ਅੱਯੋਬ4

ਏਲੀਫਾਜ਼

1ਤਦ ਏਲੀਫਾਜ਼ ਤੇਮਾਨੀ ਨੇ ਉੱਤਰ ਦਿੱਤਾ:2ਜੇ ਕੋਈ ਤੈਨੂੰ ਇੱਕ ਸ਼ਬਦ ਬੋਲਦਾ ਹੈ, ਤਾਂ ਕੀ ਤੂੰ ਬੇਸਬਰਾ ਹੋਵੇਂਗਾ?ਪਰ ਬੋਲੇ ਬਿਨ੍ਹਾਂ ਕੌਣ ਰਹਿ ਸਕਦਾ ਹੈ?3ਸੋਚ ਕਿ ਤੂੰ ਬਹੁਤਿਆਂ ਨੂੰ ਕਿਵੇਂ ਉਪਦੇਸ਼ ਦਿੱਤਾ ਹੈ,ਤੂੰ ਕਮਜ਼ੋਰ ਹੱਥਾਂ ਨੂੰ ਕਿਵੇਂ ਮਜ਼ਬੂਤ ਕੀਤਾ ਹੈ।4ਤੇਰੇ ਲਫ਼ਜ਼ਾਂ ਨੇ ਠੋਕਰ ਖਾਣ ਵਾਲਿਆਂ ਦਾ ਸਾਥ ਦਿੱਤਾ;ਤੂੰ ਹਿੱਲਦੇ ਹੋਏ ਗੋਡਿਆਂ ਨੂੰ ਮਜ਼ਬੂਤ ਕੀਤਾ ਹੈ।5ਪਰ ਹੁਣ ਜਦ ਤੇਰੇ ਉੱਤੇ ਮੁਸੀਬਤ ਆਈ ਹੈ, ਤਾਂ ਤੂੰ ਨਿਰਾਸ਼ ਹੋ ਗਿਆ ਹੈ;ਉਹ ਨੇ ਤੈਨੂੰ ਛੂਹਿਆ ਅਤੇ ਤੂੰ ਨਿਰਾਸ਼ ਹੋ ਗਿਆ ਹੈ।6ਕੀ ਤੇਰੀ ਧਾਰਮਿਕਤਾ ਤੇਰਾ ਭਰੋਸਾ ਨਹੀਂ ਹੋਣੀ ਚਾਹੀਦੀਅਤੇ ਤੇਰੇ ਨਿਰਦੋਸ਼ ਰਾਹ ਤੇਰੀ ਉਮੀਦ ਨਹੀਂ ਹੋਣੀ ਚਾਹੀਦੀ?
7ਹੁਣ ਸੋਚ, ਨਿਰਦੋਸ਼ ਹੋਣ ਕਰਕੇ ਕੌਣ ਨਾਸ਼ ਹੋਇਆ ਹੈ?ਨੇਕ ਲੋਕ ਕਦੋਂ ਤਬਾਹ ਹੋਏ ਹਨ?8ਜਿਵੇਂ ਕਿ ਮੈਂ ਦੇਖਿਆ ਹੈ, ਜਿਹੜੇ ਪਾਪ ਦਾ ਹਲ ਵਾਹੁੰਦੇ ਹਨਅਤੇ ਜਿਹੜੇ ਮੁਸੀਬਤ ਬੀਜਦੇ ਹਨ ਉਹ ਉਸਨੂੰ ਵੱਢਦੇ ਹਨ।9ਪਰਮੇਸ਼ਵਰ ਦੇ ਸਾਹ ਨਾਲ ਉਹ ਨਾਸ ਹੋ ਜਾਂਦੇ ਹਨ;ਉਸਦੇ ਗੁੱਸੇ ਦੇ ਧਮਾਕੇ ਨਾਲ ਉਹ ਮੁੱਕ ਜਾਂਦੇ ਹਨ।10ਦੁਸ਼ਟ ਲੋਕ ਭਾਵੇਂ ਸ਼ੇਰ ਵਾਂਗ ਗਰਜਣ ਅਤੇ ਦਹਾੜਨ,ਤਾਂ ਵੀ ਪਰਮੇਸ਼ਵਰ ਉਹਨਾਂ ਦੇ ਦੰਦ ਭੰਨ ਸੁੱਟਦਾ ਹੈ।11ਸ਼ੇਰ ਸ਼ਿਕਾਰ ਦੀ ਘਾਟ ਕਾਰਨ ਮਰ ਜਾਂਦਾ ਹੈ,ਅਤੇ ਸ਼ੇਰਨੀ ਦੇ ਬੱਚੇ ਖਿੱਲਰ ਜਾਂਦੇ ਹਨ।
12“ਇੱਕ ਸ਼ਬਦ ਮੇਰੇ ਕੋਲ ਗੁਪਤ ਰੂਪ ਵਿੱਚ ਲਿਆਇਆ ਗਿਆ ਸੀ,ਮੇਰੇ ਕੰਨਾਂ ਵਿੱਚ ਇਸ ਦੀ ਗੂੰਜ ਪਈ।13ਰਾਤ ਨੂੰ ਨਿਰਾਸ਼ਾਜਨਕ ਸੁਪਨਿਆਂ ਵਿੱਚ,ਜਦੋਂ ਲੋਕਾਂ ਨੂੰ ਗੂੜੀ ਨੀਂਦ ਆਉਂਦੀ ਹੈ,14ਡਰ ਅਤੇ ਕੰਬਣੀ ਨੇ ਮੈਨੂੰ ਫੜ ਲਿਆਜਿਸ ਨੇ ਮੇਰੀਆਂ ਸਾਰੀਆਂ ਹੱਡੀਆਂ ਹਿਲਾ ਦਿੱਤੀਆਂ।15ਇੱਕ ਆਤਮਾ ਮੇਰੇ ਚਿਹਰੇ ਤੋਂ ਲੰਘ ਗਈ,ਅਤੇ ਮੇਰੇ ਸਰੀਰ ਦੇ ਰੋਂਗਟੇ ਖੜ੍ਹੇ ਹੋ ਗਏ।16ਇਹ ਰੁਕ ਗਿਆ,ਪਰ ਮੈਂ ਇਹ ਨਹੀਂ ਦੱਸ ਸਕਿਆ ਕਿ ਇਹ ਕੀ ਸੀ।ਇੱਕ ਰੂਪ ਮੇਰੀਆਂ ਅੱਖਾਂ ਦੇ ਸਾਹਮਣੇ ਖੜ੍ਹਾ ਸੀ,ਅਤੇ ਮੈਂ ਇੱਕ ਸ਼ਾਂਤ ਆਵਾਜ਼ ਸੁਣੀ:17‘ਕੀ ਕੋਈ ਪ੍ਰਾਣੀ ਪਰਮੇਸ਼ਵਰ ਨਾਲੋਂ ਵੱਧ ਧਰਮੀ ਹੋ ਸਕਦਾ ਹੈ?ਕੀ ਇੱਕ ਤਕੜਾ ਮਨੁੱਖ ਵੀ ਆਪਣੇ ਸਿਰਜਣਹਾਰ ਪਰਮੇਸ਼ਵਰ ਨਾਲੋਂ ਜ਼ਿਆਦਾ ਸ਼ੁੱਧ ਹੋ ਸਕਦਾ ਹੈ?18ਜੇਕਰ ਪਰਮੇਸ਼ਵਰ ਆਪਣੇ ਸੇਵਕਾਂ ਉੱਤੇ ਭਰੋਸਾ ਨਹੀਂ ਰੱਖਦਾ,ਅਤੇ ਉਹ ਆਪਣੇ ਦੂਤਾਂ ਨੂੰ ਦੋਸ਼ੀ ਠਹਿਰਾਉਂਦਾ ਹੈ,19ਉਹ ਜਿਹੜੇ ਮਿੱਟੀ ਦੇ ਘਰਾਂ ਵਿੱਚ ਰਹਿੰਦੇ ਹਨ,ਜਿਨ੍ਹਾਂ ਦੀ ਨੀਂਹ ਮਿੱਟੀ ਵਿੱਚ ਹੈ,ਜਿਹੜੇ ਕੀੜੇ ਨਾਲੋਂ ਵੀ ਵੱਧ ਅਸਾਨੀ ਨਾਲ ਕੁਚਲੇ ਜਾਂਦੇ ਹਨ!20ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਟੁਕੜਿਆਂ ਵਿੱਚ ਟੁੱਟ ਜਾਂਦੇ ਹਨ;ਅਣਦੇਖਿਆ, ਉਹ ਸਦਾ ਲਈ ਨਾਸ ਹੋ ਜਾਂਦੇ ਹਨ।21ਕੀ ਉਹਨਾਂ ਦੇ ਤੰਬੂ ਦੀਆਂ ਰੱਸੀਆਂ ਨਹੀਂ ਖਿੱਚੀਆਂ ਗਈਆਂ,ਤਾਂ ਜੋ ਉਹ ਬੁੱਧ ਤੋਂ ਬਿਨਾਂ ਮਰ ਜਾਣ?’ ”

Biblica, Inc.

https://app.library.bible/content/38de522697cd8943