ਅੱਯੋਬ23

ਅੱਯੋਬ

1ਫਿਰ ਅੱਯੋਬ ਨੇ ਜਵਾਬ ਦਿੱਤਾ:2“ਅੱਜ ਵੀ ਮੇਰੀ ਸ਼ਿਕਾਇਤ ਕੌੜੀ ਹੈ;ਮੇਰੇ ਹਾਉਂਕੇ ਭਰਨ ਦੇ ਬਾਵਜੂਦ ਉਸਦਾ ਹੱਥ ਭਾਰਾ ਹੈ।3ਕਾਸ਼ ਮੈਨੂੰ ਪਤਾ ਹੁੰਦਾ ਕਿ ਉਸਨੂੰ ਕਿੱਥੇ ਲੱਭਣਾ ਹੈ;ਕਾਸ਼ ਮੈਂ ਉਸ ਦੇ ਰਹਿਣ ਵਾਲੇ ਸਥਾਨ ਤੇ ਜਾ ਸਕਦਾ!4ਮੈਂ ਉਸ ਅੱਗੇ ਆਪਣਾ ਪੱਖ ਬਿਆਨ ਕਰਾਂਗਾਅਤੇ ਆਪਣਾ ਮੂੰਹ ਦਲੀਲਾਂ ਨਾਲ ਭਰਾਂਗਾ।5ਮੈਂ ਜਾਣਾਂਗਾ ਕਿ ਉਹ ਮੈਨੂੰ ਕੀ ਜਵਾਬ ਦੇਵੇਗਾ,ਅਤੇ ਵਿਚਾਰ ਕਰਾਂਗਾ ਕਿ ਉਹ ਮੈਨੂੰ ਕੀ ਕਹੇਗਾ।6ਕੀ ਉਹ ਜ਼ੋਰਦਾਰ ਢੰਗ ਨਾਲ ਮੇਰਾ ਵਿਰੋਧ ਕਰੇਗਾ?ਨਹੀਂ, ਉਹ ਮੇਰੇ ਵਿਰੁੱਧ ਦੋਸ਼ ਨਹੀਂ ਲਾਵੇਗਾ।7ਉੱਥੇ ਨੇਕ ਜਨ ਉਸਦੇ ਨਾਲ ਵਾਦ-ਵਿਵਾਦ ਕਰਦੇ ਹਨ,ਅਤੇ ਉੱਥੇ ਮੈਂ ਆਪਣੇ ਨਿਆਂਕਾਰ ਤੋਂ ਸਦਾ ਲਈ ਛੁਟਕਾਰਾ ਪਾਵਾਂਗਾ।
8“ਪਰ ਜੇ ਮੈਂ ਪੂਰਬ ਵੱਲ ਜਾਵਾਂ, ਤਾਂ ਉਹ ਉੱਥੇ ਨਹੀਂ ਹੈ;ਜੇ ਮੈਂ ਪੱਛਮ ਵੱਲ ਜਾਵਾਂ, ਤਾਂ ਮੈਨੂੰ ਉਹ ਨਹੀਂ ਮਿਲਦਾ।9ਜਦੋਂ ਉਹ ਉੱਤਰ ਵਿੱਚ ਕੰਮ ਤੇ ਹੁੰਦਾ ਹੈ, ਮੈਂ ਉਸਨੂੰ ਨਹੀਂ ਦੇਖਦਾ;ਜਦੋਂ ਉਹ ਦੱਖਣ ਵੱਲ ਮੁੜਦਾ ਹੈ, ਤਾਂ ਮੈਨੂੰ ਉਸ ਦੀ ਕੋਈ ਝਲਕ ਨਹੀਂ ਮਿਲਦੀ।10ਪਰ ਉਹ ਮੇਰੇ ਰਾਹਾਂ ਨੂੰ ਜਾਣਦਾ ਹੈ;ਜਦੋਂ ਉਸ ਨੇ ਮੈਨੂੰ ਪਰਖਿਆ, ਮੈਂ ਸੋਨੇ ਵਾਂਗੂੰ ਬਾਹਰ ਆਵਾਂਗਾ।11ਮੇਰੇ ਪੈਰਾਂ ਨੇ ਉਸ ਦੇ ਕਦਮਾਂ ਦੀ ਪਾਲਣਾ ਕੀਤੀ ਹੈ;ਮੈਂ ਬਿਨਾਂ ਮੁੜੇ ਉਹ ਦੇ ਰਾਹ ਤੁਰਿਆ ਰਿਹਾ।12ਮੈਂ ਉਸ ਦੇ ਬੁੱਲ੍ਹਾਂ ਦੇ ਹੁਕਮਾਂ ਤੋਂ ਨਹੀਂ ਹਟਿਆ;ਮੈਂ ਉਸ ਦੇ ਮੂੰਹ ਦੇ ਬਚਨਾਂ ਨੂੰ ਆਪਣੀ ਰੋਜ਼ੀ ਰੋਟੀ ਨਾਲੋਂ ਵੱਧ ਕੀਮਤੀ ਰੱਖਿਆ ਹੈ।
13“ਪਰ ਪਰਮੇਸ਼ਵਰ ਇਕੱਲਾ ਖੜ੍ਹਾ ਹੈ ਅਤੇ ਕੌਣ ਉਸਦਾ ਵਿਰੋਧ ਕਰ ਸਕਦਾ ਹੈ?ਉਹ ਜੋ ਚਾਹੁੰਦਾ ਹੈ ਉਹ ਕਰਦਾ ਹੈ।14ਉਹ ਮੇਰੇ ਵਿਰੁੱਧ ਆਪਣਾ ਫ਼ਰਮਾਨ ਲਾਗੂ ਕਰਦਾ ਹੈ,ਅਤੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਯੋਜਨਾਵਾਂ ਉਸ ਕੋਲ ਅਜੇ ਵੀ ਹਨ।15ਇਸ ਲਈ ਮੈਂ ਉਸ ਦੇ ਅੱਗੇ ਡਰਦਾ ਹਾਂ;ਜਦੋਂ ਮੈਂ ਇਹ ਸਭ ਸੋਚਦਾ ਹਾਂ, ਮੈਂ ਉਸ ਤੋਂ ਡਰਦਾ ਹਾਂ।16ਪਰਮੇਸ਼ਵਰ ਨੇ ਮੇਰੇ ਦਿਲ ਨੂੰ ਬੇਹੋਸ਼ ਕਰ ਦਿੱਤਾ ਹੈ;ਸਰਵਸ਼ਕਤੀਮਾਨ ਨੇ ਮੈਨੂੰ ਡਰਾਇਆ ਹੈ।17ਫਿਰ ਵੀ ਮੈਂ ਹਨੇਰੇ ਦੁਆਰਾ ਚੁੱਪ ਨਹੀਂ ਹਾਂ,ਸੰਘਣੇ ਹਨੇਰੇ ਦੁਆਰਾ ਜੋ ਮੇਰੇ ਚਿਹਰੇ ਨੂੰ ਢੱਕਦਾ ਹੈ।

Biblica, Inc.

https://app.library.bible/content/38de522697cd8943