ਯਿਰਮਿਯਾਹ9

1ਕਾਸ਼ ਮੇਰਾ ਸਿਰ ਪਾਣੀ ਹੁੰਦਾਅਤੇ ਮੇਰੀਆਂ ਅੱਖਾਂ ਹੰਝੂਆਂ ਦਾ ਚਸ਼ਮਾ ਹੁੰਦਾ!ਮੈਂ ਆਪਣੇ ਲੋਕਾਂ ਦੇ ਮਾਰੇ ਜਾਣ ਤੇਦਿਨ ਅਤੇ ਰਾਤ ਰੋਂਦਾ।2ਕਾਸ਼ ਕਿ ਮੇਰੇ ਕੋਲ ਉਜਾੜ ਵਿੱਚਮੁਸਾਫਰਾਂ ਦੇ ਰਹਿਣ ਦੀ ਜਗ੍ਹਾ ਹੁੰਦੀ,ਤਾਂ ਜੋ ਮੈਂ ਆਪਣੇ ਲੋਕਾਂ ਨੂੰ ਛੱਡ ਕੇਉਹਨਾਂ ਤੋਂ ਦੂਰ ਚਲਾ ਜਾਵਾਂ;ਕਿਉਂ ਜੋ ਉਹ ਸਾਰੇ ਵਿਭਚਾਰੀ ਹਨ,ਅਤੇ ਬੇਈਮਾਨ ਲੋਕਾਂ ਦੀ ਭੀੜ ਹੈ।
3“ਉਹ ਆਪਣੀ ਜੀਭ ਨੂੰ ਝੂਠ ਬੋਲਣ ਲਈ;ਕਮਾਨ ਵਾਂਗ ਤਿਆਰ ਕਰਦੇ ਹਨ,ਉਹ ਦੇਸ਼ ਵਿੱਚ ਸੂਰਮੇ ਹਨ,ਪਰ ਸਚਿਆਈ ਲਈ ਨਹੀਂ,ਉਹ ਇੱਕ ਪਾਪ ਤੋਂ ਦੂਜੇ ਪਾਪ ਵਿੱਚ ਜਾਂਦੇ ਹਨ;ਉਹ ਮੈਨੂੰ ਨਹੀਂ ਜਾਣਦੇ,”ਯਾਹਵੇਹ ਦਾ ਵਾਕ ਹੈ।4“ਆਪਣੇ ਦੋਸਤਾਂ ਤੋਂ ਸਾਵਧਾਨ ਰਹੋ;ਆਪਣੇ ਕਬੀਲੇ ਵਿੱਚ ਕਿਸੇ ਤੇ ਭਰੋਸਾ ਨਾ ਕਰੋ।ਕਿਉਂਕਿ ਉਹਨਾਂ ਵਿੱਚੋਂ ਹਰ ਇੱਕ ਧੋਖੇਬਾਜ਼ ਹੈ,ਅਤੇ ਹਰ ਇੱਕ ਮਿੱਤਰ ਚੁਗਲਖ਼ੋਰ ਹੈ।5ਮਿੱਤਰ ਆਪਣੇ ਮਿੱਤਰ ਨੂੰ ਧੋਖਾ ਦਿੰਦਾ ਹੈ,ਅਤੇ ਕੋਈ ਸੱਚ ਨਹੀਂ ਬੋਲਦਾ।ਉਹਨਾਂ ਨੇ ਆਪਣੀਆਂ ਜੀਭਾਂ ਨੂੰ ਝੂਠ ਬੋਲਣਾ ਸਿਖਾਇਆ ਹੈ;ਉਹ ਪਾਪ ਕਰਕੇ ਥੱਕ ਜਾਂਦੇ ਹਨ, ਤੇਰਾ ਵਸੇਬਾ ਧੋਖੇ ਦੇ ਵਿਚਕਾਰ ਹੈ।6ਤੁਸੀਂ ਧੋਖੇ ਦੇ ਵਿਚਕਾਰ ਰਹਿੰਦੇ ਹੋ;ਆਪਣੇ ਧੋਖੇ ਵਿੱਚ ਉਹ ਮੈਨੂੰ ਮੰਨਣ ਤੋਂ ਇਨਕਾਰ ਕਰਦੇ ਹਨ,”ਯਾਹਵੇਹ ਇਹ ਆਖਦਾ ਹੈ।
