ਅੱਯੋਬ32

ਅਲੀਹੂ

1ਇਸ ਲਈ ਇਨ੍ਹਾਂ ਤਿੰਨਾਂ ਆਦਮੀਆਂ ਨੇ ਅੱਯੋਬ, ਨੂੰ ਜਵਾਬ ਦੇਣਾ ਬੰਦ ਕਰ ਦਿੱਤਾ ਕਿਉਂਕਿ ਉਹ ਆਪਣੀ ਨਿਗਾਹ ਵਿੱਚ ਧਰਮੀ ਸੀ।2ਪਰ ਰਾਮ ਦੇ ਘਰਾਣੇ ਵਿੱਚੋਂ ਬਾਰਕੇਲ ਬੂਜ਼ੀ ਦਾ ਪੁੱਤਰ ਅਲੀਹੂ, ਪਰਮੇਸ਼ਵਰ ਦੀ ਬਜਾਏ ਆਪਣੇ ਆਪ ਨੂੰ ਧਰਮੀ ਠਹਿਰਾਉਣ ਲਈ ਅੱਯੋਬ ਨਾਲ ਬਹੁਤ ਗੁੱਸੇ ਹੋ ਗਿਆ।3ਉਹ ਤਿੰਨਾਂ ਦੋਸਤਾਂ ਨਾਲ ਵੀ ਗੁੱਸੇ ਸੀ, ਕਿਉਂਕਿ ਉਹਨਾਂ ਨੇ ਅੱਯੋਬ ਨੂੰ ਰੱਦ ਕਰਨ ਦਾ ਕੋਈ ਤਰੀਕਾ ਨਹੀਂ ਲੱਭਿਆ ਸੀ, ਅਤੇ ਫਿਰ ਵੀ ਉਸ ਦੀ ਨਿੰਦਾ ਕੀਤੀ ਸੀ।4ਹੁਣ ਅਲੀਹੂ ਨੇ ਅੱਯੋਬ ਨਾਲ ਗੱਲ ਕਰਨ ਤੋਂ ਪਹਿਲਾਂ ਇੰਤਜ਼ਾਰ ਕੀਤਾ ਸੀ ਕਿਉਂਕਿ ਉਹ ਉਸ ਤੋਂ ਵੱਡੇ ਸਨ।5ਪਰ ਜਦੋਂ ਉਸਨੇ ਦੇਖਿਆ ਕਿ ਤਿੰਨਾਂ ਆਦਮੀਆਂ ਕੋਲ ਕਹਿਣ ਲਈ ਹੋਰ ਕੁਝ ਨਹੀਂ ਸੀ, ਤਾਂ ਉਸਦਾ ਗੁੱਸਾ ਭੜਕ ਉੱਠਿਆ।
6ਇਸ ਲਈ ਬਾਰਕੇਲ ਬੂਜ਼ੀ ਦੇ ਪੁੱਤਰ ਅਲੀਹੂ ਨੇ ਆਖਿਆ:“ਮੈਂ ਤੁਹਾਡੇ ਤੋਂ ਉਮਰ ਵਿੱਚ ਛੋਟਾ ਹਾਂ,ਅਤੇ ਤੁਸੀਂ ਵੱਡੇ ਹੋ;ਇਸੇ ਲਈ ਮੈਂ ਡਰਿਆ ਹੋਇਆ ਸੀ,ਅਤੇ ਮੈਂ ਆਪਣੇ ਵਿਚਾਰਾਂ ਨੂੰ ਦੱਸਣ ਦੀ ਹਿੰਮਤ ਨਹੀਂ ਕੀਤੀ।7ਮੈਂ ਸੋਚਿਆ, ‘ਉਮਰ ਦੇ ਵੱਡੇ ਨੂੰ ਬੋਲਣਾ ਚਾਹੀਦਾ ਹੈ;ਜੋ ਉਹ ਬੁੱਧੀ ਦੀਆਂ ਗੱਲਾਂ ਸਿਖਾਉਣ।’8ਪਰ ਹੁਣ ਮੈਨੂੰ ਸਮਝ ਆ ਗਈ ਹੈ, ਕਿ ਬੁੱਧੀਸਰਵਸ਼ਕਤੀਮਾਨ ਪਰਮੇਸ਼ਵਰ ਹੀ ਪ੍ਰਦਾਨ ਕਰਦਾ ਹੈ।9ਸਿਰਫ ਬਜ਼ੁਰਗ ਹੀ ਸਿਆਣੇ ਨਹੀਂ ਹੁੰਦੇ,ਸਿਰਫ ਬਜ਼ੁਰਗ ਹੀ ਸਹੀ ਨੂੰ ਸਮਝਣ ਵਾਲੇ ਨਹੀਂ ਹੁੰਦੇ ਹਨ।
