ਯਿਰਮਿਯਾਹ50

ਬਾਬੇਲ ਬਾਰੇ ਇੱਕ ਸੁਨੇਹਾ

1ਇਹ ਉਹ ਸ਼ਬਦ ਹੈ ਜੋ ਯਾਹਵੇਹ ਨੇ ਯਿਰਮਿਯਾਹ ਨਬੀ ਦੁਆਰਾ ਬਾਬੇਲ ਅਤੇ ਕਸਦੀਆਂ ਦੀ ਧਰਤੀ ਬਾਰੇ ਬੋਲਿਆ ਸੀ:2“ਕੌਮਾਂ ਵਿੱਚ ਦੱਸੋ ਅਤੇ ਘੋਸ਼ਣਾ ਕਰੋ,ਇੱਕ ਝੰਡਾ ਖੜ੍ਹਾਂ ਕਰੋ ਅਤੇ ਇਸਦਾ ਐਲਾਨ ਕਰੋ;ਕੁਝ ਵੀ ਪਿੱਛੇ ਨਾ ਰੱਖੋ, ਪਰ ਆਖੋ,‘ਬਾਬੇਲ ਉੱਤੇ ਕਬਜ਼ਾ ਕੀਤਾ ਜਾਵੇਗਾ;ਬੇਲ ਸ਼ਰਮਿੰਦਾ ਹੋਵੇਗਾ,ਮਰੋਦਾਕ ਦਹਿਸ਼ਤ ਨਾਲ ਭਰਿਆ ਹੋਇਆ ਹੈ।ਉਸ ਦੀਆਂ ਮੂਰਤੀਆਂ ਨੂੰ ਸ਼ਰਮਸਾਰ ਕੀਤਾ ਜਾਵੇਗਾਅਤੇ ਉਸ ਦੇ ਬੁੱਤ ਦਹਿਸ਼ਤ ਨਾਲ ਭਰੇ ਹੋਏ ਹਨ।’3ਉੱਤਰ ਤੋਂ ਇੱਕ ਕੌਮ ਉਸ ਉੱਤੇ ਹਮਲਾ ਕਰੇਗੀਅਤੇ ਉਸਦੀ ਧਰਤੀ ਨੂੰ ਉਜਾੜ ਦੇਵੇਗੀ।ਕੋਈ ਵੀ ਇਸ ਵਿੱਚ ਨਹੀਂ ਰਹੇਗਾ;ਲੋਕ ਅਤੇ ਜਾਨਵਰ ਦੋਵੇਂ ਭੱਜ ਜਾਣਗੇ।
4“ਉਹਨਾਂ ਦਿਨਾਂ ਵਿੱਚ, ਉਸ ਸਮੇਂ,” ਯਾਹਵੇਹ ਦਾ ਵਾਕ ਹੈ,“ਇਸਰਾਏਲ ਦੇ ਲੋਕ ਅਤੇ ਯਹੂਦਾਹ ਦੇ ਲੋਕ ਇਕੱਠੇਆਪਣੇ ਪਰਮੇਸ਼ਵਰ ਨੂੰ ਲੱਭਣ ਲਈ ਰੋਦੇ ਹੋਏ ਆਉਣਗੇ।5ਉਹ ਸੀਯੋਨ ਦਾ ਰਸਤਾ ਪੁੱਛਣਗੇਅਤੇ ਉਸ ਵੱਲ ਮੂੰਹ ਕਰਨਗੇ।ਉਹ ਆਉਣਗੇ ਅਤੇ ਆਪਣੇ ਆਪ ਨੂੰ ਇੱਕ ਸਦੀਵੀ ਨੇਮਵਿੱਚ ਯਾਹਵੇਹ ਨਾਲ ਬੰਨ੍ਹ ਲੈਣਗੇਜੋ ਭੁੱਲਿਆ ਨਹੀਂ ਜਾਵੇਗਾ।
