ਯਿਰਮਿਯਾਹ10
ਮੂਰਤੀ ਪੂਜਾ ਅਤੇ ਸੱਚੀ ਅਰਾਧਨਾ
1ਹੇ ਇਸਰਾਏਲ ਦੇ ਲੋਕੋ ਸੁਣੋ, ਯਾਹਵੇਹ ਤੁਹਾਨੂੰ ਕੀ ਆਖਦਾ ਹੈ।2ਯਾਹਵੇਹ ਇਸ ਤਰ੍ਹਾਂ ਆਖਦਾ ਹੈ:“ਤੁਸੀਂ ਕੌਮਾਂ ਦੀ ਚਾਲ ਨਾ ਸਿੱਖੋਨਾ ਹੀ ਅਕਾਸ਼ ਵਿੱਚ ਨਿਸ਼ਾਨਾਂ ਤੋਂ ਘਬਰਾਓ,ਕਿਉਂ ਜੋ ਕੌਮਾਂ ਉਹਨਾਂ ਤੋਂ ਘਬਰਾਉਂਦੀਆਂ ਹਨ।3ਲੋਕਾਂ ਦੇ ਅਮਲ ਵਿਅਰਥ ਹਨ;ਉਹਨਾਂ ਨੇ ਜੰਗਲ ਵਿੱਚੋਂ ਇੱਕ ਰੁੱਖ ਕੱਟਿਆ,ਅਤੇ ਇੱਕ ਕਾਰੀਗਰ ਆਪਣੀ ਕੁਹਾੜੇ ਨਾਲ ਇਸ ਨੂੰ ਆਕਾਰ ਦਿੰਦਾ ਹੈ।4ਉਹ ਇਸ ਨੂੰ ਚਾਂਦੀ ਅਤੇ ਸੋਨੇ ਨਾਲ ਸਜਾਉਂਦੇ ਹਨ;ਉਹ ਇਸ ਨੂੰ ਹਥੌੜੇ ਅਤੇ ਕਿੱਲਾਂ ਨਾਲ ਬੰਨ੍ਹਦੇ ਹਨਤਾਂ ਕਿ ਇਹ ਟੁੱਟੇ ਨਾ।5ਖੀਰੇ ਦੇ ਖੇਤ ਵਿੱਚ ਖੜੇ ਪੁਤਲੇ ਵਾਂਗਉਹਨਾਂ ਦੀਆਂ ਮੂਰਤੀਆਂ ਬੋਲ ਨਹੀਂ ਸਕਦੀਆਂ।ਉਹਨਾਂ ਨੂੰ ਚੁੱਕਣਾ ਚਾਹੀਦਾ ਹੈਕਿਉਂਕਿ ਉਹ ਤੁਰ ਨਹੀਂ ਸਕਦੇ।ਉਹਨਾਂ ਤੋਂ ਨਾ ਡਰੋ;ਉਹ ਕੋਈ ਨੁਕਸਾਨ ਨਹੀਂ ਕਰ ਸਕਦੇ ਅਤੇ ਨਾ ਹੀ ਕੋਈ ਭਲਾ ਕਰ ਸਕਦੇ ਹਨ।”6ਹੇ ਯਾਹਵੇਹ, ਤੇਰੇ ਵਰਗਾ ਕੋਈ ਨਹੀਂ;ਤੂੰ ਮਹਾਨ ਹੈ,ਅਤੇ ਤੇਰਾ ਨਾਮ ਸ਼ਕਤੀਸ਼ਾਲੀ ਹੈ।7ਹੇ ਕੌਮਾਂ ਦੇ ਪਾਤਸ਼ਾਹ,ਤੇਰੇ ਕੋਲੋਂ ਕੌਣ ਨਹੀਂ ਡਰੇਗਾ?ਕਿਉਂ ਜੋ ਤੂੰ ਇਸ ਜੋਗ ਹੈ।ਕੌਮਾਂ ਦੇ ਸਾਰੇ ਬੁੱਧੀਮਾਨ ਆਗੂਆਂ ਵਿੱਚਅਤੇ ਉਹਨਾਂ ਦੇ ਸਾਰੇ ਰਾਜਿਆਂ ਵਿੱਚ,ਤੇਰੇ ਵਰਗਾ ਕੋਈ ਨਹੀਂ ਹੈ।