ਅੱਯੋਬ26
ਅੱਯੋਬ
1ਫਿਰ ਅੱਯੋਬ ਨੇ ਜਵਾਬ ਦਿੱਤਾ:2“ਤੂੰ ਸ਼ਕਤੀਹੀਣ ਲੋਕਾਂ ਦੀ ਕਿਵੇਂ ਮਦਦ ਕੀਤੀ ਹੈ!ਤੂੰ ਉਸ ਬਾਂਹ ਨੂੰ ਕਿਵੇਂ ਬਚਾਇਆ ਹੈ ਜੋ ਕਮਜ਼ੋਰ ਹੈ!3ਤੂੰ ਬੁੱਧੀ ਤੋਂ ਬਿਨਾਂ ਕਿਸੇ ਨੂੰ ਕੀ ਸਲਾਹ ਦਿੱਤੀ ਹੈ!ਅਤੇ ਤੁਸੀਂ ਕਿੰਨੀ ਕੁ ਮਹਾਨ ਸਮਝ ਨੂੰ ਪ੍ਰਗਟ ਕੀਤਾ ਹੈ!4ਇਹ ਸ਼ਬਦ ਬੋਲਣ ਵਿੱਚ ਤੁਹਾਡੀ ਕਿਸਨੇ ਮਦਦ ਕੀਤੀ ਹੈ?ਅਤੇ ਕਿਸ ਦਾ ਆਤਮਾ ਤੁਹਾਡੇ ਮੂੰਹੋਂ ਬੋਲਿਆ?5“ਮੁਰਦੇ ਡੂੰਘੇ ਦੁੱਖ ਵਿੱਚ ਹਨ,ਜਿਹੜੇ ਪਾਣੀਆਂ ਦੇ ਹੇਠਾਂ ਹਨ ਅਤੇ ਉਹ ਸਾਰੇ ਜਿਹੜੇ ਉਹਨਾਂ ਵਿੱਚ ਰਹਿੰਦੇ ਹਨ।6ਅਧੋਲੋਕ ਪਰਮੇਸ਼ਵਰ ਅੱਗੇ ਨੰਗਾ ਹੈ;ਅਤੇ ਨਰਕ ਬੇਪਰਦਾ ਹੈ।7ਉਹ ਖਾਲੀ ਥਾਂ ਉੱਤੇ ਉੱਤਰੀ ਅਕਾਸ਼ ਨੂੰ ਫੈਲਾਉਂਦਾ ਹੈ;ਉਹ ਧਰਤੀ ਨੂੰ ਬਿਨ੍ਹਾ ਸਹਾਰੇ ਉੱਤੇ ਲਟਕਾਉਂਦਾ ਹੈ।8ਉਹ ਪਾਣੀਆਂ ਨੂੰ ਆਪਣੇ ਬੱਦਲਾਂ ਵਿੱਚ ਲਪੇਟ ਲੈਂਦਾ ਹੈ,ਅਤੇ ਬੱਦਲ ਉਹਨਾਂ ਦੇ ਭਾਰ ਨਾਲ ਨਹੀਂ ਫੱਟਦੇ।9ਉਹ ਚੰਦਰਮਾ ਦਾ ਚਿਹਰਾ ਢੱਕਦਾ ਹੈ,ਆਪਣੇ ਬੱਦਲਾਂ ਨੂੰ ਉਸ ਉੱਤੇ ਫੈਲਾਉਂਦਾ ਹੈ।10ਉਹ ਰੋਸ਼ਨੀ ਅਤੇ ਹਨੇਰੇ ਦੇ ਵਿਚਕਾਰ ਇੱਕ ਸੀਮਾ ਲਈਪਾਣੀ ਦੇ ਚਿਹਰੇ ਉੱਤੇ ਦੂਰੀ ਦੀ ਨਿਸ਼ਾਨਦੇਹੀ ਕਰਦਾ ਹੈ।11ਅਕਾਸ਼ ਦੇ ਥੰਮ ਕੰਬਦੇ ਹਨ,ਉਸਦੀ ਝਿੜਕ ਤੋਂ ਘਬਰਾ ਜਾਂਦੇ ਹਨ।12ਆਪਣੀ ਸ਼ਕਤੀ ਨਾਲ ਉਸਨੇ ਸਮੁੰਦਰ ਨੂੰ ਝਿੜਕਿਆ;ਉਸ ਨੇ ਆਪਣੀ ਬੁੱਧੀ ਨਾਲ ਰਾਹਾਬ ਦੇ ਟੁਕੜੇ-ਟੁਕੜੇ ਕਰ ਦਿੱਤੇ।13ਉਸ ਦੇ ਸਾਹ ਨਾਲ ਅਸਮਾਨ ਸ਼ੁੱਧ ਹੋ ਗਿਆ;ਉਸ ਦੇ ਹੱਥ ਨੇ ਉੱਡਦੇ ਸੱਪ ਨੂੰ ਵਿੰਨ੍ਹ ਦਿੱਤਾ।14ਅਤੇ ਇਹ ਸਿਰਫ ਉਸਦੇ ਕੰਮਾਂ ਦੀ ਝਲਕ ਹੀ ਹੈ;ਅਤੇ ਅਸੀਂ ਉਸ ਦੀ ਕਿੰਨੀ ਹੌਲੀ ਆਵਾਜ਼ ਸੁਣਦੇ ਹਾਂ!ਫੇਰ ਉਹ ਦੀ ਸ਼ਕਤੀ ਦੀ ਗਰਜ ਨੂੰ ਕੌਣ ਸਮਝ ਸਕਦਾ ਹੈ?”Biblica, Inc.