ਯਿਰਮਿਯਾਹ5
ਪਰਮੇਸ਼ਵਰ ਦੇ ਲੋਕਾਂ ਦਾ ਭ੍ਰਿਸ਼ਟਾਚਾਰ
1“ਯੇਰੂਸ਼ਲੇਮ ਦੀਆਂ ਗਲੀਆਂ ਵਿੱਚ ਜਾਓ,ਆਲੇ-ਦੁਆਲੇ ਦੇਖੋ ਅਤੇ ਵਿਚਾਰ ਕਰੋ,ਉਸ ਦੇ ਚੌਕਾਂ ਵਿੱਚ ਭਾਲੋਜੇ ਤੁਹਾਨੂੰ ਕੋਈ ਵਿਅਕਤੀ ਲੱਭ ਸਕੇਜਿਹੜਾ ਇਨਸਾਫ਼ ਕਰਨ ਵਾਲਾ ਅਤੇ ਸਚਿਆਈ ਦਾ ਭਾਲਣ ਵਾਲਾ ਹੋਵੇ,ਤਾਂ ਮੈਂ ਇਸ ਸ਼ਹਿਰ ਨੂੰ ਮਾਫ਼ ਕਰ ਦਿਆਂਗਾ।2ਭਾਵੇਂ ਉਹ ਆਖਦੇ ਹਨ, ‘ਜੀਉਂਦੇ ਯਾਹਵੇਹ ਦੀ ਸਹੁੰ,’ਅਸਲੀਅਤ ਇਹ ਹੈ ਕਿ ਉਹਨਾਂ ਦੀ ਸਹੁੰ ਝੂਠੀ ਹੈ।”3ਹੇ ਯਾਹਵੇਹ, ਕੀ ਤੇਰੀਆਂ ਅੱਖਾਂ ਸੱਚਾਈ ਵੱਲ ਨਹੀਂ ਦੇਖਦੀਆਂ?ਤੁਸੀਂ ਉਹਨਾਂ ਨੂੰ ਮਾਰਿਆ, ਪਰ ਉਹਨਾਂ ਨੂੰ ਕੋਈ ਦਰਦ ਨਹੀਂ ਹੋਇਆ;ਤੁਸੀਂ ਉਹਨਾਂ ਨੂੰ ਕੁਚਲ ਦਿੱਤਾ, ਪਰ ਉਹਨਾਂ ਨੇ ਸੁਧਾਰ ਕਰਨ ਤੋਂ ਇਨਕਾਰ ਕੀਤਾ।ਉਹਨਾਂ ਨੇ ਆਪਣੇ ਮੂੰਹ ਪੱਥਰ ਨਾਲੋਂ ਸਖ਼ਤ ਕਰ ਲਏਅਤੇ ਤੋਬਾ ਕਰਨ ਤੋਂ ਇਨਕਾਰ ਕਰ ਦਿੱਤਾ।4ਮੈਂ ਸੋਚਿਆ, “ਇਹ ਸਿਰਫ ਗਰੀਬ ਹਨ;ਉਹ ਮੂਰਖ ਹਨ,ਕਿਉਂਕਿ ਉਹ ਯਾਹਵੇਹ ਦੇ ਰਾਹ ਨੂੰ ਨਹੀਂ ਜਾਣਦੇ,ਆਪਣੇ ਪਰਮੇਸ਼ਵਰ ਦੀਆਂ ਮੰਗਾਂ ਨੂੰ ਨਹੀਂ ਜਾਣਦੇ।5ਇਸ ਲਈ ਮੈਂ ਆਗੂਆਂ ਕੋਲ ਜਾਵਾਂਗਾਅਤੇ ਉਹਨਾਂ ਨਾਲ ਗੱਲ ਕਰਾਂਗਾ;ਨਿਸ਼ਚੇ ਹੀ ਉਹ ਯਾਹਵੇਹ ਦੇ ਮਾਰਗ ਨੂੰ ਜਾਣਦੇ ਹਨ,ਆਪਣੇ ਪਰਮੇਸ਼ਵਰ ਦੀਆਂ ਮੰਗਾਂ ਨੂੰ ਜਾਣਦੇ ਹਨ।”ਪਰ ਉਹਨਾਂ ਨੇ ਵੀ ਇੱਕ ਸਹਿਮਤੀ ਨਾਲ ਜੂਲਾ ਤੋੜ ਦਿੱਤਾ ਅਤੇ ਬੰਧਨਾਂ ਨੂੰ ਤੋੜ ਦਿੱਤਾ।