ਅੱਯੋਬ20

ਜ਼ੋਫ਼ਾਰ ਦਾ ਭਾਸ਼ਣ

1ਤਦ ਜ਼ੋਫ਼ਾਰ ਨਮਾਥੀ ਨੇ ਉੱਤਰ ਦਿੱਤਾ:2“ਮੇਰੇ ਪਰੇਸ਼ਾਨ ਵਿਚਾਰ ਮੈਨੂੰ ਜਵਾਬ ਦੇਣ ਲਈ ਮਜ਼ਬੂਰ ਕਰਦੇ ਹਨਕਿਉਂਕਿ ਮੈਂ ਬਹੁਤ ਪਰੇਸ਼ਾਨ ਹਾਂ।3ਮੈਂ ਇੱਕ ਝਿੜਕ ਸੁਣਦਾ ਹਾਂ ਜੋ ਮੇਰਾ ਨਿਰਾਦਰ ਕਰਦੀ ਹੈ,ਅਤੇ ਮੇਰੀ ਸਮਝ ਮੈਨੂੰ ਜਵਾਬ ਦੇਣ ਲਈ ਪ੍ਰੇਰਿਤ ਕਰਦੀ ਹੈ।
4“ਯਕੀਨਨ ਤੁਸੀਂ ਜਾਣਦੇ ਹੋ ਕਿ ਇਹ ਪੁਰਾਣੇ ਸਮੇਂ ਤੋਂ ਕਿਵੇਂ ਹੈ,ਜਦੋਂ ਤੋਂ ਆਦਮ ਨੂੰ ਧਰਤੀ ਉੱਤੇ ਰੱਖਿਆ ਗਿਆ ਹੈ,5ਕਿ ਦੁਸ਼ਟ ਦੀ ਖੁਸ਼ੀ ਥੋੜੀ ਹੈ,ਅਧਰਮੀ ਦੀ ਖੁਸ਼ੀ ਇੱਕ ਪਲ ਲਈ ਰਹਿੰਦੀ ਹੈ।6ਭਾਵੇਂ ਅਧਰਮੀ ਦਾ ਹੰਕਾਰ ਅਕਾਸ਼ ਤੱਕ ਪਹੁੰਚਦਾ ਹੈਅਤੇ ਉਹ ਦਾ ਸਿਰ ਬੱਦਲਾਂ ਨੂੰ ਛੂੰਹਦਾਂ ਹੈ,7ਉਹ ਆਪਣੇ ਆਪ ਕੂੜੇ ਵਾਂਗ ਸਦਾ ਲਈ ਨਾਸ ਹੋ ਜਾਵੇਗਾ।ਜਿਨ੍ਹਾਂ ਨੇ ਉਸ ਨੂੰ ਦੇਖਿਆ ਹੈ ਉਹ ਆਖਣਗੇ, ‘ਉਹ ਕਿੱਥੇ ਹੈ?’8ਉਹ ਸੁਪਨੇ ਵਾਂਗ ਉੱਡ ਜਾਂਦਾ ਹੈ, ਅਤੇ ਫਿਰ ਨਹੀਂ ਲੱਭਦਾ,ਰਾਤ ਦੇ ਦਰਸ਼ਨ ਵਾਂਗ ਦੂਰ ਹੋ ਜਾਂਦਾ ਹੈ।9ਜਿਸ ਅੱਖ ਨੇ ਉਸਨੂੰ ਵੇਖਿਆ ਉਹ ਉਸਨੂੰ ਦੁਬਾਰਾ ਨਹੀਂ ਦੇਖ ਸਕੇਗੀ।ਉਸਦੀ ਜਗ੍ਹਾ ਉਸਨੂੰ ਹੋਰ ਨਹੀਂ ਵੇਖੇਗੀ।10ਉਸਦੇ ਬੱਚੇ ਗਰੀਬਾਂ ਤੋਂ ਮਦਦ ਮੰਗਣਗੇ;ਉਹ ਆਪਣੇ ਹੱਥਾਂ ਨਾਲ ਆਪਣਾ ਮਾਲ-ਧਨ ਮੋੜਣਗੇ।11ਜਵਾਨੀ ਦਾ ਜੋਸ਼ ਜੋ ਉਸ ਦੀਆਂ ਹੱਡੀਆਂ ਨੂੰ ਭਰਦਾ ਹੈਪਰ ਉਹ ਉਸਦੇ ਨਾਲ ਮਿੱਟੀ ਵਿੱਚ ਰਲ ਜਾਵੇਗਾ।
