ਅੱਯੋਬ27
ਅੱਯੋਬ ਦੇ ਅੰਤਿਮ ਸ਼ਬਦ
1ਅਤੇ ਅੱਯੋਬ ਨੇ ਆਪਣੇ ਸ਼ਬਦ ਜਾਰੀ ਰੱਖੇ:2“ਜੀਉਂਦੇ ਪਰਮੇਸ਼ਵਰ ਦੀ ਸਹੁੰ, ਜਿਸ ਨੇ ਮੈਨੂੰ ਇਨਸਾਫ਼ ਦੇਣ ਤੋਂ ਇਨਕਾਰ ਕੀਤਾ ਹੈ,ਸਰਵਸ਼ਕਤੀਮਾਨ, ਜਿਸ ਨੇ ਮੇਰੀ ਜ਼ਿੰਦਗੀ ਨੂੰ ਕੌੜਾ ਬਣਾ ਦਿੱਤਾ ਹੈ,3ਜਿੰਨਾ ਚਿਰ ਮੇਰੇ ਅੰਦਰ ਪ੍ਰਾਣ ਹਨ,ਮੇਰੇ ਨਾਸਾਂ ਵਿੱਚ ਪਰਮੇਸ਼ਵਰ ਦਾ ਸਾਹ ਹੈ,4ਮੇਰੇ ਬੁੱਲ੍ਹ ਕੋਈ ਬੁਰਾਈ ਨਹੀਂ ਬੋਲਣਗੇ,ਅਤੇ ਮੇਰੀ ਜੀਭ ਝੂਠ ਨਹੀਂ ਬੋਲੇਗੀ।5ਮੈਂ ਕਦੇ ਨਹੀਂ ਮੰਨਾਂਗਾ ਕਿ ਤੁਸੀਂ ਸਹੀ ਹੋ;ਜਦੋਂ ਤੱਕ ਮੈਂ ਨਹੀਂ ਮਰਦਾ ਹਾਂ, ਮੈਂ ਆਪਣੀ ਵਫ਼ਾਦਾਰੀ ਦਾ ਇਨਕਾਰ ਨਹੀਂ ਕਰਾਂਗਾ।6ਮੈਂ ਆਪਣੀ ਧਾਰਮਿਕਤਾ ਨੂੰ ਬਰਕਰਾਰ ਰੱਖਾਂਗਾ ਅਤੇ ਇਸ ਨੂੰ ਕਦੇ ਨਹੀਂ ਛੱਡਾਂਗਾ;ਜਿੰਨਾ ਚਿਰ ਮੈਂ ਜਿਉਂਦਾ ਹਾਂ ਮੇਰਾ ਜ਼ਮੀਰ ਮੈਨੂੰ ਬਦਨਾਮ ਨਹੀਂ ਕਰੇਗਾ।7“ਮੇਰਾ ਦੁਸ਼ਮਣ ਦੁਸ਼ਟਾਂ ਵਰਗਾ ਹੋਵੇ,ਮੇਰਾ ਵਿਰੋਧੀ ਬੁਰਿਆਰਾਂ ਵਰਗਾ ਹੋਵੇ!8ਕਿਉਂ ਜੋ ਅਧਰਮੀ ਨੂੰ ਕੀ ਆਸ ਹੈ ਜਦੋਂ ਉਹ ਕੱਟੇ ਜਾਂਦੇ ਹਨ,ਜਦੋਂ ਪਰਮੇਸ਼ਵਰ ਉਹਨਾਂ ਦੀ ਜਾਨ ਲੈ ਲੈਂਦਾ ਹੈ?9ਕੀ ਪਰਮੇਸ਼ਵਰ ਉਹਨਾਂ ਦੀ ਦੁਹਾਈ ਸੁਣਦਾ ਹੈਜਦੋਂ ਉਹਨਾਂ ਉੱਤੇ ਬਿਪਤਾ ਆਉਂਦੀ ਹੈ?10ਕੀ ਉਹ ਸਰਵਸ਼ਕਤੀਮਾਨ ਪਰਮੇਸ਼ਵਰ ਵਿੱਚ ਪ੍ਰਸੰਨ ਹੋਣਗੇ?ਕੀ ਉਹ ਹਰ ਵੇਲੇ ਪਰਮੇਸ਼ਵਰ ਨੂੰ ਪੁਕਾਰਨਗੇ?11“ਮੈਂ ਤੁਹਾਨੂੰ ਪਰਮੇਸ਼ਵਰ ਦੀ ਸ਼ਕਤੀ ਬਾਰੇ ਸਿਖਾਵਾਂਗਾ;ਮੈਂ ਸਰਵਸ਼ਕਤੀਮਾਨ ਦੇ ਰਾਹਾਂ ਨੂੰ ਨਹੀਂ ਲੁਕਾਵਾਂਗਾ।12ਇਹ ਸਭ ਤੁਸੀਂ ਆਪ ਦੇਖਿਆ ਹੈ।