ਯਿਰਮਿਯਾਹ6
ਯੇਰੂਸ਼ਲੇਮ ਦੀ ਵੈਰੀਆਂ ਵੱਲੋਂ ਘੇਰਾਬੰਦੀ
1“ਹੇ ਬਿਨਯਾਮੀਨ ਦੇ ਲੋਕੋ, ਸੁਰੱਖਿਆ ਲਈ ਭੱਜੋ!ਬਚਾਓ ਲਈ ਯੇਰੂਸ਼ਲੇਮ ਵਿੱਚੋਂ ਭੱਜੋ!ਤਕੋਆ ਵਿੱਚ ਤੁਰ੍ਹੀ ਵਜਾਓ!ਬੈਥ-ਹੱਕਾਰਮ ਵਿੱਚ ਨਿਸ਼ਾਨ ਖੜਾ ਕਰੋ!ਕਿਉਂ ਜੋ ਉੱਤਰ ਵੱਲੋਂ ਇੱਕ ਬੁਰਿਆਈਅਤੇ ਵੱਡੀ ਤਬਾਹੀ ਝਾਕਦੀ ਹੈ।2ਮੈਂ ਸੀਯੋਨ ਦੀ ਧੀ ਨੂੰ,ਜੋ ਕਿੰਨੀ ਸੁੰਦਰ ਅਤੇ ਨਾਜ਼ੁਕ ਹੈ ਤਬਾਹ ਕਰ ਦਿਆਂਗਾ।3ਚਰਵਾਹੇ ਆਪਣੇ ਇੱਜੜਾਂ ਨਾਲ ਉਸ ਦੇ ਵਿਰੁੱਧ ਆਉਣਗੇ;ਉਹ ਉਸ ਦੇ ਆਲੇ-ਦੁਆਲੇ ਆਪਣੇ ਤੰਬੂ ਲਾਉਣਗੇ,ਹਰੇਕ ਆਪੋ-ਆਪਣੇ ਥਾਂ ਵਿੱਚ ਚਰਾਵੇਗਾ।4“ਉਸ ਦੇ ਵਿਰੁੱਧ ਲੜਾਈ ਲਈ ਤਿਆਰ ਰਹੋ!ਉੱਠੋ, ਅਸੀਂ ਦੁਪਹਿਰ ਨੂੰ ਹਮਲਾ ਕਰੀਏ!ਪਰ ਹਾਏ! ਦਿਨ ਦਾ ਚਾਨਣ ਮਿਟਦਾ ਜਾ ਰਿਹਾ ਹੈ,ਅਤੇ ਸ਼ਾਮ ਦੇ ਪਰਛਾਵੇਂ ਵਧਦੇ ਜਾਂਦੇ ਹਨ।5ਇਸ ਲਈ ਉੱਠੋ, ਅਸੀਂ ਰਾਤ ਨੂੰ ਹਮਲਾ ਕਰੀਏ ਅਤੇ ਉਸ ਦੇ ਕਿਲ੍ਹੇ ਨੂੰ ਢਾਹ ਦੇਈਏ!”6ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ:“ਰੁੱਖਾਂ ਨੂੰ ਵੱਢੋਅਤੇ ਯੇਰੂਸ਼ਲੇਮ ਦੇ ਵਿਰੁੱਧ ਘੇਰਾਬੰਦੀ ਕਰੋ।ਇਸ ਸ਼ਹਿਰ ਨੂੰ ਸਜ਼ਾ ਮਿਲਣੀ ਚਾਹੀਦੀ ਹੈ;ਇਹ ਜ਼ੁਲਮ ਨਾਲ ਭਰਿਆ ਹੋਇਆ ਹੈ।7ਜਿਵੇਂ ਖੂਹ ਆਪਣਾ ਪਾਣੀ ਡੋਲ੍ਹਦਾ ਹੈ,ਉਸੇ ਤਰ੍ਹਾਂ ਉਹ ਆਪਣੀ ਬੁਰਿਆਈ ਨੂੰ ਤਾਜ਼ਾ ਰੱਖਦੀ ਹੈ।