7ਇਸ ਲਈ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ:“ਵੇਖੋ, ਮੈਂ ਉਹਨਾਂ ਨੂੰ ਸਤਾਵਾਂਗਾ ਅਤੇ ਪਰਖਾਂਗਾ,ਕਿਉਂ ਜੋ ਮੈਂ ਆਪਣੇ ਲੋਕਾਂ ਦੇ ਪਾਪ ਦੇ ਕਾਰਨਹੋਰ ਕੀ ਕਰ ਸਕਦਾ ਹਾਂ?8ਉਹਨਾਂ ਦੀ ਜੀਭ ਇੱਕ ਮਾਰ ਸੁੱਟਣ ਵਾਲੇ ਤੀਰ ਵਰਗੀ ਹੈ;ਇਹ ਧੋਖੇ ਨਾਲ ਬੋਲਦੀ ਹੈ।ਉਹ ਸਾਰੇ ਮੂੰਹੋਂ ਆਪਣੇ ਗੁਆਂਢੀਆਂ ਨਾਲ ਪਿਆਰ ਨਾਲ ਬੋਲਦੇ ਹਨ,ਪਰ ਆਪਣੇ ਦਿਲਾਂ ਵਿੱਚ ਉਹਨਾਂ ਲਈ ਜਾਲ ਵਿਛਾਉਂਦੇ ਹਨ।9ਕੀ ਮੈਨੂੰ ਇਸ ਲਈ ਉਹਨਾਂ ਨੂੰ ਸਜ਼ਾ ਨਹੀਂ ਦੇਣੀ ਚਾਹੀਦੀ?”ਯਾਹਵੇਹ ਦਾ ਵਾਕ ਹੈ।“ਕੀ ਮੈਨੂੰ ਇਸ ਤਰ੍ਹਾਂ ਦੀ ਕੌਮ ਤੋਂ ਬਦਲਾ ਨਹੀਂ ਲੈਣਾ ਚਾਹੀਦਾ?”
10ਮੈਂ ਪਹਾੜਾਂ ਲਈ ਰੋਵਾਂਗਾ ਅਤੇ ਵਿਰਲਾਪ ਕਰਾਂਗਾਅਤੇ ਉਜਾੜ ਦੇ ਘਾਹ ਦੇ ਮੈਦਾਨਾਂ ਲਈ ਸਿਆਪਾ ਕਰਾਂਗਾ।ਉਹ ਤਾਂ ਸੜ ਗਏ ਹਨ ਅਤੇ ਉਹਨਾਂ ਦੇ ਵਿੱਚ ਵੀ ਕੋਈ ਨਹੀਂ ਲੰਘਦਾ,ਵੱਗਾਂ ਦੀ ਆਵਾਜ਼ ਸੁਣਾਈ ਨਹੀਂ ਦਿੰਦੀ।ਅਕਾਸ਼ ਦੇ ਪੰਛੀਆਂ ਤੋਂ ਲੈ ਕੇ ਡੰਗਰਾਂ ਤੱਕ ਉਹ ਨੱਠ ਗਏ ਹਨ,ਉਹ ਚੱਲੇ ਗਏ ਹਨ।
11“ਮੈਂ ਯੇਰੂਸ਼ਲੇਮ ਨੂੰ ਖੰਡਰਾਂ ਦਾ ਢੇਰ ਬਣਾ ਦਿਆਂਗਾ,ਗਿੱਦੜਾਂ ਦਾ ਅੱਡਾ ਬਣਾ ਦਿਆਂਗਾ;ਅਤੇ ਮੈਂ ਯਹੂਦਾਹ ਦੇ ਨਗਰਾਂ ਨੂੰ ਉਜਾੜ ਦਿਆਂਗਾ,ਤਾਂ ਜੋ ਉੱਥੇ ਕੋਈ ਨਾ ਰਹਿ ਸਕੇ।”