6“ਮੇਰੇ ਲੋਕ ਭੁੱਲੀਆ ਹੋਈਆਂ ਭੇਡਾਂ ਵਾਗੂੰ ਹਨ;ਉਹਨਾਂ ਦੇ ਚਰਵਾਹਿਆਂ ਨੇ ਉਹਨਾਂ ਨੂੰ ਕੁਰਾਹੇ ਪਾ ਦਿੱਤਾ ਹੈਅਤੇ ਉਹਨਾਂ ਨੂੰ ਪਹਾੜਾਂ ਉੱਤੇ ਘੁੰਮਣ ਲਈ ਲਿਆਇਆ ਹੈ।ਉਹ ਪਹਾੜਾਂ ਅਤੇ ਪਹਾੜੀਆਂ ਉੱਤੇ ਭਟਕਦੇ ਰਹੇਅਤੇ ਆਪਣੇ ਆਰਾਮ ਦੀ ਜਗ੍ਹਾ ਨੂੰ ਭੁੱਲ ਗਏ।7ਜਿਸ ਨੇ ਵੀ ਉਹਨਾਂ ਨੂੰ ਪਾਇਆ, ਉਹ ਉਹਨਾਂ ਨੂੰ ਖਾ ਗਿਆ;ਉਹਨਾਂ ਦੇ ਦੁਸ਼ਮਣਾਂ ਨੇ ਕਿਹਾ, ‘ਅਸੀਂ ਦੋਸ਼ੀ ਨਹੀਂ ਹਾਂ,ਕਿਉਂਕਿ ਉਹਨਾਂ ਨੇ ਯਾਹਵੇਹ ਦੇ ਵਿਰੁੱਧ ਪਾਪ ਕੀਤਾ,ਯਾਹਵੇਹ, ਆਪਣੇ ਪੁਰਖਿਆਂ ਦੀ ਆਸ ਹੈ।’
8“ਬਾਬੇਲ ਤੋਂ ਭੱਜ ਜਾ;ਕਸਦੀਆਂ ਦੀ ਧਰਤੀ ਨੂੰ ਛੱਡੋ,ਅਤੇ ਇੱਜੜ ਦੀ ਅਗਵਾਈ ਕਰਨ ਵਾਲੀਆਂ ਬੱਕਰੀਆਂ ਵਰਗੇ ਬਣੋ।9ਕਿਉਂ ਜੋ ਮੈਂ ਉੱਤਰ ਦੀ ਧਰਤੀ ਤੋਂ ਵੱਡੀਆਂ ਕੌਮਾਂ ਦਾਇੱਕ ਗੱਠਜੋੜ ਬਾਬੇਲ ਦੇ ਵਿਰੁੱਧ ਲਿਆਵਾਂਗਾ।ਉਹ ਉਸ ਦੇ ਵਿਰੁੱਧ ਆਪਣੀਆਂ ਪਦਵੀਆਂ ਲੈਣਗੇ,ਅਤੇ ਉਹ ਉੱਤਰ ਤੋਂ ਫੜੀ ਜਾਵੇਗੀ।ਉਹਨਾਂ ਦੇ ਤੀਰ ਨਿਪੁੰਨ ਯੋਧਿਆਂ ਵਰਗੇ ਹੋਣਗੇਜਿਹੜੇ ਖਾਲੀ ਹੱਥ ਨਹੀਂ ਮੁੜਦੇ।10ਇਸ ਲਈ ਕਸਦੀ ਨੂੰ ਲੁੱਟਿਆ ਜਾਵੇਗਾ;ਸਾਰੇ ਜੋ ਉਸ ਨੂੰ ਲੁੱਟਦੇ ਹਨ, ਉਹਨਾਂ ਦਾ ਪੇਟ ਭਰਿਆ ਜਾਵੇਗਾ,”ਯਾਹਵੇਹ ਦਾ ਵਾਕ ਹੈ।
11“ਭਾਵੇਂ ਤੁਸੀਂ ਅਨੰਦ ਹੋਵੋ, ਭਾਵੇਂ ਤੁਸੀਂ ਮਨਾਓ,ਹੇ ਮੇਰੀ ਮਿਲਖ਼ ਨੂੰ ਲੁੱਟਣ ਵਾਲਿਓ!ਭਾਵੇਂ ਤੁਸੀਂ ਘਾਹ ਉੱਤੇ ਵੱਛੀ ਵਾਂਗੂੰ ਮਸਤ ਹੋ,ਅਤੇ ਸਾਨ੍ਹ ਘੋੜੇ ਵਾਂਗੂੰ ਹਿਣਕੋ12ਤੁਹਾਡੀ ਮਾਂ ਬਹੁਤ ਸ਼ਰਮਿੰਦਾ ਹੋਵੇਗੀ;ਜਿਸ ਨੇ ਤੈਨੂੰ ਜਨਮ ਦਿੱਤਾ ਹੈ, ਉਹ ਬੇਇੱਜ਼ਤ ਹੋਵੇਗੀ।