ਯਿਰਮਿਯਾਹ49
ਅਮੋਨ ਬਾਰੇ ਇੱਕ ਸੁਨੇਹਾ
1ਅੰਮੋਨੀਆਂ ਬਾਰੇ:ਯਾਹਵੇਹ ਇਹ ਆਖਦਾ ਹੈ:“ਕੀ ਇਸਰਾਏਲ ਦੇ ਕੋਈ ਪੁੱਤਰ ਨਹੀਂ ਹਨ?ਕੀ ਇਸਰਾਏਲ ਦਾ ਕੋਈ ਵਾਰਸ ਹੈ?ਫਿਰ ਮਲਕਾਮ ਨੇ ਗਾਦ ਉੱਤੇ ਕਬਜ਼ਾ ਕਿਉਂ ਕੀਤਾ ਹੈ?ਉਸ ਦੇ ਲੋਕ ਉਸ ਦੇ ਨਗਰਾਂ ਵਿੱਚ ਕਿਉਂ ਰਹਿੰਦੇ ਹਨ?2ਪਰ ਉਹ ਦਿਨ ਆ ਰਹੇ ਹਨ,” ਯਾਹਵੇਹ ਦਾ ਵਾਕ,“ਜਦੋਂ ਮੈਂ ਅੰਮੋਨੀਆਂ ਦੇ ਰਬਾਹ ਦੇ ਵਿਰੁੱਧ ਲੜਾਈ ਦੀ ਪੁਕਾਰ ਸੁਣਾਵਾਂਗਾ;ਇਹ ਖੰਡਰ ਦਾ ਟਿੱਲਾ ਬਣ ਜਾਵੇਗਾ,ਅਤੇ ਇਸ ਦੇ ਆਲੇ-ਦੁਆਲੇ ਦੇ ਪਿੰਡਾਂ ਨੂੰ ਅੱਗ ਲਾ ਦਿੱਤੀ ਜਾਵੇਗੀ।ਫਿਰ ਇਸਰਾਏਲ ਉਹਨਾਂ ਨੂੰ ਬਾਹਰ ਕੱਢ ਦੇਵੇਗਾਜਿਨ੍ਹਾਂ ਨੇ ਉਸ ਨੂੰ ਬਾਹਰ ਕੱਢਿਆ ਸੀ,”ਯਾਹਵੇਹ ਆਖਦਾ ਹੈ।3“ਹੇ ਹੇਸ਼ਬੋਨ, ਰੋਵੋ ਕਿਉਂ ਜੋ ਅਈ ਤਬਾਹ ਹੋ ਗਿਆ ਹੈ!ਹੇ ਰਬਾਹ ਦੇ ਵਾਸੀਓ, ਪੁਕਾਰੋ!ਆਪਣੇ ਤੇੜ ਤੱਪੜ ਪਾਓ, ਸੋਗ ਕਰੋ,ਵਾੜਿਆਂ ਵਿੱਚ ਇਧਰ ਉੱਧਰ ਦੌੜੋ!ਕਿਉਂ ਜੋ ਮਲਕਾਮ ਗ਼ੁਲਾਮੀ ਵਿੱਚ ਜਾਵੇਗਾ,ਆਪਣਿਆਂ ਜਾਜਕਾਂ ਅਤੇ ਆਪਣਿਆਂ ਸਰਦਾਰਾਂ ਨਾਲ।4ਤੂੰ ਆਪਣੀਆਂ ਵਾਦੀਆਂ ਉੱਤੇ ਕਿਉਂ ਮਾਣ ਕਰਦਾ ਹੈ,ਤੇਰੀ ਵਾਦੀ ਵਗਣ ਵਾਲੀ ਹੈ,ਤੇਰਾ ਭਰੋਸਾ ਤੇਰੇ ਖ਼ਜ਼ਾਨਿਆਂ ਉੱਤੇ ਹੈ,‘ਮੇਰੇ ਵਿਰੁੱਧ ਕੌਣ ਆਵੇਗਾ?’5ਮੈਂ ਤੁਹਾਡੇ ਆਲੇ-ਦੁਆਲੇ ਦੇ ਸਾਰੇ ਲੋਕਾਂ ਤੋਂ ਤੁਹਾਡੇ ਉੱਤੇ ਦਹਿਸ਼ਤ ਲਿਆਵਾਂਗਾ,”ਯਾਹਵੇਹ, ਸਰਬਸ਼ਕਤੀਮਾਨ ਯਾਹਵੇਹ ਵਾਕ ਦਾ ਹੈ।