6ਇਸ ਲਈ ਜੰਗਲ ਵਿੱਚੋਂ ਇੱਕ ਸ਼ੇਰ ਉਹਨਾਂ ਉੱਤੇ ਹਮਲਾ ਕਰੇਗਾ,ਅਤੇ ਉਜਾੜ ਵਿੱਚੋਂ ਇੱਕ ਬਘਿਆੜ ਉਹਨਾਂ ਨੂੰ ਨਾਸ ਕਰ ਦੇਵੇਗਾ,ਇੱਕ ਚੀਤਾ ਉਹਨਾਂ ਦੇ ਨਗਰਾਂ ਦੇ ਕੋਲ ਉਡੀਕ ਕਰੇਗਾ,ਜੋ ਕੋਈ ਬਾਹਰ ਨਿਕਲਦਾ ਹੈ ਉਹ ਉਸ ਨੂੰ ਪਾੜ ਸੁੱਟੇਗਾ,ਕਿਉਂ ਜੋ ਉਹਨਾਂ ਦੀ ਬਗਾਵਤ ਵੱਡੀ ਹੈ,ਅਤੇ ਉਹਨਾਂ ਦੇ ਪਾਪ ਬਹੁਤ ਹਨ।7“ਮੈਂ ਤੈਨੂੰ ਮਾਫ਼ ਕਿਉਂ ਕਰਾਂ?ਤੁਹਾਡੇ ਬੱਚਿਆਂ ਨੇ ਮੈਨੂੰ ਤਿਆਗ ਦਿੱਤਾ ਹੈਅਤੇ ਉਹਨਾਂ ਦੇਵਤਿਆਂ ਦੀ ਸਹੁੰ ਖਾਧੀ ਜੋ ਦੇਵਤੇ ਨਹੀਂ ਹਨ।ਮੈਂ ਉਹਨਾਂ ਦੀਆਂ ਸਾਰੀਆਂ ਲੋੜਾਂ ਪੂਰੀਆਂ ਕੀਤੀਆਂ,ਤਾਂ ਵੀ ਉਹਨਾਂ ਨੇ ਵਿਭਚਾਰ ਕੀਤਾਅਤੇ ਟੋਲੀਆਂ ਬਣਾ ਕੇ ਕੰਜਰੀਆਂ ਦੇ ਘਰ ਵਿੱਚ ਇਕੱਠੇ ਹੋਏ।8ਉਹ ਰੱਜੇ ਹੋਏ ਘੋੜਿਆਂ ਵਾਂਗੂੰ ਫਿਰਦੇ ਸਨ,ਹਰੇਕ ਆਪਣੇ ਗੁਆਂਢੀ ਦੀ ਔਰਤ ਉੱਤੇ ਹਿਣਕਦਾ ਹੈ।9ਕੀ ਮੈਂ ਇਸ ਲਈ ਉਹਨਾਂ ਨੂੰ ਸਜ਼ਾ ਨਹੀਂ ਦੇਵਾਂਗਾ?”ਯਾਹਵੇਹ ਦਾ ਵਾਕ ਹੈ।“ਕੀ ਮੈਨੂੰ ਇਸ ਤਰ੍ਹਾਂ ਦੀ ਕੌਮ ਤੋਂ ਬਦਲਾ ਨਹੀਂ ਲੈਣਾ ਚਾਹੀਦਾ?10“ਉਸ ਦੇ ਅੰਗੂਰੀ ਬਾਗ਼ਾਂ ਵਿੱਚੋਂ ਦੀ ਲੰਘੋ ਅਤੇ ਉਹਨਾਂ ਨੂੰ ਉਜਾੜ ਦਿਓ,ਪਰ ਉਹਨਾਂ ਨੂੰ ਪੂਰੀ ਤਰ੍ਹਾਂ ਤਬਾਹ ਨਾ ਕਰੋ।ਉਸ ਦੀਆਂ ਟਹਿਣੀਆਂ ਨੂੰ ਲਾਹ ਸੁੱਟੋ,ਕਿਉਂਕਿ ਇਹ ਲੋਕ ਯਾਹਵੇਹ ਦੇ ਨਹੀਂ ਹਨ।11ਇਸਰਾਏਲ ਦੇ ਲੋਕ ਅਤੇ ਯਹੂਦਾਹ ਦੇ ਲੋਕ ਮੇਰੇ ਨਾਲ ਪੂਰੀ ਤਰ੍ਹਾਂ ਬੇਵਫ਼ਾ ਹੋਏ ਹਨ,”ਯਾਹਵੇਹ ਦਾ ਵਾਕ ਹੈ।