ਅੱਯੋਬ12

ਅੱਯੋਬ

1ਤਦ ਅੱਯੋਬ ਨੇ ਜਵਾਬ ਦਿੱਤਾ:2“ਬੇਸ਼ੱਕ ਤੁਸੀਂ ਹੀ ਉਹ ਲੋਕ ਹੋ,ਅਤੇ ਤੁਹਾਡੇ ਨਾਲ ਬੁੱਧ ਮਰ ਜਾਵੇਗੀ!3ਪਰ ਮੇਰੇ ਕੋਲ ਮਨ ਤੇ ਤੂੰ ਹੀ ਹੈ;ਮੈਂ ਤੁਹਾਡੇ ਨਾਲੋਂ ਨੀਵਾਂ ਨਹੀਂ ਹਾਂ।ਇਹ ਸਭ ਗੱਲਾਂ ਕੌਣ ਨਹੀਂ ਜਾਣਦਾ?
4“ਮੈਂ ਆਪਣੇ ਦੋਸਤਾਂ ਲਈ ਮਜ਼ਾਕ ਦਾ ਪਾਤਰ ਬਣ ਗਿਆ ਹਾਂ,ਭਾਵੇਂ ਮੈਂ ਪਰਮੇਸ਼ਵਰ ਨੂੰ ਪੁਕਾਰਿਆ ਅਤੇ ਉਸ ਨੇ ਉੱਤਰ ਦਿੱਤਾ;ਸਿਰਫ ਮਜ਼ਾਕ ਦਾ ਪਾਤਰ, ਭਾਵੇਂ ਕਿ ਧਰਮੀ ਅਤੇ ਨਿਰਦੋਸ਼!5ਜਿਹੜੇ ਸੁਖੀ ਹਨ ਉਹਨਾਂ ਨੂੰ ਬਦਕਿਸਮਤਾਂ ਨਾਲ ਨਫ਼ਰਤ ਹੁੰਦੀ ਹੈਉਹਨਾਂ ਦੀ ਕਿਸਮਤ ਜਿਨ੍ਹਾਂ ਦੇ ਪੈਰ ਤਿਲਕ ਰਹੇ ਹਨ।6ਲੁਟੇਰਿਆਂ ਦੇ ਤੰਬੂ ਕਾਇਮ ਹਨ,ਅਤੇ ਪਰਮੇਸ਼ਵਰ ਨੂੰ ਭੜਕਾਉਣ ਵਾਲੇ ਸੁਰੱਖਿਅਤ ਹਨਉਹ ਇਹ ਸਮਝਦੇ ਹਨ ਕਿ ਪਰਮੇਸ਼ਵਰ ਉਹਨਾਂ ਦੀ ਮੁੱਠੀ ਵਿੱਚ ਹੈ।
7“ਪਰ ਜਾਨਵਰਾਂ ਨੂੰ ਪੁੱਛੋ ਅਤੇ ਉਹ ਤੁਹਾਨੂੰ ਸਿਖਾਉਣਗੇ,ਜਾਂ ਅਕਾਸ਼ ਦੇ ਪੰਛੀਆਂ ਨੂੰ ਅਤੇ ਉਹ ਤੁਹਾਨੂੰ ਦੱਸਣਗੇ;8ਜਾਂ ਧਰਤੀ ਨਾਲ ਗੱਲ ਕਰੋ ਅਤੇ ਇਹ ਤੁਹਾਨੂੰ ਸਿਖਾਵੇਗੀ,ਜਾਂ ਸਮੁੰਦਰ ਦੀਆਂ ਮੱਛੀਆਂ ਤੁਹਾਨੂੰ ਦੱਸ ਦੇਣਗੀਆਂ।9ਇਨ੍ਹਾਂ ਸਾਰਿਆਂ ਵਿੱਚੋਂ ਕੌਣ ਨਹੀਂ ਜਾਣਦਾਕਿ ਇਹ ਯਾਹਵੇਹ ਦੇ ਹੱਥ ਨੇ ਕੀ ਕੀਤਾ ਹੈ?10ਉਸ ਦੇ ਹੱਥ ਵਿੱਚ ਹਰ ਪ੍ਰਾਣੀ ਦੀ ਜਾਨਅਤੇ ਸਾਰੀ ਮਨੁੱਖਜਾਤੀ ਦਾ ਸਾਹ ਹੈ।11ਕੀ ਕੰਨ ਸ਼ਬਦਾਂ ਨੂੰ ਨਹੀਂ ਪਰਖਦੇਜਿਵੇਂ ਜੀਭ ਭੋਜਨ ਦਾ ਸਵਾਦ ਚੱਖ ਲੈਂਦੀ ਹੈ?12ਕੀ ਸਿਆਣਪ ਸਿਆਣਿਆਂ ਵਿੱਚ ਨਹੀਂ ਮਿਲਦੀ?ਕੀ ਲੰਬੀ ਉਮਰ ਸਮਝ ਨਹੀਂ ਲਿਆਉਂਦੀ?
