ਅੱਯੋਬ21
ਅੱਯੋਬ ਦੀ ਚੇਤਾਵਨੀ
1ਫਿਰ ਅੱਯੋਬ ਨੇ ਜਵਾਬ ਦਿੱਤਾ:2“ਮੇਰੀਆਂ ਗੱਲਾਂ ਧਿਆਨ ਨਾਲ ਸੁਣੋ;ਜਿਸ ਨਾਲ ਤੁਹਾਨੂੰ ਤਸੱਲੀ ਹੋਵੇ ਜੋ ਤੁਸੀਂ ਮੈਨੂੰ ਦਿੰਦੇ ਹੋ।3ਮੈਨੂੰ ਸਹਿਣ ਕਰੋ, ਤਾਂ ਜੋ ਮੈਂ ਬੋਲਾ,ਅਤੇ ਮੇਰੇ ਬੋਲਣ ਤੋਂ ਬਾਅਦ, ਮਜ਼ਾਕ ਉਡਾਓ।4“ਕੀ ਮੇਰੀ ਸ਼ਿਕਾਇਤ ਕਿਸੇ ਮਨੁੱਖ ਨੂੰ ਹੈ?ਮੈਨੂੰ ਬੇਸਬਰ ਕਿਉਂ ਨਹੀਂ ਹੋਣਾ ਚਾਹੀਦਾ?5ਮੇਰੇ ਵੱਲ ਦੇਖੋ ਅਤੇ ਘਬਰਾਓ;ਆਪਣੇ ਮੂੰਹ ਉੱਤੇ ਆਪਣਾ ਹੱਥ ਰੱਖੋ।6ਜਦੋਂ ਮੈਂ ਇਸ ਬਾਰੇ ਸੋਚਦਾ ਹਾਂ, ਮੈਂ ਘਬਰਾ ਜਾਂਦਾ ਹਾਂ;ਕੰਬਣੀ ਮੇਰੇ ਸਰੀਰ ਨੂੰ ਫੜ ਲੈਂਦੀ ਹੈ।7ਦੁਸ਼ਟ ਕਿਉਂ ਜਿਉਂਦੇ ਰਹਿੰਦੇ ਹਨ?ਜਦ ਉਹ ਬੁੱਢੇ ਹੋ ਜਾਂਦੇ ਹਨ ਤਾਂ ਵੀ ਸ਼ਕਤੀ ਵਿੱਚ ਵਧਦੇ ਜਾਂਦੇ ਹਨ8ਉਹ ਆਪਣੇ ਬੱਚਿਆਂ ਨੂੰ ਆਪਣੇ ਆਲੇ-ਦੁਆਲੇ ਸਥਾਪਤ ਦੇਖਦੇ ਹਨ,ਉਹਨਾਂ ਦੀ ਔਲਾਦ ਉਹਨਾਂ ਦੀਆਂ ਅੱਖਾਂ ਸਾਹਮਣੇ ਦਿੜ੍ਹ ਹੋ ਜਾਦੀ ਹੈ।9ਉਹਨਾਂ ਦੇ ਘਰ ਸੁਰੱਖਿਅਤ ਅਤੇ ਡਰ ਤੋਂ ਮੁਕਤ ਹਨ;ਪਰਮੇਸ਼ਵਰ ਦੀ ਸੋਟੀ ਉਹਨਾਂ ਉੱਤੇ ਨਹੀਂ ਹੈ।10ਉਹਨਾਂ ਦੇ ਬਲਦ ਬਿਨਾਂ ਕਿਸੇ ਰੁਕਾਵਟ ਦੇ ਗਰਭ ਧਾਰਨ ਕਰਦੇ ਹਨ;ਉਹਨਾਂ ਦੀਆਂ ਗਾਵਾਂ ਵੱਛੀਆਂ ਨੂੰ ਜਨਮ ਦਿੰਦੀਆਂ ਹਨ ਅਤੇ ਉਹਨਾਂ ਦਾ ਕਦੇ ਵੀ ਗਰਭਪਾਤ ਨਹੀਂ ਹੁੰਦਾ।11ਉਹ ਆਪਣੇ ਬੱਚਿਆਂ ਨੂੰ ਝੁੰਡ ਵਾਂਗ ਭੇਜਦੇ ਹਨ;ਉਹਨਾਂ ਦੇ ਛੋਟੇ ਬੱਚੇ ਨੱਚਦੇ ਹਨ।12ਉਹ ਡੱਫ ਅਤੇ ਬਰਬਤ ਨਾਲ ਗੀਤ ਨੂੰ ਗਾਉਂਦੇ ਹਨ;ਉਹ ਬੀਨ ਦੀ ਆਵਾਜ਼ ਨਾਲ ਖੁਸ਼ੀ ਮਨਾਉਂਦੇ ਹਨ।13ਉਹ ਆਪਣੇ ਸਾਲ ਖੁਸ਼ਹਾਲੀ ਵਿੱਚ ਬਿਤਾਉਂਦੇ ਹਨਅਤੇ ਸ਼ਾਂਤੀ ਨਾਲ ਕਬਰ ਵਿੱਚ ਚਲੇ ਜਾਂਦੇ ਹਨ।