ਅੱਯੋਬ38
ਯਾਹਵੇਹ ਬੋਲਦਾ ਹੈ
1ਫਿਰ ਯਾਹਵੇਹ ਨੇ ਵਾਵਰੋਲੇ ਵਿੱਚੋਂ ਅੱਯੋਬ ਨਾਲ ਗੱਲ ਕੀਤੀ। ਉਸ ਨੇ ਕਿਹਾ:2“ਇਹ ਕੌਣ ਹੈ ਜੋ ਬਿਨਾਂ ਗਿਆਨ ਦੇ ਸ਼ਬਦਾਂ ਨਾਲਮੇਰੀਆਂ ਯੋਜਨਾਵਾਂ ਨੂੰ ਧੁੰਦਲਾ ਕਰਦਾ ਹੈ?3ਆਪਣੇ ਆਪ ਨੂੰ ਇੱਕ ਆਦਮੀ ਵਾਂਗ ਬਣਾ;ਮੈਂ ਤੈਨੂੰ ਸਵਾਲ ਕਰਾਂਗਾ,ਅਤੇ ਤੂੰ ਮੈਨੂੰ ਉੱਤਰ ਦੇ।4“ਜਦੋਂ ਮੈਂ ਧਰਤੀ ਦੀ ਨੀਂਹ ਰੱਖੀ ਤਾਂ ਤੂੰ ਕਿੱਥੇ ਸੀ?ਮੈਨੂੰ ਦੱਸ, ਜੇ ਤੂੰ ਸਮਝਦਾ ਹੈ।5ਕਿਸਨੇ ਧਰਤੀ ਦੀਆਂ ਹੱਦਾਂ ਮਿੱਥੀਆਂ? ਯਕੀਨਨ ਤੂੰ ਜਾਣਦਾ ਹੋਵੇਗਾ!ਇਸ ਦੇ ਦੁਆਲੇ ਇੱਕ ਮਾਪਣ ਵਾਲੀ ਰੇਖਾ ਕਿਸਨੇ ਨਿਸ਼ਚਿਤ ਕੀਤੀ?6ਇਸ ਦੇ ਪੈਰ ਕਿਸ ਉੱਤੇ ਰੱਖੇ ਗਏ ਸਨ,ਜਾਂ ਕਿਸ ਨੇ ਇਸ ਦਾ ਨੀਂਹ ਪੱਥਰ ਰੱਖਿਆ ਸੀ,7ਜਦੋਂ ਸਵੇਰ ਦੇ ਤਾਰੇ ਇਕੱਠੇ ਗਾਉਂਦੇ ਸਨਅਤੇ ਸਾਰੇ ਦੂਤ ਜੈਕਾਰੇ ਗਜਾ ਰਹੇ ਸਨ?8“ਕਿਸ ਨੇ ਸਮੁੰਦਰ ਨੂੰ ਦਰਵਾਜ਼ਿਆਂ ਦੇ ਪਿੱਛੇ ਬੰਦ ਕਰ ਦਿੱਤਾ ਹੈਜਦੋਂ ਇਹ ਕੁੱਖ ਵਿੱਚੋਂ ਫੁੱਟਦਾ ਹੈ,9ਜਦੋਂ ਮੈਂ ਬੱਦਲਾਂ ਨੂੰ ਉਹ ਦਾ ਬਸਤਰ ਬਣਾਇਆ,ਅਤੇ ਉਹ ਨੂੰ ਸੰਘਣੇ ਹਨੇਰੇ ਵਿੱਚ ਲਪੇਟਿਆ,10ਜਦੋਂ ਮੈਂ ਉਹ ਦੇ ਲਈ ਸੀਮਾਵਾਂ ਨਿਰਧਾਰਤ ਕੀਤੀਆਂਅਤੇ ਉਹ ਦੇ ਦਰਵਾਜ਼ੇ ਅਤੇ ਪੱਟੀਆਂ ਨੂੰ ਥਾਂਵਾਂ ਉੱਤੇ ਰੱਖਿਆ,11ਜਦੋਂ ਮੈਂ ਕਿਹਾ, ‘ਤੂੰ ਇੱਥੋ ਤੱਕ ਹੀ ਆਵੇਗਾ ਅਤੇ ਇਸ ਤੋਂ ਅੱਗੇ ਨਹੀਂ;ਇੱਥੇ ਤੁਹਾਡੀਆਂ ਹੰਕਾਰੀ ਲਹਿਰਾਂ ਕਿੱਥੇ ਰੁਕਦੀਆਂ ਹਨ’?12“ਕੀ ਤੁਸੀਂ ਕਦੇ ਸਵੇਰ ਨੂੰ ਹੁਕਮ ਦਿੱਤਾ ਹੈ,ਜਾਂ ਸਵੇਰ ਨੂੰ ਉਹ ਦਾ ਸਥਾਨ ਵਿਖਾਇਆ ਹੈ,13ਤਾਂ ਜੋ ਉਹ ਧਰਤੀ ਨੂੰ ਕਿਨਾਰਿਆਂ ਤੋਂ ਲੈ ਲਵੇਅਤੇ ਦੁਸ਼ਟਾਂ ਨੂੰ ਉਸ ਵਿੱਚੋਂ ਹਿਲਾ ਦੇਵੇ?14ਗਿੱਲੀ ਮਿੱਟੀ ਉੱਤੇ ਮੋਹਰ ਲਗਾਉਣ ਦੇ ਸਮਾਨ ਤਬਦੀਲੀਆਂਜਿਸ ਵਿੱਚ ਕੱਪੜੇ ਦੇ ਵਧੀਆ ਭਿੰਨਤਾਵਾਂ ਸਪੱਸ਼ਟ ਹੋ ਜਾਂਦੀਆਂ ਹਨ।15ਦੁਸ਼ਟਾਂ ਨੂੰ ਚਾਨਣ ਜ਼ਿਆਦਾ ਲੱਗਦਾ ਹੈ,ਕਿਉਂਕਿ ਚਾਨਣ ਉਹਨਾਂ ਨੂੰ ਬੁਰੇ ਕੰਮ ਕਰਨ ਤੋਂ ਰੋਕਦਾ ਹੈ।16“ਕੀ ਤੁਸੀਂ ਸਮੁੰਦਰ ਦੇ ਚਸ਼ਮੇ ਤੱਕ ਸਫ਼ਰ ਕੀਤਾ ਹੈਜਾਂ ਡੂੰਘੀਆਂ ਖੱਡਾਂ ਵਿੱਚ ਤੁਰਿਆ ਹੈ?17ਕੀ ਤੁਹਾਨੂੰ ਮੌਤ ਦੇ ਦਰਵਾਜ਼ੇ ਦਿਖਾਏ ਗਏ ਹਨ?ਕੀ ਤੁਸੀਂ ਸਭ ਤੋਂ ਗਹਿਰੇ ਹਨੇਰੇ ਦੇ ਦਰਵਾਜ਼ੇ ਦੇਖੇ ਹਨ?18ਕੀ ਤੁਸੀਂ ਧਰਤੀ ਦੇ ਵਿਸ਼ਾਲ ਪਸਾਰੇ ਨੂੰ ਸਮਝ ਲਿਆ ਹੈ?ਮੈਨੂੰ ਦੱਸੋ, ਜੇ ਤੂੰ ਇਹ ਸਭ ਜਾਣਦਾ।19“ਚਾਨਣ ਦੇ ਘਰ ਦਾ ਰਸਤਾ ਕਿੱਥੇ ਹੈ?ਅਤੇ ਹਨੇਰਾ ਕਿੱਥੇ ਰਹਿੰਦਾ ਹੈ?20ਕੀ ਤੂੰ ਉਹਨਾਂ ਨੂੰ ਉਹਨਾਂ ਦੇ ਸਥਾਨਾਂ ਵਿੱਚ ਲੈ ਜਾ ਸਕਦਾ ਹੈ?ਕੀ ਉਹਨਾਂ ਦੇ ਘਰਾਂ ਦੇ ਰਸਤੇ ਜਾਣਦਾ ਹੈ?21ਯਕੀਨਨ ਤੂੰ ਜਾਣਦਾ ਹੋਵੇਗਾ, ਕਿਉਂਕਿ ਤੂੰ ਪਹਿਲਾਂ ਹੀ ਪੈਦਾ ਹੋ ਗਿਆ ਸੀ!