ਅੱਯੋਬ40

1ਯਾਹਵੇਹ ਨੇ ਅੱਯੋਬ ਨੂੰ ਕਿਹਾ:2“ਕੀ ਉਹ ਜਿਹੜਾ ਸਰਵਸ਼ਕਤੀਮਾਨ ਨਾਲ ਝਗੜਾ ਕਰਦਾ ਹੈ ਉਸਨੂੰ ਸੁਧਾਰੇਗਾ?ਜਿਹੜਾ ਪਰਮੇਸ਼ਵਰ ਉੱਤੇ ਦੋਸ਼ ਲਾਉਂਦਾ ਹੈ ਉਹ ਉਸ ਨੂੰ ਉੱਤਰ ਦੇਵੇ!”
3ਫਿਰ ਅੱਯੋਬ ਨੇ ਯਾਹਵੇਹ ਨੂੰ ਜਵਾਬ ਦਿੱਤਾ:4“ਮੈਂ ਅਯੋਗ ਹਾਂ, ਮੈਂ ਤੁਹਾਨੂੰ ਕਿਵੇਂ ਜਵਾਬ ਦੇ ਸਕਦਾ ਹਾਂ?ਮੈਂ ਆਪਣਾ ਹੱਥ ਆਪਣੇ ਮੂੰਹ ਉੱਤੇ ਰੱਖਿਆ।5ਮੈਂ ਇੱਕ ਵਾਰ ਬੋਲਿਆ, ਪਰ ਮੇਰੇ ਕੋਲ ਕੋਈ ਜਵਾਬ ਨਹੀਂ ਹੈ,ਦੂਜੀ ਵਾਰ ਵੀ ਬੋਲਿਆ, ਪਰ ਮੈਂ ਹੋਰ ਨਹੀਂ ਕਹਾਂਗਾ।”
6ਫਿਰ ਯਾਹਵੇਹ ਨੇ ਵਾਵਰੋਲੇ ਵਿੱਚੋਂ ਅੱਯੋਬ ਨਾਲ ਗੱਲ ਕੀਤੀ:7“ਇੱਕ ਯੋਧੇ ਵਾਂਗ ਆਪਣੀ ਕਮਰ ਨੂੰ ਕੱਸ ਲੈ;ਮੈਂ ਤੁਹਾਨੂੰ ਸਵਾਲ ਕਰਾਂਗਾ,ਅਤੇ ਤੂੰ ਮੈਨੂੰ ਉੱਤਰ ਦੇਵੇਗਾ।
8“ਕੀ ਤੂੰ ਮੇਰੇ ਨਿਆਂ ਨੂੰ ਰੱਦ ਕਰੇਗਾ?ਕੀ ਤੂੰ ਆਪਣੇ ਆਪ ਨੂੰ ਧਰਮੀ ਠਹਿਰਾਉਣ ਲਈ ਮੈਨੂੰ ਦੋਸ਼ੀ ਠਹਿਰਾਓਗੇ?9ਕੀ ਤੇਰੇ ਕੋਲ ਪਰਮੇਸ਼ਵਰ ਵਰਗੀ ਬਾਂਹ ਹੈ,ਅਤੇ ਕੀ ਤੇਰੀ ਆਵਾਜ਼ ਉਹ ਦੇ ਵਰਗੀ ਗਰਜ ਸਕਦੀ ਹੈ?10ਤਦ ਆਪਣੇ ਆਪ ਨੂੰ ਮਹਿਮਾ ਅਤੇ ਸ਼ਾਨ ਨਾਲ ਸਜ਼ਾ,ਅਤੇ ਆਪਣੇ ਆਪ ਵਿੱਚ ਇੱਜ਼ਤ ਅਤੇ ਮਹਿਮਾ ਪਹਿਨ ਲੈ।11ਆਪਣੇ ਕ੍ਰੋਧ ਦੇ ਕਹਿਰ ਨੂੰ ਦੂਰ ਕਰ,ਸਾਰੇ ਹੰਕਾਰੀਆਂ ਨੂੰ ਵੇਖ ਅਤੇ ਉਹਨਾਂ ਨੂੰ ਨੀਵਾਂ ਕਰ,12ਸਾਰੇ ਹੰਕਾਰੀ ਵੇਖ ਅਤੇ ਉਹਨਾਂ ਨੂੰ ਨਿਮਰ ਕਰ,ਦੁਸ਼ਟਾਂ ਨੂੰ ਜਿੱਥੇ ਉਹ ਖੜੇ ਹਨ ਉੱਥੇ ਕੁਚਲ ਦੇ।13ਉਹਨਾਂ ਸਾਰਿਆਂ ਨੂੰ ਇਕੱਠੇ ਮਿੱਟੀ ਵਿੱਚ ਦੱਬ ਦੇ;ਕਬਰ ਵਿੱਚ ਉਹਨਾਂ ਦੇ ਮੂੰਹ ਢੱਕ ਦੇ।14ਫਿਰ ਮੈਂ ਖੁਦ ਮੰਨ ਲਵਾਂਗਾਕਿ ਤੇਰਾ ਸੱਜਾ ਹੱਥ ਤੈਨੂੰ ਬਚਾ ਸਕਦਾ ਹੈ।