ਉਹ ਕੌਮਾਂ ਵਿੱਚੋਂ ਸਭ ਤੋਂ ਛੋਟੀ ਹੋਵੇਗੀ,ਇੱਕ ਉਜਾੜ, ਇੱਕ ਸੁੱਕੀ ਧਰਤੀ, ਇੱਕ ਮਾਰੂਥਲ ਵਾਂਗ।13ਯਾਹਵੇਹ ਦੇ ਕ੍ਰੋਧ ਦੇ ਕਾਰਨ ਉਹ ਆਬਾਦ ਨਹੀਂ ਹੋਵੇਗੀਪਰ ਪੂਰੀ ਤਰ੍ਹਾਂ ਵਿਰਾਨ ਹੋ ਜਾਵੇਗੀ।ਬਾਬੇਲ ਵਿੱਚੋਂ ਲੰਘਣ ਵਾਲੇ ਸਾਰੇ ਘਬਰਾ ਜਾਣਗੇ;ਉਹ ਉਸਦੇ ਸਾਰੇ ਜ਼ਖਮਾਂ ਦੇ ਕਾਰਨ ਮਖੌਲ ਕਰਨਗੇ।
14“ਬਾਬੇਲ ਦੇ ਆਲੇ-ਦੁਆਲੇ ਆਪਣੀਆਂ ਸਥਿਤੀਆਂ ਸੰਭਾਲੋ,ਤੁਸੀਂ ਸਾਰੇ ਜਿਹੜੇ ਧਣੁੱਖ ਚਲਾਉਂਦੇ ਹੋ,ਉਹ ਦੇ ਉੱਤੇ ਚਲਾਓ ਅਤੇ ਤੀਰਾਂ ਦਾ ਸਰਫ਼ਾ ਨਾ ਕਰੋ,ਕਿਉਂਕਿ ਉਸਨੇ ਯਾਹਵੇਹ ਦੇ ਵਿਰੁੱਧ ਪਾਪ ਕੀਤਾ ਹੈ।15ਹਰ ਪਾਸੇ ਉਸ ਦੇ ਖਿਲਾਫ ਰੌਲਾ ਪਾਓ!ਉਹ ਆਤਮ ਸਮਰਪਣ ਕਰ ਦਿੰਦੀ ਹੈ, ਉਸ ਦੇ ਬੁਰਜ ਡਿੱਗ ਜਾਂਦੇ ਹਨ,ਉਸ ਦੀਆਂ ਕੰਧਾਂ ਢਹਿ ਜਾਂਦੀਆਂ ਹਨ।ਕਿਉਂਕਿ ਇਹ ਯਾਹਵੇਹ ਦਾ ਬਦਲਾ ਹੈ,ਉਸ ਤੋਂ ਬਦਲਾ ਲਓ;ਉਸ ਨਾਲ ਉਸੇ ਤਰ੍ਹਾਂ ਕਰੋ ਜਿਵੇਂ ਉਸ ਨੇ ਦੂਜਿਆਂ ਨਾਲ ਕੀਤਾ ਹੈ।16ਬਾਬੇਲ ਤੋਂ ਬੀਜਣ ਵਾਲੇ ਨੂੰਅਤੇ ਵੱਢਣ ਵਾਲੇ ਨੂੰ ਆਪਣੀ ਦਾਤਰੀ ਨਾਲ ਵਾਢੀ ਵੇਲੇ ਕੱਟ ਸੁੱਟੋ।ਜ਼ਾਲਮ ਦੀ ਤਲਵਾਰ ਦੇ ਕਾਰਨਹਰ ਕੋਈ ਆਪੋ-ਆਪਣੇ ਲੋਕਾਂ ਕੋਲ ਮੁੜ ਜਾਵੇ,ਹਰ ਕੋਈ ਆਪਣੀ ਧਰਤੀ ਨੂੰ ਭੱਜ ਜਾਵੇ।
17“ਇਸਰਾਏਲ ਇੱਕ ਭਟਕੀ ਹੋਈ ਭੇਡ ਹੈਜਿਸਨੂੰ ਸ਼ੇਰਾਂ ਨੇ ਭਜਾਇਆ ਹੈ।ਪਹਿਲਾਂ ਉਸ ਨੂੰਅੱਸ਼ੂਰ ਦੇ ਰਾਜਾ ਨੇ ਖਾਧਾਉਸ ਦੀਆਂ ਹੱਡੀਆਂ ਨੂੰ ਕੁਚਲਣ ਵਾਲਾ ਆਖਰੀਬਾਬੇਲ ਦਾ ਰਾਜਾ ਨਬੂਕਦਨੱਸਰ ਸੀ।”