13“ਬੁੱਧ ਅਤੇ ਸ਼ਕਤੀ ਪਰਮੇਸ਼ਵਰ ਦੀ ਹੈ;ਸਲਾਹ ਅਤੇ ਸਮਝ ਉਸ ਦੀ ਹੈ।14ਜੋ ਉਹ ਢਾਹ ਦਿੰਦਾ ਹੈ, ਉਸ ਨੂੰ ਦੁਬਾਰਾ ਨਹੀਂ ਬਣਾਇਆ ਜਾ ਸਕਦਾ;ਜਿਨ੍ਹਾਂ ਨੂੰ ਉਹ ਕੈਦ ਕਰਦਾ ਹੈ, ਰਿਹਾ ਨਹੀਂ ਕੀਤਾ ਜਾ ਸਕਦਾ।15ਜੇ ਉਹ ਪਾਣੀਆਂ ਨੂੰ ਰੋਕ ਲਵੇ, ਉੱਥੇ ਸੋਕਾ ਹੈ;ਜੇ ਉਹ ਉਹਨਾਂ ਨੂੰ ਛੱਡ ਦਿੰਦਾ ਹੈ, ਤਾਂ ਉਹ ਧਰਤੀ ਨੂੰ ਤਬਾਹ ਕਰ ਦਿੰਦੇ ਹਨ।16ਤਾਕਤ ਅਤੇ ਸੂਝ ਉਸ ਲਈ ਹੈ;ਧੋਖਾ ਖਾਣ ਵਾਲੇ ਅਤੇ ਧੋਖੇਬਾਜ਼ ਦੋਵੇਂ ਉਸ ਦੇ ਹਨ।17ਉਹ ਹਾਕਮਾਂ ਨੂੰ ਲਾਹ ਕੇ ਲੈ ਜਾਂਦਾ ਹੈਅਤੇ ਨਿਆਂਈਆ ਨੂੰ ਮੂਰਖ ਬਣਾਉਂਦਾ ਹੈ।18ਉਹ ਰਾਜਿਆਂ ਦੁਆਰਾ ਪਹਿਨੇ ਹੋਏ ਸੰਗਲ ਲਾਹ ਲੈਂਦਾ ਹਨਅਤੇ ਉਹਨਾਂ ਦੇ ਲੱਕ ਨੂੰ ਬੰਧਨਾਂ ਨਾਲ ਬੰਨ੍ਹ ਦਿੰਦਾ ਹੈ।19ਉਹ ਜਾਜਕਾਂ ਨੂੰ ਨੰਗ੍ਹੇ ਪੈਰੀ ਗੁਲਾਮੀ ਵਿੱਚ ਲੈ ਜਾਂਦਾ ਹੈ,ਅਤੇ ਲੰਬੇ ਸਮੇਂ ਤੋਂ ਸਥਾਪਤ ਅਧਿਕਾਰੀਆਂ ਨੂੰ ਉਖਾੜ ਸੁੱਟਦਾ ਹੈ।20ਉਹ ਭਰੋਸੇਮੰਦ ਸਲਾਹਕਾਰਾਂ ਦੇ ਬੁੱਲ੍ਹਾਂ ਨੂੰ ਚੁੱਪ ਕਰਾਉਂਦਾ ਹੈਅਤੇ ਬਜ਼ੁਰਗਾਂ ਦੀ ਸਮਝ ਖੋਹ ਲੈਂਦਾ ਹੈ।21ਉਹ ਪਤਵੰਤਾਂ ਉੱਤੇ ਨਫ਼ਰਤ ਸੁੱਟਦਾ ਹੈਅਤੇ ਬਲਵਾਨਾਂ ਨੂੰ ਹਥਿਆਰਬੰਦ ਕਰਦਾ ਹੈ।22ਉਹ ਹਨੇਰੇ ਦੀਆਂ ਡੂੰਘੀਆਂ ਗੱਲਾਂ ਨੂੰ ਪ੍ਰਗਟ ਕਰਦਾ ਹੈਅਤੇ ਹਨੇਰੇ ਨੂੰ ਚਾਨਣ ਵਿੱਚ ਲਿਆਉਂਦਾ ਹੈ।23ਉਹ ਕੌਮਾਂ ਨੂੰ ਮਹਾਨ ਬਣਾਉਂਦਾ ਹੈ ਅਤੇ ਉਹਨਾਂ ਨੂੰ ਤਬਾਹ ਕਰਦਾ ਹੈ;ਉਹ ਕੌਮਾਂ ਨੂੰ ਵੱਡਾ ਕਰਦਾ ਹੈ ਅਤੇ ਉਹਨਾਂ ਨੂੰ ਖਿੰਡਾਉਂਦਾ ਹੈ।24ਉਹ ਧਰਤੀ ਦੇ ਆਗੂਆਂ ਨੂੰ ਉਹਨਾਂ ਦੇ ਕਾਰਨਾਂ ਤੋਂ ਵਾਂਝਾ ਕਰਦਾ ਹੈ;ਪਰਮੇਸ਼ਵਰ ਉਹਨਾਂ ਨੂੰ ਬੇਕਾਰ ਰਹਿੰਦ-ਖੂੰਹਦ ਵਿੱਚ ਭਟਕਾਉਂਦਾ ਹੈ।25ਉਹ ਹਨ੍ਹੇਰੇ ਵਿੱਚ ਬਿਨ੍ਹਾ ਚਾਨਣ ਤੋਂ ਟੋਹਦੇ ਫਿਰਦੇ ਹਨ।ਉਹ ਉਹਨਾਂ ਨੂੰ ਸ਼ਰਾਬੀ ਵਾਂਗੂੰ ਭਟਕਾਉਂਦਾ ਹੈ।

Biblica, Inc.

https://app.library.bible/content/38de522697cd8943