ਅੱਯੋਬ37

1“ਇਸ ਤੇ ਮੇਰਾ ਦਿਲ ਧੜਕਦਾ ਹੈਅਤੇ ਆਪਣੀ ਜਗ੍ਹਾ ਤੋਂ ਉੱਛਲਦਾ।2ਸੁਣੋ! ਉਸ ਦੀ ਆਵਾਜ਼ ਦੀ ਗਰਜ ਸੁਣੋ,ਉਸ ਦੇ ਮੂੰਹ ਵਿੱਚੋਂ ਗੂੰਜ ਉੱਠਦੀ ਹੈ।3ਉਹ ਆਪਣੀ ਬਿਜਲੀ ਨੂੰ ਸਾਰੇ ਅਕਾਸ਼ ਦੇ ਹੇਠਾਂ ਉਤਾਰਦਾ ਹੈਅਤੇ ਇਸਨੂੰ ਧਰਤੀ ਦੇ ਸਿਰੇ ਤੱਕ ਭੇਜਦਾ ਹੈ।4ਉਸ ਤੋਂ ਬਾਅਦ ਉਸ ਦੀ ਦਹਾੜ ਦੀ ਆਵਾਜ਼ ਆਉਂਦੀ ਹੈ;ਉਹ ਆਪਣੀ ਸ਼ਾਨਦਾਰ ਆਵਾਜ਼ ਨਾਲ ਗਰਜਦਾ ਹੈ।ਜਦੋਂ ਉਸਦੀ ਆਵਾਜ਼ ਗੂੰਜਦੀ ਹੈ,ਉਹ ਕੁਝ ਵੀ ਪਿੱਛੇ ਨਹੀਂ ਰੱਖਦਾ।5ਪਰਮੇਸ਼ਵਰ ਦੀ ਆਵਾਜ਼ ਸ਼ਾਨਦਾਰ ਤਰੀਕਿਆਂ ਨਾਲ ਗਰਜਦੀ ਹੈ;ਉਹ ਸਾਡੀ ਸਮਝ ਤੋਂ ਬਾਹਰ ਮਹਾਨ ਕੰਮ ਕਰਦਾ ਹੈ।6ਉਹ ਬਰਫ਼ ਨੂੰ ਕਹਿੰਦਾ ਹੈ, ‘ਧਰਤੀ ਉੱਤੇ ਡਿੱਗ ਜਾ,’ਅਤੇ ਮੀਂਹ ਨੂੰ ਕਹਿੰਦਾ ਹੈ, ‘ਜ਼ਬਰਦਸਤ ਵਰਖਾ ਹੋ ਜਾ।’7ਉਹ ਸਾਰੇ ਲੋਕਾਂ ਨੂੰ ਉਹਨਾਂ ਦੀ ਮਿਹਨਤ ਤੋਂ ਰੋਕ ਦਿੰਦਾ ਹੈ,ਤਾਂ ਜੋ ਹਰ ਕੋਈ ਜੋ ਉਸਨੇ ਬਣਾਇਆ ਹੈ ਉਸਦੇ ਕੰਮ ਨੂੰ ਜਾਣ ਸਕੇ।8ਜਾਨਵਰ ਢੱਕ ਲੈਂਦੇ ਹਨ;ਉਹ ਆਪਣੇ ਡੇਰਿਆਂ ਵਿੱਚ ਰਹਿੰਦੇ ਹਨ।9ਹਨੇਰੀ ਆਪਣੇ ਕਮਰੇ ਵਿੱਚੋਂ ਬਾਹਰ ਆਉਂਦੀ ਹੈ,ਚੱਲਦੀਆਂ ਹਵਾਵਾਂ ਨਾਲ ਠੰਡ ਹੁੰਦੀ ਹੈ।10ਪਰਮੇਸ਼ਵਰ ਦਾ ਸਾਹ ਬਰਫ਼ ਪੈਦਾ ਕਰਦਾ ਹੈ,ਅਤੇ ਸਾਰੇ ਪਾਣੀ ਜੰਮ ਜਾਂਦੇ ਹਨ।11ਉਹ ਨਮੀ ਨਾਲ ਬੱਦਲਾਂ ਨੂੰ ਭਰਦਾ ਹੈ;ਉਹ ਉਹਨਾਂ ਵਿੱਚ ਆਪਣੀ ਬਿਜਲੀ ਖਿਲਾਰਦਾ ਹੈ।12ਉਹ ਉਸਦੀ ਅਗਵਾਈ ਨਾਲ ਆਲੇ-ਦੁਆਲੇ ਫਿਰਦੇ ਹਨਉਹ ਪੂਰੀ ਧਰਤੀ ਤੇ ਘੁੰਮਦੇ ਹਨਜੋ ਕੁਝ ਉਹ ਉਹਨਾਂ ਨੂੰ ਹੁਕਮ ਦੇਵੇ ਉਹ ਪੂਰਾ ਕਰਨ।13ਉਹ ਲੋਕਾਂ ਨੂੰ ਸਜ਼ਾ ਦੇਣ,ਜਾਂ ਆਪਣੀ ਧਰਤੀ ਨੂੰ ਪਾਣੀ ਦੇਣ ਅਤੇ ਆਪਣਾ ਪਿਆਰ ਦਿਖਾਉਣ ਲਈ ਬੱਦਲਾਂ ਨੂੰ ਲਿਆਉਂਦਾ ਹੈ।
