ਅੱਯੋਬ29

ਅੱਯੋਬ ਦਾ ਆਖਰੀ ਕਥਨ

1ਅੱਯੋਬ ਨੇ ਆਪਣੇ ਸ਼ਬਦ ਜਾਰੀ ਰੱਖੇ:2“ਕਾਸ਼ ਮੇਰੇ ਹਲਾਤ ਪ੍ਰਚੀਨ ਮਹੀਨੇ ਜਿਹੇ ਹੁੰਦੇ,ਉਹਨਾਂ ਦਿਨਾਂ ਲਈ ਜਦੋਂ ਪਰਮੇਸ਼ਵਰ ਨੇ ਮੇਰੀ ਨਿਗਰਾਨੀ ਕੀਤੀ ਸੀ,3ਜਦ ਉਹ ਦਾ ਦੀਵਾ ਮੇਰੇ ਸਿਰ ਉੱਤੇ ਚਮਕਿਆਅਤੇ ਉਹ ਦੇ ਚਾਨਣ ਨਾਲ ਮੈਂ ਹਨੇਰੇ ਵਿੱਚੋਂ ਚੱਲਦਾ ਸੀ!4ਓਹ, ਉਹਨਾਂ ਦਿਨਾਂ ਲਈ ਜਦੋਂ ਮੈਂ ਆਪਣੇ ਦਿਨਾਂ ਵਿੱਚ ਸੀ,ਜਦੋਂ ਪਰਮੇਸ਼ਵਰ ਦੀ ਗੂੜ੍ਹੀ ਦੋਸਤੀ ਨੇ ਮੇਰੇ ਘਰ ਨੂੰ ਅਸੀਸ ਦਿੱਤੀ,5ਜਦੋਂ ਸਰਵਸ਼ਕਤੀਮਾਨ ਅਜੇ ਵੀ ਮੇਰੇ ਨਾਲ ਸੀਅਤੇ ਮੇਰੇ ਬੱਚੇ ਮੇਰੇ ਆਲੇ-ਦੁਆਲੇ ਸਨ,6ਜਦੋਂ ਮੇਰਾ ਰਸਤਾ ਮੱਖਣ ਨਾਲ ਭਿੱਜਿਆ ਹੋਇਆ ਸੀਅਤੇ ਚੱਟਾਨ ਮੇਰੇ ਲਈ ਜ਼ੈਤੂਨ ਦੇ ਤੇਲ ਦੀਆਂ ਨਦੀਆਂ ਵਹਾਉਂਦੀਆਂ ਸਨ।
7“ਜਦੋਂ ਮੈਂ ਸ਼ਹਿਰ ਦੇ ਦਰਵਾਜ਼ੇ ਤੇ ਗਿਆਅਤੇ ਲੋਕਾਂ ਵਿੱਚ ਮੈਂ ਆਪਣੀ ਸੀਟ ਤੇ ਬੈਠਦਾ ਸੀ,8ਨੌਜਵਾਨਾਂ ਨੇ ਮੈਨੂੰ ਦੇਖਿਆ ਅਤੇ ਇੱਕ ਪਾਸੇ ਹੋ ਗਏਅਤੇ ਬੁੱਢੇ ਆਪਣੇ ਪੈਰਾਂ ਉੱਤੇ ਉੱਠੇ ਖੜ੍ਹੇ ਹੋ ਜਾਂਦੇ;9ਮੁੱਖ ਆਦਮੀ ਬੋਲਣ ਤੋਂ ਪਰਹੇਜ਼ ਕਰਦੇਅਤੇ ਆਪਣੇ ਮੂੰਹ ਆਪਣੇ ਹੱਥਾਂ ਨਾਲ ਢੱਕ ਲੈਂਦੇ;10ਅਧਿਕਾਰੀਆਂ ਦੀਆਂ ਆਵਾਜ਼ਾਂ ਬੰਦ ਹੋ ਗਈਆਂ,ਅਤੇ ਉਹਨਾਂ ਦੀਆਂ ਜੀਭਾਂ ਉਹਨਾਂ ਦੇ ਮੂੰਹ ਦੇ ਤਾਲੂ ਨਾਲ ਚਿਪਕ ਗਈਆਂ।11ਜਿਸ ਕਿਸੇ ਨੇ ਮੈਨੂੰ ਸੁਣਿਆ ਉਹ ਮੇਰੇ ਬਾਰੇ ਚੰਗਾ ਬੋਲਿਆ,ਅਤੇ ਜਿਨ੍ਹਾਂ ਨੇ ਮੈਨੂੰ ਦੇਖਿਆ ਉਹਨਾਂ ਨੇ ਮੇਰੀ ਤਾਰੀਫ਼ ਕੀਤੀ।12ਕਿਉਂਕਿ ਮੈਂ ਉਹਨਾਂ ਗਰੀਬਾਂ ਨੂੰ ਬਚਾਇਆ ਜੋ ਮਦਦ ਲਈ ਪੁਕਾਰਦੇ ਸਨ,ਅਤੇ ਯਤੀਮਾਂ ਨੂੰ ਜਿਨ੍ਹਾਂ ਦੀ ਸਹਾਇਤਾ ਕਰਨ ਵਾਲਾ ਕੋਈ ਨਹੀਂ ਸੀ।13ਮਰਨ ਵਾਲੇ ਮੈਨੂੰ ਬਰਕਤ ਦਿੰਦੇ ਸਨ;ਵਿਧਵਾਵਾਂ ਦੇ ਦਿਲ ਮੇਰੇ ਕਾਰਨ ਜੈਕਾਰੇ ਗਜਾਉਂਦੇ ਸਨ।