ਯਿਰਮਿਯਾਹ51
1ਯਾਹਵੇਹ ਇਸ ਤਰ੍ਹਾਂ ਆਖਦਾ ਹੈ,ਵੇਖ, ਮੈਂ ਬਾਬੇਲ ਦੇ ਵਿਰੁੱਧ ਅਤੇ ਬਾਬੇਲ ਦੇ ਲੋਕਾਂ ਦੇ ਵਿਰੁੱਧ,ਇੱਕ ਨਾਸ ਕਰਨ ਵਾਲੀ ਹਵਾ ਚਲਾਵਾਂਗਾ।2ਮੈਂ ਪਰਦੇਸੀਆਂ ਨੂੰ ਬਾਬੇਲ ਵਿੱਚ ਭੇਜਾਂਗਾਕਿ ਉਹ ਉਸਨੂੰ ਜਿੱਤਣ ਅਤੇ ਉਸਦੀ ਧਰਤੀ ਨੂੰ ਤਬਾਹ ਕਰਨ;ਉਹ ਉਸ ਦੀ ਬਿਪਤਾ ਦੇ ਦਿਨ ਵਿੱਚ ਹਰ ਪਾਸਿਓਂਉਸ ਦਾ ਵਿਰੋਧ ਕਰਨਗੇ।3ਤੀਰਅੰਦਾਜ਼ ਨੂੰ ਆਪਣਾ ਧਣੁੱਖ ਨਾ ਬੰਨ੍ਹਣ ਦਿਓ,ਨਾ ਹੀ ਉਹ ਆਪਣੇ ਸ਼ਸਤਰ ਪਹਿਨੇ।ਉਹ ਦੇ ਜੁਆਨਾਂ ਨੂੰ ਨਾ ਬਖਸ਼ੋ;ਉਸਦੀ ਫੌਜ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿਓ।4ਉਹ ਬਾਬੇਲ ਵਿੱਚ ਮਾਰੇ ਗਏ,ਉਸ ਦੀਆਂ ਗਲੀਆਂ ਵਿੱਚ ਘਾਤਕ ਜ਼ਖਮੀ ਹੋ ਕੇ ਡਿੱਗਣਗੇ।5ਕਿਉਂ ਜੋ ਇਸਰਾਏਲ ਅਤੇ ਯਹੂਦਾਹ,ਆਪਣੇ ਸਰਬਸ਼ਕਤੀਮਾਨ ਯਾਹਵੇਹ ਵੱਲੋ ਤਿਆਗਿਆ ਨਹੀਂ ਗਿਆ,ਭਾਵੇਂ ਉਹਨਾਂ ਦੀ ਧਰਤੀ ਇਸਰਾਏਲ ਦੇ ਪਵਿੱਤਰ ਪੁਰਖ ਦੇ ਅੱਗੇਦੋਸ਼ਾਂ ਨਾਲ ਭਰੀ ਹੋਈ ਹੈ।6“ਬਾਬੇਲ ਤੋਂ ਭੱਜੋ!ਆਪਣੀਆਂ ਜਾਨਾਂ ਲਈ ਦੌੜੋ!ਉਸ ਦੇ ਪਾਪਾਂ ਦੇ ਕਾਰਨ ਨਾਸ ਨਾ ਹੋਵੋ।ਇਹ ਯਾਹਵੇਹ ਦੇ ਬਦਲਾ ਲੈਣ ਦਾ ਸਮਾਂ ਹੈ;ਉਹ ਉਸ ਨੂੰ ਉਹੀ ਬਦਲਾ ਦੇਵੇਗਾ ਜਿਸਦੀ ਉਹ ਹੱਕਦਾਰ ਹੈ।7ਬਾਬੇਲ ਯਾਹਵੇਹ ਦੇ ਹੱਥ ਵਿੱਚ ਇੱਕ ਸੋਨੇ ਦਾ ਪਿਆਲਾ ਸੀ;ਉਸ ਨੇ ਸਾਰੀ ਧਰਤੀ ਨੂੰ ਮਸਤ ਕਰ ਦਿੱਤਾ।ਕੌਮਾਂ ਨੇ ਉਹ ਦੀ ਦਾਖ਼ਰਸ ਪੀਤੀ।ਇਸ ਲਈ ਉਹ ਹੁਣ ਪਾਗਲ ਹਨ।8ਬਾਬੇਲ ਅਚਾਨਕ ਡਿੱਗ ਜਾਵੇਗਾ ਅਤੇ ਟੁੱਟ ਜਾਵੇਗਾ।ਉਸ ਲਈ ਰੋਵੋ!ਉਸ ਦੇ ਦਰਦ ਲਈ ਮਲ੍ਹਮ ਲਓ;ਸ਼ਾਇਦ ਉਹ ਠੀਕ ਹੋ ਜਾਵੇ।9“ ‘ਅਸੀਂ ਬਾਬੇਲ ਨੂੰ ਚੰਗਾ ਕਰ ਦਿੰਦੇ,ਪਰ ਉਹ ਚੰਗੀ ਨਹੀਂ ਹੋ ਸਕਦੀ;ਆਓ ਅਸੀਂ ਉਸ ਨੂੰ ਛੱਡ ਦੇਈਏ ਅਤੇ ਹਰ ਇੱਕ ਆਪੋ-ਆਪਣੀ ਧਰਤੀ ਨੂੰ ਚੱਲੀਏ,ਕਿਉਂਕਿ ਉਹ ਦਾ ਨਿਆਂ ਅਕਾਸ਼ ਤੱਕ ਪਹੁੰਚਦਾ ਹੈ,ਇਹ ਅਕਾਸ਼ ਵਾਂਙੁ ਉੱਚਾ ਉੱਠਦਾ ਹੈ।’