ਅੱਯੋਬ18

ਬਿਲਦਦ

1ਤਦ ਬਿਲਦਦ ਸ਼ੂਹੀ ਨੇ ਉੱਤਰ ਦਿੱਤਾ:2“ਤੂੰ ਇਹ ਭਾਸ਼ਣ ਕਦੋਂ ਖਤਮ ਕਰੇਗਾ?ਸਮਝਦਾਰ ਬਣ ਅਤੇ ਫਿਰ ਅਸੀਂ ਗੱਲ ਕਰ ਸਕਦੇ ਹਾਂ।3ਤੇਰੀ ਨਜ਼ਰ ਵਿੱਚ ਸਾਨੂੰ ਪਸ਼ੂ ਕਿਉਂ ਸਮਝਿਆ ਜਾਂਦਾ ਹੈਅਤੇ ਮੂਰਖ ਕਿਉਂ ਮੰਨਿਆ ਜਾਂਦਾ ਹੈ?4ਤੂੰ ਜੋ ਆਪਣੇ ਕ੍ਰੋਧ ਵਿੱਚ ਆਪਣੇ ਆਪ ਨੂੰ ਪਾੜਦਾ ਹੈ,ਕੀ ਧਰਤੀ ਤੇਰੇ ਲਈ ਤਿਆਗ ਦਿੱਤੀ ਜਾਵੇ?ਜਾਂ ਕੀ ਚੱਟਾਨਾਂ ਨੂੰ ਆਪਣੀ ਥਾਂ ਤੋਂ ਹਿਲਾ ਦੇਣਾ ਚਾਹੀਦਾ ਹੈ।
5“ਦੁਸ਼ਟ ਮਨੁੱਖ ਦਾ ਦੀਵਾ ਬੁਝ ਜਾਂਦਾ ਹੈ;ਉਸ ਦੀ ਅੱਗ ਦੀ ਲਾਟ ਬਲਦੀ ਬੰਦ ਹੋ ਜਾਂਦੀ ਹੈ।6ਉਸਦੇ ਤੰਬੂ ਵਿੱਚ ਚਾਨਣ ਹਨੇਰਾ ਹੋ ਜਾਂਦਾ ਹੈ;ਉਸਦੇ ਉੱਪਰ ਦਾ ਦੀਵਾ ਬੁਝ ਜਾਂਦਾ ਹੈ।7ਉਸ ਦੇ ਕਦਮ ਦਾ ਜੋਸ਼ ਕਮਜ਼ੋਰ ਹੋ ਗਿਆ ਹੈ;ਉਸ ਦੀਆਂ ਆਪਣੀਆਂ ਸਲਾਹਾਂ ਉਸ ਨੂੰ ਹੇਠਾਂ ਸੁੱਟ ਦਿੰਦੀਆਂ ਹਨ।8ਉਸਦੇ ਪੈਰਾਂ ਨੇ ਉਸਨੂੰ ਇੱਕ ਜਾਲ ਵਿੱਚ ਸੁੱਟ ਦਿੱਤਾ;ਉਹ ਇਸ ਦੇ ਜਾਲ ਵਿੱਚ ਭਟਕਦਾ ਹੈ।9ਇੱਕ ਜਾਲ ਉਸ ਨੂੰ ਅੱਡੀ ਦੁਆਰਾ ਫੜ ਲੈਂਦਾ ਹੈ;ਅਤੇ ਫੰਦੇ ਉਸਨੂੰ ਫਸਾ ਲੈਂਦੇ ਹਨ।10ਉਸ ਲਈ ਜ਼ਮੀਨ ਉੱਤੇ ਇੱਕ ਫਾਹੀ ਲੁਕੀ ਹੋਈ ਹੈ;ਉਸ ਦੇ ਰਾਹ ਵਿੱਚ ਇੱਕ ਜਾਲ ਹੈ।11ਦਹਿਸ਼ਤ ਹਰ ਪਾਸੇ ਉਸ ਨੂੰ ਹੈਰਾਨ ਕਰਦੀ ਹੈਅਤੇ ਹਰ ਕਦਮ ਤੇ ਉਹ ਪਰੇਸ਼ਾਨ ਹੈ।