੁੱਲ੍ਹਾਂ ਉੱਤੇ ਕੋਈ ਬੁਰਾਈ ਹੈ?ਕੀ ਮੇਰਾ ਮੂੰਹ ਬੁਰਿਆਈ ਨੂੰ ਨਹੀਂ ਜਾਣ ਸਕਦਾ?

Biblica, Inc.

https://app.library.bible/content/38de522697cd8943