10“ ‘ਯਾਹਵੇਹ ਨੇ ਸਾਨੂੰ ਸਹੀ ਠਹਿਰਾਇਆ ਹੈ;ਆਓ, ਅਸੀਂ ਸੀਯੋਨ ਵਿੱਚ ਦੱਸੀਏਸਾਡੇ ਪਰਮੇਸ਼ਵਰ ਨੇ ਕੀ ਕੀਤਾ ਹੈ।’11“ਤੀਰਾਂ ਨੂੰ ਤਿੱਖਾ ਕਰੋ,ਢਾਲ ਚੁੱਕੋ!ਯਾਹਵੇਹ ਨੇ ਮਾਦੀਆਂ ਦੇ ਰਾਜਿਆਂ ਨੂੰ ਭੜਕਾਇਆ ਹੈ,ਕਿਉਂਕਿ ਉਸਦਾ ਮਕਸਦ ਬਾਬੇਲ ਨੂੰ ਤਬਾਹ ਕਰਨਾ ਹੈ।ਯਾਹਵੇਹ ਬਦਲਾ ਲਵੇਗਾ,ਆਪਣੀ ਹੈਕਲ ਦਾ ਬਦਲਾ ਲਵੇਗਾ।12ਬਾਬੇਲ ਦੀਆਂ ਕੰਧਾਂ ਉੱਤੇ ਇੱਕ ਝੰਡਾ ਚੁੱਕੋ!ਪਹਿਰੇਦਾਰ ਨੂੰ ਮਜ਼ਬੂਤ ਕਰੋ,ਚੌਕੀਦਾਰ ਨੂੰ ਠਹਿਰਾਓ,ਘਾਤ ਲਗਾਓ!ਯਾਹਵੇਹ ਆਪਣੇ ਮਕਸਦ ਨੂੰ ਅਤੇਬਾਬੇਲ ਦੇ ਲੋਕਾਂ ਦੇ ਵਿਰੁੱਧ ਆਪਣਾ ਫ਼ਰਮਾਨ ਪੂਰਾ ਕਰੇਗਾ।13ਤੂੰ ਜਿਹੜੀ ਬਹੁਤੇ ਪਾਣੀਆਂ ਦੇ ਕੋਲ ਰਹਿੰਦੇ ਹੋਅਤੇ ਧਨ ਨਾਲ ਭਰਪੂਰ ਹੈ,ਤੇਰਾ ਅੰਤ ਆ ਗਿਆ ਹੈ,ਤੁਹਾਡੇ ਨਾਸ ਹੋਣ ਦਾ ਸਮਾਂ ਆ ਗਿਆ ਹੈ।14ਸਰਬਸ਼ਕਤੀਮਾਨ ਯਾਹਵੇਹ ਨੇ ਆਪਣੇ ਆਪ ਦੀ ਸਹੁੰ ਖਾਧੀ ਹੈ:ਮੈਂ ਤੈਨੂੰ ਜ਼ਰੂਰ ਟਿੱਡੀਆਂ ਦੇ ਝੁੰਡ ਵਾਂਗ ਫੌਜਾਂ ਨਾਲ ਭਰ ਦਿਆਂਗਾ,ਅਤੇ ਉਹ ਤੁਹਾਡੇ ਉੱਤੇ ਜਿੱਤ ਦੇ ਜੈਕਾਰੇ ਲਾਉਂਣਗੇ।15“ਉਸ ਨੇ ਧਰਤੀ ਨੂੰ ਆਪਣੀ ਸ਼ਕਤੀ ਨਾਲ ਬਣਾਇਆ;ਉਸ ਨੇ ਆਪਣੀ ਬੁੱਧ ਨਾਲ ਸੰਸਾਰ ਦੀ ਸਥਾਪਨਾ ਕੀਤੀਅਤੇ ਆਪਣੀ ਸਮਝ ਨਾਲ ਅਕਾਸ਼ ਨੂੰ ਤਾਣਿਆ।16ਜਦੋਂ ਉਹ ਗਰਜਦਾ ਹੈ, ਤਾਂ ਅਕਾਸ਼ ਵਿੱਚ ਪਾਣੀਆਂ ਦਾ ਸ਼ੋਰ ਹੁੰਦਾ ਹੈ;ਉਹ ਧਰਤੀ ਦੇ ਕੰਢਿਆਂ ਤੋਂ ਭਾਫ਼ ਨੂੰ ਚੁੱਕਦਾ ਹੈ,ਉਹ ਵਰਖਾ ਲਈ ਬਿਜਲੀਆਂ ਬਣਾਉਂਦਾ ਹੈ,ਉਹ ਆਪਣਿਆਂ ਖ਼ਜ਼ਾਨਿਆਂ ਤੋਂ ਹਵਾ ਵਗਾਉਂਦਾ ਹੈ।17“ਹਰ ਕੋਈ ਮੂਰਖ ਅਤੇ ਗਿਆਨ ਤੋਂ ਰਹਿਤ ਹੈ;ਹਰ ਸੁਨਿਆਰਾ ਆਪਣੇ ਬੁੱਤਾਂ ਤੋਂ ਸ਼ਰਮਿੰਦਾ ਹੁੰਦਾ ਹੈ।