ਅੱਯੋਬ13

1“ਮੇਰੀਆਂ ਅੱਖਾਂ ਨੇ ਇਹ ਸਭ ਦੇਖਿਆ ਹੈ,ਮੇਰੇ ਕੰਨਾਂ ਨੇ ਸੁਣਿਆ ਅਤੇ ਸਮਝਿਆ ਹੈ।2ਜੋ ਤੁਸੀਂ ਜਾਣਦੇ ਹੋ, ਮੈਂ ਵੀ ਜਾਣਦਾ ਹਾਂ;ਮੈਂ ਤੁਹਾਡੇ ਨਾਲੋਂ ਨੀਵਾਂ ਨਹੀਂ ਹਾਂ।3ਪਰ ਮੈਂ ਸਰਵਸ਼ਕਤੀਮਾਨ ਨਾਲ ਗੱਲ ਕਰਨਾ ਚਾਹੁੰਦਾ ਹਾਂਅਤੇ ਪਰਮੇਸ਼ਵਰ ਨਾਲ ਆਪਣੇ ਬਾਰੇ ਬਹਿਸ ਕਰਨਾ ਚਾਹੁੰਦਾ ਹਾਂ।4ਹਾਲਾਂਕਿ, ਤੁਸੀਂ ਮੈਨੂੰ ਝੂਠ ਨਾਲ ਦਾਗ ਦਿੰਦੇ ਹੋ;ਤੁਸੀਂ ਸਾਰੇ ਦੇ ਸਾਰੇ, ਨਿਕੰਮੇ ਹਕੀਮ ਹੋ!5ਕਾਸ਼ ਤੁਸੀਂ ਬਿਲਕੁਲ ਚੁੱਪ ਹੋ ਜਾਂਦੇ!ਤਾਂ ਇਸ ਨਾਲ ਤੁਸੀਂ ਬੁੱਧਵਾਨ ਠਹਿਰਦੇ।6ਹੁਣ ਮੇਰੀ ਦਲੀਲ ਸੁਣੋ;ਮੇਰੇ ਬੁੱਲ੍ਹਾਂ ਦੀਆਂ ਬੇਨਤੀਆਂ ਸੁਣੋ।7ਕੀ ਤੁਸੀਂ ਪਰਮੇਸ਼ਵਰ ਦੇ ਲਈ ਬੁਰਾਈ ਦੀਆ ਗੱਲਾਂ ਬੋਲੋਗੇ?ਕੀ ਤੁਸੀਂ ਉਹ ਦੇ ਲਈ ਛਲ ਬੋਲੋਗੇ?8ਕੀ ਤੁਸੀਂ ਉਸਦਾ ਪੱਖਪਾਤ ਕਰੋਗੇ?ਕੀ ਤੁਸੀਂ ਪਰਮੇਸ਼ਵਰ ਨਾਲ ਬਹਿਸ ਕਰੋਗੇ?9ਕੀ ਇਹ ਚੰਗਾ ਹੋਵੇਗਾ ਜੇਕਰ ਉਹ ਤੁਹਾਡੀ ਜਾਂਚ ਕਰੇ?ਕੀ ਤੁਸੀਂ ਉਸ ਨੂੰ ਧੋਖਾ ਦੇ ਸਕਦੇ ਹੋ ਜਿਵੇਂ ਤੁਸੀਂ ਇੱਕ ਪ੍ਰਾਣੀ ਨੂੰ ਧੋਖਾ ਦਿੰਦੇ ਹੋ?10ਜੇਕਰ ਤੁਸੀਂ ਗੁਪਤ ਰੂਪ ਵਿੱਚ ਪੱਖਪਾਤ ਕਰੋਗੇ,ਤਾਂ ਉਹ ਤੁਹਾਨੂੰ ਸਖਤੀ ਨਾਲ ਝਿੜਕੇਗਾ।11ਕੀ ਉਸਦੀ ਸ਼ਾਨ ਤੁਹਾਨੂੰ ਡਰਾਵੇਗੀ?ਕੀ ਉਸ ਦਾ ਡਰ ਤੁਹਾਡੇ ਉੱਤੇ ਨਹੀਂ ਪਵੇਗਾ?12ਤੁਹਾਡੀਆਂ ਕਹਾਵਤਾਂ ਸੁਆਹ ਦੀਆਂ ਕਹਾਵਤਾਂ ਹਨ;ਤੁਹਾਡੀ ਰੱਖਿਆ ਮਿੱਟੀ ਦੀ ਰੱਖਿਆ ਹੈ।
13“ਚੁੱਪ ਰਹੋ ਅਤੇ ਮੈਨੂੰ ਬੋਲਣ ਦਿਓ;ਫਿਰ ਮੇਰੇ ਕੋਲ ਆਉਣ ਦਿਓ ਜੋ ਹੋ ਸਕਦਾ ਹੈ।14ਮੈਂ ਆਪਣੇ ਆਪ ਨੂੰ ਖ਼ਤਰੇ ਵਿੱਚ ਕਿਉਂ ਪਾਵਾਂਅਤੇ ਆਪਣੀ ਜਾਨ ਆਪਣੇ ਹੱਥਾਂ ਵਿੱਚ ਲੈ ਕਿਉਂ ਲਵਾਂ?15ਭਾਵੇਂ ਉਹ ਮੈਨੂੰ ਮਾਰ ਦੇਵੇ, ਪਰ ਮੈਂ ਉਸ ਵਿੱਚ ਆਸ ਰੱਖਾਂਗਾ।ਮੈਂ ਨਿਸ਼ਚੇ ਹੀ ਉਹ ਦੇ ਮੂੰਹ ਉੱਤੇ ਆਪਣੇ ਰਾਹਾਂ ਦੀ ਰੱਖਿਆ ਕਰਾਂਗਾ।