ਅੱਯੋਬ36

1ਅਲੀਹੂ ਲਗਾਤਾਰ ਬੋਲਦਾ ਰਿਹਾ:2“ਮੇਰੇ ਨਾਲ ਥੋੜਾ ਹੋਰ ਸਮਾਂ ਠਹਿਰੋ ਅਤੇ ਮੈਂ ਤੁਹਾਨੂੰ ਦਿਖਾਵਾਂਗਾਕਿ ਪਰਮੇਸ਼ਵਰ ਦੇ ਲਈ ਹੋਰ ਵੀ ਬਹੁਤ ਕੁਝ ਕਿਹਾ ਜਾ ਸਕਦਾ ਹੈ।3ਮੈਂ ਦੂਰੋਂ ਹੀ ਆਪਣਾ ਗਿਆਨ ਪ੍ਰਾਪਤ ਕਰਦਾ ਹਾਂ;ਮੈਂ ਆਪਣੇ ਸਿਰਜਣਹਾਰ ਨੂੰ ਧਰਮੀ ਠਹਿਰਾਵਾਂਗਾ।4ਯਕੀਨ ਰੱਖੋ ਕਿ ਮੇਰੇ ਸ਼ਬਦ ਝੂਠੇ ਨਹੀਂ ਹਨ;ਜਿਸ ਕੋਲ ਪੂਰਨ ਗਿਆਨ ਹੈ ਉਹ ਤੁਹਾਡੇ ਨਾਲ ਹੈ।
5“ਪਰਮੇਸ਼ਵਰ ਮਹਾਨ ਹੈ, ਪਰ ਕਿਸੇ ਨੂੰ ਤੁੱਛ ਨਹੀਂ ਸਮਝਦਾ;ਉਹ ਮਹਾਨ ਹੈ, ਅਤੇ ਆਪਣੇ ਮਕਸਦ ਵਿੱਚ ਪੱਕਾ ਹੈ।6ਉਹ ਦੁਸ਼ਟਾਂ ਨੂੰ ਜਿਉਂਦਾ ਨਹੀਂ ਰੱਖਦਾਪਰ ਦੁੱਖੀਆਂ ਨੂੰ ਉਹਨਾਂ ਦਾ ਹੱਕ ਦਿੰਦਾ ਹੈ।7ਉਹ ਧਰਮੀਆਂ ਤੋਂ ਅੱਖਾਂ ਨਹੀਂ ਹਟਾਂਦਾ;ਉਹ ਉਹਨਾਂ ਨੂੰ ਰਾਜਿਆਂ ਨਾਲ ਰਾਜ ਗੱਦੀ ਉੱਤੇ ਬਿਠਾਉਂਦਾ ਹੈ,ਅਤੇ ਉਹਨਾਂ ਨੂੰ ਸਦਾ ਲਈ ਉੱਚਾ ਕਰਦਾ ਹੈ।8ਪਰ ਜੇ ਲੋਕ ਜੰਜ਼ੀਰਾਂ ਵਿੱਚ ਜਕੜੇ ਹੋਏ ਹਨ,ਅਤੇ ਬਿਪਤਾ ਦੀਆਂ ਰੱਸੀਆਂ ਨੇ ਉਹਨਾਂ ਜਕੜਿਆ ਹੋਇਆ ਹੈ,9ਤਾਂ ਪਰਮੇਸ਼ਵਰ ਉਹਨਾਂ ਨੂੰ ਦੱਸਦਾ ਹੈ ਕਿ ਉਹਨਾਂ ਨੇ ਕਿਸ ਤਰਾਂ ਘਮੰਡ ਵਿੱਚ ਪਾਪ ਕੀਤਾ ਹੈ,ਅਤੇ ਉਹਨਾਂ ਪਾਪ ਤੋਂ ਮੁੜਨ ਲਈ ਚੇਤਾਵਨੀ ਦਿੰਦਾ ਹੈ।10ਉਹ ਉਹਨਾਂ ਨੂੰ ਤਾੜਨਾ ਸੁਣਾਉਂਦਾ ਹੈਅਤੇ ਉਹਨਾਂ ਨੂੰ ਆਪਣੀ ਬੁਰਾਈ ਤੋਂ ਤੋਬਾ ਕਰਨ ਦਾ ਹੁਕਮ ਦਿੰਦਾ ਹੈ।11ਜੇਕਰ ਉਹ ਉਸਦੀ ਆਗਿਆ ਮੰਨਣ ਅਤੇ ਉਸਦੀ ਸੇਵਾ ਕਰਨ,ਉਹ ਆਪਣੇ ਬਾਕੀ ਦੇ ਦਿਨ ਖੁਸ਼ਹਾਲੀ ਵਿੱਚਅਤੇ ਆਪਣੇ ਸਾਲ ਸੰਤੁਸ਼ਟੀ ਵਿੱਚ ਬਿਤਾਉਣਗੇ।12ਪਰ ਜੇ ਉਹ ਨਾ ਸੁਣੇ,ਉਹ ਤਲਵਾਰ ਨਾਲ ਨਾਸ਼ ਹੋ ਜਾਣਗੇਅਤੇ ਬਿਨਾਂ ਗਿਆਨ ਦੇ ਮਰ ਜਾਣਗੇ।
