ਅੱਯੋਬ39

1“ਕੀ ਤੁਸੀਂ ਜਾਣਦੇ ਹੋ ਕਿ ਪਹਾੜੀ ਬੱਕਰੀਆਂ ਕਦੋਂ ਜਨਮ ਦਿੰਦੀਆਂ ਹਨ?ਕੀ ਤੂੰ ਹਿਰਨੀਆਂ ਦੀ ਪੀੜ ਨੂੰ ਵੇਖਦਾ ਹੈ?2ਕੀ ਤੂੰ ਮਹੀਨੇ ਜੋ ਉਹ ਪੂਰੇ ਕਰਦੀਆਂ ਹਨ ਗਿਣ ਸਕਦਾ ਹੈ?ਕੀ ਤੁਸੀਂ ਜਾਣਦੇ ਹੋ ਕਿ ਉਹ ਕਦੋਂ ਜਨਮ ਦਿੰਦੀਆਂ ਹਨ?3ਉਹ ਝੁਕਦੀਆਂ ਹਨ ਅਤੇ ਆਪਣੇ ਬੱਚੇ ਪੈਦਾ ਕਰਦੀਆਂ ਹਨ;ਉਹਨਾਂ ਦੀ ਪੀੜ ਦੂਰ ਹੋ ਜਾਂਦੀ ਹੈ।4ਉਹਨਾਂ ਦੇ ਬੱਚੇ ਵਧਦੇ-ਫੁੱਲਦੇ ਹਨ ਅਤੇ ਜੰਗਲਾਂ ਵਿੱਚ ਮਜ਼ਬੂਤ ਹੁੰਦੇ ਹਨ;ਉਹ ਚਲੇ ਜਾਂਦੇ ਹਨ ਅਤੇ ਵਾਪਸ ਨਹੀਂ ਆਉਂਦੇ।
5“ਕਿਸ ਨੇ ਜੰਗਲੀ ਗਧੇ ਨੂੰ ਅਜ਼ਾਦ ਕੀਤਾ?ਕਿਸ ਨੇ ਉਸ ਦੀਆਂ ਰੱਸੀਆਂ ਖੋਲ੍ਹੀਆਂ?6ਮੈਂ ਉਜਾੜ ਜ਼ਮੀਨ ਉਹਨਾਂ ਦੇ ਰਹਿਣ ਲਈ ਦਿੱਤੀ,ਅਤੇ ਉਹਨਾਂ ਨੂੰ ਕਲਰੀ ਧਰਤੀ ਉੱਤੇ ਘਰ ਦਿੱਤਾ।7ਇਹ ਨਗਰ ਦੇ ਹਗਾਂਮੇ ਤੇ ਹੱਸਦਾ ਹੈ;ਇਹ ਹੱਕਣ ਵਾਲਿਆਂ ਦੀ ਆਵਾਜ਼ ਨਹੀਂ ਸੁਣਦਾ।8ਇਹ ਆਪਣੀ ਚਰਾਗਾਹਲਈ ਪਹਾੜੀਆਂ ਨੂੰ ਘੇਰਦਾ ਹੈ ਅਤੇ ਹਰ ਇੱਕ ਹਰੀ ਚੀਜ਼ ਦੀ ਖੋਜ ਕਰਦਾ ਹੈ।
9“ਕੀ ਜੰਗਲੀ ਬਲਦ ਤੁਹਾਡੀ ਸੇਵਾ ਕਰਨ ਲਈ ਸਹਿਮਤ ਹੋਵੇਗਾ?ਕੀ ਇਹ ਰਾਤ ਨੂੰ ਤੁਹਾਡੀ ਖੁਰਲੀ ਕੋਲ ਰਹੇਗਾ?10ਕੀ ਤੂੰ ਇਸ ਨੂੰ ਕੜੇ ਨਾਲ ਫੜ ਸਕਦੇ ਹੈ?ਕੀ ਇਹ ਤੁਹਾਡੇ ਪਿੱਛੇ-ਪਿੱਛੇ ਵਾਦੀਆਂ ਵਿੱਚ ਚੱਲੇਗਾ?11ਕੀ ਤੂੰ ਇਸਦੀ ਵੱਡੀ ਤਾਕਤ ਲਈ ਇਸ ਤੇ ਭਰੋਸਾ ਕਰੇਗਾ?ਕੀ ਤੂੰ ਆਪਣਾ ਭਾਰਾ ਕੰਮ ਉਸ ਦੇ ਉੱਤੇ ਛੱਡੇਗਾ?12ਕੀ ਤੂੰ ਇਸ ਉੱਤੇ ਭਰੋਸਾ ਕਰ ਸਕਦਾ ਹੈ ਕਿ ਤੇਰਾ ਅਨਾਜਖਿੱਚ ਕੇ ਘਰ ਲਿਆਵੇ ਅਤੇ ਤੇਰੇ ਪਿੜ ਵਿੱਚ ਇਕੱਠਾ ਕਰੇ?
