ਅੱਯੋਬ30
1“ਪਰ ਹੁਣ ਉਹ ਮੇਰਾ ਮਜ਼ਾਕ ਉਡਾਉਂਦੇ ਹਨ,ਜੋ ਮੇਰੇ ਤੋਂ ਛੋਟੇ ਆਦਮੀ ਹਨ,ਜਿਨ੍ਹਾਂ ਦੇ ਪਿਉ, ਦਾਦਿਆਂ ਨੂੰਮੈਂ ਆਪਣੀਆਂ ਭੇਡਾਂ ਦੇ ਰਾਖੇ ਕੁੱਤਿਆਂ ਨਾਲ ਰੱਖਣ ਲਈ ਤੁੱਛ ਸਮਝਦਾ ਸੀ।2ਉਹਨਾਂ ਦੇ ਹੱਥਾਂ ਦੀ ਤਾਕਤ ਮੇਰੇ ਲਈ ਕੀ ਕੰਮ ਆਈ,ਕਿਉਂਕਿ ਉਹਨਾਂ ਦਾ ਜੋਸ਼ ਉਹਨਾਂ ਵਿੱਚੋਂ ਚਲਾ ਗਿਆ ਸੀ?3ਥੁੜ ਅਤੇ ਭੁੱਖ ਤੋਂ ਤੰਗ,ਉਹ ਸੁੰਨਸਾਨ ਜ਼ਮੀਨਰਾਤ ਨੂੰ ਉਜਾੜ ਜ਼ਮੀਨਾਂ ਵਿੱਚ ਘੁੰਮਦੇ ਹਨ।4ਉਹ ਝਾੜੀਆਂ ਵਿਚੋਂ ਪੌਦੇ ਤੋੜਦੇ ਕੇ ਖਾਦੇਂ ਸਨ,ਅਤੇ ਝਾੜੂ ਦੀਆਂ ਝੜ੍ਹਾਂ ਉਹਨਾਂ ਦਾ ਭੋਜਨ ਹੈ।5ਉਹਨਾਂ ਨੂੰ ਮਨੁੱਖੀ ਸਮਾਜ ਵਿੱਚੋਂ ਬਾਹਰ ਕੱਢ ਦਿੱਤਾ ਗਿਆ,ਲੋਕ ਉਹਨਾਂ ਉੱਤੇ ਇਸ ਤਰ੍ਹਾਂ ਚਲਾਉਂਦੇ ਜਿਵੇਂ ਉਹ ਚੋਰ ਹੋਣ।6ਉਹ ਸੁੱਕੀ ਨਦੀ ਦੇ ਬਿਸਤਰਿਆਂ ਵਿੱਚ, ਚੱਟਾਨਾਂ ਦੇ ਵਿਚਕਾਰਅਤੇ ਜ਼ਮੀਨ ਦੀਆਂ ਖੁੱਡਾਂ ਵਿੱਚ ਰਹਿਣ ਲਈ ਮਜਬੂਰ ਸਨ।7ਉਹ ਝਾੜੀਆਂ ਵਿੱਚ ਹੀਂਗਦੇ ਹਨਅਤੇ ਕੰਡਿਆਂ ਦੇ ਹੇਠ ਉਹ ਇਕੱਠੇ ਪਏ ਰਹਿੰਦੇ ਹਨ।8ਉਹ ਮੂਰਖ ਅਤੇ ਬੇਨਾਮ ਬੱਚੇ,ਉਹਨਾਂ ਨੂੰ ਧਰਤੀ ਤੋਂ ਬਾਹਰ ਕੱਢ ਦਿੱਤਾ ਗਿਆ ਸੀ।9“ਅਤੇ ਹੁਣ ਉਹ ਨੌਜਵਾਨ ਗੀਤ ਵਿੱਚ ਮੇਰਾ ਮਜ਼ਾਕ ਉਡਾਉਂਦੇ ਹਨ;ਮੈਂ ਉਹਨਾਂ ਦੇ ਵਿੱਚ ਇੱਕ ਮਜ਼ਾਕ ਬਣ ਗਿਆ ਹਾਂ।10ਉਹ ਮੈਨੂੰ ਨਫ਼ਰਤ ਕਰਦੇ ਹਨ ਅਤੇ ਆਪਣੀ ਦੂਰੀ ਰੱਖਦੇ ਹਨ;ਉਹ ਮੇਰੇ ਮੂੰਹ ਉੱਤੇ ਥੁੱਕਣ ਤੋਂ ਨਹੀਂ ਝਿਜਕਦੇ।