ਹਿੰਸਾ ਅਤੇ ਤਬਾਹੀ ਉਸ ਵਿੱਚ ਗੂੰਜਦੀ ਹੈ;ਉਸ ਦੀ ਬੀਮਾਰੀ ਅਤੇ ਜ਼ਖ਼ਮ ਮੇਰੇ ਸਾਹਮਣੇ ਹਨ।8ਹੇ ਯੇਰੂਸ਼ਲੇਮ, ਸਿੱਖਿਆ ਲੈ,ਨਹੀਂ ਤਾਂ ਮੈਂ ਤੇਰੇ ਤੋਂ ਦੂਰ ਹੋ ਜਾਵਾਂਗਾਅਤੇ ਤੇਰੀ ਧਰਤੀ ਨੂੰ ਵਿਰਾਨ ਕਰ ਦਿਆਂਗਾ,ਤਾਂ ਜੋ ਕੋਈ ਵੀ ਉਸ ਵਿੱਚ ਰਹਿ ਨਾ ਸਕੇ।”9ਇਹ ਉਹ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ:“ਉਹਨਾਂ ਨੂੰ ਇਸਰਾਏਲ ਦੀ ਰਹਿੰਦ-ਖੁਹੰਦ ਨੂੰ ਇੱਕ ਅੰਗੂਰੀ ਵੇਲ ਵਾਂਗ ਚੰਗੀ ਤਰ੍ਹਾਂ ਚੁਗਣ ਦਿਓ;ਆਪਣਾ ਹੱਥ ਅੰਗੂਰ ਚੁਗਣ ਵਾਲੇ ਵਾਂਗੂੰ ਟਹਿਣੀਆਂ ਉੱਤੇ ਫੇਰ।”10ਮੈਂ ਕਿਸ ਨਾਲ ਗੱਲ ਕਰਾਂ ਅਤੇ ਚੇਤਾਵਨੀ ਦੇਵਾਂ?ਮੇਰੀ ਕੌਣ ਸੁਣੇਗਾ?ਉਹਨਾਂ ਦੇ ਕੰਨ ਬੰਦ ਹਨਇਸ ਲਈ ਉਹ ਸੁਣ ਨਹੀਂ ਸਕਦੇ।ਯਾਹਵੇਹ ਦਾ ਬਚਨ ਉਹਨਾਂ ਲਈ ਅਪਮਾਨਜਨਕ ਹੈ;ਉਹਨਾਂ ਨੂੰ ਇਸ ਵਿੱਚ ਕੋਈ ਖੁਸ਼ੀ ਨਹੀਂ ਮਿਲਦੀ।11ਪਰ ਮੈਂ ਯਾਹਵੇਹ ਦੇ ਕ੍ਰੋਧ ਨਾਲ ਭਰਿਆ ਹੋਇਆ ਹਾਂ,ਅਤੇ ਮੈਂ ਇਸ ਨੂੰ ਅੰਦਰ ਨਹੀਂ ਰੱਖ ਸਕਦਾ।“ਇਸ ਨੂੰ ਗਲੀ ਵਿੱਚ ਬੱਚਿਆਂ ਉੱਤੇ ਉਲੱਦ ਦੇ,ਨਾਲੇ ਜੁਆਨਾਂ ਉੱਤੇ ਜਿਹੜੇ ਇਕੱਠੇ ਹਨ।ਦੋਵੇਂ ਪਤੀ ਅਤੇ ਪਤਨੀ ਫੜੇ ਜਾਣਗੇ,ਅਤੇ ਬੁੱਢਾ ਵੱਡੀ ਉਮਰ ਵਾਲੇ ਨਾਲ।