ਅੱਯੋਬ31
1“ਮੈਂ ਆਪਣੀਆਂ ਅੱਖਾਂ ਨਾਲ ਇਕਰਾਰ ਕੀਤਾ ਸੀਕਿ ਮੈਂ ਕਿਸੇ ਮੁਟਿਆਰ ਨੂੰ ਕਾਮਵਾਸਨਾ ਨਾਲ ਨਹੀਂ ਦੇਖਾਂਗਾ।2ਕਿਉਂ ਜੋ ਉੱਪਰਲੇ ਪਰਮੇਸ਼ਵਰ ਤੋਂ ਸਾਡੀ ਬਹੁਤਾਤ ਕੀ ਹੈ,ਸਰਵਸ਼ਕਤੀਮਾਨ ਤੋਂ ਸਾਡੀ ਵਿਰਾਸਤ?3ਕੀ ਇਹ ਦੁਸ਼ਟਾਂ ਲਈ ਤਬਾਹੀ ਨਹੀਂ ਹੈ,ਉਹਨਾਂ ਲਈ ਜੋ ਬੁਰਾਈ ਕਰਦੇ ਹਨ?4ਕੀ ਉਹ ਮੇਰੇ ਰਾਹਾਂ ਨੂੰ ਨਹੀਂ ਵੇਖਦਾਅਤੇ ਮੇਰੇ ਹਰ ਕਦਮ ਨੂੰ ਨਹੀਂ ਗਿਣਦਾ?5“ਜੇ ਮੈਂ ਝੂਠ ਨਾਲ ਚੱਲਿਆ ਹਾਂ ਜਾਂਮੇਰਾ ਪੈਰ ਧੋਖੇ ਦੇ ਪਿੱਛੇ ਤੁਰਿਆ ਹੈ,6ਪਰਮੇਸ਼ਵਰ ਮੈਨੂੰ ਇਮਾਨਦਾਰ ਤੱਕੜੀ ਵਿੱਚ ਤੋਲ ਦੇਵੇਅਤੇ ਉਹ ਜਾਣ ਲਵੇਗਾ ਕਿ ਮੈਂ ਨਿਰਦੋਸ਼ ਹਾਂ,7ਜੇ ਮੇਰੇ ਕਦਮ ਰਸਤੇ ਤੋਂ ਹਟ ਗਏ ਹਨ,ਜੇ ਮੇਰਾ ਦਿਲ ਮੇਰੀਆਂ ਅੱਖਾਂ ਦੁਆਰਾ ਚਲਾਇਆ ਗਿਆ ਹੈ,ਜਾਂ ਜੇ ਮੇਰੇ ਹੱਥ ਅਸ਼ੁੱਧ ਹੋ ਗਏ ਹਨ,8ਤਾਂ ਜੋ ਮੈਂ ਬੀਜਿਆ ਹੈ, ਉਹ ਹੋਰ ਖਾਣਗੇ,ਅਤੇ ਮੇਰੀਆਂ ਫ਼ਸਲਾਂ ਪੁੱਟੀਆਂ ਜਾਣ।9“ਜੇ ਮੇਰਾ ਦਿਲ ਕਿਸੇ ਔਰਤ ਤੇ ਮੋਹਤ ਹੋ ਗਿਆ ਹੋਵੇ,ਜਾਂ ਜੇ ਮੈਂ ਆਪਣੇ ਗੁਆਂਢੀ ਦੇ ਦਰਵਾਜ਼ੇ ਤੇ ਲੁਕਿਆ ਹੋਇਆ ਹਾਂ,10ਤਦ ਮੇਰੀ ਪਤਨੀ ਕਿਸੇ ਹੋਰ ਆਦਮੀ ਦਾ ਅਨਾਜ ਪੀਸ ਸਕਦੀ ਹੈ,ਅਤੇ ਹੋਰ ਆਦਮੀ ਉਸ ਦੇ ਨਾਲ ਸੌਣ।11ਕਿਉਂਕਿ ਇਹ ਦੁਸ਼ਟਤਾ ਹੈ,ਇੱਕ ਪਾਪ ਜਿਸਦਾ ਨਿਆਂ ਕੀਤਾ ਜਾਣਾ ਹੈ।12ਇਹ ਇੱਕ ਅੱਗ ਹੈ ਜੋ ਤਬਾਹੀ ਨੂੰ ਸਾੜਦੀ ਹੈ;ਸਗੋਂ ਮੇਰੀ ਫ਼ਸਲ ਨੂੰ ਜੜ੍ਹ ਤੋਂ ਉਖਾੜ ਸੁੱਟਦੀ।