12ਉਹਨਾਂ ਨੇ ਯਾਹਵੇਹ ਬਾਰੇ ਝੂਠ ਬੋਲਿਆ ਹੈ;ਉਹਨਾਂ ਨੇ ਕਿਹਾ, “ਉਹ ਕੁਝ ਨਹੀਂ ਕਰੇਗਾ!ਸਾਨੂੰ ਕੋਈ ਨੁਕਸਾਨ ਨਹੀਂ ਹੋਵੇਗਾ;ਅਸੀਂ ਕਦੇ ਵੀ ਤਲਵਾਰ ਜਾਂ ਕਾਲ ਨਹੀਂ ਵੇਖਾਂਗੇ।13ਨਬੀ ਸਿਰਫ ਹਵਾ ਹਨਅਤੇ ਬਚਨ ਉਹਨਾਂ ਵਿੱਚ ਨਹੀਂ ਹੈ।ਇਸ ਲਈ ਜੋ ਕੁੱਝ ਉਹ ਕਹਿੰਦੇ ਹਨ ਉਹ ਉਹਨਾਂ ਨਾਲ ਕੀਤਾ ਜਾਵੇ।”14ਇਸ ਲਈ ਯਾਹਵੇਹ ਸਰਬਸ਼ਕਤੀਮਾਨ ਪਰਮੇਸ਼ਵਰ ਇਹ ਆਖਦਾ ਹੈ:“ਕਿਉਂਕਿ ਲੋਕਾਂ ਨੇ ਇਹ ਸ਼ਬਦ ਕਹੇ ਹਨ,ਮੈਂ ਆਪਣੇ ਸ਼ਬਦਾਂ ਨੂੰ ਤੇਰੇ ਮੂੰਹ ਵਿੱਚ ਅੱਗ ਬਣਾ ਦਿਆਂਗਾਅਤੇ ਇਹ ਲੋਕ ਉਸ ਲੱਕੜ ਨੂੰ ਭਸਮ ਕਰ ਦੇਣਗੇ।15ਇਸਰਾਏਲ ਦੇ ਲੋਕੋ,” ਯਾਹਵੇਹ ਦਾ ਵਾਕ ਹੈ,“ਮੈਂ ਤੁਹਾਡੇ ਵਿਰੁੱਧ ਇੱਕ ਦੂਰ ਦੀ ਕੌਮ ਲਿਆ ਰਿਹਾ ਹਾਂ,ਇੱਕ ਪ੍ਰਾਚੀਨ ਅਤੇ ਸਥਾਈ ਕੌਮ,ਇੱਕ ਅਜਿਹੀ ਕੌਮ ਜਿਸ ਦੀ ਭਾਸ਼ਾ ਤੁਸੀਂ ਨਹੀਂ ਜਾਣਦੇ,ਜਿਸ ਦੀ ਬੋਲੀ ਤੁਸੀਂ ਨਹੀਂ ਜਾਣਦੇ ਅਤੇ ਨਾ ਹੀ ਸਮਝਦੇ ਹੋ।16ਉਹਨਾਂ ਦੇ ਤਰਕਸ਼ ਖੁੱਲ੍ਹੀ ਕਬਰ ਵਾਂਗ ਹਨ;ਇਹ ਸਾਰੇ ਸੂਰਬੀਰ ਯੋਧੇ ਹਨ।17ਉਹ ਤੁਹਾਡੀਆਂ ਫ਼ਸਲਾਂ ਅਤੇ ਭੋਜਨ ਨੂੰ ਖਾ ਜਾਣਗੇ,ਤੁਹਾਡੇ ਪੁੱਤਰਾਂ ਅਤੇ ਧੀਆਂ ਨੂੰ ਖਾ ਜਾਣਗੇ।ਉਹ ਤੁਹਾਡੇ ਇੱਜੜ ਅਤੇ ਪਸ਼ੂਆਂ ਨੂੰ ਖਾ ਜਾਣਗੇ,ਤੁਹਾਡੇ ਅੰਗੂਰਾਂ ਅਤੇ ਹੰਜੀਰ ਦੇ ਰੁੱਖਾਂ ਨੂੰ ਖਾ ਜਾਣਗੇ,ਉਹ ਤਲਵਾਰ ਨਾਲ ਉਹਨਾਂ ਗੜ੍ਹਾਂ ਵਾਲੇ ਸ਼ਹਿਰਾਂ ਨੂੰ ਤਬਾਹ ਕਰ ਦੇਣਗੇ,ਜਿਨ੍ਹਾਂ ਉੱਤੇ ਤੁਸੀਂ ਭਰੋਸਾ ਕਰਦੇ ਹੋ।