ਕਿਉਂ ਜੋ ਉਸ ਦੀ ਬਣਾਈ ਹੋਈ ਮੂਰਤ ਝੂਠੀ ਹੈ;ਉਹਨਾਂ ਵਿੱਚ ਸਾਹ ਨਹੀਂ ਹੈ।18ਉਹ ਵਿਅਰਥ ਅਤੇ ਮਖੌਲ ਦੀਆਂ ਵਸਤਾਂ ਹਨ;ਜਦੋਂ ਉਹਨਾਂ ਦਾ ਨਿਆਂ ਆਵੇਗਾ, ਉਹ ਨਾਸ ਹੋ ਜਾਣਗੇ।19ਉਹ ਜੋ ਯਾਕੋਬ ਦਾ ਹਿੱਸਾ ਹੈ, ਉਹ ਇਨ੍ਹਾਂ ਵਰਗਾ ਨਹੀਂ ਹੈ,ਕਿਉਂਕਿ ਉਹ ਸਭ ਕੁਝ ਬਣਾਉਣ ਵਾਲਾ ਹੈ,ਉਸ ਦੀ ਵਿਰਾਸਤ ਦੇ ਲੋਕਾਂ ਸਮੇਤਯਾਹਵੇਹ ਉਸਦਾ ਨਾਮ ਹੈ।20“ਤੂੰ ਮੇਰੇ ਲਈ ਹਥੌੜਾਅਤੇ ਲੜਾਈ ਦਾ ਹਥਿਆਰ ਹੈ,ਤੇਰੇ ਨਾਲ ਮੈਂ ਕੌਮਾਂ ਨੂੰ ਭੰਨਾਂਗਾ,ਤੇਰੇ ਨਾਲ ਪਾਤਸ਼ਾਹੀਆਂ ਦਾ ਨਾਸ ਕਰਾਂਗਾ,21ਮੈਂ ਤੇਰੇ ਨਾਲ ਘੋੜੇ ਅਤੇ ਸਵਾਰਾਂ ਨੂੰ ਚਕਨਾਚੂਰ ਕਰ ਦਿਆਂਗਾ ਹਾਂ,ਤੇਰੇ ਨਾਲ ਮੈਂ ਰੱਥ ਅਤੇ ਚਾਲਕ ਨੂੰ ਤੋੜਦਾ ਹਾਂ,22ਤੇਰੇ ਨਾਲ ਮੈਂ ਆਦਮੀ ਅਤੇ ਔਰਤ ਨੂੰ ਭੰਨ ਸੁੱਟਾਂਗਾ ਹਾਂ,ਤੇਰੇ ਨਾਲ ਮੈਂ ਬੁੱਢੇ ਅਤੇ ਜਵਾਨ ਨੂੰ ਭੰਨ ਸੁੱਟਾਂਗਾ,ਤੇਰੇ ਨਾਲ ਮੈਂ ਗੱਭਰੂਆਂ ਅਤੇ ਮੁਟਿਆਰਾਂ ਨੂੰ ਭੰਨ ਸੁੱਟਾਂਗਾ,23ਤੇਰੇ ਨਾਲ ਮੈਂ ਆਜੜੀ ਅਤੇ ਇੱਜੜ ਨੂੰ ਭੰਨ ਸੁੱਟਾਂਗਾ,ਤੇਰੇ ਨਾਲ ਮੈਂ ਕਿਸਾਨਾਂ ਅਤੇ ਬਲਦਾਂ ਨੂੰ ਭੰਨ ਸੁੱਟਾਂਗਾ,ਤੇਰੇ ਨਾਲ ਮੈਂ ਰਾਜਪਾਲਾਂ ਅਤੇ ਅਧਿਕਾਰੀਆਂ ਨੂੰ ਭੰਨ ਸੁੱਟਾਂਗਾ।24“ਤੁਹਾਡੀਆਂ ਅੱਖਾਂ ਦੇ ਸਾਮ੍ਹਣੇ ਮੈਂ ਬਾਬੇਲ ਅਤੇ ਕਸਦੀਆ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੂੰ ਉਹਨਾਂ ਸਾਰੀਆਂ ਗਲਤੀਆਂ ਦਾ ਬਦਲਾ ਦਿਆਂਗਾ ਜੋ ਉਹਨਾਂ ਨੇ ਸੀਯੋਨ ਵਿੱਚ ਕੀਤੇ ਹਨ,” ਯਾਹਵੇਹ ਦਾ ਵਾਕ ਹੈ।25“ਮੈਂ ਤੇਰੇ ਵਿਰੁੱਧ ਹਾਂ, ਹੇ ਤਬਾਹ ਕਰਨ ਵਾਲੇ ਪਰਬਤ,ਤੂੰ ਜੋ ਸਾਰੀ ਧਰਤੀ ਨੂੰ ਤਬਾਹ ਕਰਦਾ ਹੈ,”ਯਾਹਵੇਹ ਦਾ ਵਾਕ ਹੈ।