14ਫਿਰ ਵੀ ਉਹ ਪਰਮੇਸ਼ਵਰ ਨੂੰ ਕਹਿੰਦੇ ਹਨ, ‘ਸਾਨੂੰ ਇਕੱਲਾ ਛੱਡ ਦੇ!ਅਸੀਂ ਤੇਰੇ ਰਾਹਾਂ ਨੂੰ ਜਾਣਨ ਦੀ ਇੱਛਾ ਨਹੀਂ ਰੱਖਦੇ।15ਸਰਵਸ਼ਕਤੀਮਾਨ ਕੌਣ ਹੈ ਕਿ ਅਸੀਂ ਉਸ ਦੀ ਸੇਵਾ ਕਰੀਏ?ਉਸ ਅੱਗੇ ਪ੍ਰਾਰਥਨਾ ਕਰਨ ਨਾਲ ਸਾਨੂੰ ਕੀ ਲਾਭ ਹੋਵੇਗਾ?’16ਪਰ ਉਹਨਾਂ ਦੀ ਖੁਸ਼ਹਾਲੀ ਉਹਨਾਂ ਦੇ ਆਪਣੇ ਹੱਥ ਵਿੱਚ ਨਹੀਂ ਹੈ,ਇਸ ਲਈ ਮੈਂ ਦੁਸ਼ਟਾਂ ਦੀਆਂ ਯੋਜਨਾਵਾਂ ਤੋਂ ਦੂਰ ਰਹਿੰਦਾ ਹਾਂ।17“ਫਿਰ ਵੀ ਦੁਸ਼ਟਾਂ ਦਾ ਦੀਵਾ ਕਿੰਨੀ ਵਾਰ ਬੁਝਦਾ ਹੈ?ਉਹਨਾਂ ਉੱਤੇ ਕਿੰਨੀ ਵਾਰ ਬਿਪਤਾ ਆਉਂਦੀ ਹੈ,ਜਦ ਪਰਮੇਸ਼ਵਰ ਆਪਣੇ ਕ੍ਰੋਧ ਨਾਲ ਉਹਨਾਂ ਦੇ ਹਿੱਸੇ ਵਿੱਚ ਦੁੱਖ ਵੰਡਦਾ ਹੈ?18ਉਹ ਹਵਾ ਦੀ ਉਡਾਈ ਹੋਈ ਤੂੜੀ ਵਰਗੇ ਹਨ,ਅਤੇ ਕੱਖ ਵਾਂਙੁ ਜਿਸਨੂੰ ਹਨੇਰੀ ਉਡਾ ਲੈ ਜਾਂਦੀ ਹੈ?19ਇਹ ਕਿਹਾ ਜਾਂਦਾ ਹੈ, ‘ਪਰਮੇਸ਼ਵਰ ਦੁਸ਼ਟਾਂ ਦੀ ਸਜ਼ਾ ਉਹਨਾਂ ਦੇ ਬੱਚਿਆਂ ਲਈ ਰੱਖ ਛੱਡਦਾ ਹੈ।’ਉਹ ਦੁਸ਼ਟਾਂ ਨੂੰ ਬਦਲਾ ਦੇਵੇ, ਤਾਂ ਜੋ ਉਹ ਖੁਦ ਇਸਦਾ ਅਨੁਭਵ ਕਰਨ!20ਉਹਨਾਂ ਦੀਆਂ ਆਪਣੀਆਂ ਅੱਖਾਂ ਉਹਨਾਂ ਦੀ ਤਬਾਹੀ ਨੂੰ ਵੇਖਣ;ਉਹ ਸਰਵਸ਼ਕਤੀਮਾਨ ਦੇ ਕ੍ਰੋਧ ਦਾ ਪਿਆਲਾ ਪੀਣ।21ਉਹਨਾਂ ਨੂੰ ਉਹਨਾਂ ਪਰਿਵਾਰਾਂ ਦੀ ਕੀ ਪਰਵਾਹ ਹੈ ਜਿਹਨਾਂ ਨੂੰ ਉਹ ਪਿੱਛੇ ਛੱਡ ਜਾਂਦੇ ਹਨਜਦੋਂ ਉਹਨਾਂ ਦਾ ਸਮਾਂ ਪੂਰਾ ਹੋ ਜਾਂਦਾ ਹੈ?22“ਕੀ ਕੋਈ ਪਰਮੇਸ਼ਵਰ ਨੂੰ ਗਿਆਨ ਸਿਖਾ ਸਕਦਾ ਹੈ,ਕਿਉਂਕਿ ਉਹ ਸਭ ਤੋਂ ਉੱਚੇ ਦਾ ਨਿਆਂ ਕਰਦਾ ਹੈ?23ਇੱਕ ਵਿਅਕਤੀ ਪੂਰੇ ਜੋਸ਼ ਵਿੱਚ ਮਰਦਾ ਹੈ,ਪੂਰੀ ਤਰ੍ਹਾਂ ਸੁਰੱਖਿਅਤ ਅਤੇ ਆਰਾਮ ਨਾਲ,24ਜਿਸ ਦੇ ਸਰੀਰ ਵਿੱਚ ਚਰਬੀ ਹੈ,ਅਤੇ ਗੁੱਦੇ ਨਾਲ ਭਰਪੂਰ ਹੱਡੀਆਂ ਹਨ।