ਅੱਯੋਬ3

ਅੱਯੋਬ ਬੋਲਿਆ

1ਇਸ ਤੋਂ ਬਾਅਦ ਅੱਯੋਬ ਨੇ ਆਪਣਾ ਮੂੰਹ ਖੋਲ੍ਹਿਆ ਅਤੇ ਆਪਣੇ ਜਨਮ ਦੇ ਦਿਨ ਨੂੰ ਸਰਾਪ ਦਿੱਤਾ।2ਅੱਯੋਬ ਨੇ ਆਖਿਆ,3“ਮੇਰੇ ਜਨਮ ਦਾ ਦਿਨ ਨਾਸ ਹੋਵੇ,ਅਤੇ ਉਹ ਰਾਤ ਜਦੋਂ ਕਿਹਾ ਗਿਆ, ‘ਇੱਕ ਮੁੰਡਾ ਗਰਭ ਵਿੱਚ ਪਿਆ ਹੈ!’4ਇਹ ਹੋਵੇ ਕਿ ਉਹ ਦਿਨ ਇੱਕ ਹਨੇਰੇ ਵਿੱਚ ਬਦਲ ਜਾਵੇ;ਪਰਮੇਸ਼ਵਰ ਇਸ ਦੀ ਪਰਵਾਹ ਨਾ ਕਰੇ;ਇਸ ਉੱਤੇ ਕੋਈ ਰੋਸ਼ਨੀ ਨਾ ਚਮਕੇ।5ਉਦਾਸੀ ਅਤੇ ਘੋਰ ਅੰਧਿਆਰਾ ਇੱਕ ਵਾਰ ਫਿਰ ਇਸਨੂੰ ਅਪਣਾ ਲਵੇ;ਬੱਦਲ ਇਸ ਉੱਤੇ ਟਿਕ ਜਾਵੇ;ਹਨੇਰਾ ਇਸ ਉੱਤੇ ਸਾਯਾ ਜਾਵੇ।6ਇਹ ਹੋਵੇ ਕਿ ਉਸ ਰਾਤ ਨੂੰ ਸੰਘਣਾ ਹਨੇਰਾ ਘੇਰ ਲਵੇ;ਉਹ ਨੂੰ ਸਾਲ ਦੇ ਦਿਨਾਂ ਵਿੱਚ ਸ਼ਾਮਲ ਨਾ ਕੀਤਾ ਜਾਵੇਅਤੇ ਨਾ ਹੀ ਕਿਸੇ ਮਹੀਨਿਆਂ ਵਿੱਚ ਦਰਜ ਕੀਤਾ ਜਾਵੇ।7ਉਹ ਰਾਤ ਬੰਜਰ ਹੋਵੇ;ਇਸ ਵਿੱਚ ਖੁਸ਼ੀ ਦੀ ਕੋਈ ਚੀਕ ਸੁਣਾਈ ਨਾ ਦਿੱਤੀ ਜਾਵੇ।8ਜਿਹੜੇ ਦਿਨਾਂ ਨੂੰ ਸਰਾਪ ਦਿੰਦੇ ਹਨ ਉਹ ਉਸ ਦਿਨ ਨੂੰ ਸਰਾਪ ਦੇਣ,ਉਹ ਜਿਹੜੇ ਲਿਵਯਾਥਾਨ  ਨੂੰ ਜਗਾਉਣ ਲਈ ਤਿਆਰ ਹਨ।9ਸਵੇਰ ਦੇ ਤਾਰੇ ਹਨੇਰੇ ਹੋ ਜਾਣ;ਇਹ ਵਿਅਰਥ ਦਿਨ ਦੇ ਪ੍ਰਕਾਸ਼ ਦੀ ਉਡੀਕ ਕਰਨਅਤੇ ਸਵੇਰ ਦੀਆਂ ਪਹਿਲੀਆਂ ਕਿਰਨਾਂ ਨਾ ਵੇਖਣ,10ਕਿਉਂਕਿ ਇਸ ਨੇ ਮੇਰੀਆਂ ਅੱਖਾਂ ਨੂੰ ਮੁਸੀਬਤਾਂ ਤੋਂ ਲੁਕਾਉਣ ਲਈਮੇਰੇ ਲਈ ਕੁੱਖ ਦੇ ਦਰਵਾਜ਼ੇ ਬੰਦ ਨਹੀਂ ਕੀਤੇ ਸਨ।
11“ਮੈਂ ਜੰਮਦਿਆਂ ਹੀ ਨਾਸ ਕਿਉਂ ਨਹੀਂ ਹੋਇਆ,ਅਤੇ ਕੁੱਖ ਤੋਂ ਨਿਕੱਲਦੇ ਹੀ ਕਿਉਂ ਨਹੀਂ ਮਰਿਆ?12ਮੈਨੂੰ ਲੈਣ ਲਈ ਗੋਡੇ ਕਿਉਂ ਸਨਅਤੇ ਛਾਤੀਆਂ ਕਿਉਂ ਸਨ ਕਿ ਮੈਂ ਦੁੱਧ ਚੁੰਘ ਸਕਿਆ?13ਹੁਣ ਲਈ ਮੈਂ ਸ਼ਾਂਤੀ ਨਾਲ ਲੇਟ ਗਿਆ ਹੁੰਦਾ;ਮੈਂ ਸੁੱਤਾ ਹੁੰਦਾ ਅਤੇ ਮੈਨੂੰ ਆਰਾਮ ਮਿਲਦਾ14ਧਰਤੀ ਦੇ ਰਾਜਿਆਂ ਅਤੇ ਹਾਕਮਾਂ ਦੇ ਨਾਲ,ਜਿਨ੍ਹਾਂ ਨੇ ਆਪਣੇ ਲਈ ਥਾਂਵਾਂ ਬਣਾਈਆਂ ਜੋ ਹੁਣ ਖੰਡਰ ਵਿੱਚ ਪਈਆਂ ਹਨ,15ਉਹਨਾਂ ਸਰਦਾਰਾਂ ਨਾਲ ਜਿਨ੍ਹਾਂ ਕੋਲ ਸੋਨਾ ਸੀ,ਜਿਨ੍ਹਾਂ ਨੇ ਆਪਣੇ ਘਰਾਂ ਨੂੰ ਚਾਂਦੀ ਨਾਲ ਭਰ ਦਿੱਤਾ।