18ਇਸ ਲਈ, ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਇਸ ਤਰ੍ਹਾਂ ਆਖਦਾ ਹੈ:“ਮੈਂ ਬਾਬੇਲ ਦੇ ਰਾਜੇ ਅਤੇ ਉਸਦੀ ਧਰਤੀ ਨੂੰ ਸਜ਼ਾ ਦਿਆਂਗਾਜਿਵੇਂ ਮੈਂ ਅੱਸ਼ੂਰ ਦੇ ਰਾਜੇ ਨੂੰ ਸਜ਼ਾ ਦਿੱਤੀ ਸੀ।19ਪਰ ਮੈਂ ਇਸਰਾਏਲ ਨੂੰ ਉਹਨਾਂ ਦੀ ਚਰਾਗਾਹ ਵਿੱਚ ਵਾਪਸ ਲਿਆਵਾਂਗਾ,ਅਤੇ ਉਹ ਕਰਮਲ ਅਤੇ ਬਾਸ਼ਾਨ ਵਿੱਚ ਚਰਣਗੇ।ਉਹਨਾਂ ਦੀ ਭੁੱਖਇਫ਼ਰਾਈਮ ਅਤੇ ਗਿਲਆਦ ਦੀਆਂ ਪਹਾੜੀਆਂ ਉੱਤੇ ਪੂਰੀ ਹੋਵੇਗੀ।20ਉਹਨਾਂ ਦਿਨਾਂ ਵਿੱਚ,” ਯਾਹਵੇਹ ਦਾ ਵਾਕ ਹੈ,“ਇਸਰਾਏਲ ਦੇ ਦੋਸ਼ਾਂ ਦੀ ਖੋਜ ਕੀਤੀ ਜਾਵੇਗੀ,ਪਰ ਕੋਈ ਨਹੀਂ ਹੋਵੇਗਾ,ਅਤੇ ਯਹੂਦਾਹ ਦੇ ਪਾਪਾਂ ਲਈ,ਪਰ ਕੋਈ ਨਹੀਂ ਲੱਭ ਲਿਆ ਜਾਵੇਗਾ,ਕਿਉਂਕਿ ਮੈਂ ਬਕੀਏ ਨੂੰ ਮਾਫ਼ ਕਰ ਦਿਆਂਗਾ।
21“ਮੇਰਾਥੈਮ ਦੀ ਧਰਤੀ ਉੱਤੇਜੋ ਅਤੇ ਪਕੌਦ ਵਿੱਚ ਰਹਿਣ ਵਾਲੇ ਲੋਕਾਂ ਉੱਤੇ ਹਮਲਾ ਕਰ।ਉਹਨਾਂ ਦਾ ਪਿੱਛਾ ਕਰ, ਉਹਨਾਂ ਨੂੰ ਮਾਰ ਅਤੇ ਪੂਰੀ ਤਰ੍ਹਾਂ ਤਬਾਹ ਕਰ,”ਯਾਹਵੇਹ ਦਾ ਵਾਕ ਹੈ।“ਉਹ ਸਭ ਕੁਝ ਕਰੋ ਜਿਸਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ।22ਲੜਾਈ ਦਾ ਰੌਲਾ ਧਰਤੀ ਵਿੱਚ ਹੈ,ਵੱਡੀ ਤਬਾਹੀ ਦਾ ਰੌਲਾ!23ਸਾਰੀ ਧਰਤੀ ਦਾ ਹਥੌੜਾ ਕਿਵੇਂ ਟੁੱਟਿਆਅਤੇ ਚਕਨਾਚੂਰ ਹੈ!