ਅੱਯੋਬ25

ਬਿਲਦਦ

1ਤਦ ਬਿਲਦਦ ਸ਼ੂਹੀ ਨੇ ਉੱਤਰ ਦਿੱਤਾ:2“ਦਬਦਬਾ ਅਤੇ ਡਰ ਪਰਮੇਸ਼ਵਰ ਦਾ ਹੈ;ਉਹ ਸਵਰਗ ਦੀਆਂ ਉਚਾਈਆਂ ਵਿੱਚ ਵਿਵਸਥਾ ਕਾਇਮ ਕਰਦਾ ਹੈ।3ਕੀ ਉਸ ਦੀਆਂ ਫੌਜਾਂ ਦੀ ਗਿਣਤੀ ਹੋ ਸਕਦੀ ਹੈ?ਅਤੇ ਕੌਣ ਹੈ ਜਿਸ ਦੇ ਉੱਤੇ ਉਸਦਾ ਚਾਨਣ ਨਹੀਂ ਪੈਂਦਾ ਹੈ?4ਤਾਂ ਫਿਰ ਇੱਕ ਪ੍ਰਾਣੀ ਪਰਮੇਸ਼ਵਰ ਦੇ ਅੱਗੇ ਧਰਮੀ ਕਿਵੇਂ ਹੋ ਸਕਦਾ ਹੈ?ਔਰਤ ਤੋਂ ਜੰਮਿਆ ਹੋਇਆ ਪਵਿੱਤਰ ਕਿਵੇਂ ਹੋ ਸਕਦਾ ਹੈ?5ਜੇ ਚੰਨ ਵੀ ਚਮਕੀਲਾ ਨਹੀਂ ਹੈਅਤੇ ਤਾਰੇ ਵੀ ਉਸ ਦੀਆਂ ਅੱਖਾਂ ਵਿੱਚ ਸ਼ੁੱਧ ਨਹੀਂ ਹਨ,6ਫਿਰ ਮਨੁੱਖ ਕੀ ਹੈ, ਉਹ ਤਾਂ ਸਿਰਫ ਇੱਕ ਕੀੜਾ ਹੈ,ਇੱਕ ਮਨੁੱਖ, ਜੋ ਸਿਰਫ ਇੱਕ ਕੀੜਾ ਹੈ!”

Biblica, Inc.

https://app.library.bible/content/38de522697cd8943