ਅੱਯੋਬ24
1“ਸਰਵਸ਼ਕਤੀਮਾਨ ਨਿਆਂ ਲਈ ਸਮਾਂ ਕਿਉਂ ਨਹੀਂ ਨਿਯੁਕਤ ਕਰਦਾ?ਜਿਹੜੇ ਉਸ ਨੂੰ ਜਾਣਦੇ ਹਨ ਉਹ ਅਜਿਹੇ ਦਿਨਾਂ ਲਈ ਵਿਅਰਥ ਕਿਉਂ ਵੇਖਣਗੇ?2ਸ਼ਰਾਰਤੀ ਲੋਕ ਸੀਮਾ ਦੇ ਪੱਥਰਾਂ ਨੂੰ ਹਿਲਾ ਕੇ ਜ਼ਮੀਨ ਚੋਰੀ ਕਰਦੇ ਹਨ।ਉਹ ਚੋਰੀ ਕੀਤੇ ਇੱਜੜ ਚਰਾਉਂਦੇ ਹਨ।3ਉਹ ਯਤੀਮ ਦੇ ਗਧੇ ਨੂੰ ਭਜਾ ਦਿੰਦੇ ਹਨਅਤੇ ਵਿਧਵਾ ਦੇ ਬਲਦ ਨੂੰ ਗਿਰਵੀ ਰੱਖ ਲੈਂਦੇ ਹਨ।4ਉਹ ਲੋੜਵੰਦਾਂ ਨੂੰ ਰਾਹ ਤੋਂ ਧੱਕ ਦਿੰਦੇ ਹਨਅਤੇ ਧਰਤੀ ਦੇ ਸਾਰੇ ਗਰੀਬਾਂ ਨੂੰ ਲੁਕਣ ਲਈ ਮਜਬੂਰ ਕਰਦੇ ਹਨ।5ਮਾਰੂਥਲ ਵਿੱਚ ਜੰਗਲੀ ਖੋਤਿਆਂ ਵਾਂਗ,ਗ਼ਰੀਬ ਭੋਜਨ ਲਈ ਆਪਣੀ ਮਿਹਨਤ ਵਿੱਚ ਫਿਰਦੇ ਹਨ;ਉਜਾੜ ਜ਼ਮੀਨ ਉਹਨਾਂ ਦੇ ਬੱਚਿਆਂ ਲਈ ਭੋਜਨ ਮੁਹੱਈਆ ਕਰਦੀ ਹੈ।6ਉਹ ਖੇਤਾਂ ਵਿੱਚ ਚਾਰਾ ਇਕੱਠਾ ਕਰਦੇ ਹਨਅਤੇ ਦੁਸ਼ਟਾਂ ਦੇ ਅੰਗੂਰੀ ਬਾਗਾਂ ਵਿੱਚ ਚੁਗਦੇ ਹਨ।7ਕੱਪੜਿਆਂ ਦੀ ਘਾਟ ਦੇ ਕਾਰਨ, ਉਹ ਰਾਤ ਨੰਗੇ ਹੀ ਕੱਟਦੇ ਹਨ;ਉਹਨਾਂ ਕੋਲ ਠੰਡ ਵਿੱਚ ਆਪਣੇ ਆਪ ਨੂੰ ਢੱਕਣ ਲਈ ਕੁਝ ਨਹੀਂ ਹੈ।8ਉਹ ਪਹਾੜੀ ਮੀਂਹ ਨਾਲ ਭਿੱਜ ਜਾਂਦੇ ਹਨਅਤੇ ਪਨਾਹ ਦੀ ਘਾਟ ਕਾਰਨ ਚੱਟਾਨਾਂ ਨੂੰ ਚਿੰਬੜ ਜਾਂਦੇ ਹਨ।9ਅਨਾਥ ਬੱਚੇ ਨੂੰ ਮਾਂ ਦੀ ਛਾਤੀ ਤੋਂ ਖੋਹ ਲੈਂਦੇ ਹਨ;ਅਤੇ ਗਰੀਬ ਦਾ ਕੱਪੜਾ ਗਹਿਣੇ ਰੱਖ ਲੈਂਦੇ ਹਨ।10ਕੱਪੜਿਆਂ ਦੀ ਘਾਟ ਕਾਰਨ, ਉਹ ਨੰਗੇ ਘੁੰਮਦੇ ਹਨ;ਅਤੇ ਭੁੱਖ ਦੇ ਮਾਰੇ ਭਰੀਆਂ ਚੁੰਗਦੇ ਹਨ।