ਅੱਯੋਬ16

ਅੱਯੋਬ

1ਤਦ ਅੱਯੋਬ ਨੇ ਉੱਤਰ ਦਿੱਤਾ,2“ਮੈਂ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਸੁਣੀਆਂ ਹਨ;ਤੁਸੀਂ ਸਾਰੇ ਹੀ ਦਿਲਾਸਾ ਦੇਣ ਵਿੱਚ ਨਿਕੰਮੇ ਹੋ!3ਕੀ ਤੁਹਾਡੇ ਲੰਬੇ-ਚੌੜੇ ਭਾਸ਼ਣ ਕਦੇ ਖ਼ਤਮ ਨਹੀਂ ਹੋਣਗੇ?ਤੁਹਾਨੂੰ ਕੀ ਤਕਲੀਫ ਹੈ ਜੋ ਤੁਸੀਂ ਬਹਿਸ ਕਰਦੇ ਰਹਿੰਦੇ ਹੋ?4ਮੈਂ ਵੀ ਤੁਹਾਡੇ ਵਾਂਗ ਬੋਲ ਸਕਦਾ ਸੀ,ਜੇਕਰ ਤੁਸੀਂ ਮੇਰੀ ਜਗ੍ਹਾ ਹੁੰਦੇ;ਮੈਂ ਤੁਹਾਡੇ ਵਿਰੁੱਧ ਵਧੀਆ ਭਾਸ਼ਣ ਦੇ ਸਕਦਾ ਹਾਂਅਤੇ ਤੁਹਾਡੇ ਉੱਤੇ ਆਪਣਾ ਸਿਰ ਹਿਲਾ ਸਕਦਾ ਹਾਂ।5ਪਰ ਮੇਰਾ ਮੂੰਹ ਤੁਹਾਨੂੰ ਉਤਸ਼ਾਹਿਤ ਕਰੇਗਾ;ਮੇਰੇ ਬੁੱਲ੍ਹਾਂ ਤੋਂ ਆਰਾਮ ਤੁਹਾਨੂੰ ਰਾਹਤ ਦੇਵੇਗਾ।
6“ਫਿਰ ਵੀ ਜੇ ਮੈਂ ਬੋਲਦਾ ਹਾਂ, ਤਾਂ ਮੇਰਾ ਦਰਦ ਦੂਰ ਨਹੀਂ ਹੁੰਦਾ;ਅਤੇ ਜੇਕਰ ਮੈਂ ਚੁੱਪ ਰਹਾਂ, ਤਾਂ ਇਹ ਦੂਰ ਨਹੀਂ ਹੁੰਦਾ।7ਯਕੀਨਨ, ਹੇ ਪਰਮੇਸ਼ਵਰ, ਤੁਸੀਂ ਮੈਨੂੰ ਥਕਾ ਦਿੱਤਾ ਹੈ;ਤੁਸੀਂ ਮੇਰੇ ਸਾਰੇ ਘਰ ਨੂੰ ਤਬਾਹ ਕਰ ਦਿੱਤਾ ਹੈ।8ਤੂੰ ਮੈਨੂੰ ਨਾਸ ਕਰ ਦਿੱਤਾ ਹੈ ਅਤੇ ਤੂੰ ਮੇਰੇ ਵਿਰੁੱਧ ਗਵਾਹ ਬਣ ਗਿਆ ਹੈ;ਮੇਰੀ ਦੁਰਬਲਤਾਈ ਉੱਠ ਕੇ ਮੇਰੇ ਵਿਰੁੱਧ ਗਵਾਹੀ ਦਿੰਦੀ ਹੈ।9ਪਰਮੇਸ਼ਵਰ ਮੇਰੇ ਉੱਤੇ ਹਮਲਾ ਕਰਦਾ ਹੈ ਅਤੇ ਆਪਣੇ ਗੁੱਸੇ ਵਿੱਚ ਮੈਨੂੰ ਪਾੜਦਾ ਹੈਅਤੇ ਮੇਰੇ ਉੱਤੇ ਆਪਣੇ ਦੰਦ ਪੀਸਦਾ ਹੈ;ਮੇਰੇ ਵਿਰੋਧੀ ਨੇ ਆਪਣੀਆਂ ਅੱਖਾਂ ਮੇਰੇ ਉੱਤੇ ਟਿਕਾਈਆਂ ਹਨ।10ਲੋਕ ਮੇਰੇ ਤੇ ਮਜ਼ਾਕ ਕਰਨ ਲਈ ਆਪਣੇ ਮੂੰਹ ਖੋਲ੍ਹਦੇ ਹਨ;ਉਹ ਘਿਣਾਉਣੇ ਢੰਗ ਨਾਲ ਮੇਰੀਆਂ ਗੱਲਾਂ ਤੇ ਚਪੇੜਾਂ ਮਾਰਦੇ ਹਨਅਤੇ ਮੇਰੇ ਵਿਰੁੱਧ ਇਕੱਠੇ ਹੋ ਜਾਂਦੇ ਹਨ।