12ਬਿਪਤਾ ਉਸਨੂੰ ਉਡੀਕਦੀ ਹੈ;ਤਬਾਹੀ ਉਸ ਲਈ ਤਿਆਰ ਹੈ ਜਦੋਂ ਉਹ ਡਿੱਗਦਾ ਹੈ।13ਇਹ ਉਸਦੀ ਚਮੜੀ ਦੇ ਕੁਝ ਹਿੱਸਿਆ ਨੂੰ ਖਾ ਜਾਂਦਾ ਹੈ;ਮੌਤ ਦਾ ਜੇਠਾ ਉਸ ਦੇ ਅੰਗਾਂ ਨੂੰ ਖਾ ਜਾਂਦਾ ਹੈ।14ਉਹ ਆਪਣੇ ਤੰਬੂ ਦੀ ਸੁਰੱਖਿਆ ਤੋਂ ਭੰਨਿਆ ਗਿਆ ਹੈਅਤੇ ਦਹਿਸ਼ਤ ਦੇ ਰਾਜੇ ਵੱਲ ਵੱਧ ਰਿਹਾ ਹੈ।15ਅੱਗ ਉਸ ਦੇ ਤੰਬੂ ਵਿੱਚ ਵੱਸਦੀ ਹੈ;ਬਲਦੀ ਗੰਧਕ ਉਸ ਦੇ ਨਿਵਾਸ ਉੱਤੇ ਖਿੱਲਰੀ ਹੋਈ ਹੈ।16ਉਸ ਦੀਆਂ ਜੜ੍ਹਾਂ ਹੇਠੋਂ ਸੁੱਕ ਜਾਂਦੀਆਂ ਹਨਅਤੇ ਉੱਪਰ ਦੀਆਂ ਟਾਹਣੀਆਂ ਕੁਮਲਾ ਜਾਂਦੀਆਂ ਹਨ।17ਉਸ ਦੀ ਯਾਦ ਧਰਤੀ ਤੋਂ ਨਾਸ ਹੋ ਜਾਂਦੀ ਹੈ;ਉਸ ਦਾ ਦੇਸ਼ ਵਿੱਚ ਕੋਈ ਨਾਮ ਨਹੀਂ ਹੈ।18ਉਹ ਪ੍ਰਕਾਸ਼ ਤੋਂ ਹਨੇਰੇ ਦੇ ਖੇਤਰ ਵਿੱਚ ਚਲਾ ਜਾਂਦਾ ਹੈਅਤੇ ਸੰਸਾਰ ਤੋਂ ਬਾਹਰ ਕੱਢ ਦਿੱਤਾ ਜਾਂਦਾ ਹੈ।19ਉਸਦੇ ਲੋਕਾਂ ਵਿੱਚ ਉਸਦੀ ਕੋਈ ਔਲਾਦ ਜਾਂ ਵੰਸ਼ਾਵਲੀ ਨਹੀਂ ਹੈ,ਨਾ ਹੀ ਕੋਈ ਬਚਿਆ ਜਿੱਥੇ ਉਹ ਇੱਕ ਵਾਰ ਰਹਿੰਦਾ ਸੀ।20ਪੱਛਮ ਦੇ ਲੋਕ ਉਸਦੇ ਦਿਨ ਡਰੇ ਹੋਏ ਹੋਣਗੇ;ਪੂਰਬ ਦੇ ਲੋਕ ਦਹਿਸ਼ਤ ਨਾਲ ਫੜੇ ਜਾਣਗੇ।21ਨਿਸ਼ਚੇ ਹੀ ਇੱਕ ਦੁਸ਼ਟ ਆਦਮੀ ਦਾ ਨਿਵਾਸ ਅਜਿਹਾ ਹੈ;ਇਹ ਉਸ ਦਾ ਸਥਾਨ ਹੈ ਜੋ ਪਰਮੇਸ਼ਵਰ ਨੂੰ ਨਹੀਂ ਜਾਣਦਾ।”

Biblica, Inc.

https://app.library.bible/content/38de522697cd8943