ਕੌਮਾਂ ਵਿੱਚ ਬਾਬੇਲ ਕਿੰਨਾ ਵਿਰਾਨ ਹੈ!24ਹੇ ਬਾਬੇਲ, ਮੈਂ ਤੇਰੇ ਲਈ ਇੱਕ ਜਾਲ ਵਿਛਾਇਆ ਹੈ,ਅਤੇ ਤੈਨੂੰ ਪਤਾ ਲੱਗਣ ਤੋਂ ਪਹਿਲਾਂ ਹੀ ਫੜ ਲਿਆ ਗਿਆ ਸੀ।ਤੈਨੂੰ ਭਾਲਿਆ ਅਤੇ ਫੜ ਲਿਆ ਗਿਆਕਿਉਂਕਿ ਤੁਸੀਂ ਯਾਹਵੇਹ ਦਾ ਵਿਰੋਧ ਕੀਤਾ ਸੀ।25ਯਾਹਵੇਹ ਨੇ ਆਪਣਾ ਅਸਲਾ ਖੋਲ੍ਹਿਆ ਹੈਅਤੇ ਆਪਣੇ ਕ੍ਰੋਧ ਦੇ ਹਥਿਆਰਾਂ ਨੂੰ ਬਾਹਰ ਲਿਆਇਆ ਹੈ,ਕਿਉਂ ਜੋ ਸਰਬਸ਼ਕਤੀਮਾਨ ਯਾਹਵੇਹ ਨੇ,ਕਸਦੀਆਂ ਦੀ ਧਰਤੀ ਉੱਤੇ ਇੱਕ ਕੰਮ ਕਰਨਾ ਹੈ।26ਦੂਰੋਂ ਉਸਦੇ ਵਿਰੁੱਧ ਆਓ।ਉਸ ਦੇ ਅਨਾਜ ਭੰਡਾਰਾਂ ਨੂੰ ਤੋੜੋ;ਉਸ ਨੂੰ ਅਨਾਜ ਦੇ ਢੇਰਾਂ ਵਾਂਗ ਢੇਰ ਕਰ ਦਿਓ।ਉਸ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿਓਉਸ ਦਾ ਕੁਝ ਬਾਕੀ ਨਾ ਰਹੇ।27ਉਸਦੇ ਸਾਰੇ ਜਵਾਨ ਬਲਦਾਂ ਨੂੰ ਮਾਰ ਦਿਓ;ਉਹਨਾਂ ਨੂੰ ਕਤਲ ਕਰਨ ਲਈ ਹੇਠਾਂ ਜਾਣ ਦਿਓ!ਉਹਨਾਂ ਉੱਤੇ ਹਾਏ! ਕਿਉਂਕਿ ਉਹਨਾਂ ਦਾ ਦਿਨ ਆ ਗਿਆ ਹੈ,ਉਹਨਾਂ ਲਈ ਸਜ਼ਾ ਦਾ ਸਮਾਂ ਆ ਗਿਆ ਹੈ।28ਬਾਬੇਲ ਦੇ ਦੇਸ ਵਿੱਚੋਂ ਨੱਠਣ ਵਾਲਿਆਂ ਅਤੇ ਬਚਣ ਵਾਲਿਆਂ ਦੀ ਆਵਾਜ਼ ਸੁਣੋਸੀਯੋਨ ਵਿੱਚ ਯਾਹਵੇਹ ਦੀ ਘੋਸਣਾਅਤੇ ਸਾਡੇ ਪਰਮੇਸ਼ਵਰ ਦਾ ਬਦਲਾ,ਉਸ ਦੀ ਹੈਕਲ ਦਾ ਬਦਲਾ ਦੱਸਣ।
