ਅੱਯੋਬ35
1ਤਦ ਅਲੀਹੂ ਨੇ ਕਿਹਾ:2“ਕੀ ਤੈਨੂੰ ਲਗਦਾ ਹੈ ਕਿ ਇਹ ਸਹੀ ਹੈ?ਤੂੰ ਆਖਦਾ ਹੈ, ‘ਮੈਂ ਸਹੀ ਹਾਂ, ਪਰਮੇਸ਼ਵਰ ਨਹੀਂ।’3ਫਿਰ ਵੀ ਤੂੰ ਉਸ ਨੂੰ ਪੁੱਛਦਾ ਹੈ, ‘ਇਸਦਾ ਮੈਨੂੰ ਕੀ ਲਾਭ ਹੈ,ਅਤੇ ਮੈਨੂੰ ਪਾਪ ਨਾ ਕਰਨ ਨਾਲ ਕੀ ਲਾਭ ਹੈ?’4“ਮੈਂ ਤੈਨੂੰ ਅਤੇ ਨਾਲ ਤੇਰੇ ਦੋਸਤਾਂਨੂੰ ਇਸ ਦਾ ਜਵਾਬ ਦੇਣਾ ਚਾਹਾਂਗਾ।5ਅਕਾਸ਼ ਵੱਲ ਵੇਖ ਅਤੇ ਧਿਆਨ ਕਰ;ਆਪਣੇ ਉੱਪਰ ਇੰਨੇ ਉੱਚੇ ਬੱਦਲਾਂ ਉੱਤੇ ਨਜ਼ਰ ਮਾਰ।6ਜੇ ਤੂੰ ਪਾਪ ਕਰਦਾ ਹੈ, ਤਾਂ ਇਸ ਦਾ ਉਸ ਉੱਤੇ ਕੀ ਅਸਰ ਪੈਂਦਾ ਹੈ?ਜੇ ਤੇਰੇ ਪਾਪ ਬਹੁਤ ਹਨ, ਤਾਂ ਉਸ ਨਾਲ ਕੀ ਹੋਵੇਗਾ?7ਜੇਕਰ ਤੂੰ ਧਰਮੀ ਹੈ, ਤਾਂ ਤੂੰ ਉਹ ਨੂੰ ਕੀ ਦਿੰਦਾ ਹੈ,ਜਾਂ ਉਹ ਤੇਰੇ ਹੱਥੋਂ ਕੀ ਪ੍ਰਾਪਤ ਕਰਦਾ ਹੈ?8ਤੁਹਾਡੀ ਦੁਸ਼ਟਤਾ ਸਿਰਫ ਤੁਹਾਡੇ ਵਰਗੇ ਮਨੁੱਖਾਂ ਨੂੰ ਪ੍ਰਭਾਵਿਤ ਕਰਦੀ ਹੈ,ਅਤੇ ਤੁਹਾਡੀ ਧਾਰਮਿਕਤਾ ਸਿਰਫ ਦੂਜੇ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ।9“ਲੋਕ ਜ਼ੁਲਮ ਦੇ ਬੋਝ ਹੇਠ ਚੀਕਦੇ ਹਨ;ਉਹ ਤਾਕਤਵਰ ਦੀ ਬਾਂਹ ਤੋਂ ਛੁਟਕਾਰਾ ਪਾਉਣ ਲਈ ਬੇਨਤੀ ਕਰਦੇ ਹਨ।10ਪਰ ਕੋਈ ਨਹੀਂ ਕਹਿੰਦਾ, ‘ਕਿੱਥੇ ਹੈ ਪਰਮੇਸ਼ਵਰ ਮੇਰਾ ਸਿਰਜਣਹਾਰ,ਜੋ ਮੈਨੂੰ ਔਖੇ ਸਮੇਂ ਸੰਭਾਲਦਾ ਹੈ।11ਪਰਮੇਸ਼ਵਰ ਨੇ ਸਾਨੂੰ ਧਰਤੀ ਦੇ ਜਾਨਵਰਾਂਅਤੇ ਅਕਾਸ਼ ਦੇ ਪੰਛੀਆਂ ਨਾਲੋਂ ਵੱਧ ਬੁੱਧੀਮਾਨ ਬਣਾਇਆ ਹੈ।’12ਪਰਮੇਸ਼ਵਰ ਜਵਾਬ ਨਹੀਂ ਦਿੰਦਾਜਦੋਂ ਦੁਸ਼ਟ ਲੋਕ ਹੰਕਾਰ ਵਿੱਚ ਦੁਹਾਈ ਦਿੰਦੇ ਹਨ।13ਸੱਚ-ਮੁੱਚ, ਪਰਮੇਸ਼ਵਰ ਉਹਨਾਂ ਦੀ ਖਾਲੀ ਫਰਿਆਦ ਨਹੀਂ ਸੁਣਦਾ;ਸਰਵਸ਼ਕਤੀਮਾਨ ਇਸ ਵੱਲ ਕੋਈ ਧਿਆਨ ਨਹੀਂ ਦਿੰਦਾ।14ਤਾਂ ਉਹ ਕਿੰਨੀ ਘੱਟ ਸੁਣੇਗਾਖਾਸ ਕਰਕੇ ਜਦੋਂ ਤੂੰ ਕਹੇਗਾ ਕਿ ਮੈਂ ਉਸਨੂੰ ਨਹੀਂ ਵੇਖਦਾ, ਤੇਰੇ ਮੁਕੱਦਮੇ ਉਸਦੇ ਸਾਹਮਣੇ ਹਨਅਤੇ ਤੈਨੂੰ ਉਸਦੇ ਸਮੇਂ ਦੀ ਉਡੀਕ ਕਰਨੀ ਚਾਹੀਦੀ ਹੈ,15ਅਤੇ ਇਸ ਤੋਂ ਵੀ ਵਧ, ਕਿ ਉਸਦਾ ਗੁੱਸਾ ਕਦੇ ਵੀ ਸਜ਼ਾ ਨਹੀਂ ਦਿੰਦਾਅਤੇ ਦੁਸ਼ਟਤਾ ਬਾਰੇ ਬਹੁਤ ਜ਼ਿਆਦਾ ਚਿੰਤਤ ਨਹੀਂ ਹੈ16ਇਸ ਲਈ ਅੱਯੋਬ ਨੇ ਖਾਲੀ ਗੱਲਾਂ ਨਾਲ ਆਪਣਾ ਮੂੰਹ ਖੋਲ੍ਹਿਆ;ਬਿਨਾਂ ਗਿਆਨ ਦੇ ਉਹ ਸ਼ਬਦਾਂ ਨੂੰ ਗੁਣਾ ਕਰਦਾ ਹੈ।”
Biblica, Inc.