12ਇੰਨਾ ਬੁੱਧਵਾਨ ਕੌਣ ਹੈ ਜੋ ਇਸ ਨੂੰ ਸਮਝ ਸਕੇ? ਅਤੇ ਉਹ ਕੌਣ ਹੈ ਜਿਸ ਨਾਲ ਯਾਹਵੇਹ ਨੇ ਗੱਲ ਕੀਤੀ ਤਾਂ ਜੋ ਉਹ ਇਸ ਦਾ ਅਰਥ ਕਰ ਸਕੇ? ਧਰਤੀ ਕਿਉਂ ਨਸ਼ਟ ਕਰ ਦਿੱਤੀ ਗਈ ਹੈ ਅਤੇ ਉਜਾੜ ਵਾਂਗ ਉਜਾੜ ਦਿੱਤੀ ਗਈ ਹੈ ਕਿ ਉਸ ਦੇ ਵਿੱਚ ਦੀ ਕੋਈ ਨਹੀਂ ਲੰਘਦਾ?
13ਯਾਹਵੇਹ ਨੇ ਕਿਹਾ, “ਇਹ ਇਸ ਲਈ ਹੈ ਕਿਉਂਕਿ ਉਹਨਾਂ ਨੇ ਮੇਰੀ ਬਿਵਸਥਾ ਨੂੰ ਛੱਡ ਦਿੱਤਾ ਹੈ, ਜੋ ਮੈਂ ਉਹਨਾਂ ਦੇ ਅੱਗੇ ਰੱਖੀ ਸੀ; ਉਹਨਾਂ ਨੇ ਮੇਰੀ ਗੱਲ ਨਹੀਂ ਮੰਨੀ ਅਤੇ ਨਾ ਹੀ ਮੇਰੇ ਕਾਨੂੰਨ ਦੀ ਪਾਲਣਾ ਕੀਤੀ ਹੈ।14ਇਸ ਦੀ ਬਜਾਏ, ਉਹ ਆਪਣੇ ਦਿਲ ਦੀ ਜ਼ਿੱਦ ਦੇ ਪਿੱਛੇ ਤੁਰੇ ਹਨ; ਉਹਨਾਂ ਨੇ ਬਆਲ ਦੇਵਤੇ ਦੀ ਪਾਲਣਾ ਕੀਤੀ ਹੈ, ਜਿਵੇਂ ਕਿ ਉਹਨਾਂ ਦੇ ਪੁਰਖਿਆਂ ਨੇ ਉਹਨਾਂ ਨੂੰ ਸਿਖਾਇਆ ਸੀ।”15ਇਸ ਲਈ, ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਇਹ ਆਖਦਾ ਹੈ: “ਵੇਖੋ, ਮੈਂ ਇਨ੍ਹਾਂ ਲੋਕਾਂ ਨੂੰ ਕੌੜਾ ਭੋਜਨ ਖਾਣ ਅਤੇ ਜ਼ਹਿਰੀਲਾ ਪਾਣੀ ਪਿਲਾਵਾਂਗਾ।16ਮੈਂ ਉਹਨਾਂ ਨੂੰ ਉਹਨਾਂ ਕੌਮਾਂ ਵਿੱਚ ਖਿੰਡਾ ਦਿਆਂਗਾ ਜਿਹਨਾਂ ਨੂੰ ਨਾ ਉਹਨਾਂ ਨੇ ਅਤੇ ਨਾ ਉਹਨਾਂ ਦੇ ਪੁਰਖਿਆਂ ਨੇ ਜਾਣਿਆ ਸੀ, ਅਤੇ ਮੈਂ ਉਹਨਾਂ ਨੂੰ ਤਲਵਾਰ ਨਾਲ ਉਹਨਾਂ ਦਾ ਪਿੱਛਾ ਕਰਾਂਗਾ ਜਦੋਂ ਤੱਕ ਮੈਂ ਉਹਨਾਂ ਦਾ ਅੰਤ ਨਾ ਕਰ ਲਵਾਂ।”
