ਅੱਯੋਬ22

ਏਲੀਫਾਜ਼

1ਤਦ ਏਲੀਫਾਜ਼ ਤੇਮਾਨੀ ਨੇ ਉੱਤਰ ਦਿੱਤਾ:2“ਕੀ ਕੋਈ ਮਨੁੱਖ ਪਰਮੇਸ਼ਵਰ ਲਈ ਲਾਭਦਾਇਕ ਹੋ ਸਕਦਾ ਹੈ?ਕੀ ਕੋਈ ਸਿਆਣਾ ਮਨੁੱਖ ਵੀ ਉਸ ਨੂੰ ਲਾਭ ਪਹੁੰਚਾ ਸਕਦਾ ਹੈ?3ਜੇਕਰ ਤੁਸੀਂ ਧਰਮੀ ਹੁੰਦੇ ਤਾਂ ਸਰਵਸ਼ਕਤੀਮਾਨ ਨੂੰ ਕੀ ਖੁਸ਼ੀ ਮਿਲੇਗੀ?ਜੇ ਤੁਹਾਡੇ ਰਾਹ ਨਿਰਦੋਸ਼ ਹੋਣ ਤਾਂ ਉਸ ਨੂੰ ਕੀ ਲਾਭ ਹੋਵੇਗਾ?
4“ਕੀ ਤੇਰੇ ਡਰਨ ਦੇ ਕਾਰਨ ਉਹ ਤੈਨੂੰ ਝਿੜਕਦਾ ਹੈ,ਅਤੇ ਤੇਰੇ ਉੱਤੇ ਦੋਸ਼ ਲਾਉਂਦਾ ਹੈ?5ਕੀ ਤੁਹਾਡੀ ਦੁਸ਼ਟਤਾ ਮਹਾਨ ਨਹੀਂ ਹੈ?ਕੀ ਤੁਹਾਡੇ ਪਾਪ ਬੇਅੰਤ ਨਹੀਂ ਹਨ?6ਤੁਸੀਂ ਬਿਨਾਂ ਕਿਸੇ ਕਾਰਨ ਆਪਣੇ ਰਿਸ਼ਤੇਦਾਰਾਂ ਤੋਂ ਸੁਰੱਖਿਆ ਦੀ ਮੰਗ ਕੀਤੀ;ਤੁਸੀਂ ਲੋਕਾਂ ਦੇ ਕੱਪੜੇ ਲਾਹ ਦਿੱਤੇ, ਉਹਨਾਂ ਨੂੰ ਨੰਗੇ ਛੱਡ ਦਿੱਤਾ।7ਤੂੰ ਥੱਕੇ ਹੋਏ ਨੂੰ ਪਾਣੀ ਨਾ ਦਿੱਤਾਅਤੇ ਭੁੱਖਿਆਂ ਨੂੰ ਭੋਜਨ ਨਹੀਂ ਦਿੱਤਾ,8ਭਾਵੇਂ ਤੂੰ ਇੱਕ ਤਾਕਤਵਰ ਆਦਮੀ, ਜ਼ਮੀਨ ਦਾ ਮਾਲਕ ਸੀ,ਇੱਕ ਇੱਜ਼ਤ ਵਾਲਾ ਆਦਮੀ, ਇਸ ਵਿੱਚ ਰਹਿੰਦਾ ਸੀ।9ਅਤੇ ਤੂੰ ਵਿਧਵਾਵਾਂ ਨੂੰ ਖਾਲੀ ਹੱਥ ਭੇਜ ਦਿੱਤਾਅਤੇ ਯਤੀਮਾਂ ਦਾ ਬਲ ਤੋੜ ਦਿੱਤਾ।10ਇਸ ਲਈ ਤੇਰੇ ਚਾਰੇ ਪਾਸੇ ਫਾਹੇ ਹਨ,ਅਚਾਨਕ ਆਉਣ ਵਾਲਾ ਸੰਕਟ ਤੈਨੂੰ ਡਰਾਉਂਦਾ ਹੈ,11ਇੰਨਾ ਹਨੇਰਾ ਕਿਉਂ ਕੀ ਤੂੰ ਨਹੀਂ ਦੇਖ ਸਕਦਾ,ਅਤੇ ਪਾਣੀ ਦਾ ਹੜ੍ਹ ਤੈਨੂੰ ਕਿਉਂ ਢੱਕ ਲੈਂਦਾ ਹੈ।