“ਤੁਹਾਡੇ ਵਿੱਚੋਂ ਹਰ ਇੱਕ ਨੂੰ ਭਜਾ ਦਿੱਤਾ ਜਾਵੇਗਾ,ਅਤੇ ਕੋਈ ਵੀ ਭਗੌੜਿਆਂ ਨੂੰ ਇਕੱਠਾ ਨਹੀਂ ਕਰੇਗਾ।6“ਫਿਰ ਵੀ ਬਾਅਦ ਵਿੱਚ, ਮੈਂ ਅੰਮੋਨੀਆਂ ਦੀ ਗੁਲਾਮੀ ਨੂੰ ਬਹਾਲ ਕਰਾਂਗਾ,”ਯਾਹਵੇਹ ਦਾ ਵਾਕ ਹੈ।
ਅਦੋਮ ਬਾਰੇ ਇੱਕ ਸੁਨੇਹਾ
7ਅਦੋਮ ਬਾਰੇ:ਯਾਹਵੇਹ ਇਸ ਤਰ੍ਹਾਂ ਆਖਦਾ ਹੈ:“ਕੀ ਤੇਮਾਨ ਵਿੱਚ ਹੁਣ ਬੁੱਧ ਨਹੀਂ ਹੈ?ਕੀ ਸੂਝਵਾਨਾਂ ਤੋਂ ਸਲਾਹ ਨਾਸ ਹੋ ਗਈ ਹੈ?ਕੀ ਉਹਨਾਂ ਦੀ ਬੁੱਧੀ ਨਸ਼ਟ ਹੋ ਗਈ ਹੈ?8ਹੇ ਦਦਾਨ ਵਿੱਚ ਰਹਿਣ ਵਾਲਿਓ,ਮੁੜੋ ਅਤੇ ਭੱਜੋ, ਡੂੰਘੀਆਂ ਗੁਫ਼ਾਂਵਾਂ ਵਿੱਚ ਲੁਕ ਜਾਓ,ਕਿਉਂ ਜੋ ਮੈਂ ਏਸਾਓ ਉੱਤੇ ਉਸ ਵੇਲੇ ਤਬਾਹੀ ਲਿਆਵਾਂਗਾਜਦੋਂ ਮੈਂ ਉਹ ਨੂੰ ਸਜ਼ਾ ਦਿਆਂਗਾ।9ਜੇਕਰ ਅੰਗੂਰ ਤੋੜਣ ਵਾਲੇ ਤੁਹਾਡੇ ਕੋਲ ਆਉਣ,ਕੀ ਉਹ ਕੁਝ ਅੰਗੂਰ ਨਹੀਂ ਛੱਡਣਗੇ?ਜੇ ਚੋਰ ਰਾਤ ਨੂੰ ਆ ਜਾਣ,ਕੀ ਉਹ ਆਪਣੀ ਲੋੜ ਪੂਰੀ ਕਰਨ ਲਈ ਹੀ ਨਹੀਂ ਲੁੱਟਣਗੇ?10ਪਰ ਮੈਂ ਏਸਾਓ ਨੂੰ ਨੰਗਾ ਕਰ ਦਿਆਂਗਾ;ਮੈਂ ਉਸ ਦੇ ਛੁਪਣ ਦੇ ਸਥਾਨਾਂ ਦਾ ਪਰਦਾਫਾਸ਼ ਕਰ ਦਿਆਂਗਾ,ਤਾਂ ਜੋ ਉਹ ਆਪਣੇ ਆਪ ਨੂੰ ਲੁਕਾ ਨਾ ਸਕੇ।ਉਸ ਦੇ ਹਥਿਆਰਬੰਦ ਆਦਮੀ,ਉਸ ਦੇ ਸਹਿਯੋਗੀ ਅਤੇ ਗੁਆਂਢੀ ਵੀ ਤਬਾਹ ਹੋ ਗਏ,ਇਸ ਲਈ ਕੋਈ ਇਹ ਕਹਿਣ ਵਾਲਾ ਨਹੀਂ ਹੈ,11‘ਆਪਣੇ ਯਤੀਮਾਂ ਨੂੰ ਛੱਡ। ਮੈਂ ਉਹਨਾਂ ਨੂੰ ਜਿਉਂਦਾ ਰੱਖਾਂਗਾ।