17ਇਹ ਉਹ ਹੈ ਜੋ ਯਾਹਵੇਹ ਸਰਬਸ਼ਕਤੀਮਾਨ ਆਖਦਾ ਹੈ:“ਹੁਣ ਵਿਚਾਰ ਕਰੋ! ਰੋਂਦੀਆਂ ਔਰਤਾਂ ਨੂੰ ਆਉਣ ਲਈ ਬੁਲਾਓ;ਉਹਨਾਂ ਵਿੱਚੋਂ ਸਭ ਤੋਂ ਵੱਧ ਹੁਨਰਮੰਦ ਨੂੰ ਭੇਜੋ।18ਉਹਨਾਂ ਨੂੰ ਜਲਦੀ ਆਉਣ ਦਿਓਅਤੇ ਸਾਡੇ ਉੱਤੇ ਵਿਰਲਾਪ ਕਰੋਜਦੋਂ ਤੱਕ ਸਾਡੀਆਂ ਅੱਖਾਂ ਹੰਝੂਆਂ ਨਾਲ ਭਰ ਨਾ ਜਾਣਅਤੇ ਸਾਡੀਆਂ ਪਲਕਾਂ ਵਿੱਚੋਂ ਪਾਣੀ ਦੀਆਂ ਧਾਰਾਂ ਨਾ ਵਹਿ ਜਾਣ।19ਸੀਯੋਨ ਵਿੱਚੋਂ ਰੋਣ ਦੀ ਆਵਾਜ਼ ਸੁਣਾਈ ਦਿੰਦੀ ਹੈ:‘ਅਸੀਂ ਕਿੰਨੇ ਬਰਬਾਦ ਹੋ ਗਏ ਹਾਂ!ਅਸੀਂ ਡਾਢੇ ਸ਼ਰਮਿੰਦੇ ਹੋਏ ਹਾਂ!ਕਿਉਂ ਜੋ ਅਸੀਂ ਦੇਸ਼ ਨੂੰ ਛੱਡ ਦਿੱਤਾ ਹੈਕਿਉਂਕਿ ਸਾਡੇ ਘਰ ਖੰਡਰ ਹੋ ਚੁੱਕੇ ਹਨ।’ ”
20ਹੁਣ ਹੇ ਇਸਤਰੀਓ, ਯਾਹਵੇਹ ਦਾ ਬਚਨ ਸੁਣੋ;ਉਸ ਦੇ ਮੂੰਹ ਦੀਆਂ ਗੱਲਾਂ ਵੱਲ ਕੰਨ ਲਾਓ।ਆਪਣੀਆਂ ਧੀਆਂ ਨੂੰ ਰੋਣਾ ਸਿਖਾਓ;ਇੱਕ-ਦੂਜੇ ਨੂੰ ਵਿਰਲਾਪ ਕਰਨਾ ਸਿਖਾਓ।21ਮੌਤ ਸਾਡੀਆਂ ਖਿੜਕੀਆਂ ਰਾਹੀਂ ਅੰਦਰ ਆ ਗਈ ਹੈਅਤੇ ਸਾਡੇ ਕਿਲ੍ਹਿਆਂ ਵਿੱਚ ਦਾਖਲ ਹੋ ਗਈ ਹੈ;ਕਿ ਗਲੀਆਂ ਵਿੱਚੋਂ ਮੁੰਡਿਆਂ ਨੂੰ,ਅਤੇ ਚੌਕਾਂ ਵਿੱਚੋਂ ਜੁਆਨਾਂ ਨੂੰ ਕੱਟ ਦੇਵੇ।