29“ਬਾਬੇਲ ਦੇ ਵਿਰੁੱਧ ਤੀਰ ਅੰਦਾਜ਼ਾ ਨੂੰ ਬੁਲਾਓ,ਉਹਨਾਂ ਸਾਰਿਆਂ ਨੂੰ ਜੋ ਧਨੁਸ਼ ਖਿੱਚਦੇ ਹਨ।ਉਸਦੇ ਚਾਰੇ ਪਾਸੇ ਡੇਰੇ ਲਗਾਓ;ਕਿਸੇ ਨੂੰ ਬਚਣ ਨਾ ਦਿਓ।ਉਸਨੂੰ ਉਸਦੇ ਕੰਮਾਂ ਦਾ ਬਦਲਾ ਦਿਓ;ਉਸ ਨਾਲ ਉਸੇ ਤਰ੍ਹਾਂ ਕਰੋ ਜਿਵੇਂ ਉਸਨੇ ਕੀਤਾ ਹੈ।ਕਿਉਂ ਜੋ ਉਸ ਨੇ ਇਸਰਾਏਲ ਦੇ ਪਵਿੱਤਰ ਪੁਰਖਯਾਹਵੇਹ ਦੀ ਨਿੰਦਿਆ ਕੀਤੀ ਹੈ।30ਇਸ ਲਈ, ਉਸਦੇ ਨੌਜਵਾਨ ਗਲੀਆਂ ਵਿੱਚ ਡਿੱਗਣਗੇ;ਅਤੇ ਉਸ ਦੇ ਸਾਰੇ ਯੋਧੇ ਉਸ ਦਿਨ ਨਾਸ ਹੋ ਜਾਣਗੇ,”ਯਾਹਵੇਹ ਦਾ ਵਾਕ ਹੈ31“ਵੇਖੋ, ਹੇ ਹੰਕਾਰੀ, ਮੈਂ ਤੇਰੇ ਵਿਰੁੱਧ ਹਾਂ,”ਯਾਹਵੇਹ ਸਰਵਸ਼ਕਤੀਮਾਨ ਦਾ ਵਾਕ ਹੈ,“ਤੇਰਾ ਦਿਨ ਆ ਗਿਆ ਹੈ,ਤੇਰੇ ਲਈ ਸਜ਼ਾ ਦਾ ਸਮਾਂ ਆ ਗਿਆ ਹੈ।32ਹੰਕਾਰੀ ਠੋਕਰ ਖਾਵੇਗਾ ਅਤੇ ਡਿੱਗ ਪਵੇਗਾਅਤੇ ਕੋਈ ਵੀ ਉਸਦੀ ਸਹਾਇਤਾ ਨਹੀਂ ਕਰੇਗਾ;ਮੈਂ ਉਸ ਦੇ ਨਗਰਾਂ ਵਿੱਚ ਅੱਗ ਲਾਵਾਗਾਜੋ ਉਸ ਦੇ ਆਲੇ-ਦੁਆਲੇ ਦੇ ਸਾਰੇ ਲੋਕਾਂ ਨੂੰ ਭਸਮ ਕਰ ਦੇਵੇਗੀ।”
33ਸਰਬਸ਼ਕਤੀਮਾਨ ਯਾਹਵੇਹ ਇਸ ਤਰ੍ਹਾਂ ਆਖਦਾ ਹੈ:“ਇਸਰਾਏਲ ਦੇ ਲੋਕ ਸਤਾਏ ਗਏ ਹਨ,ਅਤੇ ਯਹੂਦਾਹ ਦੇ ਲੋਕ ਵੀ।ਉਹਨਾਂ ਦੇ ਸਾਰੇ ਕੈਦੀਆਂ ਨੇ ਉਹਨਾਂ ਨੂੰ ਫੜ ਲਿਆ,ਉਹਨਾਂ ਨੂੰ ਜਾਣ ਦੇਣ ਤੋਂ ਇਨਕਾਰ ਕਰ ਦਿੱਤਾ।34ਉਹਨਾਂ ਦਾ ਛੁਟਕਾਰਾ ਦੇਣ ਵਾਲਾ ਤਕੜਾ ਹੈ,ਸਰਬਸ਼ਕਤੀਮਾਨ ਯਾਹਵੇਹ ਉਸ ਦਾ ਨਾਮ ਹੈ।ਉਹ ਜ਼ੋਰ ਨਾਲ ਉਹਨਾਂ ਦੇ ਹੱਕ ਦੀ ਰੱਖਿਆ ਕਰੇਗਾਤਾਂ ਜੋ ਉਹ ਉਹਨਾਂ ਦੇ ਦੇਸ਼ ਵਿੱਚ ਅਰਾਮ ਲਿਆਵੇ,ਪਰ ਬਾਬੇਲ ਵਿੱਚ ਰਹਿਣ ਵਾਲਿਆਂ ਲਈ ਅਸ਼ਾਂਤੀ ਲਿਆਵੇ।
