ਯਿਰਮਿਯਾਹ8

1“ ‘ਯਾਹਵੇਹ ਦਾ ਵਾਕ ਹੈ, ਉਸ ਸਮੇਂ ਯਹੂਦਾਹ ਦੇ ਰਾਜਿਆਂ ਅਤੇ ਅਧਿਕਾਰੀਆਂ ਦੀਆਂ ਹੱਡੀਆਂ, ਜਾਜਕਾਂ ਅਤੇ ਨਬੀਆਂ ਦੀਆਂ ਹੱਡੀਆਂ ਅਤੇ ਯੇਰੂਸ਼ਲੇਮ ਦੇ ਲੋਕਾਂ ਦੀਆਂ ਹੱਡੀਆਂ ਉਹਨਾਂ ਦੀਆਂ ਕਬਰਾਂ ਵਿੱਚੋਂ ਕੱਢੀਆਂ ਜਾਣਗੀਆਂ।2ਉਹ ਉਹਨਾਂ ਨੂੰ ਸੂਰਜ, ਚੰਦ ਅਤੇ ਅਕਾਸ਼ ਦੀ ਸਾਰੀ ਸੈਨਾਂ ਅੱਗੇ ਖਿਲਾਰ ਦੇਣਗੇ ਜਿਹਨਾਂ ਨੂੰ ਉਹ ਪਿਆਰ ਕਰਦੇ, ਜਿਹਨਾਂ ਦੀ ਉਹ ਪੂਜਾ ਕਰਦੇ, ਜਿਹਨਾਂ ਦੇ ਉਹ ਪਿੱਛੇ ਚਲਦੇ, ਜਿਹਨਾਂ ਦੇ ਉਹ ਤਾਲਿਬ ਸਨ ਅਤੇ ਜਿਹਨਾਂ ਨੂੰ ਉਹ ਮੱਥਾ ਟੇਕਦੇ ਸਨ। ਉਹ ਨਾ ਇਕੱਠੀਆਂ ਕੀਤੀਆਂ ਜਾਣਗੀਆਂ, ਨਾ ਦੱਬੀਆਂ ਜਾਣਗੀਆਂ, ਉਹ ਸਿਰਫ ਰੂੜੀ ਦੀ ਮਿੱਟੀ ਵਾਂਗ ਹੋਣਗੀਆਂ।3ਜਿੱਥੇ ਕਿਤੇ ਵੀ ਮੈਂ ਉਹਨਾਂ ਨੂੰ ਬਾਹਰ ਕੱਢਾਂਗਾ, ਇਸ ਦੁਸ਼ਟ ਕੌਮ ਦੇ ਸਾਰੇ ਬਚੇ ਹੋਏ ਲੋਕ ਜੀਵਨ ਨਾਲੋਂ ਮੌਤ ਨੂੰ ਤਰਜੀਹ ਦੇਣਗੇ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।’

ਪਾਪ ਅਤੇ ਸਜ਼ਾ

4“ਉਹਨਾਂ ਨੂੰ ਆਖੋ, ‘ਯਾਹਵੇਹ ਇਹੀ ਆਖਦਾ ਹੈ:“ ‘ਜਦੋਂ ਲੋਕ ਹੇਠਾਂ ਡਿੱਗਦੇ ਹਨ, ਕੀ ਉਹ ਉੱਠਦੇ ਨਹੀਂ?ਜਦ ਕੋਈ ਫਿਰ ਜਾਂਦਾ ਹੈ, ਤਾਂ ਕੀ ਉਹ ਮੁੜਦੇ ਨਹੀਂ?5ਫਿਰ ਇਹ ਲੋਕ ਕਿਉਂ ਮੂੰਹ ਫੇਰ ਗਏ ਹਨ?ਯੇਰੂਸ਼ਲੇਮ ਹਮੇਸ਼ਾ ਕਿਉਂ ਮੂੰਹ ਮੋੜ ਲੈਂਦਾ ਹੈ?ਉਹ ਛਲ ਨਾਲ ਚਿੰਬੜੇ ਹੋਏ ਹਨ;ਉਹ ਵਾਪਸ ਆਉਣ ਤੋਂ ਇਨਕਾਰ ਕਰਦੇ ਹਨ।