ਤੁਹਾਡੀਆਂ ਵਿਧਵਾਵਾਂ ਵੀ ਮੇਰੇ ਉੱਤੇ ਨਿਰਭਰ ਹੋਣ।’ ”12ਇਹ ਉਹ ਹੈ ਜੋ ਯਾਹਵੇਹ ਆਖਦਾ ਹੈ: “ਜਿਹਨਾਂ ਦਾ ਹੱਕ ਨਹੀਂ ਸੀ ਭਈ ਕਟੋਰਾ ਪੀਣ, ਕੀ ਤੂੰ ਉਹ ਹੈ ਜਿਹੜਾ ਸੱਚ-ਮੁੱਚ ਬੇਦੋਸ਼ ਹੈ? ਤੂੰ ਬੇਦੋਸ਼ ਨਾ ਰਹੇਂਗਾ, ਤੂੰ ਸੱਚ-ਮੁੱਚ ਪੀਵੇਂਗਾ।13ਮੈਂ ਆਪਣੇ ਆਪ ਦੀ ਸਹੁੰ ਖਾਂਦਾ ਹਾਂ,” ਯਾਹਵੇਹ ਦਾ ਵਾਕ ਹੈ, “ਕਿ ਬੋਸਰਾਹ ਇੱਕ ਖੰਡਰ ਅਤੇ ਸਰਾਪ ਬਣ ਜਾਵੇਗਾ, ਇੱਕ ਦਹਿਸ਼ਤ ਅਤੇ ਬਦਨਾਮੀ ਦੀ ਇੱਕ ਵਸਤੂ ਬਣ ਜਾਵੇਗਾ; ਅਤੇ ਇਸਦੇ ਸਾਰੇ ਕਸਬੇ ਸਦਾ ਲਈ ਤਬਾਹ ਹੋ ਜਾਣਗੇ।”14ਮੈਂ ਯਾਹਵੇਹ ਤੋਂ ਇੱਕ ਸੰਦੇਸ਼ ਸੁਣਿਆ ਹੈ;ਕੌਮਾਂ ਵਿੱਚ ਇੱਕ ਦੂਤ ਇਹ ਕਹਿਣ ਲਈ ਭੇਜਿਆ ਗਿਆ ਸੀ,“ਇਸ ਉੱਤੇ ਹਮਲਾ ਕਰਨ ਲਈ ਇਕੱਠੇ ਹੋਵੋ!ਲੜਾਈ ਲਈ ਖੜ੍ਹੇ ਹੋਵੋ!”15“ਹੁਣ ਮੈਂ ਤੈਨੂੰ ਕੌਮਾਂ ਵਿੱਚ ਛੋਟਾ ਕਰ ਦਿਆਂਗਾ,ਮਨੁੱਖਜਾਤੀ ਦੁਆਰਾ ਤੁੱਛ ਜਾਣਿਆ ਜਾਵੇਗਾ।16ਉਹ ਡਰ ਜੋ ਤੁਸੀਂ ਪ੍ਰੇਰਦੇ ਹੋਅਤੇ ਤੁਹਾਡੇ ਦਿਲ ਦੇ ਹੰਕਾਰ ਨੇ ਤੁਹਾਨੂੰ ਧੋਖਾ ਦਿੱਤਾ ਹੈ,ਤੁਸੀਂ ਜਿਹੜੇ ਚਟਾਨਾਂ ਦੇ ਫਾਟਕਾਂ ਵਿੱਚ ਵੱਸਦੇ ਹੋ,ਜੋ ਪਹਾੜ ਦੀਆਂ ਉਚਾਈਆਂ ਉੱਤੇ ਕਬਜ਼ਾ ਕਰਦੇ ਹੋ।ਭਾਵੇਂ ਤੁਸੀਂ ਆਪਣਾ ਆਲ੍ਹਣਾ ਉਕਾਬਾਂ ਵਾਂਗ ਉੱਚਾ ਬਣਾਓ,ਉੱਥੋਂ ਮੈਂ ਤੁਹਾਨੂੰ ਹੇਠਾਂ ਲਿਆਵਾਂਗਾ,”ਯਾਹਵੇਹ ਦਾ ਵਾਕ ਹੈ।