12“ਕੀ ਪਰਮੇਸ਼ਵਰ ਸਵਰਗ ਦੀਆਂ ਉਚਾਈਆਂ ਵਿੱਚ ਨਹੀਂ ਹੈ?ਤਾਰਿਆਂ ਦੀ ਉਚਾਈ ਵੇਖ ਕਿ ਉਹ ਕਿੰਨ੍ਹੇ ਉੱਚੇ ਹਨ!13ਫਿਰ ਵੀ ਤੁਸੀਂ ਕਹਿੰਦੇ ਹੋ, ‘ਪਰਮੇਸ਼ਵਰ ਕੀ ਜਾਣਦਾ ਹੈ?ਕੀ ਉਹ ਅਜਿਹੇ ਹਨੇਰੇ ਵਿੱਚ ਨਿਆਂ ਕਰਦਾ ਹੈ?14ਸੰਘਣੇ ਬੱਦਲਾਂ ਨੇ ਉਸ ਨੂੰ ਢੱਕ ਲਿਆ ਹੈ, ਇਸ ਲਈ ਉਹ ਸਾਨੂੰ ਨਹੀਂ ਦੇਖਦਾਜਦੋਂ ਉਹ ਅਕਾਸ਼ ਵਿੱਚ ਘੁੰਮਦਾ ਹੈ।’15ਕੀ ਤੂੰ ਪੁਰਾਣੇ ਰਾਹ ਉੱਤੇ ਚੱਲੋਗਾਜਿਸਨੂੰ ਦੁਸ਼ਟ ਤੁਰਦੇ ਹਨ?16ਉਹ ਆਪਣੇ ਸਮੇਂ ਤੋਂ ਪਹਿਲਾਂ ਹੀ ਵਹਿ ਗਏ,ਉਹਨਾਂ ਦੀ ਨੀਂਹ ਹੜ੍ਹ ਨਾਲ ਵਹਿ ਗਈ।17ਉਹਨਾਂ ਨੇ ਪਰਮੇਸ਼ਵਰ ਨੂੰ ਕਿਹਾ, ‘ਸਾਨੂੰ ਇਕੱਲਾ ਛੱਡ ਦੇ!ਸਰਵਸ਼ਕਤੀਮਾਨ ਸਾਡਾ ਕੀ ਕਰ ਸਕਦਾ ਹੈ?’18ਫਿਰ ਵੀ ਇਹ ਉਹ ਸੀ ਜਿਸ ਨੇ ਉਹਨਾਂ ਦੇ ਘਰਾਂ ਨੂੰ ਚੰਗੀਆਂ ਚੀਜ਼ਾਂ ਨਾਲ ਭਰ ਦਿੱਤਾ,ਇਸ ਲਈ ਮੈਂ ਦੁਸ਼ਟਾਂ ਦੀਆਂ ਯੋਜਨਾਵਾਂ ਤੋਂ ਦੂਰ ਰਹਿੰਦਾ ਹਾਂ।19ਧਰਮੀ ਆਪਣੀ ਬਰਬਾਦੀ ਵੇਖ ਕੇ ਖੁਸ਼ ਹੁੰਦੇ ਹਨ;ਨਿਰਦੋਸ਼ ਉਹਨਾਂ ਦਾ ਮਜ਼ਾਕ ਉਡਾਉਂਦੇ ਹੋਏ ਆਖਦੇ ਹਨ,20‘ਯਕੀਨਨ ਸਾਡੇ ਦੁਸ਼ਮਣ ਤਬਾਹ ਹੋ ਗਏ ਹਨ,ਅਤੇ ਅੱਗ ਉਹਨਾਂ ਦੀ ਦੌਲਤ ਨੂੰ ਖਾ ਜਾਂਦੀ ਹੈ।’