13“ਸ਼ੁਤਰਮੁਰਗ ਖ਼ੁਸ਼ੀ ਨਾਲ ਆਪਣੇ ਖੰਭ ਮਾਰਦੀ ਹੈ,ਭਾਵੇਂ ਉਹ ਦੀ ਸਾਰਸ ਦੇ ਖੰਭਾਂ ਦੇਨਾਲ ਤੁਲਨਾ ਕੀਤੀ ਜਾ ਸਕਦੀ ਹੈ।14ਉਹ ਆਪਣੇ ਆਂਡੇ ਜ਼ਮੀਨ ਉੱਤੇ ਦਿੰਦੀ ਹੈਅਤੇ ਉਹਨਾਂ ਨੂੰ ਰੇਤ ਵਿੱਚ ਗਰਮ ਕਰਨ ਦਿੰਦੀ ਹੈ,15ਬੇਫਿਕਰ ਹੋ ਜਾਂਦੀ ਕਿ ਕੋਈ ਪੈਰ ਨਾਲ ਉਹਨਾਂ ਨੂੰ ਕੁਚਲ ਸਕਦਾ ਹੈ,ਕਿ ਕੋਈ ਜੰਗਲੀ ਜਾਨਵਰ ਉਹਨਾਂ ਨੂੰ ਮਿੱਧ ਸਕਦਾ ਹੈ।16ਉਹ ਆਪਣੇ ਬੱਚਿਆਂ ਨਾਲ ਸਖ਼ਤੀ ਨਾਲ ਪੇਸ਼ ਆਉਂਦੀ ਹੈ, ਜਿਵੇਂ ਕਿ ਉਹ ਉਸ ਦੇ ਨਹੀਂ ਹਨ;ਉਸਨੂੰ ਪਰਵਾਹ ਨਹੀਂ ਕਿ ਉਸਦੀ ਮਿਹਨਤ ਵਿਅਰਥ ਗਈ,17ਕਿਉਂਕਿ ਪਰਮੇਸ਼ਵਰ ਨੇ ਉਸਨੂੰ ਸਿਆਣਪ ਨਹੀਂ ਦਿੱਤੀਅਤੇ ਉਸਨੂੰ ਚੰਗੀ ਸਮਝ ਨਹੀਂ ਬਖਸ਼ੀ।18ਫਿਰ ਵੀ ਜਦੋਂ ਉਹ ਦੌੜਨ ਲਈ ਆਪਣੇ ਖੰਭ ਫੈਲਾਉਂਦੀ ਹੈ,ਉਹ ਘੋੜੇ ਅਤੇ ਸਵਾਰ ਉੱਤੇ ਹੱਸਦੀ ਹੈ।
19“ਕੀ ਤੂੰ ਘੋੜੇ ਨੂੰ ਉਸਦੀ ਤਾਕਤ ਦਿੱਤੀਜਾਂ ਉਸਦੀ ਗਰਦਨ ਤੇ ਕੇਸਰ ਤੇਰੀ ਰਚਨਾ ਹੈ?20ਕੀ ਉਸਨੂੰ ਟਿੱਡੀ ਵਾਂਗ ਛਾਲਾਂ ਮਾਰਨ ਦਾ ਬਲ ਤੂੰ ਦਿੱਤਾ ਹੈ,ਅਤੇ ਉਸਦੇ ਟਪਣ ਨਾਲ ਡਰ ਫੈਲਦਾ ਹੈ?21ਇਹ ਆਪਣੀ ਤਾਕਤ ਵਿੱਚ ਖੁਸ਼ ਹੋ ਕੇ ਜ਼ੋਰਦਾਰ ਢੰਗ ਨਾਲ ਟਪਦਾ ਹੈ,ਅਤੇ ਮੈਦਾਨ ਵਿੱਚ ਆ ਜਾਂਦਾ ਹੈ।