13“ਜੇਕਰ ਮੈਂ ਆਪਣੇ ਕਿਸੇ ਵੀ ਨੌਕਰ ਨੂੰ ਇਨਸਾਫ਼ ਦੇਣ ਤੋਂ ਇਨਕਾਰ ਕੀਤਾ ਹੋਵੇ,ਭਾਵੇਂ ਉਹ ਮਰਦ ਹੋਵੇ ਜਾਂ ਔਰਤ,ਜਦੋਂ ਉਹਨਾਂ ਨੇ ਮੇਰੇ ਵਿਰੁੱਧ ਸ਼ਿਕਾਇਤ ਕੀਤੀ,14ਮੈਂ ਕੀ ਕਰਾਂਗਾ ਜਦੋਂ ਪਰਮੇਸ਼ਵਰ ਮੇਰਾ ਸਾਹਮਣਾ ਕਰੇਗਾ?ਜਦੋਂ ਨਿਆਂ ਲਈ ਬੁਲਾਇਆ ਜਾਵੇਗਾ ਤਾਂ ਮੈਂ ਕੀ ਜਵਾਬ ਦਿਆਂਗਾ?15ਜਿਸ ਨੇ ਮੈਨੂੰ ਕੁੱਖ ਵਿੱਚ ਸਾਜਿਆ, ਕੀ ਉਸ ਨੇ ਉਹਨਾਂ ਨੂੰ ਨਹੀਂ ਬਣਾਇਆ?ਕੀ ਸਾਡੀਆਂ ਮਾਵਾਂ ਵਿੱਚ ਸਾਡੇ ਦੋਹਾਂ ਦਾ ਇੱਕ ਰੂਪ ਨਹੀਂ ਸੀ?16“ਜੇ ਮੈਂ ਗਰੀਬਾਂ ਦੀਆਂ ਇੱਛਾਵਾਂ ਤੋਂ ਇਨਕਾਰ ਕੀਤਾ ਹੈਜਾਂ ਵਿਧਵਾ ਦੀਆਂ ਅੱਖਾਂ ਮੇਰੇ ਕਾਰਨ ਨਿਰਾਸ਼ ਗਈਆਂ ਹੋਣ,17ਜਾਂ ਮੈਂ ਆਪਣੀ ਰੋਟੀ ਆਪਣੇ ਕੋਲ ਰੱਖੀ ਹੋਵੇ,ਅਤੇ ਅਨਾਥਾਂ ਨਾਲ ਸਾਂਝੀ ਨਾ ਕੀਤੀ ਹੋਵੇ,18ਪਰ ਮੈਂ ਆਪਣੀ ਜਵਾਨੀ ਤੋਂ ਉਹਨਾਂ ਨੂੰ ਪਿਤਾ ਵਾਂਗ ਪਾਲਿਆ,ਅਤੇ ਆਪਣੇ ਜਨਮ ਤੋਂ ਹੀ ਮੈਂ ਵਿਧਵਾ ਦੀ ਅਗਵਾਈ ਕੀਤੀ,19ਜੇ ਮੈਂ ਕਿਸੇ ਨੂੰ ਕੱਪੜਿਆਂ ਦੀ ਘਾਟ ਕਾਰਨਜਾਂ ਲੋੜਵੰਦ ਨੂੰ ਕੱਪੜਿਆਂ ਤੋਂ ਬਿਨਾਂ ਮਰਦੇ ਦੇਖਿਆ ਹੋਵੇ,20ਅਤੇ ਉਹਨਾਂ ਦੇ ਦਿਲਾਂ ਨੇ ਮੈਨੂੰ ਅਸੀਸ ਨਹੀਂ ਦਿੱਤੀਕਿਉਂਕਿ ਮੇਰੀਆਂ ਭੇਡਾਂ ਦੇ ਉੱਨ ਦੇ ਕੱਪੜੇ ਨਾਲ ਉਹਨਾਂ ਨੂੰ ਸੇਕਿਆ ਗਿਆ,21ਜੇ ਮੈਂ ਅਨਾਥਾਂ ਦੇ ਵਿਰੁੱਧ ਹੱਥ ਉਠਾਇਆ ਹੋਵੇ,ਇਹ ਜਾਣ ਕੇ ਕਿ ਅਦਾਲਤ ਵਿੱਚ ਮੇਰਾ ਪ੍ਰਭਾਵ ਸੀ,22ਫੇਰ ਮੇਰੀ ਬਾਂਹ ਮੋਢੇ ਤੋਂ ਡਿੱਗ ਜਾਵੇ,ਜੋੜ ਤੋਂ ਟੁੱਟ ਜਾਵੇ।