17“ਅਦੋਮ ਡਰਾਉਣੀ ਵਸਤੂ ਬਣ ਜਾਵੇਗਾ;ਸਾਰੇ ਜੋ ਉਸਦੇ ਵੱਲ ਦੀ ਹੋ ਕੇ ਲੰਘਦੇ ਹਨ, ਘਬਰਾ ਜਾਣਗੇਅਤੇ ਇਸਦੇ ਸਾਰੇ ਜ਼ਖਮਾਂ ਦੇ ਕਾਰਨ ਮਖੌਲ ਕਰਨਗੇ।18ਜਿਵੇਂ ਕਿ ਸੋਦੋਮ ਅਤੇ ਗਾਮੂਰਾਹ ਨੂੰ ਉਜਾੜ ਦਿੱਤਾ ਗਿਆ ਸੀ,ਉਹਨਾਂ ਦੇ ਗੁਆਂਢੀ ਕਸਬਿਆਂ ਦੇ ਨਾਲ,”ਯਾਹਵੇਹ ਦਾ ਵਾਕ ਹੈ,“ਇਸ ਲਈ ਉੱਥੇ ਕੋਈ ਨਹੀਂ ਰਹੇਗਾ;ਕੋਈ ਵੀ ਲੋਕ ਉਸ ਵਿੱਚ ਨਹੀਂ ਵੱਸਣਗੇ।19“ਜਿਵੇਂ ਇੱਕ ਸ਼ੇਰ ਯਰਦਨ ਦੀਆਂ ਝਾੜੀਆਂ ਵਿੱਚੋਂਇੱਕ ਪੱਕੇ ਵਸੇਬੇ ਵੱਲ ਆਉਂਦਾ ਹੈ,ਮੈਂ ਇੱਕ ਪਲ ਵਿੱਚ ਅਦੋਮ ਨੂੰ ਉਸ ਦੀ ਧਰਤੀ ਤੋਂ ਭਜਾ ਦਿਆਂਗਾ।ਜਿਹੜਾ ਚੁਣਿਆ ਹੋਇਆ ਹੈ ਮੈਂ ਉਸ ਲਈ ਨਿਯੁਕਤ ਕਰਾਂਗਾ?ਮੇਰੇ ਵਰਗਾ ਕੌਣ ਹੈ ਅਤੇ ਕੌਣ ਮੈਨੂੰ ਵੰਗਾਰ ਸਕਦਾ ਹੈ?ਅਤੇ ਕਿਹੜਾ ਆਜੜੀ ਮੇਰੇ ਵਿਰੁੱਧ ਖੜਾ ਹੋ ਸਕਦਾ ਹੈ?”20ਇਸ ਲਈ, ਸੁਣੋ ਕਿ ਯਾਹਵੇਹ ਨੇ ਅਦੋਮ ਦੇ ਵਿਰੁੱਧ ਕੀ ਵਿਉਂਤ ਬਣਾਈ ਹੈ,ਉਸਦੇ ਵਿਚਾਰਾ ਬਾਰੇ ਜਿਹੜੇ ਉਸਨੇ ਤੇਮਾਨ ਵਿੱਚ ਰਹਿਣ ਵਾਲਿਆਂ ਲਈ ਕੀਤੇ ਹਨ:ਸੱਚ-ਮੁੱਚ ਉਹ ਉਹਨਾਂ ਦੇ ਇੱਜੜ ਦੇ ਨਿੱਕੇ-ਨਿੱਕੇ ਵੀ ਧੂ ਕੇ ਲੈ ਜਾਣਗੇ,ਸੱਚ-ਮੁੱਚ ਉਹਨਾਂ ਦੀਆਂ ਚਾਰਗਾਹਾਂ ਵੀ ਉਹਨਾਂ ਲਈ ਵਿਰਾਨ ਹੋਣਗੀਆਂ।21ਉਹਨਾਂ ਦੇ ਡਿੱਗਣ ਦੀ ਆਵਾਜ਼ ਨਾਲ ਧਰਤੀ ਕੰਬ ਜਾਵੇਗੀ;ਉਹਨਾਂ ਦੀ ਦੁਹਾਈ ਲਾਲ ਸਾਗਰ ਤੱਕ ਗੂੰਜੇਗੀ।