ਅੱਯੋਬ41
1“ਕੀ ਤੂੰ ਲਿਵਯਾਥਾਨ ਨੂੰ ਮੱਛੀ ਦੀ ਹੁੱਕ ਨਾਲ ਖਿੱਚ ਸਕਦਾ ਹੈਜਾਂ ਰੱਸੀ ਨਾਲ ਉਸਦੀ ਜੀਭ ਨੂੰ ਬੰਨ੍ਹ ਸਕਦਾ ਹੈ?2ਕੀ ਤੂੰ ਇਸ ਦੇ ਨੱਕ ਵਿੱਚ ਰੱਸੀ ਪਾ ਸਕਦਾ ਹੈਜਾਂ ਇਸ ਦੇ ਜਬਾੜੇ ਨੂੰ ਹੁੱਕ ਨਾਲ ਵਿੰਨ੍ਹ ਸਕਦਾ ਹੈ?3ਕੀ ਇਹ ਤੇਰੇ ਤੋਂ ਰਹਿਮ ਦੀ ਭੀਖ ਮੰਗਦਾ ਰਹੇਗਾ?ਕੀ ਇਹ ਤੇਰੇ ਨਾਲ ਕੋਮਲ ਸ਼ਬਦਾਂ ਨਾਲ ਗੱਲ ਕਰੇਗਾ?4ਕੀ ਇਹ ਤੇਰੇ ਨਾਲ ਇਕਰਾਰਨਾਮਾ ਕਰੇਗਾਕਿ ਤੂੰ ਇਸ ਨੂੰ ਜੀਵਨ ਭਰ ਲਈ ਆਪਣਾ ਗੁਲਾਮ ਬਣਾ ਲਵੇ?5ਕੀ ਤੂੰ ਉਸ ਨਾਲ ਪੰਛੀ ਵਾਂਗ ਖੇਡ ਸਕਦਾ ਹੈਜਾਂ ਇਸਨੂੰ ਆਪਣੇ ਘਰ ਦੀਆਂ ਮੁਟਿਆਰਾਂ ਲਈ ਬੰਨ ਕੇ ਰੱਖੇਗਾ?6ਕੀ ਵਪਾਰੀ ਇਸ ਲਈ ਵਪਾਰ ਕਰਨਗੇ?ਕੀ ਉਹ ਇਸ ਨੂੰ ਵਪਾਰੀਆਂ ਵਿੱਚ ਵੰਡ ਦੇਣਗੇ?7ਕੀ ਤੂੰ ਇਸ ਦੀ ਖੱਲ ਨੂੰ ਬਰਛਿਆਂ ਨਾਲ ਵਿੰਨ੍ਹ ਸਕਦਾ ਹੈ,ਜਾਂ ਇਸ ਦੇ ਸਿਰ ਨੂੰ ਮੱਛੀਆਂ ਫੜਨ ਵਾਲੇ ਤ੍ਰਿਸੂਲਾਂ ਨਾਲ?8ਜੇ ਤੂੰ ਇਸ ਉੱਤੇ ਹੱਥ ਰੱਖੇ,ਤੂੰ ਸੰਘਰਸ਼ ਨੂੰ ਯਾਦ ਰੱਖੇਗਾ ਦੁਬਾਰਾ ਕਦੇ ਨਹੀਂ ਕਰੇਗਾ!9ਉਸਨੂੰ ਫੜਨ ਦੀ ਆਸ ਰੱਖਣੀ ਵਿਅਰਥ ਹੈ;ਉਸਨੂੰ ਵੇਖਦਿਆਂ ਹੀ ਜੀਅ ਕੱਚਾ ਪੈ ਜਾਂਦਾ ਹੈ।10ਕੋਈ ਵੀ ਇਸ ਨੂੰ ਜਗਾਉਣ ਲਈ ਇੰਨਾ ਕਰੜਾ ਨਹੀਂ ਹੈ।ਤਾਂ ਮੇਰੇ ਵਿਰੁੱਧ ਕੌਣ ਖੜ੍ਹਾ ਹੋ ਸਕਦਾ ਹੈ?11ਮੇਰੇ ਵਿਰੁੱਧ ਕਿਸ ਨੇ ਦਾਅਵਾ ਕੀਤਾ ਹੈ ਕਿ ਮੈਨੂੰ ਭੁਗਤਾਨ ਕਰਨਾ ਚਾਹੀਦਾ ਹੈ?ਅਕਾਸ਼ ਦੇ ਹੇਠਾਂ ਸਭ ਕੁਝ ਮੇਰਾ ਹੈ।