ਅੱਯੋਬ15

ਏਲੀਫਾਜ਼

1ਤਦ ਏਲੀਫਾਜ਼ ਤੇਮਾਨੀ ਨੇ ਉੱਤਰ ਦਿੱਤਾ:2“ਕੀ ਕੋਈ ਬੁੱਧੀਮਾਨ ਵਿਅਕਤੀ ਖਾਲੀ ਵਿਚਾਰਾਂ ਨਾਲ ਜਵਾਬ ਦੇਵੇਗਾਜਾਂ ਗਰਮ ਪੂਰਬੀ ਹਵਾ ਨਾਲ ਆਪਣਾ ਢਿੱਡ ਭਰੇਗਾ?3ਕੀ ਉਹ ਬੇਕਾਰ ਸ਼ਬਦਾਂ ਨਾਲ ਬਹਿਸ ਕਰਨਗੇ,ਉਹਨਾਂ ਭਾਸ਼ਣਾਂ ਨਾਲ ਜਿਨ੍ਹਾਂ ਦਾ ਕੋਈ ਮੁੱਲ ਨਹੀਂ ਹੈ?4ਪਰ ਤੁਸੀਂ ਧਰਮ ਨੂੰ ਵੀ ਕਮਜ਼ੋਰ ਕਰਦੇ ਹੋਅਤੇ ਪਰਮੇਸ਼ਵਰ ਦੀ ਭਗਤੀ ਵਿੱਚ ਰੁਕਾਵਟ ਪਾਉਂਦੇ ਹੋ।5ਤੁਹਾਡਾ ਪਾਪ ਤੁਹਾਡੇ ਮੂੰਹ ਨੂੰ ਉਕਸਾਉਂਦਾ ਹੈ;ਤੁਸੀਂ ਚਲਾਕੀਆਂ ਦੀ ਜ਼ੁਬਾਨ ਨੂੰ ਅਪਣਾਉਂਦੇ ਹੋ।6ਤੇਰਾ ਆਪਣਾ ਮੂੰਹ ਤੈਨੂੰ ਨਿੰਦਦਾ ਹੈ, ਨਾ ਕਿ ਮੇਰਾ;ਤੇਰੇ ਆਪਣੇ ਬੁੱਲ ਤੇਰੇ ਵਿਰੁੱਧ ਗਵਾਹੀ ਦਿੰਦੇ ਹਨ।
7“ਕੀ ਪਹਿਲਾਂ ਮਨੁੱਖ ਤੂੰ ਹੀ ਜੰਮਿਆ ਹੈ?ਕੀ ਪਹਾੜਾਂ ਤੋਂ ਪਹਿਲਾ ਤੂੰ ਪੈਦਾ ਹੋਇਆ?8ਕੀ ਤੂੰ ਪਰਮੇਸ਼ਵਰ ਦੀ ਗੁਪਤ ਯੋਜਨਾ ਨੂੰ ਸੁਣਦਾ ਹੈ?ਕੀ ਤੂੰ ਬੁੱਧੀ ਦਾ ਠੇਕਾ ਲਿਆ ਹੈ?9ਤੂੰ ਕੀ ਜਾਣਦਾ ਹੈ ਜੋ ਅਸੀਂ ਨਹੀਂ ਜਾਣਦੇ?ਤੇਰੇ ਕੋਲ ਕਿਹੜੀ ਸੂਝ ਹੈ ਜੋ ਸਾਡੇ ਕੋਲ ਨਹੀਂ ਹੈ?10ਸਫੇਦ ਵਾਲਾਂ ਵਾਲੇ ਅਤੇ ਬਜ਼ੁਰਗ ਸਾਡੇ ਪਾਸੇ ਹਨ,ਜਿਹੜੇ ਤੇਰੇ ਪਿਤਾ ਨਾਲੋਂ ਵੀ ਵੱਡੀ ਉਮਰ ਦੇ ਹਨ।11ਕੀ ਪਰਮੇਸ਼ਵਰ ਦੀਆਂ ਤਸੱਲੀਆਂ,ਅਤੇ ਨਰਮੀ ਨਾਲ ਕਹੇ ਗਏ ਸ਼ਬਦ ਤੇਰੇ ਲਈ ਕਾਫ਼ੀ ਨਹੀਂ ਹਨ?12ਤੇਰਾ ਦਿਲ ਤੈਨੂੰ ਕਿਉਂ ਦੂਰ ਲੈ ਗਿਆ,ਅਤੇ ਤੇਰੀਆਂ ਅੱਖਾਂ ਕਿਉਂ ਗੁੱਸੇ ਨਾਲ ਚਮਕਦੀਆਂ ਹਨ,13ਕੀ ਤੂੰ ਪਰਮੇਸ਼ਵਰ ਦੇ ਵਿਰੁੱਧ ਆਪਣਾ ਗੁੱਸਾ,ਅਤੇ ਆਪਣੇ ਮੂੰਹੋਂ ਇਹੋ ਜਿਹੀਆਂ ਗੱਲਾਂ ਕੱਢਦੇ ਹੋ?
