ਅੱਯੋਬ17

1ਮੇਰੀ ਆਤਮਾ ਟੁੱਟ ਗਈ ਹੈ,ਮੇਰੇ ਦਿਨ ਘੱਟ ਗਏ ਹਨ,ਕਬਰ ਮੇਰੀ ਉਡੀਕ ਕਰ ਰਹੀ ਹੈ।2ਯਕੀਨਨ ਮਖੌਲ ਮੈਨੂੰ ਘੇਰਦਾ ਹੈ;ਮੇਰੀ ਨਿਗਾਹ ਉਹਨਾਂ ਦੀ ਦੁਸ਼ਮਣੀ ਉੱਤੇ ਟਿਕੀ ਹੋਈ ਹੈ।
3“ਹੇ ਪਰਮੇਸ਼ਵਰ, ਤੂੰ ਹੀ ਮੇਰੀ ਜ਼ਮਾਨਤ ਕਰ,ਹੋਰ ਕੌਣ ਮੇਰੀ ਸੁਰੱਖਿਆ ਕਰੇਗਾ?4ਤੂੰ ਉਹਨਾਂ ਦੇ ਮਨਾਂ ਨੂੰ ਸਮਝ ਲਈ ਬੰਦ ਕਰ ਦਿੱਤਾ ਹੈ।ਇਸ ਲਈ ਤੂੰ ਉਹਨਾਂ ਨੂੰ ਜਿੱਤਣ ਨਹੀਂ ਦੇਵੇਗਾ।5ਜਿਹੜਾ ਆਪਣੇ ਮਿੱਤਰ ਨੂੰ ਲੁੱਟ ਦੇ ਹਿੱਸੇ ਲਈ ਦੋਸ਼ੀ ਬਣਾਉਂਦਾ ਹੈ,ਉਹਨਾਂ ਦੇ ਬੱਚਿਆਂ ਦੀਆਂ ਅੱਖਾਂ ਅੰਨ੍ਹੀਆਂ ਹੋ ਜਾਣਗੀਆਂ।
6“ਪਰਮੇਸ਼ਵਰ ਨੇ ਮੈਨੂੰ ਸਾਰਿਆਂ ਲਈ ਇੱਕ ਮਿਹਣਾ ਬਣਾਇਆ ਹੈ,ਇੱਕ ਅਜਿਹਾ ਆਦਮੀ ਜਿਸ ਦੇ ਮੂੰਹ ਉੱਤੇ ਲੋਕ ਥੁੱਕਦੇ ਹਨ।7ਮੇਰੀਆਂ ਅੱਖਾਂ ਗਮ ਦੇ ਕਾਰਨ ਧੁੰਦਲੀਆਂ ਹੋ ਗਈਆਂ ਹਨ;ਅਤੇ ਮੇਰੇ ਸਾਰੇ ਅੰਗ ਇੱਕ ਪਰਛਾਵੇਂ ਵਾਂਗੂੰ ਹੋ ਗਏ ਹਨ।8ਇਮਾਨਦਾਰ ਲੋਕ ਇਸ ਤੋਂ ਘਬਰਾ ਜਾਂਦੇ ਹਨ;ਨਿਰਦੋਸ਼ਾਂ ਨੂੰ ਅਧਰਮੀ ਦੇ ਵਿਰੁੱਧ ਭੜਕ ਉੱਠਦੇ ਹਨ।9ਫਿਰ ਵੀ, ਧਰਮੀ ਆਪਣੇ ਰਾਹਾਂ ਨੂੰ ਫੜੀ ਰੱਖਣਗੇ,ਅਤੇ ਜਿਹੜੇ ਸਾਫ਼ ਹੱਥਾਂ ਵਾਲੇ ਹਨ ਮਜ਼ਬੂਤ ਹੋਣਗੇ।
10“ਪਰ ਆਓ, ਤੁਸੀਂ ਸਾਰੇ, ਦੁਬਾਰਾ ਕੋਸ਼ਿਸ਼ ਕਰੋ!ਮੈਨੂੰ ਤੁਹਾਡੇ ਵਿੱਚੋਂ ਕੋਈ ਸਿਆਣਾ ਆਦਮੀ ਨਹੀਂ ਮਿਲੇਗਾ।11ਮੇਰੇ ਦਿਨ ਬੀਤ ਗਏ, ਮੇਰੀਆਂ ਯੋਜਨਾਵਾਂ ਟੁੱਟ ਗਈਆਂ।ਫਿਰ ਵੀ ਮੇਰੇ ਦਿਲ ਦੀਆਂ ਇੱਛਾਵਾਂ12ਰਾਤ ਨੂੰ ਦਿਨ ਵਿੱਚ ਬਦਲੋ;ਹਨੇਰੇ ਦੇ ਚਿਹਰੇ ਵਿੱਚ ਚਾਨਣ ਨੇੜੇ ਹੈ।13ਜੇਕਰ ਮੈਂ ਇੱਕੋ ਆਸ ਰੱਖਦਾ ਕਿ ਕਬਰ ਮੇਰਾ ਘਰ ਹੈ,ਜੇਕਰ ਮੈਂ ਹਨੇਰੇ ਦੇ ਖੇਤਰ ਵਿੱਚ ਆਪਣਾ ਬਿਸਤਰਾ ਵਿਛਾ ਦੇਵਾਂ,14ਜੇਕਰ ਮੈਂ ਭ੍ਰਿਸ਼ਟਾਚਾਰ ਨੂੰ ਕਹਾਂ, ‘ਤੂੰ ਮੇਰਾ ਪਿਤਾ ਹੈ,’ਅਤੇ ਕੀੜੇ ਨੂੰ, ‘ਮੇਰੀ ਮਾਂ’ ਜਾਂ ‘ਮੇਰੀ ਭੈਣ,’15ਫੇਰ ਮੇਰੀ ਆਸ ਕਿੱਥੇ ਹੈ,ਕੌਣ ਮੇਰੇ ਲਈ ਕੋਈ ਆਸ ਵੇਖ ਸਕਦਾ ਹੈ?16ਕੀ ਇਹ ਮੌਤ ਦੇ ਦਰਵਾਜ਼ੇ ਤੱਕ ਹੇਠਾਂ ਜਾਵੇਗਾ?ਕੀ ਅਸੀਂ ਇਕੱਠੇ ਮਿੱਟੀ ਵਿੱਚ ਉਤਰਾਂਗੇ?”

Biblica, Inc.

https://app.library.bible/content/38de522697cd8943