ਅੱਯੋਬ11

ਜ਼ੋਫ਼ਾਰ

1ਤਦ ਜ਼ੋਫ਼ਾਰ ਨਮਾਥੀ ਨੇ ਉੱਤਰ ਦਿੱਤਾ:2“ਕੀ ਇਹ ਸਾਰੇ ਸ਼ਬਦ ਜਵਾਬ ਤੋਂ ਰਹਿਤ ਹਨ?ਕੀ ਇਹ ਗੱਲ ਕਰਨ ਵਾਲੇ ਨੂੰ ਸਾਬਤ ਕਰਨਾ ਹੈ?3ਕੀ ਤੁਹਾਡੀਆਂ ਵਿਹਲੀਆਂ ਗੱਲਾਂ ਦੂਜਿਆਂ ਨੂੰ ਚੁੱਪ ਕਰਾ ਸਕਦੀਆ ਹਨ?ਜਦੋਂ ਤੁਸੀਂ ਮਖੌਲ ਕਰਦੇ ਹੋ ਤਾਂ ਕੀ ਕੋਈ ਤੁਹਾਨੂੰ ਝਿੜਕੇਗਾ?4ਤੁਸੀਂ ਪਰਮੇਸ਼ਵਰ ਨੂੰ ਕਹਿੰਦੇ ਹੋ, ‘ਮੇਰਾ ਵਿਸ਼ਵਾਸ ਨਿਰਦੋਸ਼ ਹੈਅਤੇ ਮੈਂ ਤੁਹਾਡੀ ਨਜ਼ਰ ਵਿੱਚ ਸ਼ੁੱਧ ਹਾਂ।’5ਹਾਏ, ਮੈਂ ਕਿਵੇਂ ਚਾਹੁੰਦਾ ਹਾਂ ਕਿ ਪਰਮੇਸ਼ਵਰ ਬੋਲਦਾ,ਕਿ ਉਹ ਤੁਹਾਡੇ ਵਿਰੁੱਧ ਆਪਣੇ ਬੁੱਲ੍ਹ ਖੋਲ੍ਹੇ6ਅਤੇ ਤੁਹਾਨੂੰ ਸਿਆਣਪ ਦੇ ਭੇਦ ਪ੍ਰਗਟ ਕਰਦਾ ਹੈ,ਕਿਉਂਕਿ ਸੱਚੀ ਬੁੱਧੀ ਦੇ ਦੋ ਪਾਸੇ ਹਨ।ਇਹ ਜਾਣੋ: ਪਰਮੇਸ਼ਵਰ ਨੇ ਤੇਰੇ ਕੁਝ ਪਾਪਾਂ ਨੂੰ ਵੀ ਭੁੱਲਾ ਦਿੱਤਾ ਹੈ।
7“ਕੀ ਤੁਸੀਂ ਪਰਮੇਸ਼ਵਰ ਦੇ ਰਹੱਸਾਂ ਨੂੰ ਸਮਝ ਸਕਦੇ ਹੋ?ਕੀ ਤੂੰ ਸਰਵਸ਼ਕਤੀਮਾਨ ਦੀਆਂ ਹੱਦਾਂ ਦੀ ਜਾਂਚ ਕਰ ਸਕਦਾ ਹੈ?8ਉਹ ਉੱਪਰਲੇ ਅਕਾਸ਼ਾਂ ਨਾਲੋਂ ਉੱਚੇ ਹਨ, ਤੂੰ ਕੀ ਕਰ ਸਕਦਾ ਹੈ?ਉਹ ਹੇਠਾਂ ਦੀਆਂ ਡੂੰਘਾਈਆਂ ਨਾਲੋਂ ਡੂੰਘੀਆਂ ਹਨ, ਤੂੰ ਕੀ ਜਾਣ ਸਕਦਾ ਹੈ?9ਉਹਨਾਂ ਦਾ ਮਾਪ ਧਰਤੀ ਨਾਲੋਂ ਲੰਬਾਅਤੇ ਸਮੁੰਦਰ ਨਾਲੋਂ ਚੌੜਾ ਹੈ।