35“ਕਸਦੀਆਂ ਦੇ ਵਿਰੁੱਧ ਇੱਕ ਤਲਵਾਰ!”ਯਾਹਵੇਹ ਇਹ ਆਖਦਾ ਹੈ“ਬਾਬੇਲ ਵਿੱਚ ਰਹਿਣ ਵਾਲਿਆਂ ਦੇ ਵਿਰੁੱਧ ਵੀਅਤੇ ਉਸਦੇ ਅਧਿਕਾਰੀਆਂ ਅਤੇ ਬੁੱਧਵਾਨਾਂ ਦੇ ਵਿਰੁੱਧ ਘੋਸ਼ਣਾ ਕਰਦਾ ਹੈ!36ਉਸਦੇ ਝੂਠੇ ਨਬੀਆਂ ਦੇ ਵਿਰੁੱਧ ਇੱਕ ਤਲਵਾਰ!ਉਹ ਮੂਰਖ ਬਣ ਜਾਣਗੇ।ਉਸ ਦੇ ਯੋਧਿਆਂ ਦੇ ਵਿਰੁੱਧ ਤਲਵਾਰ!ਉਹ ਦਹਿਸ਼ਤ ਨਾਲ ਭਰ ਜਾਣਗੇ।37ਉਹ ਦੇ ਘੋੜਿਆਂ ਅਤੇ ਰਥਾਂ ਉੱਤੇਅਤੇ ਉਹ ਦੇ ਸਮੂਹ ਪਰਦੇਸੀਆਂ ਉੱਤੇ ਤਲਵਾਰ!ਉਹ ਕਮਜ਼ੋਰ ਹੋ ਜਾਣਗੇ।ਉਸ ਦੇ ਖ਼ਜ਼ਾਨਿਆਂ ਉੱਤੇ ਤਲਵਾਰ!ਉਹ ਲੁੱਟੇ ਜਾਣਗੇ।38ਉਸ ਦੇ ਪਾਣੀਆਂ ਤੇ ਸੋਕਾ!ਅਤੇ ਉਹ ਸੁੱਕ ਜਾਣਗੇ।ਕਿਉਂਕਿ ਇਹ ਮੂਰਤੀਆਂ ਦਾ ਦੇਸ਼ ਹੈ,ਮੂਰਤੀਆਂ ਜੋ ਦਹਿਸ਼ਤ ਨਾਲ ਪਾਗਲ ਹੋ ਜਾਣਗੀਆਂ।
39“ਇਸ ਲਈ ਜੰਗਲੀ ਜਾਨਵਰ ਅਤੇ ਗਿੱਦੜ ਉੱਥੇ ਵੱਸਣਗੇਅਤੇ ਸ਼ੁਤਰਮੁਰਗ ਉਸ ਦੇ ਵਿੱਚ ਵੱਸੋਂ ਕਰਨਗੇ,ਉਹ ਸਦਾ ਤੱਕ ਫਿਰ ਨਾ ਵਸਾਇਆ ਜਾਵੇਗਾਅਤੇ ਪੀੜ੍ਹੀਓ ਪੀੜ੍ਹੀ ਉਸ ਦੇ ਵਿੱਚ ਕੋਈ ਨਾ ਵੱਸੇਗਾ।40ਜਿਵੇਂ ਕਿ ਮੈਂ ਸੋਦੋਮ ਅਤੇ ਗਾਮੂਰਾਹ ਨੂੰ ਉਹਨਾਂ ਦੇ ਗੁਆਂਢੀ ਕਸਬਿਆਂ ਸਮੇਤ ਉਖਾੜ ਸੁੱਟਿਆ ਸੀ,”ਯਾਹਵੇਹ ਦਾ ਵਾਕ ਹੈ,“ਇਸ ਲਈ ਉੱਥੇ ਕੋਈ ਨਹੀਂ ਰਹੇਗਾ;ਕੋਈ ਵੀ ਲੋਕ ਉਸ ਵਿੱਚ ਨਹੀਂ ਵੱਸਣਗੇ।