8ਉਹ ਸਾਰੇ ਬੇਸਮਝ ਅਤੇ ਮੂਰਖ ਹਨ;ਉਹਨਾਂ ਨੂੰ ਲੱਕੜ ਦੀਆਂ ਬੇਕਾਰ ਮੂਰਤੀਆਂ ਦੁਆਰਾ ਸਿਖਾਇਆ ਜਾਂਦਾ ਹੈ।9ਹਥੌੜੇ ਵਾਲੀ ਚਾਂਦੀ ਤਰਸ਼ੀਸ਼ ਤੋਂਅਤੇ ਸੋਨਾ ਉਫਾਜ਼ ਤੋਂ ਲਿਆਇਆ ਜਾਂਦਾ ਹੈ।ਕਾਰੀਗਰ ਅਤੇ ਸੁਨਿਆਰੇ ਨੇ ਜੋ ਕੁਝ ਬਣਾਇਆ ਹੈਫਿਰ ਨੀਲੇ ਅਤੇ ਬੈਂਗਣੀ ਰੰਗ ਦੇ ਕੱਪੜੇ ਪਾਏ ਜਾਂਦੇ ਹਨ,ਸਭ ਕੁਸ਼ਲ ਕਾਮਿਆਂ ਦੁਆਰਾ ਬਣਾਇਆ ਜਾਂਦਾ ਹੈ।10ਪਰ ਯਾਹਵੇਹ ਸੱਚਾ ਪਰਮੇਸ਼ਵਰ ਹੈ;ਉਹ ਜੀਉਂਦਾ ਪਰਮੇਸ਼ਵਰ, ਸਦੀਪਕਾਲ ਦਾ ਰਾਜਾ ਹੈ।ਜਦੋਂ ਉਹ ਗੁੱਸੇ ਹੁੰਦਾ ਹੈ, ਧਰਤੀ ਕੰਬਦੀ ਹੈ;ਕੌਮਾਂ ਉਹ ਦੇ ਕ੍ਰੋਧ ਨੂੰ ਸਹਿ ਨਹੀਂ ਸਕਦੀਆਂ।11“ਉਹਨਾਂ ਨੂੰ ਇਹ ਦੱਸੋ: ‘ਇਹ ਦੇਵਤੇ, ਜਿਨ੍ਹਾਂ ਨੇ ਅਕਾਸ਼ ਅਤੇ ਧਰਤੀ ਨੂੰ ਨਹੀਂ ਬਣਾਇਆ, ਧਰਤੀ ਤੋਂ ਅਤੇ ਅਕਾਸ਼ ਦੇ ਹੇਠਾਂ ਤੋਂ ਨਾਸ਼ ਹੋ ਜਾਣਗੇ।’ ”12ਪਰ ਪਰਮੇਸ਼ਵਰ ਨੇ ਧਰਤੀ ਨੂੰ ਆਪਣੀ ਸ਼ਕਤੀ ਨਾਲ ਬਣਾਇਆ;ਉਸ ਨੇ ਆਪਣੀ ਬੁੱਧ ਨਾਲ ਸੰਸਾਰ ਦੀ ਸਥਾਪਨਾ ਕੀਤੀਅਤੇ ਆਪਣੀ ਸਮਝ ਨਾਲ ਅਕਾਸ਼ ਨੂੰ ਤਾਣਿਆ ਹੈ।13ਜਦੋਂ ਉਹ ਗਰਜਦਾ ਹੈ, ਤਾਂ ਅਕਾਸ਼ ਵਿੱਚ ਪਾਣੀਆਂ ਦਾ ਸ਼ੋਰ ਹੁੰਦਾ ਹੈ;ਉਹ ਧਰਤੀ ਦੇ ਸਿਰਿਆਂ ਤੋਂ ਬੱਦਲਾਂ ਨੂੰ ਉਭਾਰਦਾ ਹੈ।ਉਹ ਵਰਖਾ ਲਈ ਬਿਜਲੀਆਂ ਚਮਕਾਉਂਦਾ ਹੈ,ਉਹ ਆਪਣਿਆਂ ਖ਼ਜ਼ਾਨਿਆਂ ਤੋਂ ਹਵਾ ਵਗਾਉਂਦਾ ਹੈ।