ਅੱਯੋਬ19
ਅੱਯੋਬ ਦਾ ਉੱਤਰ
1ਫਿਰ ਅੱਯੋਬ ਨੇ ਜਵਾਬ ਦਿੱਤਾ:2“ਕਦ ਤੱਕ ਤੁਸੀਂ ਮੈਨੂੰ ਕਸ਼ਟ ਦਿੰਦੇ ਰਹੋਂਗੇਅਤੇ ਸ਼ਬਦਾਂ ਨਾਲ ਮੈਨੂੰ ਕੁਚਲੋਗੇ?3ਹੁਣ ਦਸ ਵਾਰ ਤੂੰ ਮੈਨੂੰ ਲੱਜਿਆਵਾਨ ਕੀਤਾ ਹੈ;ਬੇਸ਼ਰਮੀ ਨਾਲ ਤੁਸੀਂ ਮੇਰੇ ਨਾਲ ਸਖਤੀ ਕਰਦੇ ਹੋ।4ਜੇਕਰ ਇਹ ਸੱਚ ਹੈ ਕਿ ਮੈਂ ਕੁਰਾਹੇ ਪੈ ਗਿਆ ਹਾਂ,ਮੇਰੀ ਗਲਤੀ ਹੀ ਮੇਰੀ ਚਿੰਤਾ ਹੈ।5ਜੇ ਤੁਸੀਂ ਸੱਚ-ਮੁੱਚ ਆਪਣੇ ਆਪ ਨੂੰ ਮੇਰੇ ਨਾਲੋਂ ਉੱਚਾ ਕਰੋਗੇਅਤੇ ਮੇਰੀ ਬੇਇੱਜ਼ਤੀ ਕਰਕੇ ਮੇਰੇ ਨਾਲ ਬਹਿਸ ਕਰਦੇ ਹੋ,6ਤਦ ਜਾਣ ਲੈ ਕਿ ਪਰਮੇਸ਼ਵਰ ਹੀ ਨੇ ਮੈਨੂੰ ਝੁਕਾਇਆ ਹੈਅਤੇ ਮੇਰੇ ਦੁਆਲੇ ਆਪਣਾ ਜਾਲ ਵਿਛਾਇਆ ਹੈ।7“ਹਾਲਾਂਕਿ ਮੈਂ ਪੁਕਾਰਦਾ ਹਾਂ, ‘ਜ਼ੁਲਮ, ਜ਼ੁਲਮ!’ ਪਰ ਮੈਨੂੰ ਕੋਈ ਜਵਾਬ ਨਹੀਂ ਮਿਲਦਾ;ਭਾਵੇਂ ਮੈਂ ਮਦਦ ਲਈ ਦੁਹਾਈ ਦਿੰਦਾ ਹਾਂ, ਕੋਈ ਇਨਸਾਫ਼ ਨਹੀਂ ਹੁੰਦਾ।8ਉਸਨੇ ਮੇਰਾ ਰਾਹ ਰੋਕ ਦਿੱਤਾ ਹੈ ਇਸ ਲਈ ਮੈਂ ਲੰਘ ਨਹੀਂ ਸਕਦਾ;ਉਸ ਨੇ ਮੇਰੇ ਰਾਹਾਂ ਨੂੰ ਹਨੇਰੇ ਨਾਲ ਢੱਕ ਦਿੱਤਾ ਹੈ।9ਉਸ ਨੇ ਮੇਰੀ ਇੱਜ਼ਤ ਖੋਹ ਲਈ ਹੈਅਤੇ ਮੇਰੇ ਸਿਰ ਤੋਂ ਤਾਜ ਉਤਾਰ ਦਿੱਤਾ ਹੈ।10ਉਹ ਮੈਨੂੰ ਹਰ ਪਾਸਿਓਂ ਢਾਹ ਦਿੰਦਾ ਹੈ ਜਦੋਂ ਤੱਕ ਮੈਂ ਨਹੀਂ ਜਾਂਦਾ;ਉਹ ਮੇਰੀ ਆਸ ਨੂੰ ਰੁੱਖ ਵਾਂਗ ਉਖਾੜ ਸੁੱਟਦਾ ਹੈ।