12ਉਹਨਾਂ ਦੇ ਘਰ ਦੂਜਿਆਂ ਦੇ ਹਵਾਲੇ ਕੀਤੇ ਜਾਣਗੇ,ਨਾਲੇ ਉਹਨਾਂ ਦੇ ਖੇਤ ਅਤੇ ਉਹਨਾਂ ਦੀਆਂ ਪਤਨੀਆਂ ਵੀ,ਮੈਂ ਆਪਣਾ ਹੱਥਦੇਸ਼ ਦੇ ਵਾਸੀਆਂ ਦੇ ਵਿਰੁੱਧ ਚੁੱਕਾਂਗਾ,”ਯਾਹਵੇਹ ਦਾ ਇਹ ਵਾਕ ਹੈ।13“ਛੋਟੇ ਤੋਂ ਲੈ ਕੇ ਵੱਡੇ ਤੱਕ,ਸਾਰੇ ਲਾਭ ਦੇ ਲਾਲਚੀ ਹਨ;ਅਤੇ ਨਬੀਆਂ ਤੋਂ ਲੈ ਕੇ ਜਾਜਕਾਂ ਤੱਕਸਾਰਿਆਂ ਦੇ ਸਾਰੇ ਧੋਖਾ ਕਰਦੇ ਹਨ।14ਉਹਨਾਂ ਨੇ ਮੇਰੇ ਲੋਕਾਂ ਦੇ ਜ਼ਖਮਾਂ ਨੂੰ ਇਸ ਤਰ੍ਹਾਂ ਚੰਗਾ ਕੀਤਾ ਹੈ,ਜਿਵੇਂ ਕਿ ਉਹ ਗੰਭੀਰ ਨਹੀਂ ਸਨ।ਉਹ ਆਖਦੇ ਹਨ ਸ਼ਾਂਤੀ, ਸ਼ਾਂਤੀ!ਪਰ ਸ਼ਾਂਤੀ ਹੈ ਨਹੀਂ।15ਕੀ ਉਹ ਆਪਣੇ ਘਿਣਾਉਣੇ ਚਾਲ-ਚਲਣ ਤੋਂ ਸ਼ਰਮਿੰਦਾ ਹਨ?ਨਹੀਂ, ਉਹਨਾਂ ਨੂੰ ਕੋਈ ਸ਼ਰਮ ਨਹੀਂ ਹੈ;ਉਹਨਾਂ ਨੂੰ ਸੰਘਣਾ ਵੀ ਨਹੀਂ ਆਉਂਦਾ।ਇਸ ਲਈ ਉਹ ਡਿੱਗੇ ਹੋਏ ਲੋਕਾਂ ਵਿੱਚ ਡਿੱਗਣਗੇ;ਜਦੋਂ ਮੈਂ ਉਹਨਾਂ ਨੂੰ ਸਜ਼ਾ ਦੇਵਾਂਗਾ ਤਾਂ ਉਹ ਹੇਠਾਂ ਲਿਆਏ ਜਾਣਗੇ,”ਯਾਹਵੇਹ ਆਖਦਾ ਹੈ।16ਯਾਹਵੇਹ ਇਸ ਤਰ੍ਹਾਂ ਆਖਦਾ ਹੈ:“ਚੌਰਾਹੇ ਤੇ ਖਲੋਵੋ ਅਤੇ ਵੇਖੋ;ਪ੍ਰਾਚੀਨ ਮਾਰਗਾਂ ਨੂੰ ਪੁੱਛੋ,ਚੰਗਾ ਰਸਤਾ ਕਿੱਥੇ ਹੈ, ਉਸ ਉੱਤੇ ਚੱਲੋ,ਅਤੇ ਤੁਸੀਂ ਆਪਣੀਆਂ ਰੂਹਾਂ ਵਿੱਚ ਆਰਾਮ ਪਾਓਗੇ।ਪਰ ਤੁਸੀਂ ਕਿਹਾ, ‘ਅਸੀਂ ਇਸ ਵਿੱਚ ਨਹੀਂ ਚੱਲਾਂਗੇ।’17ਮੈਂ ਤੁਹਾਡੇ ਉੱਤੇ ਪਹਿਰੇਦਾਰ ਨਿਯੁਕਤ ਕੀਤਾ ਅਤੇ ਕਿਹਾ,‘ਤੁਰ੍ਹੀ ਦੀ ਆਵਾਜ਼ ਨੂੰ ਸੁਣੋ!’ਪਰ ਤੁਸੀਂ ਕਿਹਾ, ‘ਅਸੀਂ ਨਹੀਂ ਸੁਣਾਂਗੇ।’