18“ਫਿਰ ਵੀ ਉਹਨਾਂ ਦਿਨਾਂ ਵਿੱਚ,” ਯਾਹਵੇਹ ਦਾ ਵਾਕ ਹੈ, “ਮੈਂ ਤੁਹਾਨੂੰ ਪੂਰੀ ਤਰ੍ਹਾਂ ਤਬਾਹ ਨਹੀਂ ਕਰਾਂਗਾ।19ਅਤੇ ਜਦੋਂ ਉਹ ਲੋਕ ਪੁੱਛਣਗੇ, ‘ਯਾਹਵੇਹ ਸਾਡੇ ਪਰਮੇਸ਼ਵਰ ਨੇ ਸਾਡੇ ਨਾਲ ਇਹ ਸਭ ਕਿਉਂ ਕੀਤਾ ਹੈ?’ ਤਾਂ ਤੁਸੀਂ ਉਹਨਾਂ ਨੂੰ ਆਖੋਗੇ, ‘ਜਿਵੇਂ ਤੁਸੀਂ ਮੈਨੂੰ ਤਿਆਗ ਦਿੱਤਾ ਅਤੇ ਆਪਣੇ ਦੇਸ਼ ਵਿੱਚ ਓਪਰੇ ਦੇਵਤੇ ਦੀ ਪੂਜਾ ਕੀਤੀ ਤਿਵੇਂ ਤੁਸੀਂ ਪਰਾਇਆਂ ਦੀ ਸੇਵਾ ਉਸੇ ਦੇਸ਼ ਵਿੱਚ ਜਿਹੜਾ ਤੁਹਾਡਾ ਨਹੀਂ ਹੈ ਕਰੋਗੇ।’20“ਯਾਕੋਬ ਦੇ ਸੰਤਾਨ ਨੂੰ ਇਹ ਸੁਣਾਓਅਤੇ ਯਹੂਦਾਹ ਵਿੱਚ ਇਹ ਪਰਚਾਰ ਕਰੋ:21ਹੇ ਮੂਰਖ ਅਤੇ ਬੇਸਮਝ ਲੋਕੋ, ਇਹ ਸੁਣੋ,ਤੁਸੀਂ ਜਿਨ੍ਹਾਂ ਦੀਆਂ ਅੱਖਾਂ ਤਾਂ ਹਨ ਪਰ ਉਹ ਨਹੀਂ ਵੇਖਦੇ,ਜਿਨ੍ਹਾਂ ਦੇ ਕੰਨ ਹਨ ਪਰ ਉਹ ਸੁਣਦੇ ਨਹੀਂ:22ਕੀ ਤੁਹਾਨੂੰ ਮੇਰੇ ਤੋਂ ਡਰਨਾ ਨਹੀਂ ਚਾਹੀਦਾ?”ਯਾਹਵੇਹ ਦਾ ਵਾਕ ਹੈ।“ਕੀ ਤੁਹਾਨੂੰ ਮੇਰੀ ਹਜ਼ੂਰੀ ਵਿੱਚ ਕੰਬਣਾ ਨਹੀਂ ਚਾਹੀਦਾ?ਮੈਂ ਰੇਤ ਨੂੰ ਸਮੁੰਦਰ ਦੇ ਬੰਨੇ ਉੱਤੇ, ਸਦਾ ਦੀ ਬਿਧੀ ਕਰਕੇ ਰੱਖਿਆ ਹੈ,ਉਹ ਉਸ ਤੋਂ ਲੰਘ ਨਹੀਂ ਸਕਦਾ।ਉਹ ਦੀਆਂ ਲਹਿਰਾਂ ਉੱਛਲਣ ਪਰ ਉਹ ਨੂੰ ਦਬਾ ਨਹੀਂ ਸਕਦੀਆਂ;ਉਹ ਗਰਜ ਸਕਦੇ ਹਨ, ਪਰ ਉਸ ਨੂੰ ਪਾਰ ਨਹੀਂ ਕਰ ਸਕਦੇ।23ਪਰ ਇਹ ਲੋਕ ਜ਼ਿੱਦੀ ਅਤੇ ਬਾਗ਼ੀ ਦਿਲ ਹਨ;ਉਹ ਇੱਕ ਪਾਸੇ ਹੋ ਕੇ ਚਲੇ ਗਏ ਹਨ।