“ਮੈਂ ਆਪਣਾ ਹੱਥ ਤੇਰੇ ਉੱਤੇ ਪਸਾਰਾਂਗਾ,ਤੈਨੂੰ ਚੱਟਾਨਾਂ ਤੋਂ ਉਤਾਰ ਦਿਆਂਗਾ,ਅਤੇ ਤੈਨੂੰ ਸੜਿਆ ਹੋਇਆ ਪਹਾੜ ਬਣਾ ਦਿਆਂਗਾ।26ਤੁਹਾਡੇ ਕੋਲੋਂ ਖੂੰਜੇ ਦੇ ਪੱਥਰ ਲਈ ਕੋਈ ਚੱਟਾਨ ਨਹੀਂ ਲਿਆ ਜਾਵੇਗਾ, ਨਾ ਹੀ ਨੀਂਹ ਲਈ ਕੋਈ ਪੱਥਰ,ਕਿਉਂ ਜੋ ਤੁਸੀਂ ਸਦਾ ਲਈ ਵਿਰਾਨ ਹੋ ਜਾਵੋਂਗੇ,” ਯਾਹਵੇਹ ਦਾ ਵਾਕ ਹੈ।27“ਦੇਸ਼ ਵਿੱਚ ਇੱਕ ਝੰਡਾ ਖੜ੍ਹਾਂ ਕਰੋ!ਕੌਮਾਂ ਵਿੱਚ ਤੁਰ੍ਹੀ ਵਜਾਓ!ਕੌਮਾਂ ਨੂੰ ਉਹ ਦੇ ਵਿਰੁੱਧ ਲੜਾਈ ਲਈ ਤਿਆਰ ਕਰੋ;ਉਸਦੇ ਵਿਰੁੱਧ ਇਹਨਾਂ ਰਾਜਾਂ ਨੂੰ ਬੁਲਾਓ:ਅਰਥਾਤ ਅਰਾਰਾਤ, ਮਿੰਨੀ ਅਤੇ ਅਸ਼ਕਨਾਜ਼।ਉਸ ਦੇ ਵਿਰੁੱਧ ਇੱਕ ਸੈਨਾਪਤੀ ਨਿਯੁਕਤ ਕਰੋ;ਟਿੱਡੀਆਂ ਦੇ ਝੁੰਡ ਵਾਂਗ ਘੋੜਿਆਂ ਨੂੰ ਭੇਜੋ।28ਉਸ ਦੇ ਵਿਰੁੱਧ ਕੌਮਾਂ ਨੂੰ ਤਿਆਰ ਕਰੋ,ਮਾਦੀ ਰਾਜਿਆਂ ਨੂੰ,ਉਸ ਦੇ ਸੂਬੇਦਾਰਾਂ ਨੂੰ, ਅਤੇ ਉਸ ਦੇ ਸਾਰੇ ਰਈਸਾਂ ਨੂੰ,ਉਹਨਾਂ ਦੀ ਹਕੂਮਤ ਦੇ ਹਰੇਕ ਦੇਸ਼ ਨੂੰ।29ਉਹ ਧਰਤੀ ਕੰਬਦੀ ਹੈ ਡਰਦੀ ਹੈਬਾਬੇਲ ਦੇ ਵਿਰੁੱਧ ਯਾਹਵੇਹ ਦੇ ਉਦੇਸ਼ ਕਾਇਮ ਹਨਕਿ ਬਾਬੇਲ ਦੀ ਧਰਤੀ ਨੂੰ ਬਰਬਾਦ ਕਰ ਦੇਵੇਤਾਂ ਜੋ ਉੱਥੇ ਕੋਈ ਵੀ ਨਾ ਵੱਸੇ।30ਬਾਬੇਲ ਦੇ ਯੋਧਿਆਂ ਨੇ ਲੜਨਾ ਬੰਦ ਕਰ ਦਿੱਤਾ ਹੈ;ਉਹ ਆਪਣੇ ਗੜ੍ਹਾਂ ਵਿੱਚ ਰਹਿੰਦੇ ਹਨ।ਉਹਨਾਂ ਦੀ ਤਾਕਤ ਥੱਕ ਗਈ ਹੈ;ਉਹ ਕਮਜ਼ੋਰ ਹੋ ਗਏ ਹਨ।ਉਹ ਦੇ ਘਰਾਂ ਨੂੰ ਅੱਗ ਲੱਗ ਲਾ ਦਿੱਤੀ ਜਾਂਦੀ ਹੈ।ਉਸ ਦੇ ਦਰਵਾਜ਼ਿਆਂ ਦੀਆਂ ਸਲਾਖਾਂ ਟੁੱਟ ਗਈਆਂ ਹਨ।31ਇੱਕ ਨੱਠਣ ਵਾਲਾ ਦੂਜੇ ਨੱਠਣ ਵਾਲੇ ਨੂੰ ਮਿਲਣ ਲਈ ਨੱਠੇਗਾ,ਅਤੇ ਇੱਕ ਸੁਨੇਹਾ ਦੇਣ ਵਾਲਾ ਦੂਜੇ ਸੁਨੇਹਾ ਦੇਣ ਵਾਲੇ ਨੂੰ ਮਿਲਣ ਲਈ ਨੱਠੇਗਾਕਿ ਬਾਬੇਲ ਦੇ ਰਾਜੇ ਨੂੰ ਇਹ ਐਲਾਨ ਕਰੇ ਕਿ ਉਸਦਾ ਸਾਰਾ ਸ਼ਹਿਰ ਕਬਜ਼ਾ ਕਰ ਲਿਆ ਗਿਆ ਹੈ,32ਦਰਿਆ ਦੇ ਪਾਰ ਜ਼ਬਤ ਕਰ ਲਏ ਗਏ ਹਨ,ਦਲਦਲ ਨੂੰ ਅੱਗ ਲਗਾ ਦਿੱਤੀ ਗਈ ਹੈ,ਅਤੇ ਸਿਪਾਹੀ ਘਬਰਾ ਗਏ।”