18ਇਸ ਲਈ ਹੇ ਕੌਮੋ, ਤੁਸੀਂ ਸੁਣੋ;ਤੁਸੀਂ ਗਵਾਹ ਹੋ,ਵੇਖੋ ਕਿ ਉਹਨਾਂ ਉੱਤੇ ਕੀ ਹੋਣ ਵਾਲਾ ਹੈ।19ਹੇ ਧਰਤੀ ਸੁਣ!ਮੈਂ ਇਹ ਲੋਕਾਂ ਉੱਤੇ ਤਬਾਹੀ ਲਿਆ ਰਿਹਾ ਹਾਂ,ਉਹਨਾਂ ਦੀਆਂ ਯੋਜਨਾਵਾਂ ਦਾ ਫਲ,ਕਿਉਂਕਿ ਉਹਨਾਂ ਨੇ ਮੇਰੀਆਂ ਗੱਲਾਂ ਨੂੰ ਨਹੀਂ ਸੁਣਿਆਅਤੇ ਮੇਰੀ ਬਿਵਸਥਾ ਨੂੰ ਰੱਦ ਕਰ ਦਿੱਤਾ ਹੈ।20ਮੈਨੂੰ ਸ਼ੀਬਾ ਦੀ ਧੂਪ ਦੀ ਕੀ ਪਰਵਾਹ ਹੈ,ਜਾਂ ਦੂਰ ਦੇਸ਼ ਤੋਂ ਮਿੱਠੀ ਖੁਸ਼ਬੋਆਂ ਦੀ?ਤੁਹਾਡੀਆਂ ਹੋਮ ਦੀਆਂ ਭੇਟਾਂ ਮੈਨੂੰ ਨਹੀਂ ਭਾਉਂਦੀਆਂ;ਤੁਹਾਡੀਆਂ ਕੁਰਬਾਨੀਆਂ ਮੈਨੂੰ ਪ੍ਰਸੰਨ ਨਹੀਂ ਕਰਦੀਆਂ।”21ਇਸ ਲਈ ਯਾਹਵੇਹ ਇਹ ਆਖਦਾ ਹੈ:“ਮੈਂ ਇਹ ਲੋਕਾਂ ਅੱਗੇ ਰੁਕਾਵਟਾਂ ਪਾਵਾਂਗਾ।ਮਾਪੇ ਅਤੇ ਬੱਚੇ ਉਸ ਤੋਂ ਇੱਕੋ ਜਿਹੀ ਠੋਕਰ ਖਾਣਗੇ;ਗੁਆਂਢੀ ਅਤੇ ਦੋਸਤ ਨਸ਼ਟ ਹੋ ਜਾਣਗੇ।”22ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ:“ਦੇਖੋ, ਇੱਕ ਫ਼ੌਜਉੱਤਰ ਦੀ ਧਰਤੀ ਤੋਂ ਆ ਰਹੀ ਹੈ;ਇੱਕ ਮਹਾਨ ਕੌਮ ਨੂੰ ਧਰਤੀ ਦੇ ਸਿਰੇ ਤੋਂਭੜਕਾਇਆ ਜਾ ਰਿਹਾ ਹੈ।23ਉਹਨਾਂ ਨੇ ਧਨੁਸ਼ ਅਤੇ ਬਰਛੇ ਫੜ੍ਹੇ ਹੋਏ ਹਨ;ਉਹ ਬੇਰਹਿਮ ਹਨ ਅਤੇ ਕੋਈ ਰਹਿਮ ਨਹੀਂ ਕਰਦੇ।ਉਹ ਆਪਣੇ ਘੋੜਿਆਂ ਤੇ ਸਵਾਰ ਹੁੰਦੇ ਹੋਏਗਰਜਦੇ ਸਮੁੰਦਰ ਵਾਂਗ ਆਵਾਜ਼ਾਂ ਮਾਰਦੇ ਹਨ।