16ਸੱਚ-ਮੁੱਚ, ਇਹ ਮੇਰੇ ਛੁਟਕਾਰੇ ਲਈ ਹੋਵੇਗਾ,ਕਿਉਂਕਿ ਕੋਈ ਵੀ ਅਧਰਮੀ ਉਸ ਦੇ ਅੱਗੇ ਆਉਣ ਦੀ ਹਿੰਮਤ ਨਹੀਂ ਕਰੇਗਾ!17ਧਿਆਨ ਨਾਲ ਸੁਣੋ ਜੋ ਮੈਂ ਕਹਿੰਦਾ ਹਾਂ;ਮੇਰੇ ਸ਼ਬਦਾਂ ਨੂੰ ਤੁਹਾਡੇ ਕੰਨਾਂ ਵਿੱਚ ਗੂੰਜਣ ਦਿਓ।18ਹੁਣ ਜਦੋਂ ਮੈਂ ਆਪਣਾ ਮੁਕੱਦਮਾ ਤਿਆਰ ਕਰ ਲਿਆ ਹੈ,ਮੈਂ ਜਾਣਦਾ ਹਾਂ ਕਿ ਮੈਨੂੰ ਨਿਰਦੋਸ਼ ਠਹਿਰਾਇਆ ਜਾਵੇਗਾ।19ਕੀ ਕੋਈ ਮੇਰੇ ਵਿਰੁੱਧ ਦੋਸ਼ ਲਾ ਸਕਦਾ ਹੈ?ਜੇ ਹੋਵੇ, ਤਾਂ ਮੈਂ ਚੁੱਪ ਹੋ ਕੇ ਮਰ ਜਾਵਾਂਗਾ।
20“ਸਿਰਫ ਮੈਨੂੰ ਇਹ ਦੋ ਚੀਜ਼ਾਂ ਦੇਵੋ, ਹੇ ਪਰਮੇਸ਼ਵਰ,ਅਤੇ ਫਿਰ ਮੈਂ ਤੁਹਾਡੇ ਤੋਂ ਨਹੀਂ ਲੁਕਾਂਗਾ:21ਆਪਣਾ ਹੱਥ ਮੈਥੋਂ ਦੂਰ ਕਰ ਲੈ,ਅਤੇ ਮੈਨੂੰ ਆਪਣੇ ਡਰ ਨਾਲ ਡਰਾਉਣਾ ਬੰਦ ਕਰ।22ਤਦ ਮੈਨੂੰ ਬੁਲਾਈ ਅਤੇ ਮੈਂ ਉੱਤਰ ਦਿਆਂਗਾ,ਜਾਂ ਮੈਨੂੰ ਬੋਲਣ ਦਿਓ, ਅਤੇ ਤੁਸੀਂ ਮੈਨੂੰ ਉੱਤਰ ਦਿਓ।23ਮੈਂ ਕਿੰਨ੍ਹੀਆ ਬੁਰਾਈਆਂ ਤੇ ਪਾਪ ਕੀਤੇ ਹਨ?ਮੈਨੂੰ ਮੇਰਾ ਅਪਰਾਧ ਅਤੇ ਮੇਰਾ ਪਾਪ ਦਿਖਾ।24ਤੂੰ ਆਪਣਾ ਮੂੰਹ ਕਿਉਂ ਲੁਕਾਉਂਦਾ ਹੈਅਤੇ ਮੈਨੂੰ ਆਪਣਾ ਦੁਸ਼ਮਣ ਸਮਝਦਾ ਹੈ?25ਕੀ ਤੂੰ ਇੱਕ ਹਵਾਦਾਰ ਪੱਤੇ ਨੂੰ ਤਸੀਹੇ ਦੇਵੇਗਾ?ਕੀ ਤੂੰ ਸੁੱਕੀ ਤੂੜੀ ਦਾ ਪਿੱਛਾ ਕਰੇਗਾ?26ਕਿਉਂਕਿ ਤੂੰ ਮੇਰੇ ਵਿਰੁੱਧ ਕੌੜੀਆਂ ਗੱਲਾਂ ਲਿਖਦਾ ਹੈਅਤੇ ਮੈਨੂੰ ਮੇਰੀ ਜਵਾਨੀ ਦੀਆਂ ਬਦੀਆ ਮੇਰੇ ਪੱਲੇ ਪਾਉਂਦਾ ਹੈ।27ਤੂੰ ਮੇਰੇ ਪੈਰਾਂ ਨੂੰ ਬੰਧਨਾਂ ਵਿੱਚ ਜਕੜ ਲੈਂਦਾ ਹੈ;ਤੂੰ ਮੇਰੇ ਸਾਰੇ ਰਾਹਾਂ ਤੇ ਨਜ਼ਰ ਰੱਖਦਾ ਹੈਮੇਰੇ ਪੈਰਾਂ ਦੀਆਂ ਤਲੀਆਂ ਉੱਤੇ ਨਿਸ਼ਾਨ ਲਗਾ ਕੇ।
28“ਇਸ ਲਈ ਮਨੁੱਖ ਗਲੀ-ਸੜੀ ਵਸਤੂ ਵਾਂਗੂੰ ਨਸ਼ਟ ਹੁੰਦਾ ਜਾਂਦਾ ਹੈ, ਜੋਉਸ ਕੱਪੜੇ ਵਰਗਾ ਹੈ ਜਿਸ ਨੂੰ ਕੀੜੇ ਨੇ ਖਾ ਲਿਆ ਹੈ।

Biblica, Inc.

https://app.library.bible/content/38de522697cd8943