6ਮੈਂ ਧਿਆਨ ਨਾਲ ਸੁਣਿਆ ਹੈ,ਪਰ ਉਹ ਨਹੀਂ ਕਹਿੰਦੇ ਜੋ ਸਹੀ ਹੈ।ਉਹਨਾਂ ਵਿੱਚੋਂ ਕੋਈ ਵੀ ਆਪਣੀ ਬੁਰਿਆਈ ਤੋਂ ਨਹੀਂ ਪਛਤਾਉਂਦਾ,ਇਹ ਆਖਦਾ ਹੈ, “ਮੈਂ ਕੀ ਕੀਤਾ ਹੈ?”ਹਰ ਕੋਈ ਆਪਣੀ ਮਰਜ਼ੀ ਨਾਲ ਚੱਲਦਾ ਹੈਜਿਵੇਂ ਘੋੜਾ ਜੰਗ ਵਿੱਚ ਦੌੜਦਾ ਹੋਵੇ।7ਇੱਥੋਂ ਤੱਕ ਕਿ ਅਸਮਾਨ ਵਿੱਚ ਉੱਡਣ ਵਾਲਾ ਸਾਰਸ ਵੀਆਪਣੀਆਂ ਨਿਰਧਾਰਤ ਰੁੱਤਾਂ ਨੂੰ ਜਾਣਦਾ ਹੈ,ਘੁੱਗੀ, ਅਬਾਬੀਲ ਅਤੇ ਸਾਰਸਆਪਣੇ ਆਉਣ ਵਾਲੇ ਨੂੰ ਜਾਣਦੇ ਹਨ।ਪਰ ਮੇਰੇ ਲੋਕਯਾਹਵੇਹ ਦੇ ਨਿਆਂ ਨੂੰ ਨਹੀਂ ਜਾਣਦੇ।
8“ ‘ਤੁਸੀਂ ਕਿਵੇਂ ਕਹਿ ਸਕਦੇ ਹੋ, “ਅਸੀਂ ਬੁੱਧੀਮਾਨ ਹਾਂ,ਕਿਉਂਕਿ ਸਾਡੇ ਕੋਲ ਯਾਹਵੇਹ ਦੀ ਬਿਵਸਥਾ ਹੈ,”ਜਦੋਂ ਅਸਲ ਵਿੱਚ ਲਿਖਾਰੀਆਂ ਦੀ ਝੂਠੀ ਕਲਮ ਨੇਇਸ ਨੂੰ ਝੂਠਾ ਬਣਾ ਦਿੱਤਾ ਹੈ?9ਬੁੱਧੀਮਾਨ ਸ਼ਰਮਿੰਦਾ ਹੋਣਗੇ;ਉਹ ਨਿਰਾਸ਼ ਅਤੇ ਫਸ ਜਾਣਗੇ।ਕਿਉਂਕਿ ਉਹਨਾਂ ਨੇ ਯਾਹਵੇਹ ਦੇ ਬਚਨ ਨੂੰ ਰੱਦ ਕਰ ਦਿੱਤਾ ਹੈ,ਕੀ ਉਹਨਾਂ ਕੋਲ ਇਹ ਬੁੱਧ ਹੈ?10ਇਸ ਲਈ ਮੈਂ ਉਹਨਾਂ ਦੀਆਂ ਪਤਨੀਆਂ ਨੂੰ ਦੂਜੇ ਆਦਮੀਆਂ ਨੂੰਅਤੇ ਉਹਨਾਂ ਦੇ ਖੇਤ ਨਵੇਂ ਮਾਲਕਾਂ ਨੂੰ ਦੇ ਦਿਆਂਗਾ।ਕਿਉਂ ਜੋ ਛੋਟੇ ਤੋਂ ਲੈ ਕੇ ਵੱਡੇ ਤੱਕ,ਸਾਰੇ ਦੇ ਸਾਰੇ ਲਾਭ ਦੇ ਲਾਲਚੀ ਹਨ;ਨਬੀਆਂ ਤੋਂ ਲੈ ਕੇ ਜਾਜਕਾਂ ਤੱਕ,ਸਾਰਿਆਂ ਦੇ ਸਾਰੇ ਧੋਖਾ ਕਰਦੇ ਹਨ।