22ਦੇਖੋ! ਉਹ ਉਕਾਬ ਵਾਂਗੂੰ ਚੜ੍ਹੇਗਾਅਤੇ ਉੱਡੇਗਾ ਅਤੇ ਆਪਣੇ ਪਰਾਂ ਨੂੰ ਬੋਸਰਾਹ ਦੇ ਉੱਤੇ ਖਿਲਾਰੇਗਾਅਤੇ ਅਦੋਮ ਦੇ ਸੂਰਮਿਆਂ ਦਾ ਦਿਲ ਉਸ ਦਿਨ ਉਸ ਔਰਤ ਦੇ ਦਿਲ ਵਾਂਗੂੰ ਹੋਵੇਗਾਜਿੰਨ੍ਹਾਂ ਨੂੰ ਪੀੜਾਂ ਲੱਗੀਆਂ ਹਨ।
ਦਮਿਸ਼ਕ ਬਾਰੇ ਇੱਕ ਸੁਨੇਹਾ
23ਦੰਮਿਸ਼ਕ ਬਾਰੇ:“ਹਮਾਥ ਅਤੇ ਅਰਪਾਦ ਘਬਰਾ ਗਏ ਹਨ,ਕਿਉਂਕਿ ਉਹਨਾਂ ਨੇ ਬੁਰੀ ਖ਼ਬਰ ਸੁਣੀ ਹੈ।ਉਹ ਨਿਰਾਸ਼ ਹਨ,ਸਮੁੰਦਰ ਵਿੱਚ ਹਲਚਲ ਹੈ, ਉਹ ਆਰਾਮ ਨਹੀਂ ਕਰ ਸਕਦਾ।24ਦੰਮਿਸ਼ਕ ਕਮਜ਼ੋਰ ਹੋ ਗਿਆ ਹੈ,ਉਹ ਭੱਜਣ ਲਈ ਮੁੜੀ ਹੈਅਤੇ ਘਬਰਾਹਟ ਨੇ ਉਸਨੂੰ ਜਕੜ ਲਿਆ ਹੈ;ਕਸ਼ਟ ਅਤੇ ਪੀੜ ਨੇ ਉਸ ਨੂੰ ਜਕੜ ਲਿਆ ਹੈ,ਜਣੇਪੇ ਵਾਲੀ ਔਰਤ ਵਰਗਾ ਦਰਦ।25ਉਹ ਨਗਰੀ ਜਿਸ ਵਿੱਚ ਮੈਂ ਪ੍ਰਸੰਨ ਹਾਂ,ਕਿਉਂ ਨਾ ਛੱਡਿਆ ਗਿਆ?26ਯਕੀਨਨ, ਉਹ ਦੇ ਜੁਆਨ ਗਲੀਆਂ ਵਿੱਚ ਡਿੱਗ ਪੈਣਗੇ।ਉਸ ਦਿਨ ਉਸ ਦੇ ਸਾਰੇ ਸਿਪਾਹੀ ਚੁੱਪ ਕਰ ਦਿੱਤੇ ਜਾਣਗੇ,”ਸਰਵਸ਼ਕਤੀਮਾਨ ਯਾਹਵੇਹ ਦਾ ਵਾਕ ਹੈ।27“ਮੈਂ ਦੰਮਿਸ਼ਕ ਦੀਆਂ ਕੰਧਾਂ ਨੂੰ ਅੱਗ ਲਾ ਦਿਆਂਗਾ;ਇਹ ਬਨ-ਹਦਦ ਦੇ ਕਿਲ੍ਹਿਆਂ ਨੂੰ ਭਸਮ ਕਰ ਦੇਵੇਗਾ।”ਕੇਦਾਰ ਅਤੇ ਹਾਸੋਰ ਬਾਰੇ ਇੱਕ ਸੁਨੇਹਾ
28ਕੇਦਾਰ ਅਤੇ ਹਾਸੋਰ ਦੇ ਰਾਜਾਂ ਬਾਰੇ, ਜਿਨ੍ਹਾਂ ਉੱਤੇ ਬਾਬੇਲ ਦੇ ਰਾਜੇ ਨਬੂਕਦਨੱਸਰ ਨੇ ਹਮਲਾ ਕੀਤਾ ਸੀ:ਯਾਹਵੇਹ ਇਹ ਆਖਦਾ ਹੈ:“ਉੱਠ ਅਤੇ ਕੇਦਾਰ ਤੇ ਹਮਲਾ ਕਰਅਤੇ ