ਅੱਯੋਬ5
1“ਜੇ ਤੁਸੀਂ ਚਾਹੋ ਤਾਂ ਬੁਲਾਓ, ਪਰ ਤੁਹਾਨੂੰ ਕੌਣ ਜਵਾਬ ਦੇਵੇਗਾ?ਤੁਸੀਂ ਪਵਿੱਤਰ ਪੁਰਖਾਂ ਵਿੱਚੋਂ ਕਿਸ ਵੱਲ ਮੁੜੋਗੇ?2ਨਰਾਜ਼ਗੀ ਇੱਕ ਮੂਰਖ ਨੂੰ ਮਾਰ ਦਿੰਦੀ ਹੈ,ਅਤੇ ਈਰਖਾ ਭੋਲੇ ਨੂੰ ਮਾਰ ਦਿੰਦੀ ਹੈ।3ਮੈਂ ਖੁਦ ਇੱਕ ਮੂਰਖ ਨੂੰ ਜੜ੍ਹ ਫੜਦਿਆਂ ਦੇਖਿਆ ਹੈ,ਪਰ ਅਚਾਨਕ ਉਹ ਦਾ ਘਰ ਸਰਾਪਿਆ ਗਿਆ।4ਉਸਦੇ ਬੱਚੇ ਸੁਰੱਖਿਆ ਤੋਂ ਬਹੁਤ ਦੂਰ ਹਨ,ਅਤੇ ਉਹਨਾਂ ਨੂੰ ਛੁਡਾਉਣ ਵਾਲਾ ਕੋਈ ਨਹੀਂ ਮਿਲਿਆ।5ਭੁੱਖੇ ਲੋਕ ਉਸ ਦੀ ਵਾਢੀ ਨੂੰ ਖਾ ਲੈਂਦੇ ਹਨ,ਇੱਥੋਂ ਤੱਕ ਕੰਡਿਆਂ ਵਿੱਚੋਂ ਵੀ ਅੰਨ ਨੂੰ ਕੱਢ ਲੈ ਜਾਂਦੇ ਹਨ,ਅਤੇ ਪਿਆਸਾ ਉਸ ਦੀ ਦੌਲਤ ਦੇ ਪਿੱਛੇ ਲੱਗ ਜਾਂਦਾ ਹੈ।6ਕਿਉਂ ਜੋ ਕਠਿਨਾਈ ਮਿੱਟੀ ਤੋਂ ਨਹੀਂ ਉੱਗਦੀ,ਨਾ ਹੀ ਮੁਸੀਬਤ ਜ਼ਮੀਨ ਵਿੱਚੋਂ ਉੱਗਦੀ ਹੈ।7ਮਨੁੱਖ ਵੀ ਮੁਸੀਬਤ ਲਈ ਪੈਦਾ ਹੋਇਆ ਹੈਜਿਸ ਤਰਾਂ ਚੰਗਿਆੜੇ ਉੱਪਰ ਵੱਲ ਉੱਡਦੇ ਹਨ।8“ਪਰ ਜੇ ਮੈਂ ਤੇਰੀ ਥਾਂ ਹੁੰਦਾ, ਤਾਂ ਮੈਂ ਪਰਮੇਸ਼ਵਰ ਨੂੰ ਬੇਨਤੀ ਕਰਦਾ;ਮੈਂ ਪਰਮੇਸ਼ਵਰ ਅੱਗੇ ਆਪਣਾ ਪੱਖ ਰੱਖਦਾ।9ਉਹ ਅਜਿਹੇ ਚਮਤਕਾਰ ਕਰਦਾ ਹੈ ਜਿਨ੍ਹਾਂ ਦਾ ਪਤਾ ਨਹੀਂ ਲਗਾਇਆ ਜਾ ਸਕਦਾ,ਚਮਤਕਾਰ ਜਿਨ੍ਹਾਂ ਨੂੰ ਗਿਣਿਆ ਨਹੀਂ ਜਾ ਸਕਦਾ।10ਉਹ ਧਰਤੀ ਲਈ ਮੀਂਹ ਪਾਉਂਦਾ ਹੈ;ਉਹ ਖੇਤਾ ਵਿੱਚ ਪਾਣੀ ਭੇਜਦਾ ਹੈ।11ਨੀਵਿਆਂ ਨੂੰ ਉਹ ਉੱਪਰ ਬਿਠਾਉਂਦਾ ਹੈ,ਅਤੇ ਸੋਗ ਕਰਨ ਵਾਲਿਆਂ ਨੂੰ ਸੁਰੱਖਿਆ ਵਿੱਚ ਉੱਚਾ ਕਰਦਾ ਹੈ।12ਉਹ ਚਲਾਕ ਲੋਕਾਂ ਦੀਆਂ ਯੋਜਨਾਵਾਂ ਨੂੰ ਨਾਕਾਮ ਕਰ ਦਿੰਦਾ ਹੈ,ਤਾਂ ਜੋ ਉਹਨਾਂ ਦੇ ਹੱਥਾਂ ਵਿੱਚ ਕੋਈ ਸਫਲਤਾ ਨਾ ਪਵੇ।13ਪਰਮੇਸ਼ਵਰ ਗਿਆਨੀਆਂ ਨੂੰ ਉਹਨਾਂ ਦੀ ਹੀ ਚਤਰਾਈ ਵਿੱਚ ਫਸਾ ਦਿੰਦਾ ਹੈ,ਅਤੇ ਚਲਾਕਾ ਦੀਆਂ ਜੁਗਤਾਂ ਨਸ਼ਟ ਹੋ ਜਾਂਦੀਆਂ ਹਨ।14ਦਿਨ ਵੇਲੇ ਉਹਨਾਂ ਉੱਤੇ ਹਨੇਰਾ ਆ ਜਾਂਦਾ ਹੈ;ਦੁਪਹਿਰ ਨੂੰ ਉਹ ਰਾਤ ਵਾਂਗ ਟੋਹਦੇ ਫਿਰਦੇ ਹਨ।15ਉਹ ਲੋੜਵੰਦਾਂ ਨੂੰ ਉਹਨਾਂ ਦੇ ਮੂੰਹ ਦੀ ਤਲਵਾਰ ਤੋਂ ਬਚਾਉਂਦਾ ਹੈ;ਉਹ ਉਹਨਾਂ ਨੂੰ ਤਾਕਤਵਰਾਂ ਦੇ ਪੰਜੇ ਤੋਂ ਬਚਾਉਂਦਾ ਹੈ।16ਇਸ ਲਈ ਗਰੀਬਾਂ ਨੂੰ ਆਸ ਹੈ,ਅਤੇ ਬੇਇਨਸਾਫ਼ੀ ਆਪਣਾ ਮੂੰਹ ਬੰਦ ਕਰ ਦਿੰਦੀ ਹੈ।17“ਮੁਬਾਰਕ ਹੈ ਉਹ ਜਿਸ ਨੂੰ ਪਰਮੇਸ਼ਵਰ ਸੁਧਾਰਦਾ ਹੈ;ਇਸ ਲਈ ਸਰਵਸ਼ਕਤੀਮਾਨ ਦੇ ਅਨੁਸ਼ਾਸਨ ਨੂੰ ਤੁੱਛ ਨਾ ਸਮਝੋ।18ਜੇ ਉਹ ਜ਼ਖਮ ਕਰਦਾ ਹੈ ਤਾਂ ਉਹ ਪੱਟੀ ਵੀ ਬੰਨ੍ਹਦਾ ਹੈ;ਉਹ ਸੱਟ ਮਾਰਦਾ ਹੈ, ਪਰ ਉਸ ਦੇ ਹੱਥ ਚੰਗਾ ਵੀ ਕਰਦੇ ਹਨ।19ਪਰਮੇਸ਼ਵਰ ਤੈਨੂੰ ਛੇ ਬਿਪਤਾਵਾਂ ਤੋਂ ਬਚਾਵੇਗਾ;ਸਗੋਂ ਸੱਤ ਵਿੱਚੋਂ ਕੋਈ ਨੁਕਸਾਨ ਤੈਨੂੰ ਨਹੀਂ ਛੂਹੇਗਾ।20ਅਕਾਲ ਵਿੱਚ ਉਹ ਤੈਨੂੰ ਮੌਤ ਤੋਂ ਬਚਾਵੇਗਾ,ਅਤੇ ਲੜਾਈ ਵਿੱਚ ਤਲਵਾਰ ਦੇ ਵਾਰ ਤੋਂ।21ਤੂੰ ਜੀਭ ਦੇ ਕੋਰੜੇ ਤੋਂ ਬਚਾਇਆ ਜਾਵੇਂਗਾ,ਅਤੇ ਤਬਾਹੀ ਆਉਣ ਤੇ ਤੈਨੂੰ ਡਰਨ ਦੀ ਲੋੜ ਨਹੀਂ ਹੈ।22ਤੂੰ ਤਬਾਹੀ ਅਤੇ ਅਕਾਲ ਉੱਤੇ ਹੱਸੇਂਗਾਅਤੇ ਤੈਨੂੰ ਜੰਗਲੀ ਜਾਨਵਰਾਂ ਤੋਂ ਡਰਨ ਦੀ ਲੋੜ ਨਹੀਂ ਹੈ।23ਕਿਉਂ ਜੋ ਖੇਤ ਦੇ ਪੱਥਰਾਂ ਨਾਲ ਤੇਰਾ ਨੇਮ ਹੋਵੇਗਾ,ਅਤੇ ਜੰਗਲੀ ਜਾਨਵਰ ਤੇਰੇ ਨਾਲ ਸ਼ਾਂਤੀ ਵਿੱਚ ਰਹਿਣਗੇ।24ਤੈਨੂੰ ਪਤਾ ਲੱਗੇਗਾ ਕਿ ਤੇਰਾ ਤੰਬੂ ਸੁਰੱਖਿਅਤ ਹੈ;ਤੂੰ ਆਪਣੀ ਜਾਇਦਾਦ ਦਾ ਜਾਇਜ਼ਾ ਲਵੇਂਗਾ ਅਤੇ ਕੁਝ ਵੀ ਗੁੰਮ ਨਹੀਂ ਹੋਇਆ ਹੋਵੇਗਾ।25ਤੂੰ ਜਾਣੇਗਾ ਕਿ ਤੇਰੇ ਬੱਚੇ ਬਹੁਤ ਹੋਣਗੇ,ਅਤੇ ਤੇਰੀ ਸੰਤਾਨ ਧਰਤੀ ਦੇ ਘਾਹ ਵਰਗੀ ਹੋਵੇਗੀ।26ਰੁੱਤ ਵਿੱਚ ਇਕੱਠੀਆਂ ਹੋਈਆਂ ਪੂਲੀਆਂ ਵਾਂਗੂੰ,ਤੂੰ ਆਪਣੀ ਉਮਰ ਭੋਗ ਕੇ ਕਬਰ ਵਿੱਚ ਜਾਵੇਂਗਾ।27“ਅਸੀਂ ਇਸ ਦੀ ਜਾਂਚ ਕੀਤੀ ਹੈ ਅਤੇ ਇਹ ਸੱਚ ਹੈ,ਇਸ ਲਈ ਇਸਨੂੰ ਸੁਣ ਅਤੇ ਇਸਨੂੰ ਆਪਣੇ ਉੱਤੇ ਲਾਗੂ ਕਰ।”
Biblica, Inc.