14“ਇਹ ਸੁਣ, ਅੱਯੋਬ;ਰੁਕ ਅਤੇ ਪਰਮੇਸ਼ਵਰ ਦੇ ਅਦਭੁਤ ਕੰਮਾਂ ਨੂੰ ਵਿਚਾਰ।15ਕੀ ਤੁਸੀਂ ਜਾਣਦੇ ਹੋ ਕਿ ਪਰਮੇਸ਼ਵਰ ਕਿਵੇਂ ਬੱਦਲਾਂ ਨੂੰ ਹੁਕਮ ਦਿੰਦਾ ਹੈਅਤੇ ਆਪਣੇ ਬੱਦਲਾਂ ਦੀ ਬਿਜਲੀ ਚਮਕਾਉਂਦਾ ਹੈ?16ਕੀ ਤੁਸੀਂ ਜਾਣਦੇ ਹੋ ਕਿ ਬੱਦਲ ਕਿਵੇਂ ਲਟਕਦੇ ਹਨ?ਅਤੇ ਉਸ ਦੇ ਅਚੰਭੇ ਕੰਮ ਹਨ ਜੋ ਗਿਆਨ ਵਿੱਚ ਸੰਪੂਰਨ ਹਨ।17ਤੁਸੀਂ ਜਿਹੜੇ ਆਪਣੇ ਕੱਪੜੇ ਪਹਿਨਦੇ ਹੋਜਦੋਂ ਧਰਤੀ ਦੱਖਣ ਦੀ ਹਵਾ ਦੇ ਹੇਠਾਂ ਸ਼ਾਂਤ ਹੁੰਦੀ ਹੈ,18ਕੀ ਤੂੰ ਉਸ ਨਾਲ ਅਕਾਸ਼ ਨੂੰ ਫੈਲਾਉਣ ਵਿੱਚ ਸ਼ਾਮਲ ਹੋ ਸਕਦਾ ਹੈ,ਜਿਹੜਾ ਕੱਚੇ ਪਿੱਤਲ ਦੇ ਸ਼ੀਸ਼ੇ ਵਾਂਗ ਨਿੱਗਰ ਹੈ?
19“ਤੂੰ ਆਪ ਹੀ ਦੱਸ, ਅਸੀਂ ਪਰਮੇਸ਼ਵਰ ਕੋਲੋਂ ਕੀ ਮੰਗੀਏ;ਸਾਡੇ ਹਨੇਰੇ ਕਾਰਨ ਸਾਡੇ ਲਈ ਉਹਨਾਂ ਅੱਗੇ ਆਪਣਾ ਪੱਖ ਪੇਸ਼ ਕਰਨਾ ਸੰਭਵ ਨਹੀਂ!20ਕੀ ਪਰਮੇਸ਼ਵਰ ਨੂੰ ਇਹ ਸੂਚਨਾ ਦੇਣੀ ਚਾਹੀਦੀ ਹੈ, ਕਿ ਮੈਂ ਉਹਨਾਂ ਤੋਂ ਗੱਲ ਕਰਾਂ?ਕਿ ਇੱਕ ਆਦਮੀ ਨੂੰ ਆਪਣੇ ਜੀਵਨ ਦੇ ਨੁਕਸਾਨ ਲਈ ਯੋਜਨਾ ਬਣਾਉਣੀ ਚਾਹੀਦੀ ਹੈ?21ਹੁਣ ਕੋਈ ਵੀ ਸੂਰਜ ਵੱਲ ਨਹੀਂ ਦੇਖ ਸਕਦਾ,ਜਿਵੇਂ ਕਿ ਇਹ ਅਕਾਸ਼ ਵਿੱਚ ਚਮਕਦਾ ਹੈਜਦੋਂ ਹਵਾ ਬਦਲਾਂ ਨੂੰ ਸਾਫ਼ ਕਰ ਦਿੰਦੀ ਹੈ।22ਉੱਤਰ ਤੋਂ ਉਹ ਸੁਨਹਿਰੀ ਸ਼ਾਨ ਵਿੱਚ ਆਉਂਦਾ ਹੈ;ਪਰਮੇਸ਼ਵਰ ਸ਼ਾਨਦਾਰ ਮਹਿਮਾ ਵਿੱਚ ਆਉਂਦਾ ਹੈ।23ਸਰਵਸ਼ਕਤੀਮਾਨ ਸਾਡੀ ਪਹੁੰਚ ਤੋਂ ਪਰੇ ਹੈ ਅਤੇ ਸ਼ਕਤੀ ਵਿੱਚ ਉੱਚਾ ਹੈ;ਆਪਣੇ ਨਿਆਂ ਅਤੇ ਮਹਾਨ ਧਾਰਮਿਕਤਾ ਵਿੱਚ, ਉਹ ਜ਼ੁਲਮ ਨਹੀਂ ਕਰਦਾ।24ਇਸ ਲਈ, ਲੋਕ ਉਸ ਦਾ ਆਦਰ ਕਰਦੇ ਹਨ,ਕਿਉਂ ਜੋ ਉਹ ਸਾਰੇ ਬੁੱਧੀਮਾਨਾਂ ਦੀ ਦਿਲੋਂ ਪਰਵਾਹ ਨਹੀਂ ਕਰਦਾ ਹੈ।”

Biblica, Inc.

https://app.library.bible/content/38de522697cd8943