22ਬੋਲੋ, “ਯਾਹਵੇਹ ਦੇ ਵਾਕ ਇਹ ਉਹੀ ਹੈ:“ ‘ਆਦਮੀ ਦੀਆਂ ਲੋਥਾਂ ਖੁੱਲ੍ਹੇ ਖੇਤਾਂ ਵਿੱਚਰੂੜੀ ਵਾਂਗੂੰ ਡਿੱਗਣਗੀਆਂ,ਕੱਟਣ ਵਾਲੇ ਦੇ ਪਿੱਛੇ ਕੱਟੇ ਹੋਏ ਦਾਣਿਆਂ ਵਾਂਗ,ਉਹਨਾਂ ਨੂੰ ਇਕੱਠਾ ਕਰਨ ਵਾਲਾ ਕੋਈ ਨਹੀਂ ਹੋਵੇਗਾ।’ ”
23ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ:“ਬੁੱਧਵਾਨ ਆਪਣੀ ਬੁੱਧ ਉੱਤੇ ਮਾਣ ਨਾ ਕਰੇ,ਨਾ ਬਲਵਾਨ ਆਪਣੇ ਬਲ ਉੱਤੇ ਮਾਣ ਕਰੇ,ਨਾ ਧਨੀ ਆਪਣੇ ਧਨ ਉੱਤੇ ਮਾਣ ਕਰੇ।24ਪਰ ਜੇ ਕੋਈ ਮਾਣ ਕਰੇ ਉਹ ਇਸ ਉੱਤੇ ਮਾਣ ਕਰੇਕਿ ਉਹ ਮੈਨੂੰ ਸਮਝਦਾ ਹੈ ਅਤੇ ਜਾਣਦਾ ਹੈ,ਕਿ ਮੈਂ ਯਾਹਵੇਹ ਹਾਂ, ਜੋ ਦਯਾ ਕਰਦਾ ਹਾਂ,ਧਰਤੀ ਉੱਤੇ ਨਿਆਂ ਅਤੇ ਧਾਰਮਿਕਤਾ ਦੇ ਕੰਮ ਕਰਦਾ ਹਾਂ,ਕਿਉਂਕਿ ਇਸ ਵਿੱਚ ਮੈਂ ਪ੍ਰਸੰਨ ਹੁੰਦਾ ਹਾਂ,”ਯਾਹਵੇਹ ਦਾ ਇਹ ਕਹਿਣਾ ਹੈ।
25ਯਾਹਵੇਹ ਦਾ ਵਾਕ ਹੈ, “ਉਹ ਦਿਨ ਆ ਰਹੇ ਹਨ, ਕਿ ਮੈਂ ਸਾਰੇ ਸੁੰਨਤੀਆਂ ਨੂੰ ਅਸੁੰਨਤੀਆਂ ਨਾਲ ਸਜ਼ਾ ਦਿਆਂਗਾ26ਮਿਸਰ, ਯਹੂਦਾਹ, ਅਦੋਮ, ਅੰਮੋਨ, ਮੋਆਬ ਅਤੇ ਉਜਾੜ ਵਿੱਚ ਰਹਿਣ ਵਾਲੇ ਸਾਰੇ। ਕਿਉਂਕਿ ਇਹ ਸਾਰੀਆਂ ਕੌਮਾਂ ਸੱਚਮੁੱਚ ਬੇਸੁੰਨਤ ਹਨ ਅਤੇ ਇਸਰਾਏਲ ਦਾ ਸਾਰਾ ਘਰਾਣਾ ਵੀ ਦਿਲੋਂ ਬੇਸੁੰਨਤ ਹੈ।”

Biblica, Inc.

https://app.library.bible/content/38de522697cd8943