10“ਇਸ ਲਈ ਮੈਂ ਆਖਦਾ ਹਾਂ: ਮੇਰੀ ਗੱਲ ਸੁਣੋ;ਮੈਂ ਵੀ ਤੁਹਾਨੂੰ ਦੱਸਾਂਗਾ ਜੋ ਮੈਂ ਜਾਣਦਾ ਹਾਂ।11ਮੈਂ ਇੰਤਜ਼ਾਰ ਕੀਤਾ ਜਦੋਂ ਤੁਸੀਂ ਬੋਲਦੇ ਸੀ,ਮੈਂ ਤੁਹਾਡੀ ਦਲੀਲ ਸੁਣੀ ਸੀ;ਜਦੋਂ ਤੁਸੀਂ ਸ਼ਬਦਾਂ ਦੀ ਖੋਜ ਕਰ ਰਹੇ ਸੀ,12ਮੈਂ ਤੁਹਾਡੀਆਂ ਗੱਲਾਂ ਤੇ ਪੂਰਾ ਧਿਆਨ ਦਿੱਤਾ।ਪਰ ਤੁਹਾਡੇ ਵਿੱਚੋਂ ਕਿਸੇ ਨੇ ਵੀ ਅੱਯੋਬ ਨੂੰ ਗਲਤ ਸਾਬਤ ਨਹੀਂ ਕੀਤਾ।ਤੁਹਾਡੇ ਵਿੱਚੋਂ ਕਿਸੇ ਨੇ ਵੀ ਉਸ ਦੀਆਂ ਦਲੀਲਾਂ ਦਾ ਜਵਾਬ ਨਹੀਂ ਦਿੱਤਾ।13ਇਹ ਨਾ ਕਹੋ, ‘ਸਾਨੂੰ ਬੁੱਧ ਮਿਲ ਗਈ ਹੈ;ਮਨੁੱਖ ਨਹੀਂ, ਬਲਕਿ ਪਰਮੇਸ਼ਵਰ ਉਸਦਾ ਖੰਡਨ ਕਰੇ।’14ਪਰ ਅੱਯੋਬ ਨੇ ਮੇਰੇ ਵਿਰੁੱਧ ਆਪਣੇ ਸ਼ਬਦਾਂ ਨੂੰ ਨਹੀਂ ਬਿਆਨ ਕੀਤਾ,ਅਤੇ ਮੈਂ ਉਸ ਨੂੰ ਤੁਹਾਡੀਆਂ ਦਲੀਲਾਂ ਨਾਲ ਜਵਾਬ ਨਹੀਂ ਦਿਆਂਗਾ।
15“ਉਹ ਨਿਰਾਸ਼ ਹਨ ਅਤੇ ਉਹਨਾਂ ਕੋਲ ਕਹਿਣ ਲਈ ਹੋਰ ਕੁਝ ਨਹੀਂ ਹੈ;ਸ਼ਬਦਾਂ ਨੇ ਉਹਨਾਂ ਨੂੰ ਅਸਫ਼ਲ ਕਰ ਦਿੱਤਾ ਹੈ।16ਕੀ ਮੈਨੂੰ ਇੰਤਜ਼ਾਰ ਕਰਨਾ ਚਾਹੀਦਾ ਹੈ, ਹੁਣ ਜਦੋਂ ਉਹ ਚੁੱਪ ਹਨ,ਹੁਣ ਜਦੋਂ ਉਹ ਬਿਨਾਂ ਜਵਾਬ ਦੇ ਉੱਥੇ ਖੜ੍ਹੇ ਹਨ?17ਮੈਂ ਵੀ ਆਪਣੀ ਗੱਲ ਕਹਾਂਗਾ;ਮੈਂ ਵੀ ਦੱਸਾਂਗਾ ਜੋ ਮੈਂ ਜਾਣਦਾ ਹਾਂ।18ਕਿਉਂਕਿ ਮੈਂ ਸ਼ਬਦਾਂ ਨਾਲ ਭਰਪੂਰ ਹਾਂ,ਅਤੇ ਮੇਰੇ ਅੰਦਰ ਦੀ ਆਤਮਾ ਮੈਨੂੰ ਮਜਬੂਰ ਕਰਦੀ ਹੈ;19ਅੰਦਰੋਂ ਮੇਰਾ ਮਨ ਉਸ ਦਾਖ਼ਰਸ ਵਰਗਾ ਹੈ,ਨਵੀਂ ਮਸ਼ਕ ਵਾਂਗ ਫਟਣ ਲਈ ਤਿਆਰ ਹੋਵੇ।20ਮੈਨੂੰ ਬੋਲਣਾ ਚਾਹੀਦਾ ਹੈ ਤਾਂ ਜੋ ਮੈਨੂੰ ਅਰਾਮ ਮਿਲੇ;ਮੈਨੂੰ ਆਪਣੇ ਬੁੱਲ੍ਹ ਖੋਲ੍ਹਣੇ ਚਾਹੀਦੇ ਹਨ ਅਤੇ ਜਵਾਬ ਦੇਣਾ ਚਾਹੀਦਾ ਹੈ।21ਮੈਂ ਕੋਈ ਪੱਖਪਾਤ ਨਹੀਂ ਕਰਾਂਗਾ,ਮੈਂ ਕਿਸੇ ਦੀ ਚਾਪਲੂਸੀ ਨਹੀਂ ਕਰਾਂਗਾ;22ਕਿਉਂਕਿ ਜੇ ਮੈਂ ਚਾਪਲੂਸੀ ਕਰਨ ਵਿੱਚ ਨਿਪੁੰਨ ਹੁੰਦਾ,ਮੇਰਾ ਸਿਰਜਣਹਾਰ ਮੈਨੂੰ ਜਲਦੀ ਹੀ ਲੈ ਜਾਵੇਗਾ।

Biblica, Inc.

https://app.library.bible/content/38de522697cd8943