ਅੱਯੋਬ33
1“ਪਰ ਹੁਣ, ਅੱਯੋਬ, ਮੇਰੀਆਂ ਗੱਲਾਂ ਸੁਣ;ਮੇਰੀ ਹਰ ਗੱਲ ਵੱਲ ਧਿਆਨ ਦੇ।2ਮੈਂ ਆਪਣਾ ਮੂੰਹ ਖੋਲ੍ਹਣ ਵਾਲਾ ਹਾਂ;ਮੇਰੇ ਸ਼ਬਦ ਮੇਰੀ ਜੀਭ ਦੇ ਸਿਰੇ ਉੱਤੇ ਹਨ।3ਮੇਰੇ ਸ਼ਬਦ ਸਿੱਧੇ ਦਿਲ ਤੋਂ ਆਉਂਦੇ ਹਨ;ਮੇਰੇ ਬੁੱਲ੍ਹ ਸੱਚੇ ਦਿਲੋਂ ਬੋਲਦੇ ਹਨ ਜੋ ਮੈਂ ਜਾਣਦਾ ਹਾਂ।4ਪਰਮੇਸ਼ਵਰ ਦੀ ਆਤਮਾ ਨੇ ਮੈਨੂੰ ਬਣਾਇਆ ਹੈ;ਸਰਵਸ਼ਕਤੀਮਾਨ ਦੇ ਸਾਹ ਨੇ ਮੈਨੂੰ ਜੀਵਨ ਦਿੱਤਾ ਹੈ।5ਮੈਨੂੰ ਜਵਾਬ ਦੇ, ਜੇ ਤੂੰ ਦੇ ਸਕਦਾ ਹੈ;ਖੜ੍ਹਾ ਹੋ ਅਤੇ ਮੇਰੇ ਸਾਹਮਣੇ ਆਪਣੇ ਮੁਕੱਦਮੇ ਦੀ ਦਲੀਲ ਕਰ।6ਮੈਂ ਪਰਮੇਸ਼ਵਰ ਦੀ ਨਜ਼ਰ ਵਿੱਚ ਤੇਰੇ ਵਰਗਾ ਹੀ ਹਾਂ;ਮੈਂ ਵੀ ਮਿੱਟੀ ਦਾ ਟੁਕੜਾ ਹਾਂ।7ਮੇਰੇ ਭੈਅ ਤੋਂ ਤੈਨੂੰ ਡਰਨਾਂ ਨਹੀਂ ਚਹੀਦਾਨਾ ਮੇਰਾ ਹੱਥ ਤੇਰੇ ਉੱਤੇ ਭਾਰਾ ਹੋਵੇਗਾ।8“ਪਰ ਤੂੰ ਮੇਰੇ ਸੁਣਨ ਵਿੱਚ ਕਿਹਾ ਹੈ,ਮੈਂ ਉਹ ਸ਼ਬਦ ਸੁਣੇ ਹਨ,9‘ਮੈਂ ਸ਼ੁੱਧ ਹਾਂ, ਮੈਂ ਕੋਈ ਗਲਤ ਨਹੀਂ ਕੀਤਾ;ਮੈਂ ਸ਼ੁੱਧ ਅਤੇ ਪਾਪ ਤੋਂ ਮੁਕਤ ਹਾਂ।10ਫਿਰ ਵੀ ਪਰਮੇਸ਼ਵਰ ਨੇ ਮੇਰੇ ਵਿੱਚ ਦੋਸ਼ ਪਾਇਆ ਹੈ;ਉਹ ਮੈਨੂੰ ਆਪਣਾ ਦੁਸ਼ਮਣ ਸਮਝਦਾ ਹੈ।11ਉਹ ਮੇਰੇ ਪੈਰਾਂ ਨੂੰ ਬੇੜੀਆਂ ਵਿੱਚ ਜਕੜ ਲੈਂਦਾ ਹੈ;ਉਹ ਮੇਰੇ ਸਾਰੇ ਰਾਹਾਂ ਉੱਤੇ ਨਜ਼ਰ ਰੱਖਦਾ ਹੈ।’12“ਪਰ ਮੈਂ ਤੈਨੂੰ ਆਖਦਾ ਹਾਂ, ਇਸ ਵਿੱਚ ਤੂੰ ਸਹੀ ਨਹੀਂ ਹੈ,ਕਿਉਂਕਿ ਪਰਮੇਸ਼ਵਰ ਹਰ ਪ੍ਰਾਣੀ ਨਾਲੋਂ ਮਹਾਨ ਹੈ।13ਤੂੰ ਉਸ ਨੂੰ ਸ਼ਿਕਾਇਤ ਕਿਉਂ ਕਰਦਾ ਹੈਕਿ ਉਹ ਕਿਸੇ ਦੀ ਗੱਲ ਦਾ ਜਵਾਬ ਨਹੀਂ ਦਿੰਦਾ?14ਪਰਮੇਸ਼ਵਰ ਬੋਲਦਾ ਹੈ, ਅਲਗ-ਅਲਗ ਤਰੀਕਿਆਂ ਨਾਲਪਰ ਲੋਕ ਇਸ ਨੂੰ ਨਹੀਂ ਸਮਝ ਪਾਉਦੇਂ।