ਉਹ ਲੜਾਕਿਆਂ ਵਾਂਗ ਲੜਨ ਲਈ ਆਉਂਦੇ ਹਨਸੀਯੋਨ ਦੀ ਧੀਏ, ਤੇਰੇ ਉੱਤੇ ਹਮਲਾ ਕਰਨ ਲਈ ਆਉਂਦੇ ਹਨ।”24ਅਸੀਂ ਉਹਨਾਂ ਬਾਰੇ ਸੁਣਿਆ ਹੈ,ਅਤੇ ਸਾਡੇ ਹੱਥ ਢਿੱਲੇ ਪੈ ਗਏ ਹਨ।ਦੁੱਖ ਨੇ ਸਾਨੂੰ ਜਕੜ ਲਿਆ ਹੈ,ਜਿਵੇਂ ਇੱਕ ਜਣੇਪੇ ਵਾਲੀ ਔਰਤ ਦਾ ਦੁੱਖ ਹੁੰਦਾ ਹੈ।25ਖੇਤਾਂ ਵਿੱਚ ਨਾ ਜਾਵੋ,ਨਾ ਰਾਹਾਂ ਵਿੱਚ ਤੁਰੋ,ਕਿਉਂ ਜੋ ਦੁਸ਼ਮਣ ਕੋਲ ਤਲਵਾਰ ਹੈ,ਅਤੇ ਹਰ ਪਾਸੇ ਦਹਿਸ਼ਤ ਹੈ।26ਹੇ ਮੇਰੇ ਲੋਕੋ, ਤੱਪੜ ਪਾਓਅਤੇ ਸੁਆਹ ਵਿੱਚ ਲੇਟੇ ਰਹੋ।ਤੂੰ ਸੋਗ ਕਰਜਿਵੇਂ ਇੱਕਲੌਤੇ ਪੁੱਤਰ ਉੱਤੇ ਕਰੀਦਾ ਹੈ,ਤੂੰ ਬਹੁਤ ਭਾਰੀ ਸਿਆਪਾ ਕਰ,ਸੱਤਿਆਨਾਸ ਕਰਨ ਵਾਲਾ ਅਚਾਨਕ ਸਾਡੇ ਉੱਤੇ ਆ ਪਵੇਗਾ।27“ਮੈਂ ਤੁਹਾਨੂੰ ਆਪਣੇ ਲੋਕਾਂ ਲਈ ਪਰਖਿਆ ਹੈਅਤੇ ਮਾਹਿਰਾਂ ਨੂੰ ਇਹ ਜਾਣਨ ਲਈ ਨਿਯੁਕਤ ਕੀਤਾ ਗਿਆ ਹੈ,ਤਾਂ ਜੋ ਤੁਸੀਂ ਉਹਨਾਂ ਦੇ ਤਰੀਕਿਆਂ ਨੂੰ ਵੇਖ ਸਕੋਅਤੇ ਪਰਖ ਸਕੋ।28ਉਹ ਸਾਰੇ ਕਠੋਰ ਅਤੇ ਬਾਗ਼ੀ ਹਨ,ਬਦਨਾਮੀ ਕਰਨ ਜਾ ਰਹੇ ਹਨ।ਉਹ ਪਿੱਤਲ ਅਤੇ ਲੋਹੇ ਦੇ ਹਨ;ਉਹ ਸਾਰੇ ਭ੍ਰਿਸ਼ਟ ਕੰਮ ਕਰਦੇ ਹਨ।29ਸੀਸੇ ਨੂੰ ਅੱਗ ਨਾਲ ਸਾੜਨ ਲਈਧੂੜਾਂ ਜ਼ੋਰ ਨਾਲ ਵਜਾਉਂਦੇ ਹਨ,ਪਰ ਸੁਧਾਰ ਵਿਅਰਥ ਜਾਂਦਾ ਹੈ;ਪਰ ਬੁਰਿਆਈ ਵੱਖ ਨਹੀਂ ਹੋਏ।30ਉਹਨਾਂ ਨੂੰ ਖੋਟੀ ਚਾਂਦੀ ਕਿਹਾ ਜਾਂਦਾ ਹੈ,ਕਿਉਂਕਿ ਯਾਹਵੇਹ ਨੇ ਉਹਨਾਂ ਨੂੰ ਰੱਦ ਕਰ ਦਿੱਤਾ ਹੈ।”Biblica, Inc.