11ਉਹਨਾਂ ਨੇ ਮੇਰੇ ਲੋਕਾਂ ਦੇ ਜ਼ਖਮਾਂ ਨੂੰ ਇਸ ਤਰ੍ਹਾਂ ਚੰਗਾ ਕੀਤਾਜਿਵੇਂ ਕਿ ਉਹ ਗੰਭੀਰ ਨਹੀਂ ਸਨ।ਜਦੋਂ ਸ਼ਾਂਤੀ ਨਹੀਂ ਹੁੰਦੀ,ਉਹ ਕਹਿੰਦੇ ਹਨ, “ਸ਼ਾਂਤੀ ਹੈ, ਸ਼ਾਂਤੀ ਹੈ।”12ਕੀ ਉਹ ਆਪਣੇ ਘਿਣਾਉਣੇ ਚਾਲ-ਚਲਣ ਤੋਂ ਸ਼ਰਮਿੰਦਾ ਹਨ?ਨਹੀਂ, ਉਹਨਾਂ ਨੂੰ ਕੋਈ ਸ਼ਰਮ ਨਹੀਂ ਹੈ;ਉਹਨਾਂ ਨੂੰ ਸੰਘਣਾ ਵੀ ਨਹੀਂ ਆਉਂਦਾ।ਇਸ ਲਈ ਉਹ ਡਿੱਗੇ ਹੋਏ ਲੋਕਾਂ ਵਿੱਚ ਡਿੱਗਣਗੇ;ਜਦੋਂ ਉਹਨਾਂ ਨੂੰ ਸਜ਼ਾ ਦਿੱਤੀ ਜਾਵੇਗੀ ਤਾਂ ਉਹਨਾਂ ਨੂੰ ਹੇਠਾਂ ਲਿਆਂਦਾ ਜਾਵੇਗਾ,ਯਾਹਵੇਹ ਆਖਦਾ ਹੈ।
13“ ‘ਮੈਂ ਉਹਨਾਂ ਦੀ ਫ਼ਸਲ ਲੈ ਲਵਾਂਗਾ,ਯਾਹਵੇਹ ਦਾ ਵਾਕ ਹੈ।ਵੇਲ ਉੱਤੇ ਅੰਗੂਰ ਨਹੀਂ ਹੋਣਗੇ।ਰੁੱਖ ਉੱਤੇ ਹੰਜੀਰ ਨਹੀਂ ਹੋਣਗੇ,ਅਤੇ ਉਹਨਾਂ ਦੇ ਪੱਤੇ ਸੁੱਕ ਜਾਣਗੇ।ਜੋ ਮੈਂ ਉਹਨਾਂ ਨੂੰ ਦਿੱਤਾ ਹੈਉਹਨਾਂ ਤੋਂ ਲਿਆ ਜਾਵੇਗਾ।’ ”
14ਅਸੀਂ ਇੱਥੇ ਕਿਉਂ ਬੈਠੇ ਹਾਂ?ਇਕੱਠੇ ਹੋਵੋ!ਆਓ ਅਸੀਂ ਗੜ੍ਹ ਵਾਲੇ ਸ਼ਹਿਰਾਂ ਨੂੰ ਭੱਜੀਏਅਤੇ ਉੱਥੇ ਨਾਸ ਹੋਈਏ!ਕਿਉਂਕਿ ਯਾਹਵੇਹ ਸਾਡੇ ਪਰਮੇਸ਼ਵਰ ਨੇ ਸਾਨੂੰ ਨਾਸ ਹੋਣ ਲਈ ਦੇ ਦਿੱਤਾ ਹੈਅਤੇ ਸਾਨੂੰ ਪੀਣ ਲਈ ਜ਼ਹਿਰੀਲਾ ਪਾਣੀ ਦਿੱਤਾ ਹੈ,ਕਿਉਂਕਿ ਅਸੀਂ ਉਸਦੇ ਵਿਰੁੱਧ ਪਾਪ ਕੀਤਾ ਹੈ।