33ਇਸਰਾਏਲ ਦਾ ਸਰਬਸ਼ਕਤੀਮਾਨ ਯਾਹਵੇਹ, ਇਹੀ ਆਖਦਾ ਹੈ:“ਧੀ ਬਾਬੇਲ ਇੱਕ ਪਿੜ ਵਾਂਗ ਹੈਜਦੋਂ ਇਸਨੂੰ ਮਿੱਧਿਆ ਜਾਂਦਾ ਹੈ;ਉਸ ਦੀ ਵਾਢੀ ਦਾ ਸਮਾਂ ਛੇਤੀ ਹੀ ਆਵੇਗਾ।”34“ਬਾਬੇਲ ਦੇ ਰਾਜੇ ਨਬੂਕਦਨੱਸਰ ਨੇ ਸਾਨੂੰ ਖਾ ਲਿਆ ਹੈ,ਉਸਨੇ ਸਾਨੂੰ ਉਲਝਣ ਵਿੱਚ ਪਾ ਦਿੱਤਾ ਹੈ,ਉਸਨੇ ਸਾਨੂੰ ਇੱਕ ਖਾਲੀ ਘੜਾ ਬਣਾ ਦਿੱਤਾ ਹੈ।ਉਸ ਨੇ ਸੱਪ ਵਾਂਗ ਸਾਨੂੰ ਨਿਗਲ ਲਿਆ ਹੈ,ਅਤੇ ਸਾਡੇ ਪਕਵਾਨਾਂ ਨਾਲ ਆਪਣਾ ਪੇਟ ਭਰ ਲਿਆ ਹੈ,ਅਤੇ ਫਿਰ ਸਾਨੂੰ ਬਾਹਰ ਕੱਢ ਦਿੱਤਾ ਹੈ।35ਸੀਯੋਨ ਦੇ ਵੱਸਣ ਵਾਲੀ ਆਖੇਗੀ,ਮੇਰਾ ਅਤੇ ਮੇਰੇ ਸਾਕਾਂ ਦਾ ਜ਼ੁਲਮ ਬਾਬੇਲ ਉੱਤੇ ਹੋਵੇ!”ਯੇਰੂਸ਼ਲੇਮ ਆਖੇਗੀ,“ਮੇਰਾ ਲਹੂ ਕਸਦੀਆਂ ਵਾਲਿਆ ਵਾਸੀਆਂ ਉੱਤੇ ਹੋਵੇ।”36ਇਸ ਲਈ ਯਾਹਵੇਹ ਇਹ ਆਖਦਾ ਹੈ:“ਵੇਖੋ, ਮੈਂ ਤੁਹਾਡੇ ਹੱਕ ਦੀ ਰੱਖਿਆ ਕਰਾਂਗਾਅਤੇ ਤੁਹਾਡਾ ਬਦਲਾ ਲਵਾਂਗਾ;ਮੈਂ ਉਹ ਦੇ ਸਮੁੰਦਰ ਨੂੰ ਸੁਕਾ ਦਿਆਂਗਾਅਤੇ ਉਹ ਦੇ ਚਸ਼ਮੇ ਸੁਕਾ ਦਿਆਂਗਾ।37ਬਾਬੇਲ ਥੇਹ ਹੋ ਜਾਵੇਗਾ,ਉਹ ਗਿੱਦੜਾਂ ਦੀ ਖੋਹ ਹੋਵੇਗਾ,ਡਰ ਅਤੇ ਘਿਣਾਉਣੀ ਵਸਤੂ,ਇੱਕ ਅਜਿਹੀ ਥਾਂ ਜਿੱਥੇ ਕੋਈ ਨਹੀਂ ਰਹਿੰਦਾ।38ਉਹ ਦੇ ਸਾਰੇ ਲੋਕ ਸ਼ੇਰਾਂ ਵਾਂਗ ਗਰਜਦੇ ਹਨ,ਉਹ ਸ਼ੇਰ ਦੇ ਬੱਚਿਆਂ ਵਾਂਗੂੰ ਗਰਜਦੇ ਹਨ।39ਪਰ ਜਦੋਂ ਉਹ ਜਗਾਏ ਜਾਂਦੇ ਹਨ,ਮੈਂ ਉਹਨਾਂ ਲਈ ਇੱਕ ਦਾਵਤ ਰੱਖਾਂਗਾਅਤੇ ਉਹਨਾਂ ਨੂੰ ਸ਼ਰਾਬੀ ਕਰਾਂਗਾ,ਤਾਂ ਜੋ ਉਹ ਹਾਸੇ ਨਾਲ ਚੀਕਣ,ਤਦ ਸਦਾ ਲਈ ਸੌਂਦੇ ਹਨ ਅਤੇ ਜਾਗਦੇ ਨਹੀਂ,”ਯਾਹਵੇਹ ਦਾ ਵਾਕ ਹੈ।40“ਮੈਂ ਉਹਨਾਂ ਨੂੰ ਵੱਢੇ ਜਾਣ ਲਈ ਲੇਲਿਆਂ ਵਾਂਗ,ਭੇਡੂਆਂ ਅਤੇ ਬੱਕਰੀਆਂ ਵਾਂਗ ਹੇਠਾਂ ਲਿਆਵਾਂਗਾ।