ਅੱਯੋਬ14
1“ਮਨੁੱਖ, ਔਰਤ ਤੋਂ ਪੈਦਾ ਹੋਇਆ,ਉਹ ਥੋੜੇ ਦਿਨਾਂ ਦਾ ਅਤੇ ਉਸਦਾ ਜੀਵਨ ਮੁਸੀਬਤਾਂ ਨਾਲ ਭਰਿਆ ਹੁੰਦਾ ਹੈ।2ਉਹ ਫੁੱਲਾਂ ਵਾਂਗ ਖਿੜਦਾ ਅਤੇ ਫਿਰ ਮੁਰਝਾ ਜਾਂਦਾ ਹੈ;ਪਰਛਾਵੇਂ ਵਾਂਗ ਢੱਲ਼ ਜਾਂਦਾ, ਉਹ ਠਹਿਰਦਾ ਨਹੀਂ।3ਕੀ ਤੂੰ ਉਹਨਾਂ ਤੇ ਆਪਣੀਆਂ ਅੱਖਾਂ ਲਾਉਂਦਾ ਹੈ?ਕੀ ਤੂੰ ਨਿਆਉਂ ਲਈ ਆਪਣੇ ਸਾਹਮਣੇ ਇਸ ਨੂੰ ਲਿਆਓਗਾ?4ਕੌਣ ਅਸ਼ੁੱਧ ਵਸਤੂ ਵਿੱਚੋਂ ਪਵਿੱਤਰ ਨੂੰ ਲਿਆ ਸਕਦਾ ਹੈ?ਕੋਈ ਨਹੀਂ!5ਇੱਕ ਵਿਅਕਤੀ ਦੇ ਦਿਨ ਨਿਰਧਾਰਤ ਕੀਤੇ ਜਾਂਦੇ ਹਨ;ਅਤੇ ਉਸ ਦੇ ਮਹੀਨਿਆਂ ਦੀ ਗਿਣਤੀ ਕੀਤੀ ਜਾਂਦੀ ਹੈਅਤੇ ਸੀਮਾਵਾਂ ਨਿਰਧਾਰਤ ਕੀਤੀਆਂ ਹਨ ਜੋ ਉਹ ਪਾਰ ਨਹੀਂ ਕਰ ਸਕਦਾ।6ਇਸ ਲਈ ਉਸ ਤੋਂ ਨਜ਼ਰ ਦੂਰ ਕਰ ਲੈ ਅਤੇ ਉਸ ਨੂੰ ਇਕੱਲੇ ਰਹਿਣ ਦਿਓ,ਜਦ ਤੱਕ ਉਹ ਮਜ਼ਦੂਰ ਵਾਂਗ ਆਪਣਾ ਸਮਾਂ ਪੂਰਾ ਨਾ ਕਰ ਲਵੇ।7“ਘੱਟੋ-ਘੱਟ ਇੱਕ ਦਰਖਤ ਲਈ ਉਮੀਦ ਹੈ:ਜੇ ਇਹ ਵੱਢਿਆ ਜਾਵੇ, ਤਾਂ ਇਹ ਦੁਬਾਰਾ ਉੱਗੇਗਾ,ਅਤੇ ਇਸ ਦੀਆਂ ਨਵੀਆਂ ਟਹਿਣੀਆਂ ਨਵੇਂ ਸਿਰਿਓ ਹੋਣਗੀਆਂ।8ਉਹ ਦੀਆਂ ਜੜ੍ਹਾਂ ਜ਼ਮੀਨ ਵਿੱਚ ਬੁੱਢੀਆਂ ਹੋ ਜਾਣਅਤੇ ਉਹ ਦਾ ਟੁੰਡ ਮਿੱਟੀ ਵਿੱਚ ਮਰ ਜਾਵੇ,9ਫਿਰ ਵੀ ਪਾਣੀ ਦੀ ਖੁਸ਼ਬੂ ਨਾਲ ਇਹ ਉਗੇਗਾਅਤੇ ਬੂਟੇ ਵਾਂਗ ਟਹਿਣੀਆਂ ਪਾਵੇਗਾ।10ਪਰ ਇੱਕ ਆਦਮੀ ਮਰ ਜਾਂਦਾ ਹੈ ਅਤੇ ਹੇਠਾਂ ਰੱਖਿਆ ਜਾਂਦਾ ਹੈ;ਉਹ ਆਖਰੀ ਸਾਹ ਲੈਂਦਾ ਹੈ ਅਤੇ ਹੁਣ ਨਹੀਂ ਰਿਹਾ।11ਜਿਵੇਂ ਝੀਲ ਦਾ ਪਾਣੀ ਸੁੱਕ ਜਾਂਦਾ ਹੈ,ਜਾਂ ਨਦੀ ਦਾ ਤਲਾਬ ਰੁੱਖਾ ਅਤੇ ਸੁੱਕਾ ਹੋ ਜਾਂਦਾ ਹੈ,12ਇਸੇ ਤਰ੍ਹਾਂ ਮਨੁੱਖ ਲੇਟਦਾ ਹੈ ਅਤੇ ਉੱਠਦਾ ਨਹੀਂ ਹੈ;ਜਦੋਂ ਤੱਕ ਅਕਾਸ਼ ਟਲ ਨਾ ਜਾਣ, ਲੋਕ ਨਾ ਜਾਗਣਗੇਅਤੇ ਨਾ ਹੀ ਆਪਣੀ ਨੀਂਦ ਤੋਂ ਉੱਠਣਗੇ।