ਫਿਰ ਇਹ ਅਰਥਹੀਣ ਗੱਲਾਂ ਕਿਉਂ?13“ਇਹ ਕਿਸਮਤ ਹੈ ਜੋ ਪਰਮੇਸ਼ਵਰ ਦੁਸ਼ਟਾਂ ਨੂੰ ਦਿੰਦਾ ਹੈ,ਇੱਕ ਬੇਰਹਿਮ ਆਦਮੀ ਨੂੰ ਸਰਵਸ਼ਕਤੀਮਾਨ ਤੋਂ ਵਿਰਾਸਤ ਮਿਲਦੀ ਹੈ:14ਜਿੰਨੇ ਵੀ ਉਸਦੇ ਬੱਚੇ ਹਨ, ਤਲਵਾਰ ਉਹਨਾਂ ਦਾ ਹਿੱਸਾ ਹੈ;ਉਸ ਦੀ ਸੰਤਾਨ ਕਦੇ ਵੀ ਰੋਟੀ ਨਾਲ ਨਹੀਂ ਰੱਜੇਗੀ।15ਮਹਾਂਮਾਰੀ ਉਹਨਾਂ ਨੂੰ ਦੱਬੇਗੀ ਜਿਹੜੇ ਉਸ ਤੋਂ ਬਚ ਨਿਕਲਣਗੇ,ਅਤੇ ਉਹਨਾਂ ਦੀਆਂ ਵਿਧਵਾਵਾਂ ਉਹਨਾਂ ਲਈ ਨਹੀਂ ਰੋਣਗੀਆਂ।16ਭਾਵੇਂ ਉਹ ਮਿੱਟੀ ਵਾਂਗ ਚਾਂਦੀ ਦਾ ਢੇਰਅਤੇ ਮਿੱਟੀ ਦੇ ਢੇਰ ਵਾਂਗ ਕੱਪੜੇ ਪਾ ਲੈਂਦਾ ਹੈ,17ਜੋ ਕੁਝ ਉਹ ਰੱਖਦਾ ਹੈ ਉਹ ਧਰਮੀ ਪਹਿਨੇਗਾ,ਅਤੇ ਉਸਦੀ ਚਾਂਦੀ ਨਿਰਦੋਸ਼ ਆਪਸ ਵਿੱਚ ਵੰਡ ਲੈਣਗੇ।18ਜਿਹੜਾ ਘਰ ਉਹ ਬਣਾਉਂਦਾ ਹੈ ਉਹ ਰੇਸ਼ਮੀ ਕੀੜੇ ਦੇ ਘਰ ਵਰਗਾ ਹੈ,ਇੱਕ ਚੌਕੀਦਾਰ ਦੁਆਰਾ ਬਣਾਈ ਗਈ ਝੌਂਪੜੀ ਵਰਗਾ ਹੈ।19ਉਹ ਅਮੀਰ ਹੈ, ਪਰ ਅਜਿਹਾ ਨਹੀਂ ਰਹੇਗਾ;ਜਦੋਂ ਉਹ ਆਪਣੀਆਂ ਅੱਖਾਂ ਖੋਲ੍ਹਦਾ ਹੈ, ਸਭ ਕੁਝ ਖਤਮ ਹੋ ਜਾਂਦਾ ਹੈ।20ਭੈਅ ਉਸ ਉੱਤੇ ਹੜ੍ਹ ਵਾਂਗ ਆ ਪੈਂਦਾ ਹੈ;ਅਤੇ ਤੂਫਾਨ ਰਾਤ ਦੇ ਵੇਲੇ ਉਸਨੂੰ ਉਡਾ ਕੇ ਲੈ ਜਾਂਦਾ ਹੈ।21ਪੂਰਬੀ ਹਵਾ ਉਸਨੂੰ ਚੁੱਕ ਕੇ ਲੈ ਜਾਂਦੀ ਹੈ, ਅਤੇ ਉਹ ਚਲਾ ਗਿਆ ਹੈ;ਉਹ ਉਸਨੂੰ ਉਸਦੀ ਜਗ੍ਹਾ ਤੋਂ ਹੂਝ ਕੇ ਲੈ ਜਾਂਦੀ ਹੈ।22ਕਿਉਂਕਿ ਪਰਮੇਸ਼ਵਰ ਬਿਨ੍ਹਾਂ ਤਰਸ ਕੀਤੇ ਦੁਸ਼ਟ ਉੱਤੇ ਬਿਪਤਾ ਪਾਵੇਗਾਕਿਉਂਕਿ ਉਹ ਇਸਦੀ ਸ਼ਕਤੀ ਤੋਂ ਭੱਜਦਾ ਹੈ।23ਇਹ ਮਖੌਲ ਵਿੱਚ ਤਾੜੀਆਂ ਮਾਰਦਾ ਹੈਅਤੇ ਉਸਨੂੰ ਉਸਦੀ ਜਗ੍ਹਾ ਤੋਂ ਹਿਲਾ ਦਿੰਦਾ ਹੈ।”Biblica, Inc.