13“ਦਿਲ ਵਿੱਚ ਅਧਰਮੀ ਨਾਰਾਜ਼ਗੀ ਰੱਖਦਾ ਹੈ;ਭਾਵੇਂ ਉਹ ਉਹਨਾਂ ਨੂੰ ਬੇੜੀਆਂ ਲਾਉਂਦਾ ਹੈ, ਉਹ ਸਹਾਇਤਾ ਲਈ ਨਹੀਂ ਪੁਕਾਰਦੇ।14ਅਨੈਤਿਕ ਜੀਵਨ ਵਿੱਚ ਆਪਣੀ ਜ਼ਿੰਦਗੀ ਬਰਬਾਦ ਕਰਨ ਤੋਂ ਬਾਅਦਉਹ ਆਪਣੀ ਜਵਾਨੀ ਵਿੱਚ ਮਰ ਜਾਂਦੇ ਹਨ,15ਪਰ ਜਿਹੜੇ ਦੁੱਖੀ ਹਨ ਉਹ ਉਹਨਾਂ ਦੇ ਦੁੱਖਾਂ ਵਿੱਚ ਛੁਟਕਾਰਾ ਦਿੰਦਾ ਹੈ;ਉਹ ਉਹਨਾਂ ਦੇ ਦੁੱਖ ਵਿੱਚ ਉਹਨਾਂ ਨਾਲ ਗੱਲ ਕਰਦਾ ਹੈ।
16“ਉਹ ਤੁਹਾਨੂੰ ਬਿਪਤਾ ਦੇ ਮੂੰਹ ਚੋਂ ਅਤੇਪਾਬੰਦੀਆਂ ਤੋਂ ਮੁਕਤ ਇੱਕ ਵਿਸ਼ਾਲ ਜਗ੍ਹਾ ਵੱਲ,ਪਸੰਦੀਦਾ ਭੋਜਨ ਨਾਲ ਭਰੇ ਤੁਹਾਡੇ ਮੇਜ਼ ਦੇ ਆਰਾਮ ਵੱਲ ਖਿੱਚ ਰਿਹਾ ਹੈ।17ਪਰ ਹੁਣ ਤੁਸੀਂ ਦੁਸ਼ਟਾਂ ਦੇ ਕਾਰਨ ਨਿਆਂ ਨਾਲ ਲੱਦੇ ਹੋਏ ਹੋ;ਸ਼ਜਾ ਅਤੇ ਨਿਆਂ ਨੇ ਤੁਹਾਨੂੰ ਫੜ ਲਿਆ ਹੈ।18ਸਾਵਧਾਨ ਰਹੋ ਕਿ ਕੋਈ ਤੁਹਾਨੂੰ ਧਨ-ਦੌਲਤ ਦੁਆਰਾ ਲਾਲਚ ਨਾ ਦੇਵੇ;ਇੱਦਾ ਨਾ ਹੋਵੇ ਕਿ ਵੱਡੀ ਰਿਸ਼ਵਤ ਨਾਲ ਤੈਨੂੰ ਕੋਈ ਕੁਰਾਹੇ ਪਾ ਦੇਵੇ।19ਕੀ ਤੇਰੀ ਦੌਲਤ ਜਾਂ ਤੇਰੀਆਂ ਸਾਰੀਆਂ ਸ਼ਕਤੀਸ਼ਾਲੀ ਕੋਸ਼ਿਸ਼ਾਂਤੈਨੂੰ ਕਾਇਮ ਰੱਖਣਗੀਆਂ ਤਾਂ ਜੋ ਤੂੰ ਦੁੱਖੀ ਨਾ ਹੋਵੋ?20ਰਾਤ ਦੀ ਤਾਂਘ ਨਾ ਰੱਖੋ,ਲੋਕਾਂ ਨੂੰ ਉਹਨਾਂ ਦੇ ਘਰਾਂ ਤੋਂ ਦੂਰ ਖਿੱਚਣ ਲਈ।21ਸਾਵਧਾਨ ਰਹੋ! ਬਦੀ ਵੱਲ ਨਾ ਮੁੜੋ,ਜਿਸ ਨੂੰ ਤੂੰ ਬਿਪਤਾ ਤੋਂ ਜ਼ਿਆਦਾ ਚੁਣਿਆ ਹੈ।
22“ਪਰਮੇਸ਼ਵਰ ਆਪਣੀ ਸ਼ਕਤੀ ਵਿੱਚ ਉੱਚਾ ਹੈ।ਉਸ ਵਰਗਾ ਗੁਰੂ ਕੌਣ ਹੈ?23ਕਿਸ ਨੇ ਉਹ ਦੇ ਲਈ ਆਪਣੇ ਮਾਰਗ ਦੱਸੇ ਹਨ,ਜਾਂ ਉਹ ਨੂੰ ਕਿਹਾ, ‘ਤੂੰ ਗਲਤ ਕੀਤਾ ਹੈ’?24ਉਸਦੇ ਕੰਮਾਂ ਦੀ ਸ਼ਲਾਘਾ ਕਰਨੀ ਯਾਦ ਰੱਖੋ,ਜਿਸਦੀ ਲੋਕਾਂ ਨੇ ਗੀਤ ਗਾ ਕੇ ਪ੍ਰਸ਼ੰਸਾ ਕੀਤੀ ਹੈ।25ਸਾਰੀ ਮਨੁੱਖਤਾ ਨੇ ਇਸ ਨੂੰ ਦੇਖਿਆ ਹੈ;ਪ੍ਰਾਣੀ ਇਸ ਨੂੰ ਦੂਰੋਂ ਤੱਕਦੇ ਹਨ।26ਪਰਮੇਸ਼ਵਰ ਕਿੰਨਾ ਮਹਾਨ ਹੈ, ਸਾਡੀ ਸਮਝ ਤੋਂ ਬਾਹਰ!ਉਸਦੀ ਉਮਰ ਦੇ ਸਾਲਾਂ ਦੀ ਸੰਖਿਆ ਗਿਣਨਾ ਅਸੰਭਵ ਹੈ।
27“ਉਹ ਪਾਣੀ ਦੀਆਂ ਬੂੰਦਾਂ ਨੂੰ ਉੱਤਾਹਾ ਖਿੱਚਦਾ ਹੈ,ਜੋ ਕਿ ਮੀਂਹ ਵਾਂਗ ਨਦੀਆਂ ਤੱਕ ਫੈਲਦਾ ਹੈ;28ਬੱਦਲ ਆਪਣੀ ਨਮੀ ਨੂੰ ਹੇਠਾਂ ਸੁੱਟ ਦਿੰਦੇ ਹਨਅਤੇ ਮਨੁੱਖਜਾਤੀ ਉੱਤੇ ਭਰਪੂਰ ਮੀਂਹ ਪੈਂਦਾ ਹੈ।29ਕੌਣ ਸਮਝ ਸਕਦਾ ਹੈ ਕਿ ਉਹ ਕਿਵੇਂ ਬੱਦਲਾਂ ਨੂੰ ਫੈਲਾਉਂਦਾ ਹੈ,ਉਹ ਆਪਣੇ ਮੰਡਪ ਵਿੱਚੋਂ ਕਿਵੇਂ ਗਰਜਦਾ ਹੈ?30ਵੇਖੋ ਉਹ ਕਿਸ ਤਰ੍ਹਾਂ ਉਸ ਉੱਤੇ ਆਪਣਾ ਚਾਨਣ ਫੈਲਾਉਂਦਾ ਹੈ,ਅਤੇ ਸਮੁੰਦਰ ਦੇ ਗਹਿਰੇ ਭਾਗ ਨੂੰ ਢੱਕ ਲੈਦਾ ਹੈ।31ਇਸ ਤਰ੍ਹਾਂ ਉਹ ਕੌਮਾਂ ਉੱਤੇ ਰਾਜ ਕਰਦਾ ਹੈਅਤੇ ਭਰਪੂਰ ਭੋਜਨ ਦਿੰਦਾ ਹੈ।32ਉਹ ਆਪਣੇ ਹੱਥਾਂ ਨੂੰ ਬਿਜਲੀ ਨਾਲ ਭਰਦਾ ਹੈਅਤੇ ਇਸਨੂੰ ਹੁਕਮ ਦਿੰਦਾ ਹੈ ਉਹ ਆਪਣੇ ਨਿਸ਼ਾਨੇ ਉੱਤੇ ਡਿੱਗਣ।33ਉਸਦੀ ਗਰਜ ਆਉਣ ਵਾਲੇ ਤੂਫ਼ਾਨ ਦਾ ਐਲਾਨ ਕਰਦੀ ਹੈ;ਪਸ਼ੂ ਵੀ ਆਪਣੀ ਪਹੁੰਚ ਦੱਸ ਦਿੰਦੇ ਹਨ।

Biblica, Inc.

https://app.library.bible/content/38de522697cd8943