14ਹਰ ਕੋਈ ਮੂਰਖ ਅਤੇ ਗਿਆਨ ਤੋਂ ਰਹਿਤ ਹੈ;ਹਰ ਸੁਨਿਆਰਾ ਆਪਣੇ ਬੁੱਤਾਂ ਤੋਂ ਸ਼ਰਮਿੰਦਾ ਹੁੰਦਾ ਹੈ,ਕਿਉਂ ਜੋ ਉਸ ਦੀ ਬਣਾਈ ਹੋਈ ਮੂਰਤ ਝੂਠੀ ਹੈ;ਉਹਨਾਂ ਵਿੱਚ ਸਾਹ ਨਹੀਂ ਹੈ।15ਉਹ ਵਿਅਰਥ ਹਨ, ਮਖੌਲ ਦੀਆਂ ਵਸਤਾਂ ਹਨ;ਜਦੋਂ ਉਹਨਾਂ ਦਾ ਨਿਆਂ ਆਵੇਗਾ, ਉਹ ਨਾਸ ਹੋ ਜਾਣਗੇ।16ਉਹ ਜੋ ਯਾਕੋਬ ਦਾ ਹਿੱਸਾ ਹੈ, ਉਹ ਇਨ੍ਹਾਂ ਵਰਗਾ ਨਹੀਂ ਹੈ,ਕਿਉਂਕਿ ਉਹ ਸਭ ਕੁਝ ਬਣਾਉਣ ਵਾਲਾ ਹੈ,ਇਸਰਾਏਲ ਸਮੇਤ, ਜੋ ਉਸ ਦੀ ਵਿਰਾਸਤ ਦੇ ਲੋਕ ਹਨ,ਉਸ ਦਾ ਨਾਮ ਸਰਬਸ਼ਕਤੀਮਾਨ ਯਾਹਵੇਹ ਹੈ।ਆਉਣ ਵਾਲੀ ਤਬਾਹੀ
17ਤੁਸੀਂ ਜਿਹੜੇ ਘੇਰੇ ਵਿੱਚ ਰਹਿੰਦੇ ਹੋ,ਜਗ੍ਹਾ ਨੂੰ ਛੱਡਣ ਲਈ ਆਪਣਾ ਸਮਾਨ ਇਕੱਠਾ ਕਰੋ।18ਕਿਉਂਕਿ ਯਾਹਵੇਹ ਇਹ ਆਖਦਾ ਹੈ:“ਇਸ ਸਮੇਂ ਮੈਂ ਉਹਨਾਂ ਲੋਕਾਂ ਨੂੰ ਗੋਪੀਏ ਨਾਲ ਬਾਹਰ ਸੁੱਟ ਦਿਆਂਗਾਜਿਹੜੇ ਇਸ ਧਰਤੀ ਵਿੱਚ ਰਹਿੰਦੇ ਹਨ;ਮੈਂ ਉਹਨਾਂ ਉੱਤੇ ਬਿਪਤਾ ਲਿਆਵਾਂਗਾ ਤਾਂ ਜੋ ਉਹ ਫੜੇ ਜਾਣ।”19ਮੇਰੀ ਸੱਟ ਦੇ ਕਾਰਨ ਮੇਰੇ ਉੱਤੇ ਹਾਏ!ਮੇਰਾ ਜ਼ਖ਼ਮ ਲਾਇਲਾਜ ਹੈ!ਫਿਰ ਵੀ ਮੈਂ ਆਪਣੇ-ਆਪ ਨੂੰ ਕਿਹਾ,“ਇਹ ਮੇਰਾ ਦੁੱਖ ਹੈ, ਅਤੇ ਮੈ ਇਸ ਨੂੰ ਸਹਿਣਾ ਕਰਾਂਗਾ।”20ਮੇਰਾ ਤੰਬੂ ਤਬਾਹ ਹੋ ਗਿਆ ਹੈ;ਇਸ ਦੀਆਂ ਸਾਰੀਆਂ ਰੱਸੀਆਂ ਟੁੱਟ ਗਈਆਂ ਹਨ।