11ਪਰਮੇਸ਼ਵਰ ਨੇ ਮੈਨੂੰ ਅਧਰਮੀ ਦੇ ਹਵਾਲੇ ਕਰ ਦਿੱਤਾ ਹੈਅਤੇ ਮੈਨੂੰ ਦੁਸ਼ਟਾਂ ਦੇ ਪੰਜੇ ਵਿੱਚ ਸੁੱਟ ਦਿੱਤਾ ਹੈ।12ਮੇਰੇ ਨਾਲ ਸਭ ਕੁਝ ਠੀਕ ਸੀ, ਪਰ ਉਸਨੇ ਮੈਨੂੰ ਤੋੜ ਦਿੱਤਾ;ਉਸ ਨੇ ਮੈਨੂੰ ਗਰਦਨ ਫੜ ਕੇ ਕੁਚਲ ਦਿੱਤਾ।ਉਸਨੇ ਮੈਨੂੰ ਆਪਣਾ ਨਿਸ਼ਾਨਾ ਬਣਾਇਆ ਹੈ;13ਉਸਦੇ ਤੀਰਅੰਦਾਜ਼ ਮੈਨੂੰ ਘੇਰਦੇ ਹਨ।ਬਿਨਾਂ ਤਰਸ ਦੇ, ਉਹ ਮੇਰੇ ਗੁਰਦੇ ਨੂੰ ਵਿੰਨ੍ਹ ਸੁੱਟਦਾ ਹੈਅਤੇ ਮੇਰੇ ਪਿੱਤ ਨੂੰ ਜ਼ਮੀਨ ਤੇ ਸੁੱਟ ਦਿੰਦਾ ਹੈ।14ਬਾਰ-ਬਾਰ ਉਹ ਮੇਰੇ ਉੱਤੇ ਫਟਦਾ ਹੈ;ਉਹ ਇੱਕ ਯੋਧੇ ਵਾਂਗ ਮੇਰੇ ਉੱਤੇ ਹਮਲਾ ਕਰਦਾ ਹੈ।
15“ਮੈਂ ਆਪਣੀ ਚਮੜੀ ਉੱਤੇ ਤੱਪੜ ਪਾ ਲਿਆ ਹੈਅਤੇ ਆਪਣੇ ਮੱਥੇ ਨੂੰ ਮਿੱਟੀ ਵਿੱਚ ਦੱਬ ਦਿੱਤਾ ਹੈ।16ਮੇਰਾ ਚਿਹਰਾ ਰੋਣ ਨਾਲ ਲਾਲ ਹੋ ਗਿਆ ਹੈ,ਹਨੇਰੇ ਪਰਛਾਵੇਂ ਮੇਰੀਆਂ ਅੱਖਾਂ ਵਿੱਚ ਵੱਜਦੇ ਹਨ;17ਫਿਰ ਵੀ ਮੇਰੇ ਹੱਥ ਹਿੰਸਾ ਤੋਂ ਮੁਕਤ ਹਨਅਤੇ ਮੇਰੀ ਪ੍ਰਾਰਥਨਾ ਸ਼ੁੱਧ ਹੈ।
18“ਧਰਤੀ, ਮੇਰੇ ਲਹੂ ਨੂੰ ਨਾ ਢੱਕ;ਮੇਰੀ ਦੁਹਾਈ ਕਦੇ ਨਾ ਰੁਕੇ!19ਹੁਣ ਵੀ ਮੇਰਾ ਗਵਾਹ ਸਵਰਗ ਵਿੱਚ ਹੈ;ਮੇਰਾ ਗਵਾਹ ਉੱਚਾ ਹੈ।20ਮੇਰੇ ਮਿੱਤਰ ਹੀ ਮੇਰੇ ਵਿਰੋਧੀ ਹੋ ਗਏ,ਮੇਰੀਆਂ ਅੱਖਾਂ ਪਰਮੇਸ਼ਵਰ ਲਈ ਹੰਝੂ ਵਹਾਉਂਦੀਆਂ ਹਨ।21ਇੱਕ ਆਦਮੀ ਦੀ ਤਰਫ਼ੋ ਉਹ ਪਰਮੇਸ਼ਵਰ ਅੱਗੇ ਬੇਨਤੀ ਕਰਦਾ ਹੈ,ਜਿਵੇਂ ਕੋਈ ਇੱਕ ਦੋਸਤ ਲਈ ਬੇਨਤੀ ਕਰਦਾ ਹੈ।
22“ਸਿਰਫ ਕੁਝ ਸਾਲ ਬੀਤਣ ਤੋਂ ਬਾਅਦਮੈਂ ਉਸ ਰਾਹ ਤੇ ਚਲਾ ਜਾਵਾਂਗਾ ਜਿੱਥੋ ਕੋਈ ਵਾਪਸ ਨਹੀਂ ਆਉਂਦਾ।

Biblica, Inc.

https://app.library.bible/content/38de522697cd8943