13“ਕਾਸ਼ ਤੂੰ ਮੈਨੂੰ ਕਬਰ ਵਿੱਚ ਛੁਪਾ ਲੈਂਦਾਅਤੇ ਮੈਨੂੰ ਉਦੋਂ ਤੱਕ ਛੁਪਾਉਂਦਾ ਜਦੋਂ ਤੱਕ ਤੇਰਾ ਕ੍ਰੋਧ ਖਤਮ ਨਾ ਹੋ ਜਾਵੇ!ਕਾਸ਼ ਤੂੰ ਮੇਰੇ ਲਈ ਇੱਕ ਸਮਾਂ ਨਿਰਧਾਰਤ ਕਰੇਅਤੇ ਫਿਰ ਮੈਨੂੰ ਯਾਦ ਕਰੇ!14ਜੇ ਕੋਈ ਮਨੁੱਖ ਮਰ ਜਾਵੇ, ਤਾਂ ਕੀ ਉਹ ਦੁਬਾਰਾ ਜੀਉਂਦਾ ਹੋਵੇਗਾ?ਮੇਰੀ ਸਖ਼ਤ ਸੇਵਾ ਦੇ ਸਾਰੇ ਦਿਨਮੈਂ ਆਪਣੇ ਨਵੀਨੀਕਰਨ ਦੇ ਆਉਣ ਦੀ ਉਡੀਕ ਕਰਾਂਗਾ।15ਤੂੰ ਮੈਨੂੰ ਪੁਕਾਰੇਂਗਾ ਅਤੇ ਮੈਂ ਤੈਨੂੰ ਉੱਤਰ ਦਿਆਂਗਾ;ਤੂੰ ਉਸ ਪ੍ਰਾਣੀ ਲਈ ਤਰਸੇਂਗਾ ਜੋ ਤੇਰੇ ਹੱਥਾਂ ਨੇ ਬਣਾਇਆ ਹੈ।16ਨਿਸ਼ਚੇ ਹੀ ਤੂੰ ਮੇਰੇ ਕਦਮਾਂ ਨੂੰ ਗਿਣੇਗਾਪਰ ਮੇਰੇ ਪਾਪ ਦਾ ਲੇਖਾ ਨਹੀਂ ਰੱਖੇਂਗਾ।17ਮੇਰੇ ਅਪਰਾਧ ਇੱਕ ਮੋਹਰ ਲੱਗੇ ਹੋਏ ਥੈਲੇ ਵਿੱਚ ਬੰਦ ਕਰ ਦਿੱਤੇ ਜਾਣਗੇ;ਤੂੰ ਮੇਰੇ ਪਾਪ ਨੂੰ ਢੱਕ ਲਵੇਂਗਾ।18“ਪਰ ਜਿਵੇਂ ਪਹਾੜ ਡਿੱਗ ਕੇ ਚੂਰ-ਚੂਰ ਹੋ ਜਾਂਦਾ ਹੈਅਤੇ ਜਿਵੇਂ ਇੱਕ ਚੱਟਾਨ ਆਪਣੀ ਥਾਂ ਤੋਂ ਹਟ ਜਾਂਦੀ ਹੈ,19ਜਿਵੇਂ ਪਾਣੀ ਪੱਥਰਾਂ ਨੂੰ ਘਸਾ ਦਿੰਦਾ ਹੈਅਤੇ ਪਾਣੀ ਦੇ ਝਰਨੇ ਮਿੱਟੀ ਨੂੰ ਵਹਾ ਲੈ ਜਾਂਦੇ ਹਨ,ਇਸੇ ਤਰ੍ਹਾਂ ਤੂੰ ਇੱਕ ਵਿਅਕਤੀ ਦੀ ਉਮੀਦ ਨੂੰ ਮਿਟਾ ਦਿੰਦਾ ਹੈ।20ਤੂੰ ਉਹਨਾਂ ਨੂੰ ਇੱਕ ਵਾਰੀ ਸਭ ਲਈ ਕਾਬੂ ਕਰ ਅਤੇ ਉਹ ਚਲੇ ਗਏ ਹਨ;ਤੂੰ ਉਹਨਾਂ ਦਾ ਚਿਹਰਾ ਬਦਲ ਕੇ ਉਹਨਾਂ ਨੂੰ ਭੇਜ ਦਿੰਦਾ ਹੈ।21ਜੇ ਉਹਨਾਂ ਦੇ ਬੱਚਿਆਂ ਦਾ ਆਦਰ ਕੀਤਾ ਜਾਂਦਾ ਹੈ, ਤਾਂ ਉਹ ਇਹ ਨਹੀਂ ਜਾਣਦੇ;ਜੇ ਉਹਨਾਂ ਦੀ ਔਲਾਦ ਨੀਵੀਂ ਪਾਈ ਜਾਂਦੀ ਹੈ, ਤਾਂ ਉਹ ਇਸ ਨੂੰ ਨਹੀਂ ਦੇਖਦੇ।22ਉਹ ਆਪਣੇ ਸਰੀਰ ਦੇ ਦਰਦ ਨੂੰ ਮਹਿਸੂਸ ਕਰਦੇ ਹਨਅਤੇ ਸਿਰਫ ਆਪਣੇ ਲਈ ਹੀ ਸੋਗ ਕਰਦੇ ਹਨ।”
Biblica, Inc.