11ਹੁਣ ਜਦੋਂ ਪਰਮੇਸ਼ਵਰ ਨੇ ਮੇਰਾ ਧਣੁੱਖ ਉਤਾਰ ਦਿੱਤਾ ਹੈ ਅਤੇ ਮੈਨੂੰ ਦੁੱਖੀ ਕੀਤਾ ਹੈ,ਉਹ ਮੇਰੀ ਹਜ਼ੂਰੀ ਵਿੱਚ ਬੇ-ਲਗਾਮ ਹੋ ਗਏ ਹਨ।12ਮੇਰੇ ਸੱਜੇ ਪਾਸੇ ਕਬੀਲੇ ਦੇ ਹਮਲੇ;ਉਹ ਮੇਰੇ ਪੈਰਾਂ ਲਈ ਫੰਦੇ ਪਾਉਂਦੇ ਹਨ,ਉਹ ਮੇਰੇ ਵਿਰੁੱਧ ਘੇਰਾਬੰਦੀ ਕਰਦੇ ਹਨ।13ਉਹ ਮੇਰੀ ਸੜਕ ਨੂੰ ਤੋੜ ਦਿੰਦੇ ਹਨ;ਉਹ ਮੈਨੂੰ ਤਬਾਹ ਕਰਨ ਵਿੱਚ ਸਫਲ ਹੋ ਜਾਂਦੇ ਹਨ।‘ਕੋਈ ਵੀ ਉਸਦੀ ਮਦਦ ਨਹੀਂ ਕਰ ਸਕਦਾ,’ ਉਹ ਕਹਿੰਦੇ ਹਨ।14ਜਦੋਂ ਉਹ ਆਉਂਦੇ ਹਨ, ਤਾਂ ਇੰਝ ਲੱਗਦਾ ਹੈ ਜਿਵੇਂ ਉਹ ਕੰਧ ਵਿਚਲੇ ਸੁਰਾਖ ਵਿਚੋਂ ਬਾਹਰ ਆ ਰਹੇ ਹੋਣ; ਉਹ ਤੂਫ਼ਾਨ ਵਿੱਚੋਂ ਲੰਘਦੇ ਜਾਪਦੇ ਹਨ।15ਭੈਅ ਮੈਨੂੰ ਦਬਾ ਲੈਦਾ ਹੈ;ਮੇਰੀ ਇੱਜ਼ਤ ਹਵਾ ਵਾਂਗ ਉੱਡ ਜਾਂਦੀ ਹੈ,ਮੇਰੀ ਸੁਰੱਖਿਆ ਬੱਦਲਾਂ ਵਾਂਗ ਉੱਡ ਜਾਂਦੀ ਹੈ।16“ਅਤੇ ਹੁਣ ਮੇਰੀ ਜ਼ਿੰਦਗੀ ਖ਼ਤਮ ਹੋ ਗਈ ਹੈ;ਦਿਨਾਂ ਦੇ ਦੁੱਖ ਮੈਨੂੰ ਫੜਦੇ ਹਨ।17ਰਾਤ ਮੇਰੀਆਂ ਹੱਡੀਆਂ ਨੂੰ ਵਿੰਨ੍ਹਦੀ ਹੈ;ਮੇਰੀਆਂ ਪੀੜਾਂ ਕਦੇ ਆਰਾਮ ਨਹੀਂ ਕਰਦੀਆਂ।18ਆਪਣੀ ਮਹਾਨ ਸ਼ਕਤੀ ਵਿੱਚ ਪਰਮੇਸ਼ਵਰ ਮੇਰੇ ਲਈ ਕੱਪੜੇ ਵਰਗਾ ਬਣ ਜਾਂਦਾ ਹੈ;ਉਹ ਮੈਨੂੰ ਮੇਰੇ ਕੱਪੜੇ ਦੇ ਗਲ਼ ਵਾਂਗ ਬੰਨ੍ਹਦਾ ਹੈ।19ਉਹ ਮੈਨੂੰ ਚਿੱਕੜ ਵਿੱਚ ਸੁੱਟ ਦਿੰਦਾ ਹੈ,ਅਤੇ ਮੈਂ ਮਿੱਟੀ ਅਤੇ ਸੁਆਹ ਹੋ ਗਿਆ ਹਾਂ।20“ਹੇ ਪਰਮੇਸ਼ਵਰ, ਮੈਂ ਤੈਨੂੰ ਪੁਕਾਰਦਾ ਹਾਂ, ਪਰ ਤੂੰ ਜਵਾਬ ਨਹੀਂ ਦਿੰਦਾ;ਮੈਂ ਖੜ੍ਹਾ ਹਾਂ, ਪਰ ਤੂੰ ਸਿਰਫ ਮੇਰੇ ਵੱਲ ਦੇਖਦਾ ਹੈ।