15ਇੱਕ ਸੁਪਨੇ ਵਿੱਚ, ਰਾਤ ਦੇ ਇੱਕ ਦਰਸ਼ਨ ਵਿੱਚ,ਜਦੋਂ ਲੋਕ ਗੂੜ੍ਹੀ ਨੀਂਦ ਸੌਂਦੇ ਹਨਜਦੋਂ ਉਹ ਆਪਣੇ ਬਿਸਤਰੇ ਵਿੱਚ ਲੇਟਦੇ ਹਨ,16ਉਹ ਉਹਨਾਂ ਦੇ ਕੰਨਾਂ ਵਿੱਚ ਬੋਲ ਸਕਦਾ ਹੈਅਤੇ ਚੇਤਾਵਨੀ ਦੇ ਕੇ ਉਹਨਾਂ ਨੂੰ ਜਾਗਰੂਕ ਕਰ ਸਕਦਾ ਹੈ,17ਇਨਸਾਨਾਂ ਨੂੰ ਗਲਤ ਕੰਮਾਂ ਤੋਂ ਮੋੜਨ ਲਈਅਤੇ ਹੰਕਾਰ ਤੋਂ ਬਚਾਉਣ ਲਈ ਪਰਮੇਸ਼ਵਰ ਇਸ ਤਰ੍ਹਾਂ ਕਰਦਾ ਹੈ,18ਉਹਨਾਂ ਨੂੰ ਟੋਏ ਤੋਂ ਬਚਾਉਣ ਲਈ,ਉਹਨਾਂ ਦੀ ਜਾਨ ਤਲਵਾਰ ਨਾਲ ਨਾਸ਼ ਹੋਣ ਤੋਂ।19“ਜਾਂ ਕਿਸੇ ਨੂੰ ਦਰਦ ਦੇ ਬਿਸਤਰੇ ਉੱਤੇ ਤਾੜਿਆ ਜਾ ਸਕਦਾ ਹੈਉਹਨਾਂ ਦੀਆਂ ਹੱਡੀਆਂ ਵਿੱਚ ਨਿਰੰਤਰ ਤਕਲੀਫ਼ ਨਾਲ,20ਤਾਂ ਜੋ ਉਹਨਾਂ ਦੇ ਸਰੀਰ ਨੂੰ ਭੋਜਨ ਘਿਣਾਉਣੇ ਲੱਗੇਅਤੇ ਉਹਨਾਂ ਦੀ ਆਤਮਾ ਸਭ ਤੋਂ ਵਧੀਆ ਭੋਜਨ ਨੂੰ ਨਫ਼ਰਤ ਕਰੇ।21ਉਸਦਾ ਮਾਸ ਅਜਿਹਾ ਸੁੱਕ ਜਾਂਦਾ ਹੈ ਕਿ ਵਿਖਾਈ ਨਹੀਂ ਦਿੰਦਾ,ਉਸ ਦੀਆਂ ਹੱਡੀਆ ਜਿਹੜੀਆਂ ਪਹਿਲਾ ਵਿਖਾਈ ਨਹੀਂ ਦਿੰਦੀਆਂ, ਨਿੱਕਲ ਆਉਂਦੀਆਂ ਹਨ।22ਉਹ ਟੋਏ ਦੇ ਨੇੜੇ ਆਉਂਦੇ ਹਨ,ਅਤੇ ਉਹਨਾਂ ਦਾ ਜੀਵਨ ਮੌਤ ਦੇ ਦੂਤਾਂ ਦੇ ਕੋਲ ਆਉਂਦਾ ਹੈ।23ਫਿਰ ਵੀ ਜੇ ਉਸਦੇ ਦੇ ਨਾਲ ਕੋਈ ਦੂਤ ਹੈ,ਇੱਕ ਸੰਦੇਸ਼ਵਾਹਕ, ਹਜ਼ਾਰਾਂ ਵਿੱਚੋਂ ਇੱਕ,ਉਹਨਾਂ ਨੂੰ ਇਹ ਦੱਸਣ ਲਈ ਭੇਜਿਆ ਕਿ ਕਿਵੇਂ ਇਮਾਨਦਾਰ ਹੋਣਾ ਹੈ,24ਅਤੇ ਉਹ ਉਸ ਵਿਅਕਤੀ ਉੱਤੇ ਕਿਰਪਾ ਕਰਦਾ ਹੈ ਅਤੇ ਪਰਮੇਸ਼ਵਰ ਨੂੰ ਕਹਿੰਦਾ ਹੈ,‘ਉਹਨਾਂ ਨੂੰ ਟੋਏ ਵਿੱਚ ਜਾਣ ਤੋਂ ਬਚਾਓ;ਮੈਂ ਉਹਨਾਂ ਲਈ ਰਿਹਾਈ-ਕੀਮਤ ਲੱਭੀ ਹੈ25ਉਹਨਾਂ ਦਾ ਮਾਸ ਬੱਚਿਆਂ ਵਾਂਗ ਹਰਿਆ-ਭਰਿਆ ਹੋ ਜਾਵੇਗਾ;ਉਹਨਾਂ ਨੂੰ ਉਹਨਾਂ ਦੀ ਜਵਾਨੀ ਦੇ ਦਿਨਾਂ ਵਾਂਗ ਬਹਾਲ ਕੀਤਾ ਜਾਵੇ’26ਤਦ ਉਹ ਵਿਅਕਤੀ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰ ਸਕਦਾ ਹੈ ਅਤੇ ਉਸ ਨਾਲ ਮਿਹਰ ਪਾ ਸਕਦਾ ਹੈ,ਉਹ ਪਰਮੇਸ਼ਵਰ ਦਾ ਚਿਹਰਾ ਵੇਖਣਗੇ ਅਤੇ ਖੁਸ਼ੀ ਨਾਲ ਜੈਕਾਰੇ ਲਗਾਉਣਗੇ।ਉਹ ਉਹਨਾਂ ਨੂੰ ਪੂਰੀ ਤਰ੍ਹਾਂ ਤੰਦਰੁਸਤੀ ਵਿੱਚ ਬਹਾਲ ਕਰੇਗਾ।27ਅਤੇ ਉਹ ਦੂਸਰਿਆ ਕੋਲ ਜਾਣਗੇ ਅਤੇ ਕਹਿਣਗੇ,‘ਮੈਂ ਪਾਪ ਕੀਤਾ ਹੈ, ਮੈਂ ਜੋ ਸਹੀ ਹੈ ਉਸ ਨੂੰ ਵਿਗਾੜ ਦਿੱਤਾ ਹੈ,ਪਰ ਮੈਨੂੰ ਉਹ ਨਹੀਂ ਮਿਲਿਆ ਜਿਸਦਾ ਮੈਂ ਹੱਕਦਾਰ ਸੀ।28ਪਰਮੇਸ਼ਵਰ ਨੇ ਮੈਨੂੰ ਟੋਏ ਵਿੱਚ ਜਾਣ ਤੋਂ ਬਚਾਇਆ ਹੈ,ਅਤੇ ਮੈਂ ਜੀਵਨ ਦੇ ਚਾਨਣ ਦਾ ਆਨੰਦ ਮਾਣਨ ਲਈ ਜੀਵਾਂਗਾ।’29“ਪਰਮੇਸ਼ਵਰ ਇਹ ਸਭ ਕੁਝ ਇੱਕ ਵਿਅਕਤੀ ਨਾਲ ਕਰਦਾ ਹੈ,ਦੋ ਵਾਰ, ਇੱਥੋਂ ਤੱਕ ਕਿ ਤਿੰਨ ਵਾਰ,30ਉਹਨਾਂ ਨੂੰ ਕਬਰ ਤੋਂ ਬਚਾਵੇ,ਤਾਂ ਜੋ ਜੀਵਨ ਦਾ ਚਾਨਣ ਉਹਨਾਂ ਉੱਤੇ ਚਮਕੇ।31“ਅੱਯੋਬ, ਧਿਆਨ ਦੇ ਅਤੇ ਮੇਰੀ ਗੱਲ ਸੁਣ।ਚੁੱਪ ਰਹੋ, ਮੈਂ ਬੋਲਾਂਗਾ।32ਜੇ ਤੂੰ ਕੁਝ ਕਹਿਣਾ ਹੈ, ਤਾਂ ਮੈਨੂੰ ਜਵਾਬ ਦੇ;ਬੋਲ, ਕਿਉਂਕਿ ਮੈਂ ਤੁਹਾਨੂੰ ਨਿਰਦੋਸ਼ ਸਾਬਤ ਕਰਨਾ ਚਾਹੁੰਦਾ ਹਾਂ।33ਪਰ ਜੇ ਨਹੀਂ, ਤਾਂ ਮੇਰੀ ਗੱਲ ਸੁਣ;ਚੁੱਪ ਕਰ, ਮੈਂ ਤੈਨੂੰ ਬੁੱਧ ਸਿਖਾਵਾਂਗਾ।”
Biblica, Inc.