41“ਸ਼ੇਸ਼ਕ ਕਿਵੇਂ ਫੜਿਆ ਜਾਵੇਗਾ,ਸਾਰੀ ਧਰਤੀ ਦਾ ਸ਼ੇਖ਼ੀ ਖੋਹ ਲਿਆ ਜਾਵੇਗਾ!ਬਾਬੇਲ ਕਿਵੇਂ ਕੌਮਾਂ ਵਿੱਚਵਿਰਾਨ ਹੋ ਗਿਆ।42ਸਮੁੰਦਰ ਬਾਬੇਲ ਉੱਤੇ ਚੜ੍ਹ ਜਾਵੇਗਾ;ਇਸ ਦੀਆਂ ਗਰਜਦੀਆਂ ਲਹਿਰਾਂ ਉਸਨੂੰ ਢੱਕ ਲੈਣਗੀਆਂ।43ਉਹ ਦੇ ਕਸਬੇ ਵਿਰਾਨ ਹੋ ਜਾਣਗੇ,ਇੱਕ ਸੁੱਕੀ ਅਤੇ ਮਾਰੂਥਲ,ਇੱਕ ਅਜਿਹੀ ਧਰਤੀ ਜਿੱਥੇ ਕੋਈ ਨਹੀਂ ਰਹਿੰਦਾ,ਜਿਸ ਵਿੱਚੋਂ ਕੋਈ ਨਹੀਂ ਲੰਘਦਾ।44ਮੈਂ ਬਾਬੇਲ ਵਿੱਚ ਬੇਲ ਨੂੰ ਸਜ਼ਾ ਦਿਆਂਗਾਅਤੇ ਜੋ ਕੁਝ ਉਸਨੇ ਨਿਗਲਿਆ ਹੈ ਉਸਨੂੰ ਉਗਲਾਂਗਾ।ਕੌਮਾਂ ਹੁਣ ਉਸ ਵੱਲ ਨਹੀਂ ਆਉਣਗੀਆਂ।ਅਤੇ ਬਾਬੇਲ ਦੀ ਕੰਧ ਡਿੱਗ ਜਾਵੇਗੀ।45“ਹੇ ਮੇਰੇ ਲੋਕੋ, ਉਸ ਵਿੱਚੋਂ ਬਾਹਰ ਆਓ!ਆਪਣੀਆਂ ਜਾਨਾਂ ਲਈ ਦੌੜੋ!ਯਾਹਵੇਹ ਦੇ ਭਿਆਨਕ ਕ੍ਰੋਧ ਤੋਂ ਭੱਜੋ।46ਨਾ ਤਾਂ ਤੁਹਾਡਾ ਦਿਲ ਘਬਰਾਏ ਅਤੇ ਨਾ ਤੁਸੀਂ ਡਰੋ,ਦੇਸ਼ ਦੇ ਅਫਵਾਹਾਂ ਦੇ ਸੁਣਨ ਕਰਕੇ,ਇੱਕ ਸਾਲ ਇੱਕ ਅਫਵਾਹ ਆਉਂਦੀ ਹੈ,ਉਹ ਦੇ ਪਿੱਛੋਂ ਅਗਲੇ ਸਾਲ ਵਿੱਚ ਹੋਰ ਅਫਵਾਹਾਂ,ਦੇਸ਼ ਵਿੱਚ ਧੱਕਾ ਧੋੜਾ ਅਤੇ ਹਾਕਮ,ਹਾਕਮ ਦੇ ਵਿਰੁੱਧ ਹੋਵੇਗਾ।47ਕਿਉਂਕਿ ਉਹ ਸਮਾਂ ਜ਼ਰੂਰ ਆਵੇਗਾਜਦੋਂ ਮੈਂ ਬਾਬੇਲ ਦੀਆਂ ਮੂਰਤੀਆਂ ਨੂੰ ਸਜ਼ਾ ਦੇਵਾਂਗਾ।ਉਸ ਦੀ ਸਾਰੀ ਧਰਤੀ ਬੇਇੱਜ਼ਤ ਕੀਤੀ ਜਾਵੇਗੀਅਤੇ ਉਸ ਦੇ ਮਾਰੇ ਹੋਏ ਸਾਰੇ ਉਸ ਦੇ ਅੰਦਰ ਪਏ ਹੋਣਗੇ।48ਤਦ ਅਕਾਸ਼ ਅਤੇ ਧਰਤੀ ਅਤੇ ਜੋ ਕੁਝ ਉਹਨਾਂ ਵਿੱਚ ਹੈਬਾਬੇਲ ਉੱਤੇ ਜੈਕਾਰਾ ਗਜਾਉਣਗੇ,ਕਿਉਂ ਜੋ ਉੱਤਰ ਵੱਲੋਂਵਿਨਾਸ਼ਕਾਰੀ ਉਸ ਉੱਤੇ ਹਮਲਾ ਕਰਨਗੇ,”ਯਾਹਵੇਹ ਦਾ ਵਾਕ ਹੈ।49“ਜਿਵੇਂ ਬਾਬੇਲ ਨੇ ਇਸਰਾਏਲ ਦੇ ਵੱਢੇ ਹੋਏ ਡੇਗੇ,ਉਸੇ ਤਰ੍ਹਾਂ ਸਾਰੇ ਦੇਸ਼ ਦੇ ਵੱਢੇ ਹੋਏਬਾਬੇਲ ਲਈ ਡਿੱਗਣਗੇ।50ਤੁਸੀਂ ਜਿਹੜੇ ਤਲਵਾਰ ਤੋਂ ਬਚ ਗਏ ਹੋ,ਜਾਓ ਅਤੇ ਨਾ ਖਲੋਵੋ!