14“ਮਨੁੱਖ ਕੀ ਹਨ, ਜੋ ਉਹ ਸ਼ੁੱਧ ਹੋ ਸਕਦੇ ਹਨ,ਜਾਂ ਉਹ ਜੋ ਔਰਤ ਤੋਂ ਪੈਦਾ ਹੋਏ ਹਨ, ਕਿ ਉਹ ਧਰਮੀ ਠਹਿਰੇ?15ਜੇਕਰ ਪਰਮੇਸ਼ਵਰ ਆਪਣੇ ਸੰਤਾਂ ਉੱਤੇ ਭਰੋਸਾ ਨਹੀਂ ਰੱਖਦਾ,ਜੇਕਰ ਅਕਾਸ਼ ਵੀ ਉਸ ਦੀਆਂ ਨਜ਼ਰਾਂ ਵਿੱਚ ਸ਼ੁੱਧ ਨਹੀਂ ਹਨ,16ਤਾਂ ਮਨੁੱਖ ਕਿੰਨੇ ਹੀ ਘੱਟ, ਜਿਹੜੇ ਗੰਦੇ ਅਤੇ ਭ੍ਰਿਸ਼ਟ ਹਨ,ਜੋ ਪਾਣੀ ਵਾਂਗ ਬੁਰਿਆਈ ਨੂੰ ਪੀਂਦੇ ਹਨ!
17“ਮੇਰੀ ਗੱਲ ਸੁਣੋ ਅਤੇ ਮੈਂ ਤੁਹਾਨੂੰ ਸਮਝਾਵਾਂਗਾ;ਮੈਂ ਤੁਹਾਨੂੰ ਦੱਸਾਂ ਕਿ ਮੈਂ ਕੀ ਦੇਖਿਆ ਹੈ,18ਬੁੱਧਵਾਨਾਂ ਨੇ ਕੀ ਐਲਾਨ ਕੀਤਾ ਹੈ,ਜੋ ਆਪਣੇ ਪੁਰਖਿਆਂ ਤੋਂ ਪ੍ਰਾਪਤ ਕੀਤਾ ਕੁਝ ਵੀ ਨਹੀਂ ਲੁਕਾਉਂਣਾ19(ਜਿਸ ਨੂੰ ਇਕੱਲੇ ਹੀ ਜ਼ਮੀਨ ਦਿੱਤੀ ਗਈ ਸੀਜਦੋਂ ਕੋਈ ਵਿਦੇਸ਼ੀ ਉਹਨਾਂ ਵਿੱਚ ਨਹੀਂ ਲੰਘਿਆ):20ਦੁਸ਼ਟ ਮਨੁੱਖ ਆਪਣੇ ਸਾਰੇ ਦਿਨ ਤਸੀਹੇ ਝੱਲਦਾ ਹੈ,ਸਾਲਾਂ ਦੀ ਮੁਸੀਬਤ ਬੇਰਹਿਮ ਮਨੁੱਖ ਲਈ ਸੰਭਾਲੀ ਜਾਂਦੀ ਹੈ।21ਡਰਾਉਣੀਆਂ ਆਵਾਜ਼ਾਂ ਉਸਦੇ ਕੰਨ ਭਰਦੀਆਂ ਹਨ;ਜਦੋਂ ਸਭ ਕੁਝ ਠੀਕ ਲੱਗਦਾ ਹੈ, ਲੁਟੇਰੇ ਉਸ ਤੇ ਹਮਲਾ ਕਰਦੇ ਹਨ।22ਉਹ ਨੂੰ ਇਹ ਵਿਸ਼ਵਾਸ ਨਹੀਂ ਹੈ ਕਿ ਉਹ ਹਨੇਰੇ ਵਿੱਚੋਂ ਮੁੜ ਆਵੇਗਾ;ਅਤੇ ਤਲਵਾਰ ਉਸਨੂੰ ਉਡੀਕਦੀ ਹੈ।23ਉਹ ਚੀਲ ਵਾਂਗ ਭੋਜਨ ਲਈ ਭਟਕਦਾ ਹੈ;ਉਹ ਜਾਣਦਾ ਹੈ ਕਿ ਹਨੇਰੇ ਦਾ ਦਿਨ ਨੇੜੇ ਹੈ।24ਦੁੱਖ ਅਤੇ ਕਸ਼ਟ ਉਸ ਨੂੰ ਦਹਿਸ਼ਤ ਨਾਲ ਭਰ ਦਿੰਦੇ ਹਨ;ਮੁਸੀਬਤਾਂ ਉਸ ਉੱਤੇ ਆ ਪੈਂਦੀਆ ਹਨ, ਜਿਵੇਂ ਰਾਜਾ ਹਮਲਾ ਕਰਨ ਲਈ ਤਿਆਰ ਹੁੰਦਾ ਹੈ,25ਕਿਉਂਕਿ ਉਹ ਪਰਮੇਸ਼ਵਰ ਦੇ ਵਿਰੁੱਧ ਆਪਣਾ ਹੱਥ ਚੁੱਕਦਾ ਹੈ,ਅਤੇ ਸਰਵਸ਼ਕਤੀਮਾਨ ਦੇ ਵਿਰੁੱਧ ਸਿਰ ਚੁੱਕਦਾ ਹੈ,26ਇੱਕ ਮੋਟੀ, ਮਜ਼ਬੂਤ ਢਾਲ਼ ਨਾਲਉਸ ਦੇ ਵਿਰੁੱਧ ਦੋਸ਼ ਲਗਾ ਰਿਹਾ ਹੈ।