15“ਦਰਿਆ ਘੋੜੇ ਨੂੰ ਵੇਖੋ,ਜੋ ਮੈਂ ਤੇਰੇ ਨਾਲ ਬਣਾਇਆਅਤੇ ਜੋ ਬਲਦ ਵਾਂਗ ਘਾਹ ਖਾਂਦਾ ਹੈ।16ਇਸ ਦੇ ਕਮਰ ਵਿੱਚ ਕਿੰਨੀ ਤਾਕਤ ਹੈ,ਇਸ ਦੇ ਢਿੱਡ ਦੇ ਪੱਠਿਆਂ ਵਿੱਚ ਜ਼ੋਰ ਹੈ!17ਇਸ ਦੀ ਪੂਛ ਦਿਆਰ ਵਾਂਗ ਹਿਲਾਉਂਦਾ ਹੈ;ਇਸ ਦੇ ਪੱਟਾਂ ਦੀਆਂ ਨਾੜਾ ਇੱਕ ਦੂਸਰੇ ਨਾਲ ਮਿਲੀਆਂ ਹੁੰਦੀਆ ਹਨ।18ਇਸ ਦੀਆਂ ਹੱਡੀਆਂ ਪਿੱਤਲ ਦੀਆਂ ਨਾਲੀਆਂ ਹਨ,ਇਸ ਦੇ ਅੰਗ ਲੋਹੇ ਦੇ ਅਰਲਾਂ ਵਰਗੇ ਹਨ।19ਇਹ ਪਰਮੇਸ਼ਵਰ ਦੇ ਕੰਮਾਂ ਦਾ ਅਰੰਭ ਹੈ,ਫਿਰ ਵੀ ਇਸਦਾ ਨਿਰਮਾਤਾ ਆਪਣੀ ਤਲਵਾਰ ਨਾਲ ਇਸ ਤੱਕ ਪਹੁੰਚ ਸਕਦਾ ਹੈ।20ਪਹਾੜੀਆਂ ਉਸ ਲਈ ਆਪਣੀ ਉਪਜ ਲਿਆਉਂਦੀਆਂ ਹਨ,ਅਤੇ ਸਾਰੇ ਜੰਗਲੀ ਜਾਨਵਰ ਨੇੜੇ ਖੇਡਦੇ ਹਨ।21ਇਹ ਕਮਲ ਦੇ ਪੌਦਿਆਂ ਦੇ ਹੇਠਾਂ ਲੇਟ ਜਾਦਾਂ ਹੈ,ਜੋ ਦਲਦਲ ਵਿੱਚ ਕਾਨਾ ਦੇ ਵਿਚਕਾਰ ਲੁਕਿਆ ਹੋਇਆ ਹੈ।22ਕਮਲ ਇਸ ਨੂੰ ਆਪਣੇ ਪਰਛਾਵੇਂ ਵਿੱਚ ਛੁਪਾਉਂਦੇ ਹਨ;ਨਦੀ ਦੇ ਨਾਲੇ ਦੀਆਂ ਬੈਂਤਾਂ ਇਸ ਨੂੰ ਘੇਰ ਲੈਂਦੀਆਂ ਹਨ।23ਇੱਕ ਵਗਦੀ ਨਦੀ ਇਸ ਨੂੰ ਚਿੰਤਾ ਨਹੀਂ ਕਰਦੀ;ਇਹ ਸੁਰੱਖਿਅਤ ਹੈ, ਭਾਵੇਂ ਯਰਦਨ ਨੂੰ ਇਸਦੇ ਮੂੰਹ ਉੱਤੇ ਚੜ ਜਾਵੇ।24ਕੀ ਕੋਈ ਇਸ ਨੂੰ ਅੱਖਾਂ ਨਾਲ ਫੜ ਸਕਦਾ ਹੈ,ਜਾਂ ਇਸ ਨੂੰ ਫਸਾ ਸਕਦਾ ਹੈ ਅਤੇ ਨੱਕ ਵਿੰਨ੍ਹ ਸਕਦਾ ਹੈ?

Biblica, Inc.

https://app.library.bible/content/38de522697cd8943