ਅੱਯੋਬ28
ਅੰਤਰਾਲ: ਜਿੱਥੇ ਬੁੱਧ ਮਿਲਦੀ ਹੈ
1ਚਾਂਦੀ ਲਈ ਇੱਕ ਖਾਨ ਹੈਅਤੇ ਇੱਕ ਜਗ੍ਹਾ ਜਿੱਥੇ ਸੋਨਾ ਸ਼ੁੱਧ ਕੀਤਾ ਜਾਂਦਾ ਹੈ।2ਲੋਹਾ ਧਰਤੀ ਵਿੱਚੋਂ ਕੱਢਿਆ ਜਾਂਦਾ ਹੈ,ਅਤੇ ਚੱਟਾਨ ਤੋਂ ਪਿੱਤਲ ਨੂੰ ਕਿਵੇਂ ਪਿਘਲਾਇਆ ਜਾਂਦਾ ਹੈ।3ਮਨੁੱਖ ਨੇ ਹਨੇਰੇ ਦਾ ਅੰਤ ਕੀਤਾ;ਉਹ ਦੂਰ-ਦੂਰ ਤੱਕ ਖਾਲੀ ਥਾਵਾਂ ਤੇ ਜਾਂਦੇ ਰਹੇ,ਤਾਂ ਜੋ ਕਾਲੇ ਹਨੇਰੇ ਵਿੱਚ ਪਿੱਤਲ ਦੀ ਖੋਜ ਕਰਨ।4ਮਨੁੱਖੀ ਨਿਵਾਸਾਂ ਤੋਂ ਦੂਰ ਉਹਨਾਂ ਨੇ ਇੱਕ ਸੁਰੰਗ ਖੋਦੀ,ਉਹਨਾਂ ਥਾਵਾਂ ਤੇ ਜਿੱਥੇ ਮਨੁੱਖਾਂ ਦੇ ਪੈਰਾਂ ਵੀ ਨਹੀਂ ਪੈਂਦੇ;ਦੂਜੇ ਲੋਕਾਂ ਤੋਂ ਦੂਰ ਉਹ ਲਟਕਦੇ ਅਤੇ ਝੂਲਦੇ ਹਨ।5ਧਰਤੀ, ਜਿਸ ਤੋਂ ਭੋਜਨ ਆਉਂਦਾ ਹੈ,ਪਰ ਉਸਦਾ ਹੇਠਲਾਂ ਹਿੱਸਾ ਅੱਗ ਵਰਗਾ ਬਣ ਜਾਂਦਾ ਹੈ;6ਇਸ ਦੀਆਂ ਚੱਟਾਨਾਂ ਤੋਂ ਨੀਲਮ ਨਿਕਲਦਾ ਹੈ,ਅਤੇ ਇਸਦੀ ਧੂੜ ਵਿੱਚ ਸੋਨੇ ਦੇ ਸ੍ਰੋਤ ਹੁੰਦੇ ਹਨ।7ਕੋਈ ਸ਼ਿਕਾਰੀ ਪੰਛੀ ਉਸ ਲੁਕੇ ਹੋਏ ਰਸਤੇ ਨੂੰ ਨਹੀਂ ਜਾਣਦਾ,ਕਿਸੇ ਬਾਜ਼ ਦੀ ਅੱਖ ਨੇ ਨਹੀਂ ਦੇਖਿਆ ਹੈ।8ਹੰਕਾਰੀ ਜਾਨਵਰ ਉਸ ਉੱਤੇ ਪੈਰ ਨਹੀਂ ਰੱਖਦੇ,ਉੱਥੇ ਕੋਈ ਸ਼ੇਰ ਨਹੀਂ ਘੁੰਮਦਾ।9ਲੋਕ ਆਪਣੇ ਹੱਥਾਂ ਨਾਲ ਚੱਟਾਨ ਉੱਤੇ ਹਮਲਾ ਕਰਦੇ ਹਨਅਤੇ ਪਹਾੜਾਂ ਦੀਆਂ ਜੜ੍ਹਾਂ ਨੂੰ ਮੁੱਢੋ ਉੱਲਟਾ ਕਰ ਦਿੰਦੇ ਹਨ।10ਉਹ ਚਟਾਨਾਂ ਵਿੱਚ ਸੁਰੰਗ ਖੋਦ ਲੈਂਦੇ ਹਨ;ਉਹਨਾਂ ਦੀਆਂ ਅੱਖਾਂ ਇਸ ਦੇ ਸਾਰੇ ਖ਼ਜ਼ਾਨੇ ਨੂੰ ਵੇਖਦੀਆਂ ਹਨ।11ਉਹ ਦਰਿਆਵਾਂ ਦੇ ਸਰੋਤਾਂ ਦੀ ਖੋਜ ਕਰਦੇ ਹਨਅਤੇ ਲੁਕੀਆਂ ਹੋਈਆਂ ਚੀਜ਼ਾਂ ਨੂੰ ਪ੍ਰਕਾਸ਼ ਵਿੱਚ ਲਿਆਉਂਦੇ ਹਨ।12ਪਰ ਬੁੱਧ ਕਿੱਥੋਂ ਮਿਲ ਸਕਦੀ ਹੈ?ਸਮਝ ਕਿੱਥੇ ਵੱਸਦੀ ਹੈ?13ਕੋਈ ਪ੍ਰਾਣੀ ਇਸ ਦੇ ਮੁੱਲ ਨੂੰ ਨਹੀਂ ਸਮਝਦਾ;ਇਹ ਜੀਉਂਦਿਆਂ ਦੀ ਧਰਤੀ ਵਿੱਚੋਂ ਨਹੀਂ ਲੱਭਦੀ।