12“ਭਾਵੇਂ ਬਦੀ ਉਸਦੇ ਮੂੰਹ ਵਿੱਚ ਮਿੱਠੀ ਹੁੰਦੀ ਹੈਅਤੇ ਉਹ ਇਸਨੂੰ ਆਪਣੀ ਜੀਭ ਦੇ ਹੇਠਾਂ ਲੁਕਾਉਂਦਾ ਹੈ,13ਭਾਵੇਂ ਉਹ ਉਸਨੂੰ ਬਚਾ ਰੱਖੇ ਅਤੇ ਛੱਡੇ ਨਾ,ਅਤੇ ਇਸਨੂੰ ਆਪਣੇ ਮੂੰਹ ਵਿੱਚ ਦਬਾ ਰੱਖੇ,14ਪਰ ਉਸਦਾ ਭੋਜਨ ਉਸਦੇ ਪੇਟ ਵਿੱਚ ਖੱਟਾ ਹੋ ਜਾਵੇਗਾ।ਇਹ ਉਸਦੇ ਅੰਦਰ ਸੱਪਾਂ ਦਾ ਜ਼ਹਿਰ ਬਣ ਜਾਵੇਗਾ।15ਉਹ ਉਸ ਧਨ ਨੂੰ ਉਗਲ ਦੇਵੇਗਾ ਜਿਸਨੂੰ ਉਸਨੇ ਨਿਗਲਿਆ ਸੀ;ਪਰਮੇਸ਼ਵਰ ਉਸਨੂੰ ਉਸਦੇ ਢਿੱਡ ਵਿੱਚੋਂ ਕੱਢ ਲਿਆਵੇਗਾ।16ਉਹ ਸੱਪਾਂ ਦਾ ਜ਼ਹਿਰ ਚੂਸੇਗਾ;ਸੱਪ ਦਾ ਡੰਗ ਉਸਨੂੰ ਮਾਰ ਸੁੱਟੇਗਾ।17ਉਹ ਨਦੀਆਂ ਦਾ ਆਨੰਦ ਨਹੀਂ ਮਾਣੇਗਾ,ਸ਼ਹਿਦ ਅਤੇ ਮਲਾਈ ਨਾਲ ਵਗਦੀਆਂ ਨਦੀਆਂ ਦਾ।18ਉਸ ਨੇ ਜੋ ਕੁਝ ਕੀਤਾ ਉਸ ਲਈ ਉਸ ਨੂੰ ਬਿਨਾਂ ਖਾਧਾ ਵਾਪਸ ਦੇਵੇਗਾ;ਉਹ ਆਪਣੇ ਵਪਾਰ ਤੋਂ ਲਾਭ ਦਾ ਆਨੰਦ ਨਹੀਂ ਮਾਣੇਗਾ।19ਕਿਉਂਕਿ ਉਸਨੇ ਗਰੀਬਾਂ ਉੱਤੇ ਜ਼ੁਲਮ ਕੀਤਾ ਹੈ ਅਤੇ ਉਹਨਾਂ ਨੂੰ ਬੇਸਹਾਰਾ ਛੱਡ ਦਿੱਤਾ ਹੈ;ਉਸ ਨੇ ਉਹਨਾਂ ਮਕਾਨਾਂ ਉੱਤੇ ਕਬਜ਼ਾ ਕਰ ਲਿਆ ਹੈ ਜੋ ਉਸ ਨੇ ਨਹੀਂ ਬਣਾਏ ਸਨ।