23ਕਿਉਂ ਜੋ ਮੈਂ ਪਰਮੇਸ਼ਵਰ ਦੇ ਵਿਨਾਸ਼ ਤੋਂ ਡਰਦਾ ਸੀ,ਅਤੇ ਉਹ ਦੇ ਪਰਤਾਪ ਦੇ ਡਰ ਤੋਂ ਮੈਂ ਇਹੋ ਜਿਹੇ ਕੰਮ ਨਾ ਕਰ ਸਕਦਾ ਸੀ।24“ਜੇ ਮੈਂ ਸੋਨੇ ਉੱਤੇ ਭਰੋਸਾ ਰੱਖਿਆ ਹੈਜਾਂ ਸ਼ੁੱਧ ਸੋਨੇ ਨੂੰ ਕਿਹਾ ਹੈ, ‘ਤੂੰ ਮੇਰੀ ਸੁਰੱਖਿਆ ਹੈ,’25ਜੇਕਰ ਮੈਂ ਆਪਣੀ ਵੱਡੀ ਦੌਲਤ ਉੱਤੇ ਅਨੰਦ ਹੋਇਆ ਹਾਂ,ਉਹ ਕਿਸਮਤ ਜੋ ਮੇਰੇ ਹੱਥਾਂ ਨੇ ਪ੍ਰਾਪਤ ਕੀਤੀ ਸੀ,26ਜੇਕਰ ਮੈਂ ਸੂਰਜ ਨੂੰ ਆਪਣੀ ਚਮਕ ਵਿੱਚਜਾਂ ਚੰਦਰਮਾ ਨੂੰ ਆਪਣੀ ਚਮਕ ਵਿੱਚ ਦੇਖਿਆ ਹੈ,27ਤਾਂ ਜੋ ਮੇਰਾ ਦਿਲ ਗੁਪਤ ਰੂਪ ਵਿੱਚ ਭਰਮਾਇਆ ਗਿਆ ਹੁੰਦਾਅਤੇ ਮੇਰੇ ਹੱਥ ਨੇ ਉਹਨਾਂ ਨੂੰ ਚੁੰਮਣ ਦੀ ਸ਼ਰਧਾਂਜਲੀ ਦਿੱਤੀ,28ਫਿਰ ਇਹ ਵੀ ਨਿਆਂ ਕੀਤੇ ਜਾਣ ਵਾਲੇ ਪਾਪ ਹੋਣਗੇ,ਕਿਉਂਕਿ ਮੈਂ ਉੱਚੀ ਥਾਂ ਉੱਤੇ ਪਰਮੇਸ਼ਵਰ ਨਾਲ ਬੇਵਫ਼ਾ ਹੁੰਦਾ।29“ਜੇ ਮੈਂ ਆਪਣੇ ਦੁਸ਼ਮਣ ਦੀ ਬਦਕਿਸਮਤੀ ਤੇ ਖੁਸ਼ ਹੋਇਆ ਹੁੰਦਾਜਾਂ ਉਸ ਉੱਤੇ ਪਈ ਮੁਸੀਬਤ ਤੇ ਖੁਸ਼ ਹੋਇਆ ਹੁੰਦਾ,30ਮੈਂ ਆਪਣੇ ਮੂੰਹ ਨੂੰ ਉਹਨਾਂ ਦੀ ਜ਼ਿੰਦਗੀ ਦੇ ਵਿਰੁੱਧ ਸਰਾਪ ਦੇ ਕੇਆਪਣੇ ਮੂੰਹ ਨੂੰ ਪਾਪ ਕਰਨ ਦੀ ਇਜਾਜ਼ਤ ਨਹੀਂ ਦਿੱਤੀ,31ਜੇ ਮੇਰੇ ਘਰ ਵਾਲਿਆਂ ਨੇ ਕਦੇ ਇਹ ਨਾ ਕਿਹਾ ਹੋਵੇ,ਕੌਣ ਅੱਯੋਬ ਦੇ ਘਰ ਦੇ ਭੋਜਨ ਨਾਲ ਨਾ ਰੱਜਿਆ ਹੋਵੇ?32ਪਰ ਕਿਸੇ ਅਜਨਬੀ ਨੂੰ ਗਲੀ ਵਿੱਚ ਰਾਤ ਨਹੀਂ ਕੱਟਣੀ ਪਈ,ਕਿਉਂਕਿ ਮੇਰਾ ਦਰਵਾਜ਼ਾ ਮੁਸਾਫਰਾਂ ਲਈ ਹਮੇਸ਼ਾ ਖੁੱਲ੍ਹਾ ਸੀ,33ਮੈਂ ਆਪਣੇ ਪਾਪ ਨੂੰ ਲੋਕਾਂ ਵਾਂਗ ਨਹੀਂ ਛੁਪਾਇਆ ਹੈ,ਨਾ ਹੀ ਆਪਣੇ ਦੋਸ਼ ਨੂੰ ਆਪਣੇ ਦਿਲ ਵਿੱਚ ਲੁਕੋਇਆ ਹੈ34ਕਿਉਂਕਿ ਮੈਂ ਭੀੜ ਤੋਂ ਇੰਨਾ ਡਰਦਾ ਸੀਅਤੇ ਘਰਾਣਿਆ ਦੀ ਨਫ਼ਰਤ ਨੇ ਮੈਨੂੂੰ ਇਨ੍ਹਾਂ ਡਰਾਇਆ ਕਿ ਮੈਂ ਚੁੱਪ ਹੀ ਰਿਹਾ ਅਤੇ ਬਾਹਰ ਨਾ ਗਿਆ?35(“ਹਾਏ, ਕਿ ਮੇਰੇ ਕੋਲ ਮੇਰੀ ਸੁਣਨ ਵਾਲਾ ਕੋਈ ਹੁੰਦਾ!ਮੈਂ ਹੁਣ ਆਪਣੀ ਸਫ਼ਾਈ ਉੱਤੇ ਦਸਤਖਤ ਕਰਦਾ ਹਾਂ ਸਰਵਸ਼ਕਤੀਮਾਨ ਮੈਨੂੰ ਜਵਾਬ ਦੇਵੇ;ਕਾਸ਼ ਕਿ ਮੇਰੇ ਉੱਤੇ ਦੋਸ਼ ਲਾਉਂਣ ਵਾਲੇ ਦੇ ਸ਼ਿਕਾਇਤ-ਨਾਮੇ ਦੀ ਲਿਖਤ ਮੇਰੇ ਕੋਲ ਹੁੰਦੀ।36ਯਕੀਨਨ ਮੈਂ ਇਸਨੂੰ ਆਪਣੇ ਮੋਢੇ ਉੱਤੇ ਪਹਿਨਾਂਗਾ,ਮੈਂ ਇਸਨੂੰ ਤਾਜ ਵਾਂਗ ਪਹਿਨਾਂਗਾ।37ਮੈਂ ਉਸਨੂੰ ਆਪਣੇ ਹਰ ਕਦਮ ਦਾ ਲੇਖਾ ਦਿਆਂਗਾ;ਮੈਂ ਉਸਨੂੰ ਇੱਕ ਅਧਿਕਾਰੀ ਦੇ ਰੂਪ ਵਿੱਚ ਪੇਸ਼ ਕਰਾਂਗਾ।)38“ਜੇ ਮੇਰੀ ਧਰਤੀ ਮੇਰੇ ਵਿਰੁੱਧ ਦੁਹਾਈ ਦੇਵੇਅਤੇ ਉਸ ਦੇ ਸਾਰੇ ਖੰਭ ਹੰਝੂਆਂ ਨਾਲ ਭਿੱਜ ਜਾਣ,39ਜੇਕਰ ਮੈਂ ਇਸਦੀ ਉਪਜ ਨੂੰ ਬਿਨਾਂ ਮਜ਼ਦੂਰੀ ਦਿੱਤੇ ਖਾਂਦਾ ਹੋਵੇਜਾਂ ਇਸ ਦੇ ਮਾਲਕਾਂ ਦਾ ਕਤਲ ਕਰ ਦਿੱਤਾ ਹੋਵੇ40ਫਿਰ ਕਣਕ ਦੀ ਜਗ੍ਹਾ ਝਾੜੀਆ ਉੱਘ ਜਾਣਅਤੇ ਜੌਂ ਦੀ ਜਗ੍ਹਾ ਜੰਗਲੀ ਬੂਟੀ।”ਅੱਯੋਬ ਦੇ ਸ਼ਬਦ ਖਤਮ ਹੋਵੇ।
Biblica, Inc.