12“ਮੈਂ ਲਿਵਯਾਥਾਨ ਦੇ ਅੰਗ,ਇਸਦੀ ਤਾਕਤ ਅਤੇ ਇਸ ਦੇ ਸੁੰਦਰ ਰੂਪ ਬਾਰੇ ਗੱਲ ਕਰਨ ਵਿੱਚ ਅਸਫ਼ਲ ਨਹੀਂ ਹੋਵਾਂਗਾ।13ਕੌਣ ਇਸ ਦਾ ਉੱਪਰਲਾ ਲਿਬਾਸ ਉਤਾਰ ਸਕਦਾ ਹੈ?ਇਸ ਦੇ ਦੋਹਰੇ ਕਵਚ ਨੂੰ ਕੌਣ ਪਾਰ ਕਰ ਸਕਦਾ ਹੈ?14ਇਸ ਦੇ ਮੂੰਹ ਦੇ ਦਰਵਾਜ਼ੇ ਖੋਲ੍ਹਣ ਦੀ ਹਿੰਮਤ ਕੌਣ ਕਰਦਾ ਹੈ,ਉਸਦੇ ਦੰਦਾਂ ਦਾ ਘੇਰਾ ਭਿਆਨਕ ਹੈ?15ਉਸਦੇ ਛਿਲਕੇ ਦੀਆਂ ਧਾਰੀਆਂ ਉਸਦਾ ਘਮੰਡ ਹਨਇਹ ਕੱਸ ਕੇ ਮੋਹਰ ਨਾਲ ਜੋੜੀਆਂ ਗਈਆਂ ਹਨ;16ਉਹ ਇੱਕ ਦੂਸਰੇ ਦੇ ਐਨੇ ਨੇੜੇ ਹਨਕਿ ਕੋਈ ਹਵਾ ਵਿਚਕਾਰ ਨਹੀਂ ਲੰਘ ਸਕਦੀ।17ਉਹ ਇੱਕ-ਦੂਜੇ ਨਾਲ-ਨਾਲ ਜੁੜੇ ਹੋਏ ਹਨ;ਉਹ ਇਕੱਠੇ ਜੁੜੇ ਹੋਏ ਹਨ ਅਤੇ ਵੱਖ ਨਹੀਂ ਕੀਤੇ ਜਾ ਸਕਦੇ ਹਨ।18ਇਸ ਦੇ ਛਿੱਕਣ ਨਾਲ ਰੌਸ਼ਨੀ ਦੀਆਂ ਲਪਟਾਂ ਨਿਕਲਦੀਆਂ ਹਨ;ਇਸ ਦੀਆਂ ਅੱਖਾਂ ਸਵੇਰ ਦੀਆਂ ਕਿਰਨਾਂ ਵਰਗੀਆਂ ਹਨ।19ਇਸ ਦੇ ਮੂੰਹ ਵਿੱਚੋਂ ਲਾਟਾਂ ਦੀ ਧਾਰਾ;ਅੱਗ ਦੀਆਂ ਚੰਗਿਆੜੀਆਂ ਨਿਕਲਦੀਆਂ ਹਨ।20ਧੂੰਆਂ ਇਸ ਦੀਆਂ ਨਾਸਾਂ ਵਿੱਚੋਂ ਨਿਕਲਦਾ ਹੈਜਿਵੇਂ ਕਿ ਬਲਦੇ ਕਾਨੇ ਉੱਤੋਂ ਜਾਂ ਉਬਲਦੇ ਘੜੇ ਵਿੱਚੋਂ।21ਇਸ ਦਾ ਸਾਹ ਕੋਲਿਆਂ ਨੂੰ ਸੁਲਗਾ ਦਿੰਦਾ ਹੈ,ਅਤੇ ਇਸ ਦੇ ਮੂੰਹ ਵਿੱਚੋਂ ਅੱਗ ਦੀਆਂ ਅੰਗਾਰੀਆਂ ਨਿਕਲਦੀਆਂ ਹਨ।22ਤਾਕਤ ਇਸ ਦੀ ਗਰਦਨ ਵਿੱਚ ਰਹਿੰਦੀ ਹੈ;ਨਿਰਾਸ਼ਾ ਇਸਦੇ ਅੱਗੇ ਪਹਿਲਾਂ ਹੀ ਆ ਜਾਂਦੀ ਹੈ।