20“ਯਕੀਨਨ ਉਸ ਨੂੰ ਆਪਣੀ ਲਾਲਸਾ ਤੋਂ ਕੋਈ ਰਾਹਤ ਨਹੀਂ ਮਿਲੇਗੀ;ਉਹ ਆਪਣੇ ਖਜ਼ਾਨੇ ਦੁਆਰਾ ਆਪਣੇ ਆਪ ਨੂੰ ਬਚਾ ਨਹੀਂ ਸਕਦਾ।21ਉਸ ਦੇ ਖਾਣ ਲਈ ਕੁਝ ਵੀ ਨਹੀਂ ਬਚਿਆ;ਉਸਦੀ ਖੁਸ਼ਹਾਲੀ ਨਾ ਬਣੀ ਰਹੇਗੀ।22ਉਸ ਦੀ ਬਹੁਤੇ ਵਿੱਚ, ਬਿਪਤਾ ਉਸ ਨੂੰ ਘੇਰ ਲਵੇਗੀ;ਦੁੱਖ ਦਾ ਪੂਰਾ ਜ਼ੋਰ ਉਸ ਉੱਤੇ ਆ ਜਾਵੇਗਾ।23ਜਦੋਂ ਉਹ ਆਪਣਾ ਢਿੱਡ ਭਰ ਲਵੇਗਾ,ਪਰਮੇਸ਼ਵਰ ਆਪਣਾ ਕ੍ਰੋਧ ਉਸ ਦੇ ਵਿਰੁੱਧ ਕੱਢੇਗਾਅਤੇ ਉਸ ਉੱਤੇ ਆਪਣੇ ਕ੍ਰੋਧ ਦੀ ਵਰਖਾ ਕਰੇਗਾ।24ਭਾਵੇਂ ਉਹ ਲੋਹੇ ਦੇ ਹਥਿਆਰ ਤੋਂ ਭੱਜਦਾ ਹੈ,ਇੱਕ ਪਿੱਤਲ ਦਾ ਤੀਰ ਉਸ ਨੂੰ ਵਿੰਨ੍ਹ ਸੁੱਟੇਗਾ ਹੈ।25ਉਹ ਇਸਨੂੰ ਆਪਣੀ ਪਿੱਠ ਵਿੱਚੋਂ ਬਾਹਰ ਕੱਢਦਾ ਹੈ,ਉਸਦੇ ਜਿਗਰ ਵਿੱਚੋਂ ਚਮਕਦਾ ਬਿੰਦੂ ਹੈ।ਉਸ ਉੱਤੇ ਦਹਿਸ਼ਤ ਆ ਜਾਵੇਗੀ।26ਪੂਰਾ ਹਨੇਰਾ ਉਸਦੇ ਖਜ਼ਾਨਿਆਂ ਦੀ ਉਡੀਕ ਵਿੱਚ ਹੈ।ਇੱਕ ਅਧੂਰੀ ਅੱਗ ਉਸ ਨੂੰ ਭਸਮ ਕਰ ਦੇਵੇਗੀਅਤੇ ਜੋ ਕੁਝ ਉਹ ਦੇ ਤੰਬੂ ਵਿੱਚ ਬਚਿਆ ਹੈ ਉਸਨੂੰ ਖਾ ਜਾਵੇਗਾ।27ਸਵਰਗ ਉਸ ਦੇ ਦੋਸ਼ ਨੂੰ ਪ੍ਰਗਟ ਕਰੇਗਾ;ਧਰਤੀ ਉਸ ਦੇ ਵਿਰੁੱਧ ਉੱਠੇਗੀ।28ਇੱਕ ਹੜ੍ਹ ਉਸ ਦੇ ਘਰ ਨੂੰ ਵਹਾ ਲੈ ਜਾਵੇਗਾ,ਪਰਮੇਸ਼ਵਰ ਦੇ ਕ੍ਰੋਧ ਵਾਲੇ ਦਿਨ ਉਹ ਰੁੜ੍ਹ ਜਾਵੇਗਾ।29ਪਰਮੇਸ਼ਵਰ ਵੱਲੋਂ ਦੁਸ਼ਟ ਲੋਕਾਂ ਦਾ ਹਿੱਸਾ ਇਹ ਹੀ ਹੋਵੇਗਾ,ਪਰਮੇਸ਼ਵਰ ਦੁਆਰਾ ਉਹਨਾਂ ਲਈ ਨਿਯੁਕਤ ਕੀਤੀ ਗਈ ਵਿਰਾਸਤ ਹੈ।”

Biblica, Inc.

https://app.library.bible/content/38de522697cd8943