ਫਿਰ ਤੁਹਾਡੀ ਉਮਰ ਦੇ ਸਾਲ ਵੀ ਬਹੁਤ ਹੋਣਗੇ!22“ਕੀ ਤੂੰ ਬਰਫ਼ ਦੇ ਭੰਡਾਰਾਂ ਕੋਲ ਗਿਆ,ਜਾਂ ਗੜਿਆਂ ਦੇ ਭੰਡਾਰਾਂ ਨੂੰ ਦੇਖਿਆ ਹੈ,23ਜਿਸ ਨੂੰ ਮੈਂ ਮੁਸੀਬਤ ਦੇ ਸਮੇਂ ਲਈ,ਅਤੇ ਯੁੱਧ ਅਤੇ ਲੜਾਈ ਦੇ ਦਿਨਾਂ ਲਈ ਰੱਖਦਾ ਹਾਂ?24ਉਸ ਥਾਂ ਦਾ ਰਸਤਾ ਕੀ ਹੈ ਜਿੱਥੇ ਬਿਜਲੀ ਖਿਲਾਰਦੀ ਹੈ,ਜਾਂ ਉਹ ਥਾਂ ਜਿੱਥੇ ਪੂਰਬੀ ਹਵਾਵਾਂ ਧਰਤੀ ਉੱਤੇ ਖਿੱਲਰਦੀਆਂ ਹਨ?25ਜਿਹੜਾ ਮੀਂਹ ਦੇ ਝਰਨੇ ਲਈ ਇੱਕ ਰਸਤਾ,ਕੀ ਤੁਸੀਂ ਜਾਣਦੇ ਹੋ ਕਿ ਕਿਸ ਨੇ ਮੀਂਹ ਦੇ ਝਰਨੇ ਨੂੰ ਬਣਾਇਆ ਹੈ,ਜਾਂ ਬਿਜਲੀ ਦੀ ਦਿਸ਼ਾ ਕਿਸ ਨੇ ਨਿਰਧਾਰਤ ਕੀਤੀ ਹੈ,26ਮਾਰੂਥਲ ਧਰਤੀ ਉੱਤੇ ਪਾਣੀ ਦੀ ਬਰਸਾਤ ਕਰਨ ਲਈ,ਉਹ ਬੰਜਰ ਧਰਤੀ ਜਿੱਥੇ ਕੋਈ ਨਹੀਂ ਰਹਿੰਦਾ,27ਕੀ ਵਿਰਾਨ ਅਤੇ ਬੰਜਰ ਜ਼ਮੀਨ ਦੀ ਪਿਆਸ ਬੁਝੇ,ਅਤੇ ਉੱਥੇ ਘਾਹ ਦੇ ਬੀਜ ਉੱਗਣਗੇ?28ਕੀ ਮੀਂਹ ਦਾ ਕੋਈ ਪਿਤਾ ਹੈ?ਤ੍ਰੇਲ ਦੀਆਂ ਬੂੰਦਾਂ ਦਾ ਪਿਤਾ ਕੌਣ ਹੈ?29ਬਰਫ਼ ਕਿਸ ਦੀ ਕੁੱਖ ਤੋਂ ਆਉਂਦੀ ਹੈ?ਅਕਾਸ਼ ਤੋਂ ਠੰਡ ਨੂੰ ਕੌਣ ਜਨਮ ਦਿੰਦਾ ਹੈ30ਜਦੋਂ ਪਾਣੀ ਪੱਥਰ ਵਾਂਗ ਸਖ਼ਤ ਹੋ ਜਾਂਦੇ ਹਨ,ਜਦੋਂ ਡੂੰਘਾਈ ਦੀ ਸਤ੍ਹਾ ਜੰਮ ਜਾਂਦੀ ਹੈ?31“ਅੱਯੋਬ, ਕੀ ਤੂੰ ਸਪਤਰਸ਼ੀ ਨੂੰ ਬੰਨ ਸਕਦਾ ਹੈ?