41“ਦੇਖੋ! ਉੱਤਰ ਤੋਂ ਫ਼ੌਜ ਆ ਰਹੀ ਹੈ;ਇੱਕ ਮਹਾਨ ਕੌਮ ਅਤੇ ਬਹੁਤ ਸਾਰੇ ਰਾਜੇਧਰਤੀ ਦੇ ਸਿਰੇ ਤੋਂ ਭੜਕਾਏ ਜਾ ਰਹੇ ਹਨ।42ਉਹਨਾਂ ਨੇ ਕਮਾਨ ਅਤੇ ਬਰਛੇ ਨਾਲ ਫੜੇ ਹਨ;ਉਹ ਬੇਰਹਿਮ ਅਤੇ ਜ਼ਾਲਮ ਹਨ।ਉਹ ਆਪਣੇ ਘੋੜਿਆਂ ਤੇ ਸਵਾਰ ਹੁੰਦੇ ਹੋਏਗਰਜਦੇ ਸਮੁੰਦਰ ਵਾਂਗ ਆਵਾਜ਼ਾਂ ਮਾਰਦੇ ਹਨ।ਉਹ ਲੜਾਕਿਆਂ ਵਾਂਗ ਲੜਦੇ ਹਨਹੇ ਬਾਬੇਲ ਦੀਏ ਧੀਏ ਤੇਰੇ ਵਿਰੁੱਧ ਆਉਂਦੇ ਹਨ।43ਬਾਬੇਲ ਦੇ ਰਾਜੇ ਨੇ ਉਹਨਾਂ ਬਾਰੇ ਖਬਰਾਂ ਸੁਣੀਆਂ ਹਨ,ਅਤੇ ਉਹ ਦੇ ਹੱਥ ਲੰਗੜੇ ਹੋਏ ਹਨ।ਦੁੱਖ ਨੇ ਉਸ ਨੂੰ ਜਕੜ ਲਿਆ ਹੈ,ਜਣੇਪੇ ਵਾਲੀ ਔਰਤ ਵਰਗਾ ਦਰਦ।44ਜਿਵੇਂ ਇੱਕ ਸ਼ੇਰ ਯਰਦਨ ਦੀਆਂ ਝਾੜੀਆਂ ਵਿੱਚੋਂਇੱਕ ਪੱਕੇ ਵਸੇਬੇ ਵੱਲ ਆਉਂਦਾ ਹੈ,ਮੈਂ ਇੱਕ ਪਲ ਵਿੱਚ ਬਾਬੇਲ ਦਾ ਉਸ ਦੀ ਧਰਤੀ ਤੋਂ ਭਜਾ ਦਿਆਂਗਾ।ਕਿਸਨੂੰ ਚੁਣਿਆ ਹੋਇਆ ਹੈ ਜਿਸਨੂੰ ਮੈਂ ਇਸ ਲਈ ਨਿਯੁਕਤ ਕਰਾਂਗਾ?ਮੇਰੇ ਵਰਗਾ ਕੌਣ ਹੈ ਅਤੇ ਕੌਣ ਮੈਨੂੰ ਵੰਗਾਰ ਸਕਦਾ ਹੈ?ਅਤੇ ਕਿਹੜਾ ਆਜੜੀ ਮੇਰੇ ਵਿਰੁੱਧ ਖੜਾ ਹੋ ਸਕਦਾ ਹੈ?”
45ਇਸ ਲਈ, ਸੁਣੋ ਕਿ ਯਾਹਵੇਹ ਨੇ ਬਾਬੇਲ ਦੇ ਵਿਰੁੱਧ ਕੀ ਸਾਜਿਸ਼ ਬਣਾਈ ਹੈ,ਉਸ ਨੇ ਕਸਦੀਆਂ ਦੀ ਧਰਤੀ ਦੇ ਵਿਰੁੱਧ ਕੀ ਸਾਜਿਸ਼ ਬਣਾਈ ਹੈ:ਇੱਜੜ ਦੇ ਬੱਚੇ ਨੂੰ ਘਸੀਟਿਆ ਜਾਵੇਗਾ;ਉਹਨਾਂ ਦੀ ਚਰਾਗਾਹ ਉਹਨਾਂ ਦੀ ਕਿਸਮਤ ਉੱਤੇ ਘਬਰਾ ਜਾਵੇਗੀ।46ਬਾਬੇਲ ਦੇ ਕਬਜ਼ੇ ਦੀ ਆਵਾਜ਼ ਨਾਲ ਧਰਤੀ ਕੰਬ ਜਾਵੇਗੀ;ਉਹ ਦੀ ਦੁਹਾਈ ਕੌਮਾਂ ਵਿੱਚ ਗੂੰਜੇਗੀ।

Biblica, Inc.

https://app.library.bible/content/38de522697cd8943