11ਉਹ ਜ਼ੈਤੂਨ ਦੇ ਤੇਲ ਨੂੰ ਇਸ ਦਾ ਸੁਆਦ ਲੈਣ ਦੀ ਇਜਾਜ਼ਤ ਦਿੱਤੇ ਬਿਨਾਂ ਦਬਾਉਂਦੇ ਹਨ;ਉਹ ਦਾਖ਼ਰਸ ਨੂੰ ਮਧੋਲਦੇ ਹਨ, ਪਰ ਫਿਰ ਵੀ ਪਿਆਸੇ ਰਹਿੰਦੇ ਹਨ।12ਸ਼ਹਿਰ ਵਿੱਚੋਂ ਮਰਨ ਵਾਲਿਆਂ ਦੀਆਂ ਚੀਕਾਂ ਉੱਠਦੀਆਂ ਹਨ,ਅਤੇ ਜ਼ਖਮੀਆਂ ਦੀਆਂ ਰੂਹਾਂ ਮਦਦ ਲਈ ਪੁਕਾਰਦੀਆਂ ਹਨ।ਪਰ ਫਿਰ ਵੀ ਪਰਮੇਸ਼ਵਰ ਮੂਰਖਾਂ ਦੀਆਂ ਬੇਨਤੀਆਂ ਵੱਲ ਧਿਆਨ ਨਹੀਂ ਦਿੰਦਾ।13“ਅਜਿਹੇ ਲੋਕ ਹਨ ਜੋ ਰੋਸ਼ਨੀ ਦੇ ਵਿਰੁੱਧ ਬਗਾਵਤ ਕਰਦੇ ਹਨ,ਜੋ ਉਸਦੇ ਰਾਹਾਂ ਨੂੰ ਨਹੀਂ ਜਾਣਦੇਨਾ ਉਸਦੇ ਮਾਰਗਾਂ ਵਿੱਚ ਬਣੇ ਰਹਿੰਦੇ ਹਨ।14ਜਦੋਂ ਦਿਨ ਚੜ੍ਹਦਾ ਹੈ, ਕਾਤਲ ਉੱਠਦਾ ਹੈ,ਗਰੀਬਾਂ ਅਤੇ ਲੋੜਵੰਦਾਂ ਨੂੰ ਮਾਰਦਾ ਹੈ,ਅਤੇ ਰਾਤ ਨੂੰ ਚੋਰ ਵਾਂਗ ਚੋਰੀ ਕਰਦਾ ਹੈ।15ਵਿਭਚਾਰੀ ਦੀ ਅੱਖ ਸ਼ਾਮ ਨੂੰ ਉਡੀਕਦੀ ਹੈ;ਉਹ ਸੋਚਦਾ ਹੈ, ‘ਕੋਈ ਅੱਖ ਮੈਨੂੰ ਨਹੀਂ ਵੇਖੇਗੀ,’ਅਤੇ ਉਹ ਆਪਣਾ ਚਿਹਰਾ ਛੁਪਾਉਂਦਾ ਹੈ।16ਹਨੇਰੇ ਵਿੱਚ, ਚੋਰ ਘਰਾਂ ਨੂੰ ਤੋੜਦੇ ਹਨ,ਪਰ ਦਿਨ ਨੂੰ ਉਹ ਆਪਣੇ ਆਪ ਨੂੰ ਅੰਦਰ ਬੰਦ ਕਰ ਲੈਂਦੇ ਹਨ;ਅਤੇ ਰੌਸ਼ਨੀ ਨਾਲ ਉਹਨਾਂ ਨੂੰ ਕੋਈ ਲੈਣਾ-ਦੇਣਾ ਨਹੀਂ ਹੁੰਦਾ।17ਉਹਨਾਂ ਸਾਰਿਆਂ ਲਈ, ਅੱਧੀ ਰਾਤ ਉਹਨਾਂ ਦੀ ਸਵੇਰ ਹੈ;ਉਹ ਹਨੇਰੇ ਦੇ ਦਹਿਸ਼ਤ ਨਾਲ ਦੋਸਤੀ ਕਰਦੇ ਹਨ।