ਜਾਂ ਕੀ ਤੂੰ ਓਰਿਅਨ ਦੇ ਰੱਸਿਆ ਨੂੰ ਖੋਲ੍ਹ ਸਕਦਾ ਹੈ?32ਕੀ ਤੂੰ ਰੁੱਤ ਨੂੰ ਸਮੇਂ ਸਿਰ ਬਦਲ ਸਕਦਾ ਹੈ,ਜਾਂ ਭਾਲੂ ਦੀ ਉਸ ਦੇ ਬੱਚਿਆ ਸਮੇਤ ਅਗਵਾਈ ਕਰ ਸਕਦਾ ਹੈ?33ਕੀ ਤੂੰ ਸਵਰਗ ਦੇ ਨਿਯਮਾਂ ਨੂੰ ਜਾਣਦਾ ਹੈ?ਕੀ ਤੂੰ ਧਰਤੀ ਉੱਤੇ ਪਰਮੇਸ਼ਵਰ ਦਾ ਰਾਜ ਕਾਇਮ ਕਰ ਸਕਦਾ ਹੈ?34“ਕੀ ਤੂੰ ਆਪਣੀ ਆਵਾਜ਼ ਨੂੰ ਬੱਦਲਾਂ ਵੱਲ ਉਠਾ ਸਕਦਾ ਹੈਅਤੇ ਆਪਣੇ ਆਪ ਨੂੰ ਪਾਣੀ ਦੇ ਹੜ੍ਹ ਨਾਲ ਢੱਕ ਸਕਦਾ ਹੈ?35ਕੀ ਤੂੰ ਉਹਨਾਂ ਦੇ ਰਾਹ ਵਿੱਚ ਬਿਜਲੀ ਨੂੰ ਭੇਜਦਾ ਹੈ?ਕੀ ਉਹ ਤੁਹਾਨੂੰ ਦੱਸਦੇ ਹਨ, ‘ਅਸੀਂ ਇੱਥੇ ਹਾਂ’?36ਬਾਜ਼ ਪੰਛੀ ਵਿੱਚ ਅਜਿਹਾ ਗਿਆਨ ਕਿਸ ਨੇ ਸਥਾਪਿਤ ਕੀਤਾ ਹੈ,ਜਾਂ ਕੁੱਕੜ ਨੂੰ ਸਮਝ ਕਿਸਨੇ ਦਿੱਤੀ ਹੈ?37ਬੱਦਲਾਂ ਨੂੰ ਗਿਣਨ ਦੀ ਸਿਆਣਪ ਕਿਸ ਕੋਲ ਹੈ?ਅਕਾਸ਼ ਦੇ ਪਾਣੀ ਦੇ ਘੜੇ ਉੱਤੇ ਕੌਣ ਟਿੱਕ ਸਕਦਾ ਹੈ38ਜਦੋਂ ਧੂੜ ਕਠੋਰ ਹੋ ਜਾਂਦੀ ਹੈਅਤੇ ਧਰਤੀ ਦੇ ਢੱਕਣ ਇਕੱਠੇ ਚਿਪਕ ਜਾਂਦੇ ਹਨ?39“ਕੀ ਤੂੰ ਸ਼ੇਰਨੀ ਲਈ ਸ਼ਿਕਾਰ ਕਰੇਗਾ,ਅਤੇ ਸ਼ੇਰਾਂ ਦੀ ਭੁੱਖ ਨੂੰ ਮਿਟਾਏਗਾ?40ਜਦੋਂ ਉਹ ਆਪਣੀਆਂ ਸੁਰੰਗਾਂ ਵਿੱਚ ਦਬਕੇ ਬੈਠਦੇ ਹਨਜਾਂ ਝਾੜੀਆਂ ਵਿੱਚ ਉਡੀਕ ਕਰਦੇ ਹਨ?41ਕਾਂ ਨੂੰ ਭੋਜਨ ਕੌਣ ਦਿੰਦਾ ਹੈਜਦੋਂ ਉਸ ਦੇ ਬੱਚੇ ਪਰਮੇਸ਼ਵਰ ਨੂੰ ਪੁਕਾਰਦੇ ਹਨਅਤੇ ਭੋਜਨ ਦੀ ਘਾਟ ਲਈ ਭਟਕਦੇ ਫਿਰਦੇ ਹਨ?Biblica, Inc.