21ਤੁਸੀਂ ਮੈਨੂੰ ਬੇਰਹਿਮੀ ਨਾਲ ਮੋੜਦੇ ਹੋ;ਤੁਸੀਂ ਆਪਣੇ ਹੱਥ ਦੀ ਤਾਕਤ ਨਾਲ ਮੇਰੇ ਉੱਤੇ ਹਮਲਾ ਕਰਦੇ ਹੋ।22ਤੂੰ ਮੈਨੂੰ ਖੋਹ ਲਿਆ ਹੈ ਅਤੇ ਮੈਨੂੰ ਹਵਾ ਦੇ ਅੱਗੇ ਚਲਾਇਆ ਹੈ;ਤੂੰ ਮੈਨੂੰ ਤੂਫਾਨ ਵਿੱਚ ਉਛਾਲਦਾ ਹੈ।23ਮੈਂ ਜਾਣਦਾ ਹਾਂ ਕਿ ਤੂੰ ਮੈਨੂੰ ਮੌਤ ਦੇ ਮੂੰਹ ਵਿੱਚ ਲਿਆਵੇਗਾ,ਉਸ ਅਸਥਾਨ ਵਿੱਚ ਜੋ ਸਾਰੇ ਜੀਉਂਦਿਆਂ ਲਈ ਠਹਿਰਾਇਆ ਗਿਆ ਹੈ।24“ਯਕੀਨਨ ਕੋਈ ਵੀ ਦੁੱਖੀ ਆਦਮੀ ਉੱਤੇ ਹੱਥ ਨਹੀਂ ਰੱਖਦਾਜਦੋਂ ਉਹ ਆਪਣੀ ਬਿਪਤਾ ਵਿੱਚ ਮਦਦ ਲਈ ਪੁਕਾਰਦਾ ਹੈ।25ਕੀ ਮੈਂ ਮੁਸੀਬਤ ਵਿੱਚ ਪਏ ਲੋਕਾਂ ਲਈ ਨਹੀਂ ਰੋਇਆ?ਕੀ ਮੇਰੀ ਜਾਨ ਗਰੀਬਾਂ ਲਈ ਉਦਾਸ ਨਹੀਂ ਹੁੰਦੀ?26ਪਰ ਜਦੋਂ ਮੈਂ ਚੰਗਿਆਈ ਦੀ ਆਸ ਰੱਖੀ ਤਾਂ ਬੁਰਾਈ ਆਈ;ਜਦੋਂ ਮੈਂ ਚਾਨਣ ਨੂੰ ਲੱਭਿਆ, ਤਦ ਹਨੇਰਾ ਆ ਗਿਆ।27ਮੇਰੀਆਂ ਆਂਦਰਾਂ ਉੱਬਲ ਰਹੀਆਂ ਹਨ;ਦਿਨਾਂ ਦੇ ਦੁੱਖ ਮੇਰੇ ਸਾਹਮਣੇ ਹਨ।28ਮੈਂ ਕਾਲਾ ਹੋ ਜਾਂਦਾ ਹਾਂ, ਪਰ ਸੂਰਜ ਦੁਆਰਾ ਨਹੀਂ;ਮੈਂ ਸਭਾ ਵਿੱਚ ਖੜ੍ਹਾ ਹੋ ਕੇ ਮਦਦ ਲਈ ਪੁਕਾਰਦਾ ਹਾਂ।29ਮੈਂ ਗਿੱਦੜਾਂ ਦਾ ਭਰਾ,ਉੱਲੂ ਦਾ ਸਾਥੀ ਬਣ ਗਿਆ ਹਾਂ।30ਮੇਰੀ ਚਮੜੀ ਕਾਲੀ ਹੋ ਜਾਂਦੀ ਹੈ ਅਤੇ ਛਿੱਲ ਜਾਂਦੀ ਹੈ;ਮੇਰਾ ਸਰੀਰ ਬੁਖਾਰ ਨਾਲ ਸੜਦਾ ਹੈ।31ਮੇਰਾ ਗੀਤ ਸੋਗ ਨਾਲ ਧੁਨਿਆ ਹੋਇਆ ਹੈ,ਅਤੇ ਮੇਰੀ ਬੰਸਰੀ ਵਿਰਲਾਪ ਦੀ ਆਵਾਜ਼ ਲਈ ਹੈ।
Biblica, Inc.