25ਅਤੇ ਕੋਈ ਆਤਮਾ ਦੀ ਕੁੜੱਤਣ ਵਿੱਚ ਮਰ ਜਾਂਦਾ ਹੈ,ਅਤੇ ਉਸ ਨੇ ਕਿਸੇ ਵੀ ਚੰਗੀ ਚੀਜ਼ ਦਾ ਆਨੰਦ ਨਹੀਂ ਮਾਣਿਆ ਹੁੰਦਾ।26ਨਾਲ-ਨਾਲ ਉਹ ਮਿੱਟੀ ਵਿੱਚ ਰਲ ਜਾਂਦੇ ਹਨ,ਅਤੇ ਕੀੜੇ ਦੋਹਾਂ ਨੂੰ ਢੱਕ ਲੈਂਦੇ ਹਨ।27“ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਤੁਸੀਂ ਕੀ ਸੋਚ ਰਹੇ ਹੋ,ਉਹ ਯੋਜਨਾਵਾਂ ਜਿਨ੍ਹਾਂ ਦੁਆਰਾ ਤੁਸੀਂ ਮੈਨੂੰ ਗਲਤ ਕਰ ਰਹੇ ਹੋ।28ਤੁਸੀਂ ਆਖਦੇ ਹੋ, ‘ਹੁਣ ਕਿੱਥੇ ਹੈ ਉਸ ਮਹਾਨ ਵਿਅਕਤੀ ਦਾ ਘਰ,ਉਹ ਤੰਬੂ ਜਿੱਥੇ ਦੁਸ਼ਟ ਰਹਿੰਦੇ ਸਨ?’29ਕੀ ਤੁਸੀਂ ਯਾਤਰਾ ਕਰਨ ਵਾਲਿਆਂ ਨੂੰ ਕਦੇ ਸਵਾਲ ਨਹੀਂ ਕੀਤਾ?ਅਤੇ ਉਹਨਾਂ ਦੇ ਨਿਸ਼ਾਨਾ ਨੂੰ ਨਹੀਂ ਪਹਿਚਾਣਦੇ30ਭਈ ਦੁਸ਼ਟ ਬਿਪਤਾ ਦੇ ਦਿਨ ਤੋਂ ਬਚੇ,ਕਿ ਉਹ ਕ੍ਰੋਧ ਦੇ ਦਿਨ ਤੋਂ ਬਚੇ?31ਉਹਨਾਂ ਦੇ ਚਾਲ-ਚਲਣ ਨੂੰ ਉਹਨਾਂ ਦੇ ਚਿਹਰੇ ਉੱਤੇ ਕੌਣ ਨਿੰਦਦਾ ਹੈ?ਉਹਨਾਂ ਨੂੰ ਉਹਨਾਂ ਦੇ ਕੀਤੇ ਦਾ ਬਦਲਾ ਕੌਣ ਦਿੰਦਾ ਹੈ?32ਉਹਨਾਂ ਨੂੰ ਕਬਰ ਵਿੱਚ ਲਿਜਾਇਆ ਜਾਂਦਾ ਹੈ,ਅਤੇ ਉਹਨਾਂ ਦੀਆਂ ਕਬਰਾਂ ਉੱਤੇ ਪਹਿਰਾ ਦਿੱਤਾ ਜਾਂਦਾ ਹੈ।33ਵਾਦੀ ਦੀ ਮਿੱਟੀ ਉਹਨਾਂ ਲਈ ਮਿੱਠੀ ਹੈ;ਹਰ ਕੋਈ ਉਹਨਾਂ ਦੇ ਮਗਰ ਆਉਂਦਾ ਹੈ,ਅਤੇ ਅਣਗਿਣਤ ਭੀੜ ਉਹਨਾਂ ਦੇ ਅੱਗੇ ਚੱਲਦੀ ਹੈ।34“ਤੁਸੀਂ ਮੈਨੂੰ ਫੋਕੀਆਂ ਤਸੱਲੀਆਂ ਕਿਉਂ ਦਿੰਦੇ ਹੋ?ਤੁਹਾਡੇ ਜਵਾਬਾਂ ਵਿੱਚ ਝੂਠ ਤੋਂ ਇਲਾਵਾ ਕੁਝ ਨਹੀਂ ਬਚਿਆ!”Biblica, Inc.