14ਮੈਂ ਧਰਮ ਨੂੰ ਆਪਣੇ ਬਸਤਰ ਵਾਂਗ ਪਹਿਨ ਲਿਆ;ਇਨਸਾਫ਼ ਮੇਰਾ ਚੋਗਾ ਤੇ ਮੇਰੀ ਪੱਗ ਸੀ।15ਮੈਂ ਅੰਨ੍ਹਿਆਂ ਲਈ ਅੱਖਾਂਅਤੇ ਲੰਗੜਿਆਂ ਲਈ ਪੈਰ ਸੀ।16ਮੈਂ ਲੋੜਵੰਦਾਂ ਦਾ ਪਿਤਾ ਸੀ;ਮੈਂ ਅਜਨਬੀ ਦੇ ਮੁਕੱਦਮੇ ਦੀ ਪੜਤਾਲ ਕਰਦਾ ਸੀ।17ਮੈਂ ਦੁਸ਼ਟਾਂ ਦੇ ਦੰਦ ਤੋੜ ਦਿੱਤੇਅਤੇ ਉਹਨਾਂ ਦੇ ਦੰਦਾਂ ਤੋਂ ਸ਼ਿਕਾਰ ਖੋਹ ਲੈਂਦਾ ਸੀ।
18“ਮੈਂ ਸੋਚਿਆ, ‘ਮੈਂ ਆਪਣੇ ਘਰ ਵਿੱਚ ਹੀ ਮਰ ਜਾਵਾਂਗਾ,ਮੇਰੇ ਦਿਨ ਰੇਤ ਦੇ ਕਣਾਂ ਦੇ ਬਰਾਬਰ ਹਨ।19ਮੇਰੀਆਂ ਜੜ੍ਹਾਂ ਪਾਣੀ ਤੱਕ ਪਹੁੰਚ ਜਾਣਗੀਆਂ,ਅਤੇ ਤ੍ਰੇਲ ਸਾਰੀ ਰਾਤ ਮੇਰੀਆਂ ਟਹਿਣੀਆਂ ਉੱਤੇ ਪਈ ਰਹੇਗੀ।20ਮੇਰੀ ਮਹਿਮਾ ਫਿੱਕੀ ਨਹੀਂ ਹੋਵੇਗੀ;ਮੇਰੀ ਤਾਕਤ ਸਦਾ ਮੇਰੇ ਹੱਥ ਵਿੱਚ ਨਵੀਂ ਬਣੀ ਰਹੇਗੀ।’
21“ਲੋਕ ਉਮੀਦ ਨਾਲ ਮੇਰੀ ਸੁਣਦੇ,ਚੁੱਪ ਕਰਕੇ ਮੇਰੀ ਸਲਾਹ ਦੀ ਉਡੀਕ ਕਰਦੇ ਸਨ।22ਮੇਰੇ ਬੋਲਣ ਤੋਂ ਬਾਅਦ, ਉਹ ਹੋਰ ਨਹੀਂ ਬੋਲੇ;ਮੇਰੇ ਸ਼ਬਦ ਉਹਨਾਂ ਦੇ ਕੰਨਾਂ ਉੱਤੇ ਸਹਿਜੇ ਹੀ ਪਏ।23ਉਹ ਮੀਂਹ ਵਾਂਗ ਮੇਰਾ ਇੰਤਜ਼ਾਰ ਕਰਦੇ ਸਨਆਪਣੇ ਮੂੰਹ ਖੋਲ੍ਹਦੇ ਸਨ ਜਿਵੇਂ ਆਖਰੀ ਮੀਂਹ ਲਈ।24ਜਦੋਂ ਮੈਂ ਉਹਨਾਂ ਉੱਤੇ ਮੁਸਕਰਾਇਆ, ਤਾਂ ਉਹਨਾਂ ਨੇ ਇਸ ਉੱਤੇ ਸ਼ਾਇਦ ਹੀ ਵਿਸ਼ਵਾਸ ਕੀਤਾ;ਮੇਰੇ ਚਿਹਰੇ ਦੀ ਰੋਸ਼ਨੀ ਉਹਨਾਂ ਲਈ ਕੀਮਤੀ ਸੀ।25ਮੈਂ ਉਹਨਾਂ ਲਈ ਰਸਤਾ ਚੁਣਿਆ ਅਤੇ ਉਹਨਾਂ ਦੇ ਮੁਖੀ ਵਜੋਂ ਬੈਠ ਗਿਆ;ਮੈਂ ਉਸ ਦੀਆਂ ਫ਼ੌਜਾਂ ਵਿੱਚ ਇੱਕ ਰਾਜੇ ਵਾਂਗ ਰਹਿੰਦਾ ਸੀ;ਮੈਂ ਉਸ ਵਰਗਾ ਸੀ ਜੋ ਸੋਗ ਕਰਨ ਵਾਲਿਆਂ ਨੂੰ ਦਿਲਾਸਾ ਦਿੰਦਾ ਹੈ।

Biblica, Inc.

https://app.library.bible/content/38de522697cd8943