27“ਹਾਲਾਂਕਿ ਉਸਦਾ ਚਿਹਰਾ ਚਰਬੀ ਨਾਲ ਢੱਕਿਆ ਹੋਇਆ ਹੈਅਤੇ ਉਸਦੀ ਕਮਰ ਮਾਸ ਨਾਲ ਉੱਭਰ ਰਹੀ ਹੈ,28ਉਹ ਬਰਬਾਦ ਹੋਏ ਕਸਬਿਆਂ ਵਿੱਚ ਵੱਸੇਗਾ,ਅਤੇ ਉਹਨਾਂ ਘਰਾਂ ਵਿੱਚ ਜਿੱਥੇ ਕੋਈ ਨਹੀਂ ਰਹਿੰਦਾ,ਘਰ ਢਹਿ-ਢੇਰੀ ਹੋ ਜਾਣਗੇ।29ਉਹ ਹੁਣ ਧਨਵਾਨ ਨਹੀਂ ਰਹੇਗਾ ਅਤੇ ਉਸਦੀ ਦੌਲਤ ਸਥਾਈ ਨਹੀਂ ਰਹੇਗੀ,ਨਾ ਉਹ ਦੀ ਜਾਇਦਾਦ ਧਰਤੀ ਉੱਤੇ ਫੈਲੇਗੀ।30ਉਹ ਹਨੇਰੇ ਤੋਂ ਨਹੀਂ ਬਚੇਗਾ;ਇੱਕ ਲਾਟ ਉਸ ਦੀਆਂ ਟਹਿਣੀਆਂ ਨੂੰ ਮੁਰਝਾ ਦੇਵੇਗੀ,ਅਤੇ ਪਰਮੇਸ਼ਵਰ ਦੇ ਮੂੰਹ ਦਾ ਸਾਹ ਉਸ ਨੂੰ ਲੈ ਜਾਵੇਗਾ।31ਉਹ ਵਿਅਰਥ ਚੀਜ਼ਾਂ ਉੱਤੇ ਭਰੋਸਾ ਕਰ ਕੇ ਆਪਣੇ ਆਪ ਨੂੰ ਧੋਖਾ ਨਾ ਦੇਵੇ,ਕਿਉਂਕਿ ਉਸ ਨੂੰ ਬਦਲੇ ਵਿੱਚ ਕੁਝ ਨਹੀਂ ਮਿਲੇਗਾ।32ਆਪਣੇ ਸਮੇਂ ਤੋਂ ਪਹਿਲਾਂ ਉਹ ਸੁੱਕ ਜਾਵੇਗਾ,ਅਤੇ ਉਹ ਦੀਆਂ ਟਹਿਣੀਆਂ ਨਹੀਂ ਵਧਣਗੀਆਂ।33ਉਹ ਇੱਕ ਕੱਚੀ ਅੰਗੂਰ ਦੀ ਵੇਲ ਵਾਂਙੁ ਉਸਦੇ ਫਲ ਝੜ ਜਾਣਗੇ,ਇੱਕ ਜ਼ੈਤੂਨ ਦੇ ਬਿਰਛ ਵਾਂਗੂੰ ਉਸਦੇ ਫੁੱਲ ਡਿੱਗ ਪੈਣਗੇ।34ਕਿਉਂ ਜੋ ਅਧਰਮੀ ਦੀ ਸੰਗਤ ਬਾਂਝ ਹੋ ਜਾਵੇਗੀ,ਅਤੇ ਰਿਸ਼ਵਤ ਨੂੰ ਪਿਆਰ ਕਰਨ ਵਾਲਿਆਂ ਦੇ ਤੰਬੂਆਂ ਨੂੰ ਅੱਗ ਭਸਮ ਕਰ ਦੇਵੇਗੀ।35ਉਹ ਮੁਸੀਬਤ ਧਾਰਨ ਕਰਦੇ ਹਨ ਅਤੇ ਬੁਰਾਈ ਨੂੰ ਜਨਮ ਦਿੰਦੇ ਹਨ;ਉਹਨਾਂ ਦੇ ਪੇਟ ਵਿੱਚ ਛਲ ਪੈਦਾ ਹੁੰਦਾ ਹੈ।”

Biblica, Inc.

https://app.library.bible/content/38de522697cd8943