18“ਫਿਰ ਵੀ ਉਹ ਪਾਣੀ ਦੀ ਸਤ੍ਹਾ ਉੱਤੇ ਝੱਗ ਹਨ;ਉਹਨਾਂ ਦੀ ਧਰਤੀ ਦਾ ਹਿੱਸਾ ਸਰਾਪਿਆ ਗਿਆ ਹੈ,ਤਾਂ ਜੋ ਕੋਈ ਅੰਗੂਰੀ ਬਾਗਾਂ ਵਿੱਚ ਨਾ ਜਾਵੇ।19ਜਿਵੇਂ ਗਰਮੀ ਅਤੇ ਸੋਕਾ ਪਿਘਲੀ ਹੋਈ ਬਰਫ਼ ਨੂੰ ਖੋਹ ਲੈਂਦੇ ਹਨ,ਉਸੇ ਤਰ੍ਹਾਂ ਕਬਰ ਉਹਨਾਂ ਨੂੰ ਖੋਹ ਲੈਂਦੀ ਹੈ ਜਿਨ੍ਹਾਂ ਨੇ ਪਾਪ ਕੀਤਾ ਹੈ।20ਕੁੱਖ ਉਹਨਾਂ ਨੂੰ ਭੁੱਲ ਜਾਂਦੀ ਹੈ,ਕੀੜੇ ਉਹਨਾਂ ਨੂੰ ਆਪਣਾ ਭੋਜਨ ਬਣਾਉਂਦੇ ਹਨ;ਦੁਸ਼ਟਾਂ ਨੂੰ ਹੁਣ ਚੇਤੇ ਨਹੀਂ ਰੱਖਿਆ ਜਾਂਦਾਪਰ ਉਹ ਰੁੱਖ ਵਾਂਗ ਟੁੱਟ ਜਾਂਦੇ ਹਨ।21ਉਹ ਬਾਂਝ ਅਤੇ ਬੇ-ਔਲਾਦ ਤੀਵੀਂ ਦਾ ਸ਼ਿਕਾਰ ਕਰਦੇ ਹਨ,ਅਤੇ ਵਿਧਵਾ ਉੱਤੇ ਕੋਈ ਮਿਹਰਬਾਨੀ ਨਹੀਂ ਕਰਦੇ।22ਪਰ ਪਰਮੇਸ਼ਵਰ ਬਲਵਾਨਾਂ ਨੂੰ ਆਪਣੀ ਸ਼ਕਤੀ ਨਾਲ ਖਿੱਚ ਲੈਂਦਾ ਹੈ।ਭਾਵੇਂ ਉਹ ਸਥਾਪਿਤ ਹੋ ਜਾਣ, ਉਹਨਾਂ ਨੂੰ ਜੀਵਨ ਦਾ ਕੋਈ ਭਰੋਸਾ ਨਹੀਂ ਹੈ।23ਹੋ ਸਕਦਾ ਹੈ ਕਿ ਉਹ ਉਹਨਾਂ ਨੂੰ ਸੁਰੱਖਿਆ ਦੀ ਭਾਵਨਾ ਨਾਲ ਆਰਾਮ ਕਰਨ ਦੇਵੇ,ਪਰ ਉਸਦੀ ਨਜ਼ਰ ਉਹਨਾਂ ਦੇ ਰਾਹਾਂ ਤੇ ਹੈ।24ਥੋੜੇ ਸਮੇਂ ਲਈ ਉਹ ਉੱਚੇ ਹੁੰਦੇ ਹਨ, ਅਤੇ ਫਿਰ ਉਹ ਚਲੇ ਜਾਂਦੇ ਹਨ;ਉਹ ਸਭਨਾਂ ਵਾਂਗ ਨੀਵੇਂ ਅਤੇ ਇਕੱਠੇ ਕੀਤੇ ਜਾਂਦੇ ਹਨ;ਉਹ ਦਾਣੇ ਦੇ ਸਿਰਾਂ ਵਾਂਗ ਵੱਢੇ ਜਾਂਦੇ ਹਨ।25“ਜੇ ਅਜਿਹਾ ਨਹੀਂ ਹੈ, ਤਾਂ ਕੌਣ ਮੈਨੂੰ ਝੂਠਾ ਸਾਬਤ ਕਰ ਸਕਦਾ ਹੈਅਤੇ ਮੇਰੇ ਸ਼ਬਦਾਂ ਨੂੰ ਘਟਾ ਸਕਦਾ ਹੈ?”
Biblica, Inc.