ਦੂਰ ਦੇਸ਼ ਵਿੱਚ ਯਾਹਵੇਹ ਨੂੰ ਯਾਦ ਕਰੋ,ਅਤੇ ਯੇਰੂਸ਼ਲੇਮ ਨੂੰ ਆਪਣੇ ਦਿਲਾਂ ਤੇ ਰੱਖੋ।”51“ਅਸੀਂ ਸ਼ਰਮਿੰਦਾ ਹਾਂ,ਕਿਉਂਕਿ ਸਾਡੀ ਬੇਇੱਜ਼ਤੀ ਹੋਈ ਹੈਅਤੇ ਸਾਡੇ ਮੂੰਹ ਸ਼ਰਮ ਨਾਲ ਢੱਕੇ ਹੋਏ ਹਨ,ਕਿਉਂਕਿ ਪਰਦੇਸੀਯਾਹਵੇਹ ਦੇ ਘਰ ਦੇ ਪਵਿੱਤਰ ਸਥਾਨਾਂ ਵਿੱਚ ਦਾਖਲ ਹੋਏ ਹਨ।”52“ਪਰ ਉਹ ਦਿਨ ਆ ਰਹੇ ਹਨ,” ਯਾਹਵੇਹ ਦਾ ਵਾਕ ਹੈ,“ਜਦੋਂ ਮੈਂ ਉਸ ਦੀਆਂ ਮੂਰਤੀਆਂ ਨੂੰ ਸਜ਼ਾ ਦੇਵਾਂਗਾ,ਅਤੇ ਉਸ ਦੇ ਸਾਰੇ ਦੇਸ਼ ਵਿੱਚਜ਼ਖਮੀ ਲੋਕ ਚੀਕਣਗੇ।53ਭਾਵੇਂ ਬਾਬੇਲ ਸਵਰਗ ਉੱਤੇ ਚੜ੍ਹ ਜਾਵੇਅਤੇ ਆਪਣੇ ਉੱਚੇ ਗੜ੍ਹ ਨੂੰ ਮਜ਼ਬੂਤ ਕਰ ਲਵੇ,ਮੈਂ ਉਸ ਦੇ ਵਿਰੁੱਧ ਵਿਨਾਸ਼ ਕਰਨ ਵਾਲਿਆਂ ਨੂੰ ਭੇਜਾਂਗਾ,”ਯਾਹਵੇਹ ਦਾ ਵਾਕ ਹੈ।54“ਇੱਕ ਰੋਣ ਦੀ ਆਵਾਜ਼ ਬਾਬੇਲ ਤੋਂ ਆਉਂਦੀ ਹੈ,ਵੱਡੀ ਤਬਾਹੀ ਦੀ ਆਵਾਜ਼ਕਸਦੀਆਂ ਦੀ ਧਰਤੀ ਤੋਂ।55ਯਾਹਵੇਹ ਬਾਬੇਲ ਨੂੰ ਤਬਾਹ ਕਰ ਦੇਵੇਗਾ;ਉਹ ਉਸਦੇ ਰੌਲੇ-ਰੱਪੇ ਨੂੰ ਸ਼ਾਂਤ ਕਰ ਦੇਵੇਗਾ।ਵੈਰੀਆਂ ਦੀਆਂ ਲਹਿਰਾਂ ਵੱਡੇ ਪਾਣੀਆਂ ਵਾਂਙੁ ਉੱਠਣਗੀਆਂ।ਉਹਨਾਂ ਦੀਆਂ ਆਵਾਜ਼ਾਂ ਦੀ ਗਰਜ ਗੂੰਜ ਉੱਠੇਗੀ।56ਇੱਕ ਵਿਨਾਸ਼ਕਾਰੀ ਬਾਬੇਲ ਦੇ ਵਿਰੁੱਧ ਆਵੇਗਾ;ਉਸ ਦੇ ਸੂਰਮੇ ਫੜ ਲਏ ਜਾਣਗੇ,ਅਤੇ ਉਹਨਾਂ ਦੇ ਧਣੁੱਖ ਤੋੜ ਦਿੱਤੇ ਜਾਣਗੇ।ਕਿਉਂਕਿ ਯਾਹਵੇਹ ਬਦਲਾ ਲੈਣ ਵਾਲਾ ਪਰਮੇਸ਼ਵਰ ਹੈ;ਉਹ ਪੂਰਾ ਮੋੜ ਦੇਵੇਗਾ।57ਮੈਂ ਉਸ ਦੇ ਸਰਦਾਰਾਂ ਅਤੇ ਬੁੱਧਵਾਨਾਂ ਨੂੰ ਉਸ ਦੇ ਸੂਬੇਦਾਰਾਂ,ਉਸ ਦੇ ਰਈਸਾਂ, ਉਸ ਦੇ ਸੂਰਮਿਆਂ ਨੂੰ ਖੀਵੇ ਕਰਾਂਗਾ,”ਉਹ ਸਦਾ ਦੀ ਨੀਂਦ ਸੌਂ ਜਾਣਗੇ ਅਤੇ ਨਾ ਜਾਗਣਗੇ!ਰਾਜਾ ਦਾ ਵਾਕ ਹੈ ਜਿਹ ਦਾ ਨਾਮ ਸਰਬਸ਼ਕਤੀਮਾਨ ਦਾ ਯਾਹਵੇਹ ਹੈ।