24ਉਹ ਆਪਣੇ ਆਪ ਨੂੰ ਇਹ ਨਹੀਂ ਕਹਿੰਦੇ,‘ਆਓ ਅਸੀਂ ਆਪਣੇ ਪਰਮੇਸ਼ਵਰ ਤੋਂ ਡਰੀਏ,ਜੋ ਸਾਨੂੰ ਪਤਝੜ ਅਤੇ ਬਸੰਤ ਰੁੱਤ ਵਿੱਚ ਮੀਂਹ ਦਿੰਦਾ ਹੈ,ਜੋ ਫ਼ਸਲ ਦੇ ਮਿੱਥੇ ਹੋਏ ਹਫ਼ਤਿਆਂ ਨੂੰ ਸਾਡੇ ਲਈ ਸਾਂਭ ਕੇ ਰੱਖਦਾ ਹੈ।’25ਤੁਹਾਡੀਆਂ ਗਲਤੀਆਂ ਨੇ ਇਨ੍ਹਾਂ ਨੂੰ ਦੂਰ ਰੱਖਿਆ ਹੈ;ਤੁਹਾਡੇ ਪਾਪਾਂ ਨੇ ਤੁਹਾਨੂੰ ਚੰਗਿਆਈ ਤੋਂ ਵਾਂਝਾ ਕਰ ਦਿੱਤਾ ਹੈ।26“ਮੇਰੇ ਲੋਕਾਂ ਵਿੱਚ ਤਾਂ ਦੁਸ਼ਟ ਪਾਏ ਗਏ ਹਨਜਿਹੜੇ ਆਦਮੀਆਂ ਵਾਂਗ ਉਡੀਕ ਵਿੱਚ ਪਏ ਰਹਿੰਦੇ ਹਨ ਜੋ ਪੰਛੀਆਂ ਨੂੰ ਫੜ੍ਹਦੇ ਹਨਅਤੇ ਉਹਨਾਂ ਵਰਗੇ ਜਿਹੜੇ ਲੋਕਾਂ ਨੂੰ ਫੜਨ ਲਈ ਜਾਲ ਵਿਛਾਉਂਦੇ ਹਨ।27ਪੰਛੀਆਂ ਦੇ ਪਿੰਜਰੇ ਵਾਂਗ, ਉਹਨਾਂ ਦੇ ਘਰ ਧੋਖੇ ਨਾਲ ਭਰੇ ਹੋਏ ਹਨ;ਉਹ ਅਮੀਰ ਅਤੇ ਤਾਕਤਵਰ ਹੋ ਗਏ ਹਨ28ਅਤੇ ਮੋਟੇ ਅਤੇ ਫਿੱਟ ਗਏ ਹਨ।ਉਹਨਾਂ ਦੇ ਬੁਰੇ ਕੰਮਾਂ ਦੀ ਕੋਈ ਸੀਮਾ ਨਹੀਂ ਹੈ।ਉਹ ਇਨਸਾਫ਼ ਨਹੀਂ ਮੰਗਦੇ।ਉਹ ਅਨਾਥਾਂ ਦੀ ਦਲੀਲ ਨੂੰ ਅੱਗੇ ਨਹੀਂ ਵਧਾਉਂਦੇ;ਉਹ ਗਰੀਬਾਂ ਦੇ ਇਨਸਾਫ਼ ਦਾ ਬਚਾਅ ਨਹੀਂ ਕਰਦੇ।29ਕੀ ਮੈਨੂੰ ਇਸ ਲਈ ਉਹਨਾਂ ਨੂੰ ਸਜ਼ਾ ਨਹੀਂ ਦੇਣੀ ਚਾਹੀਦੀ?”ਯਾਹਵੇਹ ਦਾ ਵਾਕ ਹੈ।“ਕੀ ਮੈਨੂੰ ਇਸ ਤਰ੍ਹਾਂ ਦੀ ਕੌਮ ਤੋਂਬਦਲਾ ਨਹੀਂ ਲੈਣਾ ਚਾਹੀਦਾ?30“ਦੇਸ਼ ਵਿੱਚ ਇੱਕ ਭਿਆਨਕਅਤੇ ਹੈਰਾਨ ਕਰਨ ਵਾਲੀ ਗੱਲ ਵਾਪਰੀ ਹੈ:31ਨਬੀ ਝੂਠ ਬੋਲਦੇ ਹਨ,ਜਾਜਕ ਆਪਣੇ ਅਧਿਕਾਰ ਨਾਲ ਰਾਜ ਕਰਦੇ ਹਨ,ਅਤੇ ਮੇਰੇ ਲੋਕ ਇਸ ਤਰ੍ਹਾਂ ਪਿਆਰ ਕਰਦੇ ਹਨ!ਪਰ ਤੁਸੀਂ ਇਸ ਵਿੱਚ ਕੀ ਕਰੋਗੇ?Biblica, Inc.