15ਅਸੀਂ ਸ਼ਾਂਤੀ ਦੀ ਆਸ ਰੱਖੀਪਰ ਕੁਝ ਚੰਗਾ ਨਹੀਂ ਆਇਆ,ਚੰਗਾ ਕਰਨ ਦੇ ਸਮੇਂ ਵਿੱਚ ਵੀਸਿਰਫ ਦਹਿਸ਼ਤ ਹੈ।16ਦਾਨ ਤੋਂ ਦੁਸ਼ਮਣ ਦੇ ਘੋੜਿਆਂ ਦੀਆਵਾਜ਼ ਸੁਣਾਈ ਦਿੰਦੀ ਹੈ;ਉਸ ਦੇ ਜੰਗੀ ਘੋੜਿਆਂ ਦੇ ਹਿਣਕਣ ਦੀ ਆਵਾਜ਼ ਨਾਲਸਾਰੀ ਧਰਤੀ ਕੰਬ ਜਾਂਦੀ ਹੈ।ਉਹ ਆਉਂਦੇ ਹਨ,ਉਹ ਧਰਤੀ ਅਤੇ ਜੋ ਕੁਝ ਉਸ ਦੇ ਵਿੱਚ ਹੈ ਨਿਗਲ ਲੈਂਦੇ ਹਨ,ਸ਼ਹਿਰ ਅਤੇ ਉਸ ਦੇ ਵਸਨੀਕਾਂ ਨੂੰ ਵੀ।
17“ਵੇਖੋ, ਮੈਂ ਤੁਹਾਡੇ ਵਿੱਚ ਜ਼ਹਿਰੀਲੇ ਸੱਪ ਭੇਜਾਂਗਾ,ਨਾਲੇ ਨਾਗ ਜਿਨ੍ਹਾ ਨੂੰ ਮੋਹ ਨਹੀਂ ਸਕਦਾ,ਅਤੇ ਉਹ ਤੁਹਾਨੂੰ ਡੰਗ ਮਾਰਨਗੇ,”ਯਾਹਵੇਹ ਦਾ ਵਾਕ ਹੈ।
18ਤੂੰ ਜੋ ਦੁੱਖ ਵਿੱਚ ਮੇਰਾ ਸਹਾਰਾ ਹੈ,ਮੇਰਾ ਮਨ ਮੇਰੇ ਅੰਦਰ ਬੇਚੈਨ ਹੈ।19ਦੂਰ ਦੇਸ਼ ਤੋਂ ਮੇਰੇ ਲੋਕਾਂ ਦੀ ਪੁਕਾਰ ਸੁਣੋ:“ਕੀ ਯਾਹਵੇਹ ਸੀਯੋਨ ਵਿੱਚ ਨਹੀਂ ਹੈ?ਕੀ ਹੁਣ ਉਸਦਾ ਰਾਜਾ ਨਹੀਂ ਰਿਹਾ?”“ਉਹਨਾਂ ਨੇ ਆਪਣੀਆਂ ਮੂਰਤੀਆਂ ਨਾਲ,ਆਪਣੀਆਂ ਬੇਕਾਰ ਮੂਰਤੀਆਂ ਨਾਲ ਮੇਰਾ ਗੁੱਸਾ ਕਿਉਂ ਭੜਕਾਇਆ ਹੈ?”
20“ਵਾਢੀ ਬੀਤ ਗਈ ਹੈ,ਗਰਮੀਆਂ ਖਤਮ ਹੋ ਗਈਆਂ ਹਨ,ਪਰ ਅਸੀਂ ਬਚਾਏ ਨਹੀਂ ਗਏ।”
21ਕਿਉਂਕਿ ਮੇਰੇ ਲੋਕਾਂ ਦੇ ਕੁਚਲੇ ਜਾਣ ਦੇ ਕਾਰਨ ਮੈਂ ਕੁਚਲਿਆ ਹੋਇਆ ਹਾਂ;ਮੈਂ ਸੋਗ ਕਰਦਾ ਹਾਂ, ਅਤੇ ਘਬਰਾਹਟ ਨੇ ਮੈਨੂੰ ਫੜਿਆ ਹੈ।22ਕੀ ਗਿਲਆਦ ਵਿੱਚ ਕੋਈ ਬਲਸਾਨ ਨਹੀਂ ਹੈ?ਕੀ ਉੱਥੇ ਕੋਈ ਵੈਦ ਨਹੀਂ ਹੈ?ਫੇਰ ਮੇਰੇ ਲੋਕਾਂ ਦੇ ਜ਼ਖਮਾਂ ਦਾ ਕੋਈ ਇਲਾਜ ਕਿਉਂ ਨਹੀਂ ਹੈ?

Biblica, Inc.

https://app.library.bible/content/38de522697cd8943