58ਸਰਬਸ਼ਕਤੀਮਾਨ ਯਾਹਵੇਹ ਇਸ ਤਰ੍ਹਾਂ ਆਖਦਾ ਹੈ:“ਬਾਬੇਲ ਦੀ ਮੋਟੀ ਕੰਧ ਨੂੰ ਪੱਧਰਾ ਕੀਤਾ ਜਾਵੇਗਾਅਤੇ ਉਸਦੇ ਉੱਚੇ ਦਰਵਾਜ਼ੇ ਅੱਗ ਲਗਾ ਦਿੱਤੇ ਜਾਣਗੇ;ਕੌਮਾਂ ਆਪਣੇ ਆਪ ਨੂੰ ਬਿਨਾਂ ਕਿਸੇ ਕਾਰਨ ਥਕਾ ਦਿੰਦੀਆਂ ਹਨ,ਕੌਮਾਂ ਦੀ ਮਿਹਨਤ ਅੱਗ ਦਾ ਬਾਲਣ ਹੈ।”59ਇਹ ਉਹ ਸੰਦੇਸ਼ ਹੈ ਜੋ ਯਿਰਮਿਯਾਹ ਨਬੀ ਨੇ ਮਹਸੇਯਾਹ ਦੇ ਪੁੱਤਰ ਨੇਰੀਯਾਹ ਦੇ ਪੁੱਤਰ ਸਰਾਯਾਹ ਨੂੰ ਕਰਮਚਾਰੀ ਅਧਿਕਾਰੀ ਨੂੰ ਦਿੱਤਾ ਸੀ, ਜਦੋਂ ਉਹ ਆਪਣੇ ਰਾਜ ਦੇ ਚੌਥੇ ਸਾਲ ਯਹੂਦਾਹ ਦੇ ਪਾਤਸ਼ਾਹ ਸਿਦਕੀਯਾਹ ਨਾਲ ਬਾਬੇਲ ਨੂੰ ਗਿਆ ਸੀ।60ਯਿਰਮਿਯਾਹ ਨੇ ਬਾਬੇਲ ਉੱਤੇ ਆਉਣ ਵਾਲੀਆਂ ਸਾਰੀਆਂ ਬਿਪਤਾਵਾਂ ਬਾਰੇ ਇੱਕ ਪੱਤਰੀ ਉੱਤੇ ਲਿਖਿਆ ਸੀ ਉਹ ਸਭ ਜੋ ਬਾਬੇਲ ਦੇ ਬਾਰੇ ਵਿੱਚ ਦਰਜ ਕੀਤਾ ਗਿਆ ਸੀ।61ਯਿਰਮਿਯਾਹ ਨੇ ਸਰਾਯਾਹ ਨੂੰ ਆਖਿਆ, “ਜਦੋਂ ਤੂੰ ਬਾਬੇਲ ਨੂੰ ਜਾਵੇਂ, ਤਾਂ ਤੂੰ ਇਨ੍ਹਾਂ ਸਾਰੀਆਂ ਗੱਲਾਂ ਨੂੰ ਉੱਚੀ ਆਵਾਜ਼ ਵਿੱਚ ਪੜ੍ਹ।62ਤਦ ਆਖੋ, ‘ਯਾਹਵੇਹ, ਤੁਸੀਂ ਕਿਹਾ ਹੈ ਕਿ ਤੁਸੀਂ ਇਸ ਅਸਥਾਨ ਨੂੰ ਤਬਾਹ ਕਰ ਦਿਓਗੇ, ਇਸ ਲਈ ਨਾ ਤਾਂ ਮਨੁੱਖ ਅਤੇ ਨਾ ਜਾਨਵਰ ਇਸ ਵਿੱਚ ਰਹਿਣਗੇ। ਇਹ ਸਦਾ ਲਈ ਵਿਰਾਨ ਰਹੇਗਾ।’63ਜਦੋਂ ਤੁਸੀਂ ਇਸ ਪੱਤਰੀ ਨੂੰ ਪੜ੍ਹ ਕੇ ਪੂਰਾ ਕਰ ਲਓ, ਇਸ ਨੂੰ ਇੱਕ ਪੱਥਰ ਬੰਨ੍ਹੋ ਅਤੇ ਇਸਨੂੰ ਫ਼ਰਾਤ ਵਿੱਚ ਸੁੱਟ ਦਿਓ।64ਤਾਂ ਤੂੰ ਆਖੀਂ, ‘ਬਾਬੇਲ ਉਸ ਬੁਰਿਆਈ ਦੇ ਕਾਰਨ ਜਿਹੜੀ ਮੈਂ ਉਸ ਦੇ ਉੱਤੇ ਲਿਆਵਾਂਗਾ ਇਸੇ ਤਰ੍ਹਾਂ ਡੁੱਬ ਜਾਵੇਗਾ ਅਤੇ ਫਿਰ ਨਾ ਉੱਠੇਗਾ ਅਤੇ ਉਹ ਥੱਕ ਜਾਣਗੇ। ਯਿਰਮਿਯਾਹ ਦੀਆਂ ਗੱਲਾਂ ਇੱਥੋ ਤੱਕ ਹਨ।’ ”
ਯਿਰਮਿਯਾਹ ਦੇ ਸ਼ਬਦ ਇੱਥੇ ਖਤਮ ਹੁੰਦੇ ਹਨ।
ਯਿਰਮਿਯਾਹ ਦੇ ਸ਼ਬਦ ਇੱਥੇ ਖਤਮ ਹੁੰਦੇ ਹਨ।
Biblica, Inc.