11ਉਸ ਦਾ ਗੁੱਸਾ ਮੇਰੇ ਵਿਰੁੱਧ ਬਲਦਾ ਹੈ;ਉਹ ਮੈਨੂੰ ਆਪਣੇ ਦੁਸ਼ਮਣਾਂ ਵਿੱਚ ਗਿਣਦਾ ਹੈ।12ਉਸ ਦੀਆਂ ਫ਼ੌਜਾਂ ਜ਼ੋਰ ਨਾਲ ਅੱਗੇ ਵਧਦੀਆਂ ਹਨ;ਉਹਨਾਂ ਨੇ ਮੇਰੇ ਵਿਰੁੱਧ ਘੇਰਾਬੰਦੀ ਦਾ ਢਾਂਚਾ ਬਣਾਇਆਅਤੇ ਮੇਰੇ ਤੰਬੂ ਦੁਆਲੇ ਡੇਰਾ ਲਾਉਂਦੇ ਹਨ।13“ਉਸ ਨੇ ਮੇਰੇ ਪਰਿਵਾਰ ਨੂੰ ਮੇਰੇ ਤੋਂ ਦੂਰ ਕਰ ਦਿੱਤਾ ਹੈ;ਮੇਰੇ ਜਾਣਕਾਰ ਮੇਰੇ ਤੋਂ ਪੂਰੀ ਤਰ੍ਹਾਂ ਦੂਰ ਹਨ।14ਮੇਰੇ ਰਿਸ਼ਤੇਦਾਰ ਚਲੇ ਗਏ ਹਨ;ਮੇਰੇ ਨਜ਼ਦੀਕੀ ਦੋਸਤ ਮੈਨੂੰ ਭੁੱਲ ਗਏ ਹਨ।15ਮੇਰੇ ਮਹਿਮਾਨ ਅਤੇ ਮੇਰੇ ਨੌਕਰ ਮੈਨੂੰ ਵਿਦੇਸ਼ੀ ਗਿਣਦੇ ਹਨ;ਉਹ ਮੈਨੂੰ ਇੱਕ ਅਜਨਬੀ ਵਾਂਗ ਦੇਖਦੇ ਹਨ।16ਮੈਂ ਆਪਣੇ ਸੇਵਕ ਨੂੰ ਪੁਕਾਰਦਾ ਹਾਂ, ਪਰ ਉਹ ਉੱਤਰ ਨਹੀਂ ਦਿੰਦਾ,ਭਾਵੇਂ ਮੈਂ ਆਪਣੇ ਮੂੰਹ ਨਾਲ ਉਹ ਨੂੰ ਬੇਨਤੀ ਕਰਦਾ ਹਾਂ।17ਮੇਰਾ ਸਾਹ ਮੇਰੀ ਪਤਨੀ ਲਈ ਅਪਮਾਨਜਨਕ ਹੈ;ਮੈਂ ਆਪਣੇ ਪਰਿਵਾਰ ਲਈ ਘਿਣਾਉਣਾ ਹਾਂ।18ਇੱਥੋਂ ਤੱਕ ਕਿ ਛੋਟੇ ਮੁੰਡੇ ਵੀ ਮੈਨੂੰ ਤੁੱਛ ਸਮਝਦੇ ਹਨ;ਜਦੋਂ ਮੈਂ ਉੱਠਦਾ ਹਾਂ, ਤਾਂ ਉਹ ਮੇਰਾ ਮਜ਼ਾਕ ਉਡਾਉਂਦੇ ਹਨ।19ਮੇਰੇ ਸਾਰੇ ਗੂੜ੍ਹੇ ਦੋਸਤ ਮੈਨੂੰ ਨਫ਼ਰਤ ਕਰਦੇ ਹਨ;ਜਿਨ੍ਹਾਂ ਨੂੰ ਮੈਂ ਪਿਆਰ ਕਰਦਾ ਹਾਂ ਉਹ ਮੇਰੇ ਵਿਰੁੱਧ ਹੋ ਗਏ ਹਨ।20ਮੈਂ ਚਮੜੀ ਅਤੇ ਹੱਡੀਆਂ ਤੋਂ ਇਲਾਵਾ ਕੁਝ ਵੀ ਨਹੀਂ ਹਾਂ;ਮੈਂ ਜੋ ਹਾਂ, ਮੌਤ ਤੋਂ ਵਾਲ-ਵਾਲ ਬਚ ਨਿੱਕਲਿਆ ਹਾਂ।21“ਮੇਰੇ ਉੱਤੇ ਤਰਸ ਕਰੋ, ਮੇਰੇ ਦੋਸਤੋ, ਤਰਸ ਕਰੋ,ਕਿਉਂਕਿ ਪਰਮੇਸ਼ਵਰ ਦੇ ਹੱਥ ਨੇ ਮੈਨੂੰ ਮਾਰਿਆ ਹੈ।22ਤੁਸੀਂ ਪਰਮੇਸ਼ਵਰ ਵਾਂਗ ਮੇਰਾ ਪਿੱਛਾ ਕਿਉਂ ਕਰਦੇ ਹੋ?ਕੀ ਤੁਹਾਨੂੰ ਮੇਰਾ ਮਾਸ ਕਦੇ ਨਹੀਂ ਮਿਲੇਗਾ?23“ਕਾਸ਼, ਮੇਰੇ ਸ਼ਬਦ ਲਿਖੇ ਜਾਂਦੇ,ਕਾਸ਼ ਉਹ ਇੱਕ ਪੱਤਰੀ ਉੱਤੇ ਲਿਖੇ ਜਾਂਦੇ,24ਕਿ ਉਹ ਸੀਸੇ ਉੱਤੇ ਲੋਹੇ ਦੀ ਲਿਖਣ ਨਾਲ ਅਤੇ ਸਿੱਕੇ ਨਾਲ,ਹਮੇਸ਼ਾ ਲਈ ਚੱਟਾਨ ਵਿੱਚ ਉੱਕਰੇ ਜਾਂਦੇ!25ਮੈਂ ਜਾਣਦਾ ਹਾਂ ਕਿ ਮੇਰਾ ਮੁਕਤੀਦਾਤਾ ਜਿਉਂਦਾ ਹੈ,ਅਤੇ ਅੰਤ ਵਿੱਚ ਉਹ ਧਰਤੀ ਉੱਤੇ ਖੜ੍ਹਾ ਹੋਵੇਗਾ।26ਅਤੇ ਮੇਰੀ ਚਮੜੀ ਦੇ ਨਸ਼ਟ ਹੋਣ ਤੋਂ ਬਾਅਦ,ਮੈਂ ਆਪਣੇ ਸਰੀਰ ਵਿੱਚ ਹੋ ਕੇ ਪਰਮੇਸ਼ਵਰ ਨੂੰ ਦੇਖਾਂਗਾ;27ਮੈਂ ਆਪ ਉਸ ਨੂੰ ਆਪਣੀਆਂ ਅੱਖਾਂ ਨਾਲ ਦੇਖਾਂਗਾਉਹਨਾਂ ਨੂੰ ਕੋਈ ਹੋਰ ਨਹੀਂ, ਸਗੋਂ ਆਪਣੀਆਂ ਅੱਖਾਂ ਨਾਲ ਦੇਖੇਗਾ।ਮੇਰਾ ਦਿਲ ਮੇਰੇ ਅੰਦਰ ਕਿੰਨਾ ਤਰਸਦਾ ਹੈ!28“ਜੇ ਤੁਸੀਂ ਆਖਦੇ ਹੋ, ‘ਅਸੀਂ ਉਸ ਨੂੰ ਕਿਵੇਂ ਫੜਾਂਗੇ,ਕਿਉਂਕਿ ਉਸ ਉੱਪਰ ਅਸੀਂ ਕਿਹੜਾ ਦੋਸ਼ ਲਗਾ ਸਕਦੇ ਹਾਂ?’29ਤੁਹਾਨੂੰ ਤਲਵਾਰ ਤੋਂ ਡਰਨਾ ਚਾਹੀਦਾ ਹੈ;ਕਿਉਂਕਿ ਕ੍ਰੋਧ ਤਲਵਾਰ ਦੀ ਸਜ਼ਾ ਲਿਆਵੇਗਾ,ਤਦ ਤੁਸੀਂ ਜਾਣੋਗੇ ਕਿ ਨਿਆਂ ਵੀ ਹੁੰਦਾ ਹੈ।”Biblica, Inc.