22ਇਹ ਡਰ ਤੇ ਹੱਸਦਾ ਹੈ, ਅਤੇ ਕਿਸੇ ਤੋਂ ਨਹੀਂ ਡਰਦਾ;ਇਹ ਤਲਵਾਰ ਤੋਂ ਨਹੀਂ ਝਿਜਕਦਾ।23ਉਹ ਦੇ ਉੱਤੇ ਤਰਕਸ਼ ਖੜਕਦਾ ਹੈ,ਚਮਕਦੇ ਬਰਛੇ ਅਤੇ ਸਾਂਗ ਵੀ।24ਜੋਸ਼ ਵਿੱਚ ਇਹ ਜ਼ਮੀਨ ਨੂੰ ਖਾ ਜਾਂਦਾ ਹੈ;ਜਦੋਂ ਤੁਰ੍ਹੀ ਵੱਜਦੀ ਹੈ ਤਾਂ ਇਹ ਟਿਕ ਨਹੀਂ ਸਕਦਾ।25ਤੁਰ੍ਹੀ ਦੇ ਫੂਕਣ ਉੱਤੇ ਇਹ ਚੀਕਦਾ ਹੈ, ‘ਆਹਾ!’ਇਹ ਲੜਾਈ ਦੀ ਖੁਸ਼ਬੂ ਨੂੰ ਦੂਰੋਂ ਫੜਦਾ ਹੈ,ਅਤੇ ਸੈਨਾਪਤੀ ਦੀ ਗੱਜ ਅਤੇ ਲਲਕਾਰ ਨੂੰ ਵੀ।
26“ਕੀ ਬਾਜ਼ ਤੁਹਾਡੀ ਬੁੱਧੀ ਨਾਲ ਉੱਡਦਾ ਹੈਅਤੇ ਦੱਖਣ ਵੱਲ ਆਪਣੇ ਖੰਭ ਫੈਲਾਉਂਦਾ ਹੈ?27ਕੀ ਉਕਾਬ ਤੇਰੇ ਹੁਕਮ ਨਾਲ ਉੱਚਾ ਉਡਦਾ ਹੈਅਤੇ ਉੱਚੇ ਪਾਸੇ ਆਪਣਾ ਆਲ੍ਹਣਾ ਬਣਾਉਂਦਾ ਹੈ?28ਇਹ ਇੱਕ ਚੱਟਾਨ ਉੱਤੇ ਵੱਸਦਾ ਹੈ ਅਤੇ ਰਾਤ ਨੂੰ ਉੱਥੇ ਰਹਿੰਦਾ ਹੈ;ਇੱਕ ਉੱਚੀ ਚਟਾਨ ਇਸਦਾ ਘਰ ਹੈ।29ਉੱਥੋਂ ਇਹ ਭੋਜਨ ਲੱਭਦਾ ਹੈ;ਇਸ ਦੀਆਂ ਅੱਖਾਂ ਇਸ ਨੂੰ ਦੂਰੋਂ ਖੋਜਦੀਆਂ ਹਨ।30ਇਸ ਦੇ ਬੱਚੇ ਲਹੂ ਉੱਤੇ ਦਾਅਵਤ ਕਰਦੇ ਹਨ,ਅਤੇ ਜਿੱਥੇ ਲੋਥ ਹੁੰਦੀ ਹੈ, ਉਹ ਉੱਥੇ ਹੀ ਹੁੰਦੇ ਹਨ।”

Biblica, Inc.

https://app.library.bible/content/38de522697cd8943