10“ਜੇ ਉਹ ਤੁਹਾਡੇ ਨਾਲ ਆ ਕੇ ਤੁਹਾਨੂੰ ਜੇਲ੍ਹ ਵਿੱਚ ਬੰਦ ਕਰ ਦੇਵੇਅਤੇ ਅਦਾਲਤ ਬੁਲਾਵੇ, ਤਾਂ ਕੌਣ ਉਸਦਾ ਵਿਰੋਧ ਕਰ ਸਕਦਾ ਹੈ?11ਯਕੀਨਨ ਉਹ ਧੋਖੇਬਾਜ਼ਾਂ ਨੂੰ ਪਛਾਣਦਾ ਹੈ;ਅਤੇ ਜਦੋਂ ਉਹ ਬੁਰਿਆਈ ਵੇਖਦਾ ਹੈ, ਤਾਂ ਕੀ ਉਹ ਧਿਆਨ ਨਹੀਂ ਦਿੰਦਾ?12ਜਦ ਜੰਗਲੀ ਗਧੇ ਦਾ ਬੱਚਾ ਮਨੁੱਖ ਨੂੰ ਜੰਮੇ,ਤਦ ਹੀ ਮੂਰਖ ਨੂੰ ਬੁੱਧ ਪ੍ਰਾਪਤ ਹੁੰਦੀ ਹੈ।
13“ਫਿਰ ਵੀ ਜੇ ਤੁਸੀਂ ਆਪਣਾ ਦਿਲ ਉਸ ਨੂੰ ਸਮਰਪਿਤ ਕਰ ਦੇਵੇਅਤੇ ਉਸ ਵੱਲ ਆਪਣੇ ਹੱਥ ਪਸਾਰੇ,14ਜੇਕਰ ਤੇਰੇ ਆਪਣੇ ਹੱਥ ਵਿੱਚ ਜੋ ਪਾਪ ਹੋਵੇ ਉਸਨੂੰ ਦੂਰ ਕਰੇਅਤੇ ਆਪਣੇ ਤੰਬੂ ਵਿੱਚ ਕੋਈ ਬੁਰਾਈ ਨਾ ਰਹਿਣ ਦੇਵੇ,15ਫਿਰ, ਦੋਸ਼ ਰਹਿਤ, ਤੂੰ ਆਪਣਾ ਚਿਹਰਾ ਉੱਚਾ ਕਰੇਗਾ;ਤੂੰ ਬਿਨਾਂ ਕਿਸੇ ਡਰ ਦੇ ਦ੍ਰਿੜ੍ਹ ਰਹੇਗਾ।16ਤੂੰ ਆਪਣੀ ਮੁਸੀਬਤ ਨੂੰ ਜ਼ਰੂਰ ਭੁੱਲ ਜਾਵੇਗਾ,ਇਸ ਨੂੰ ਸਿਰਫ ਲੰਘ ਗਏ ਪਾਣੀ ਵਾਂਗ ਹੀ ਯਾਦ ਕਰੇਗਾ।17ਜੀਵਨ ਦੁਪਹਿਰ ਨਾਲੋਂ ਚਮਕਦਾਰ ਹੋ ਜਾਵੇਗਾ,ਅਤੇ ਹਨੇਰਾ ਸਵੇਰ ਵਰਗਾ ਹੋ ਜਾਵੇਗਾ।18ਤੂੰ ਸੁਰੱਖਿਅਤ ਹੋਵੇਗਾ, ਕਿਉਂਕਿ ਉਮੀਦ ਹੈ;ਤੂੰ ਆਪਣੇ ਦੁਆਲੇ ਵੇਖੇਗਾ ਅਤੇ ਸ਼ਾਂਤੀ ਵਿੱਚ ਵੱਸੇਗਾ।19ਜਦ ਤੂੰ ਲੇਟੇਗਾ, ਤਾਂ ਤੈਨੂੰ ਡਰਾਉਣ ਵਾਲਾ ਕੋਈ ਨਹੀਂ ਹੋਵੇਗਾ,ਅਤੇ ਬਹੁਤ ਸਾਰੇ ਤੇਰੇ ਪੱਖ ਵਿੱਚ ਹੋਣਗੇ।20ਪਰ ਦੁਸ਼ਟਾਂ ਦੀਆਂ ਅੱਖਾਂ ਫੇਲ੍ਹ ਹੋ ਜਾਣਗੀਆਂ,ਅਤੇ ਬਚ ਨਿਕਲਣਗੇ।ਅਤੇ ਪ੍ਰਾਣ ਤਿਆਗਣਾ ਹੀ ਉਹਨਾਂ ਦੀ ਆਸ ਹੋਵੇਗਾ।”

Biblica, Inc.

https://app.library.bible/content/38de522697cd8943