14ਡੂੰਘਾਈ ਕਹਿੰਦੀ ਹੈ, “ਇਹ ਮੇਰੇ ਵਿੱਚ ਨਹੀਂ ਹੈ”;ਸਮੁੰਦਰ ਆਖਦਾ ਹੈ, “ਇਹ ਮੇਰੇ ਨਾਲ ਨਹੀਂ ਹੈ।”15ਇਹ ਸਭ ਤੋਂ ਵਧੀਆ ਸੋਨੇ ਨਾਲ ਖਰੀਦੀ ਨਹੀਂ ਜਾ ਸਕਦੀ,ਨਾ ਹੀ ਇਸ ਦੀ ਕੀਮਤ ਚਾਂਦੀ ਵਿੱਚ ਤੋਲੀ ਜਾ ਸਕਦੀ ਹੈ।16ਇਹ ਓਫੀਰ ਦੇ ਸੋਨੇ ਦੀ ਕੀਮਤ ਨਾਲ ਖਰੀਦੀ ਨਹੀਂ ਜਾ ਸਕਦੀ,ਨਾ ਹੀ ਨੀਲਮ ਦੇ ਬਹੁਮੁੱਲੇ ਪੱਥਰ ਨਾਲ।17ਨਾ ਤਾਂ ਸੋਨਾ ਅਤੇ ਨਾ ਹੀ ਬਲੌਰ ਦੀ ਤੁਲਨਾ ਇਸ ਨਾਲ ਕੀਤੀ ਜਾ ਸਕਦੀ ਹੈ,ਨਾ ਹੀ ਇਹ ਕੁੰਦਨ ਸੋਨੇ ਦੇ ਗਹਿਣਿਆਂ ਦੇ ਬਦਲੇ ਮਿਲ ਸਕਦੀ ਹੈ।18ਮੂੰਗੇ ਅਤੇ ਕੱਚ ਇਸਦੇ ਯੋਗ ਨਹੀਂ ਹਨ;ਬੁੱਧ ਦਾ ਮੁੱਲ ਮੋਤੀਆਂ ਨਾਲੋਂ ਵੀ ਜ਼ਿਆਦਾ ਹੈ।19ਕੂਸ਼ ਦਾ ਪੁਖਰਾਜ ਇਸ ਨਾਲ ਤੁਲਨਾ ਨਹੀਂ ਕਰ ਸਕਦਾ;ਇਸ ਨੂੰ ਸ਼ੁੱਧ ਸੋਨੇ ਨਾਲ ਨਹੀਂ ਖਰੀਦਿਆ ਜਾ ਸਕਦਾ।20ਫਿਰ ਬੁੱਧ ਕਿੱਥੋਂ ਆਉਂਦੀ ਹੈ?ਸਮਝ ਕਿੱਥੇ ਵੱਸਦੀ ਹੈ?21ਇਹ ਹਰ ਜੀਵਤ ਵਸਤੂ ਦੀਆਂ ਅੱਖਾਂ ਤੋਂ ਲੁਕੀ ਹੋਈ ਹੈ,ਅਕਾਸ਼ ਦੇ ਪੰਛੀਆਂ ਤੋਂ ਵੀ ਛੁਪੀ ਹੋਈ ਹੈ।22ਤਬਾਹੀ ਅਤੇ ਮੌਤ ਆਖਦੀ ਹੈ,“ਸਾਡੇ ਕੰਨਾਂ ਤੱਕ ਇਸ ਦੀ ਸਿਰਫ ਇੱਕ ਅਫਵਾਹ ਹੀ ਪਹੁੰਚੀ ਹੈ।”23ਪਰਮੇਸ਼ਵਰ ਉਸਦੇ ਰਸਤੇ ਨੂੰ ਸਮਝਦਾ ਹੈਅਤੇ ਉਹ ਉਸਦਾ ਥਾਂ ਜਾਣਦਾ ਹੈ,24ਕਿਉਂਕਿ ਉਹ ਧਰਤੀ ਦੇ ਸਿਰੇ ਤੱਕ ਨਿਗਾਹ ਕਰਦਾ ਹੈ,ਅਤੇ ਅਕਾਸ਼ ਦੇ ਹੇਠਾਂ ਸਭ ਕੁਝ ਵੇਖਦਾ ਹੈ।25ਜਦੋਂ ਉਸ ਨੇ ਹਵਾ ਦਾ ਬਲ ਸਥਾਪਿਤ ਕੀਤਾਅਤੇ ਪਾਣੀਆਂ ਨੂੰ ਮਿਣਿਆ,26ਜਦੋਂ ਉਸ ਨੇ ਮੀਂਹ ਲਈ ਬਿਧੀ ਠਹਿਰਾਈਅਤੇ ਤੂਫ਼ਾਨ ਲਈ ਇੱਕ ਰਸਤਾ,27ਫਿਰ ਉਸਨੇ ਬੁੱਧ ਵੱਲ ਵੇਖਿਆ ਅਤੇ ਇਸਦਾ ਮੁਲਾਂਕਣ ਕੀਤਾ;ਉਸਨੇ ਇਸਦੀ ਪੁਸ਼ਟੀ ਕੀਤੀ ਅਤੇ ਇਸਦੀ ਜਾਂਚ ਕੀਤੀ।28ਅਤੇ ਉਸ ਨੇ ਮਨੁੱਖ ਜਾਤੀ ਨੂੰ ਕਿਹਾ,“ਯਾਹਵੇਹ ਦਾ ਡਰ, ਉਸਦੀ ਬੁੱਧ ਹੈ,ਅਤੇ ਬੁਰਿਆਈ ਤੋਂ ਦੂਰ ਰਹਿਣਾ ਸਮਝ ਹੈ।”Biblica, Inc.