21“ਪਰਮੇਸ਼ਵਰ ਦੇ ਅਧੀਨ ਹੋ ਅਤੇ ਸ਼ਾਤੀ ਵਿੱਚ ਉਸ ਨਾਲ ਰਹਿ;ਇਸ ਤਰ੍ਹਾਂ ਤੇਰੀ ਵਿੱਚ ਖੁਸ਼ਹਾਲੀ ਆਵੇਗੀ।22ਉਸ ਦੇ ਮੂੰਹ ਦੇ ਉਪਦੇਸ਼ ਸੁਣਅਤੇ ਉਸ ਦੀਆਂ ਗੱਲਾਂ ਨੂੰ ਆਪਣੇ ਦਿਲ ਵਿੱਚ ਰੱਖੋ।23ਜੇ ਤੂੰ ਸਰਵਸ਼ਕਤੀਮਾਨ ਵੱਲ ਮੁੜੇ, ਤਾਂ ਉਹ ਤੈਨੂੰ ਮੁੜ ਬਹਾਲ ਕਰੇਗਾ:ਜੇ ਤੂੰ ਆਪਣੇ ਤੰਬੂ ਤੋਂ ਬੁਰਾਈ ਨੂੰ ਦੂਰ ਕਰੇ,24ਜੇ ਤੂੰ ਆਪਣਾ ਸੋਨਾ ਮਿੱਟੀ ਵਿੱਚ,ਅਤੇ ਸਗੋਂ ਓਫੀਰ ਦਾ ਸੋਨਾ ਦਰਿਆਵਾਂ ਦੀਆਂ ਚਟਾਨਾਂ ਵਿੱਚ ਪਾ ਦੇਵੇ,25ਤਦ ਸਰਵਸ਼ਕਤੀਮਾਨ ਆਪ ਤੇਰਾ ਸੋਨਾ ਹੋਵੇਗਾ,ਅਤੇ ਤੇਰੇ ਲਈ ਸਭ ਤੋਂ ਵਧੀਆ ਚਾਂਦੀ ਹੋਵੇਗਾ।26ਨਿਸ਼ਚੇ ਹੀ ਤੂੰ ਸਰਵਸ਼ਕਤੀਮਾਨ ਵਿੱਚ ਅਨੰਦ ਪ੍ਰਾਪਤ ਕਰੇਗਾਅਤੇ ਪਰਮੇਸ਼ਵਰ ਵੱਲ ਆਪਣਾ ਮੂੰਹ ਉੱਚਾ ਕਰੇਗਾ।27ਤੂੰ ਉਸ ਅੱਗੇ ਪ੍ਰਾਰਥਨਾ ਕਰੇਗਾ, ਅਤੇ ਉਹ ਤੇਰੀ ਸੁਣੇਗਾ,ਅਤੇ ਤੂੰ ਆਪਣੀਆਂ ਸੁੱਖਣਾ ਪੂਰੀਆਂ ਕਰੇਗਾ।28ਜੋ ਕੁਝ ਤੂੰ ਕਰਨਾ ਚਾਹੇਗਾ ਉਹ ਤੇਰੇ ਲਈ ਹੋ ਜਾਵੇਗਾ,ਅਤੇ ਤੇਰੇ ਰਾਹਾਂ ਉੱਤੇ ਰੌਸ਼ਨੀ ਚਮਕੇਗੀ।29ਜਦੋਂ ਲੋਕਾਂ ਨੂੰ ਨੀਵਾਂ ਕੀਤਾ ਜਾਂਦਾ ਹੈ ਅਤੇ ਤੂੰ ਆਖੇਗਾ, ‘ਉਹਨਾਂ ਨੂੰ ਉੱਚਾ ਚੁੱਕੋ!’ਤਦ ਉਹ ਨਿਰਾਸ਼ ਲੋਕਾਂ ਨੂੰ ਬਚਾ ਲਵੇਗਾ।30ਉਹ ਉਸ ਨੂੰ ਵੀ ਬਚਾਵੇਗਾ ਜੋ ਨਿਰਦੋਸ਼ ਨਹੀਂ ਹੈ,ਜੋ ਤੁਹਾਡੇ ਹੱਥਾਂ ਦੀ ਸ਼ੁੱਧਤਾ ਦੁਆਰਾ ਛੁਡਾਇਆ ਜਾਵੇਗਾ।”

Biblica, Inc.

https://app.library.bible/content/38de522697cd8943