ਮੇਰੇ ਬੱਚੇ ਮੈਥੋਂ ਚਲੇ ਗਏ ਹਨ ਅਤੇ ਹੁਣ ਨਹੀਂ ਰਹੇ।ਹੁਣ ਕੋਈ ਵੀ ਨਹੀਂ ਬਚਿਆ ਹੈ ਜੋ ਮੇਰਾ ਤੰਬੂ ਲਗਾਵੇਜਾਂ ਮੇਰੀ ਪਨਾਹ ਲਗਾਉਣ ਬਣਾਵੇ।21ਚਰਵਾਹੇ ਬੇਸਮਝ ਹਨਅਤੇ ਯਾਹਵੇਹ ਦੀ ਭਾਲ ਨਹੀਂ ਕੀਤੀ;ਇਸ ਲਈ ਉਹ ਸਫ਼ਲ ਨਹੀਂ ਹੁੰਦੇਅਤੇ ਉਹਨਾਂ ਦਾ ਸਾਰਾ ਇੱਜੜ ਖਿੱਲਰ ਗਿਆ।22ਸੁਣੋ! ਇੱਕ ਸੁਨੇਹੇ ਦੀ ਆਵਾਜ਼,ਉੱਤਰ ਦੀ ਧਰਤੀ ਤੋਂ ਇੱਕ ਵੱਡਾ ਹੰਗਾਮਾ!ਇਹ ਯਹੂਦਾਹ ਦੇ ਕਸਬਿਆਂ ਨੂੰ ਵਿਰਾਨ ਬਣਾ ਦੇਵੇਗਾ,ਗਿੱਦੜਾਂ ਦਾ ਅੱਡਾ ਬਣਾ ਦੇਵੇਗਾ।ਯਿਰਮਿਯਾਹ ਦੀ ਪ੍ਰਾਰਥਨਾ
23ਹੇ ਯਾਹਵੇਹ, ਮੈਂ ਜਾਣਦਾ ਹਾਂ ਕਿ ਲੋਕਾਂ ਦੀਆਂ ਜ਼ਿੰਦਗੀਆਂ ਉਹਨਾਂ ਦੇ ਆਪਣੇ ਵੱਸ ਵਿੱਚ ਨਹੀਂ ਹਨ;ਇਹ ਉਹਨਾਂ ਦੇ ਵੱਸ ਨਹੀਂ ਹੈ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰਨ।24ਹੇ ਯਾਹਵੇਹ, ਮੇਰਾ ਸੁਧਾਰ ਕਰ ਪਰ ਨਰਮਾਈ ਨਾਲ,ਆਪਣੇ ਕ੍ਰੋਧ ਨਾਲ ਨਹੀਂ,ਨਹੀਂ ਤਾਂ ਤੂੰ ਮੈਨੂੰ ਮਿਟਾ ਦੇਵੇਂਗਾ।25ਆਪਣਾ ਕ੍ਰੋਧ ਉਹਨਾਂ ਕੌਮਾਂ ਉੱਤੇ ਪਾਜੋ ਤੈਨੂੰ ਨਹੀਂ ਮੰਨਦੀਆਂ,ਉਹਨਾਂ ਕੌਮਾਂ ਉੱਤੇ ਜੋ ਤੇਰਾ ਨਾਮ ਨਹੀਂ ਲੈਂਦੀਆਂ।ਕਿਉਂ ਜੋ ਉਹਨਾਂ ਨੇ ਯਾਕੋਬ ਨੂੰ ਖਾ ਲਿਆ ਹੈ;ਉਹਨਾਂ ਨੇ ਉਸ ਨੂੰ ਪੂਰੀ ਤਰ੍ਹਾਂ ਭੱਖ ਲਿਆਅਤੇ ਉਸ ਦੇ ਵਤਨ ਨੂੰ ਤਬਾਹ ਕਰ ਦਿੱਤਾ।Biblica, Inc.