16ਜਾਂ ਮੈਂ ਮਰੇ ਹੋਏ ਬੱਚੇ ਵਾਂਗ ਜ਼ਮੀਨ ਵਿੱਚ ਕਿਉਂ ਨਾ ਲੁਕਾਇਆ ਗਿਆ,ਉਸ ਬਾਲਕ ਵਾਂਗ ਜਿਸ ਨੇ ਕਦੇ ਦਿਨ ਦਾ ਚਾਨਣ ਨਹੀਂ ਦੇਖਿਆ?17ਉੱਥੇ ਦੁਸ਼ਟ ਦੁੱਖ ਤੋਂ ਰੁੱਕ ਜਾਂਦੇ ਹਨ,ਅਤੇ ਉੱਥੇ ਥੱਕੇ ਹੋਏ ਆਰਾਮ ਕਰਦੇ ਹਨ।18ਕੈਦੀ ਵੀ ਸੁੱਖ ਭੋਗਦੇ ਹਨ;ਉਹ ਹੁਣ ਪਹਿਰੇਦਾਰਾਂ ਦੀ ਆਵਾਜ਼ ਨਹੀਂ ਸੁਣਦੇ।19ਛੋਟੇ ਅਤੇ ਵੱਡੇ ਉੱਥੇ ਹਨ,ਅਤੇ ਗੁਲਾਮ ਆਪਣੇ ਮਾਲਕਾਂ ਤੋਂ ਅਜ਼ਾਦ ਹੋ ਗਏ ਹਨ।
20“ਦੁੱਖੀਆਂ ਨੂੰ ਰੋਸ਼ਨੀ,ਅਤੇ ਕੌੜੀ ਰੂਹ ਨੂੰ ਜੀਵਨ ਕਿਉਂ ਦਿੱਤਾ ਜਾਂਦਾ ਹੈ,21ਉਹਨਾਂ ਲਈ ਜਿਹੜੇ ਮੌਤ ਦੀ ਤਾਂਘ ਰੱਖਦੇ ਹਨ ਪਰ ਉਹ ਆਉਂਦੀ ਨਹੀਂ,ਜਿਹੜੇ ਲੁਕੇ ਹੋਏ ਖ਼ਜ਼ਾਨੇ ਨਾਲੋਂ ਵੱਧ ਇਸ ਨੂੰ ਭਾਲਦੇ ਹਨ,22ਜੋ ਅਨੰਦ ਨਾਲ ਭਰੇ ਹੋਏ ਹਨਅਤੇ ਜਦੋਂ ਉਹ ਕਬਰ ਤੇ ਪਹੁੰਚਦੇ ਹਨ ਤਾਂ ਅਨੰਦ ਕਰਦੇ ਹਨ?23ਉਸ ਮਨੁੱਖ ਨੂੰ ਜੀਵਨ ਕਿਉਂ ਦਿੱਤਾ ਗਿਆ ਹੈ,ਜਿਸ ਦਾ ਰਾਹ ਲੁਕਿਆ ਹੋਇਆ ਹੈ,ਜਿਸ ਦੇ ਦੁਆਲੇ ਪਰਮੇਸ਼ਵਰ ਨੇ ਵਾੜ ਲਗਾਈ ਹੋਈ ਹੈ?24ਕਿਉਂਕਿ ਹਾਉਂਕਾ ਭਰਨਾ ਮੇਰਾ ਰੋਜ਼ਾਨਾ ਭੋਜਨ ਬਣ ਗਿਆ ਹੈ;ਮੇਰੇ ਹਾਉਂਕੇ ਪਾਣੀ ਵਾਂਗ ਵਗਦੇ ਹਨ।25ਜਿਸ ਦਾ ਮੈਨੂੰ ਡਰ ਸੀ ਉਹ ਮੇਰੇ ਉੱਤੇ ਆ ਗਿਆ ਹੈ;ਜਿਸ ਤੋਂ ਮੈਂ ਡਰਦਾ ਸੀ ਉਹ ਹੀ ਮੇਰੇ ਨਾਲ ਵਾਪਰਿਆ ਹੈ।26ਮੈਨੂੰ ਕੋਈ ਸ਼ਾਂਤੀ ਨਹੀਂ, ਕੋਈ ਚੈਨ ਨਹੀਂ ਹੈ;ਮੇਰੇ ਕੋਲ ਆਰਾਮ ਨਹੀਂ ਹੈ, ਪਰ ਸਿਰਫ ਬਚੈਨੀ ਹੈ।”

Biblica, Inc.

https://app.library.bible/content/38de522697cd8943