23ਇਸ ਦੇ ਮਾਸ ਦੀਆਂ ਤਹਿਆਂ ਕੱਸ ਕੇ ਜੁੜੀਆਂ ਹੋਈਆਂ ਹਨ;ਉਹ ਹਿੱਲ ਨਹੀਂ ਸਕਦੀਆਂ ਹਨ।24ਇਸ ਦੀ ਛਾਤੀ ਚੱਟਾਨ ਵਾਂਗ ਸਖ਼ਤ ਹੈ,ਚੱਕੀ ਦੇ ਹੇਠਲੇ ਪੁੜੇ ਵਾਂਗ ਸਖ਼ਤ ਹੈ।25ਜਦੋਂ ਪਰਮੇਸ਼ਵਰ ਉੱਠਦਾ ਹੈ, ਸ਼ਕਤੀਸ਼ਾਲੀ ਡਰ ਜਾਂਦੇ ਹਨ;ਇਸਦੇ ਡਰ ਦੇ ਮਾਰੇ ਕੰਬ ਉੱਠਦੇ ਹਨ।26ਜਿਹੜੀ ਤਲਵਾਰ ਉਸ ਤੱਕ ਪਹੁੰਚਦੀ ਹੈ, ਉਸ ਦਾ ਕੋਈ ਅਸਰ ਨਹੀਂ ਹੁੰਦਾ,ਨਾ ਹੀ ਬਰਛੀ, ਨਾ ਭਾਲਾ ਨਾ ਨੇਜਾ।27ਉਹ ਦੇ ਸਾਹਮਣੇ ਲੋਹਾ ਤੂੜੀ ਵਾਂਗਅਤੇ ਪਿੱਤਲ ਸੜੀ ਹੋਈ ਲੱਕੜ ਵਾਂਗ ਹੈ।28ਤੀਰ ਇਸ ਨੂੰ ਦੌੜਾ ਨਹੀਂ ਸਕਦੇ;ਗੁਲੇਲ ਦੇ ਪੱਥਰ ਇਸ ਲਈ ਤਿਣਕੇ ਦੇ ਪੱਥਰ ਵਰਗੇ ਹਨ।29ਲਾਠੀਆਂ ਉਸ ਲਈ ਸੁੱਕੇ ਹੋਏ ਕਾਨੇ ਵਰਗੀਆਂ ਹਨ;ਬਰਛੇ ਦੀ ਆਵਾਜ਼ ਸੁਣ ਕੇ ਉਹ ਹੱਸਣ ਲੱਗ ਪੈਂਦਾ ਹੈ।30ਇਸ ਦੇ ਹੇਠਲੇ ਪਾਸੇ ਤੇਜ਼ ਠੀਕਰਿਆਂ ਵਰਗਾ ਹੈ,ਇਸ ਤਰ੍ਹਾਂ ਲਗਦਾ ਜਿਵੇਂ ਚਿੱਕੜ ਉੱਤੇ ਫਲ੍ਹਾਂ ਫੇਰਦਾ ਹੈ।31ਉਹ ਸਾਗਰ ਨੂੰ ਪਾਣੀ ਵਾਂਗ ਉਬਾਲਦਾ ਹੈਅਤੇ ਸਮੁੰਦਰ ਨੂੰ ਅਤਰ ਦੇ ਬਰਤਨ ਵਾਂਗ ਭੜਕਾਉਂਦਾ ਹੈ।32ਇਹ ਆਪਣੇ ਪਿੱਛੇ ਇੱਕ ਚਮਕਦਾਰ ਰਾਹ ਛੱਡਦਾ ਹੈ;ਕੋਈ ਸੋਚੇਗਾ ਕਿ ਡੂੰਘਾਈ ਉੱਤੇ ਚਿੱਟੇ ਵਾਲ ਆਏ ਹੋਣ।33ਧਰਤੀ ਉੱਤੇ ਕੋਈ ਵੀ ਇਸ ਦੇ ਬਰਾਬਰ ਨਹੀਂ ਹੈ,ਉਹ ਬਿਨ੍ਹਾਂ ਡਰ ਤੋਂ ਸਿਰਜਿਆ ਗਿਆ ਹੈ।34ਉਹ ਹਰੇਕ ਹੰਕਾਰੀ ਨੂੰ ਵੇਖਦਾ ਹੈ;ਉਹ ਸਾਰੇ ਹੰਕਾਰੀ ਲੋਕਾਂ ਦਾ ਰਾਜਾ ਹੈ।”
Biblica, Inc.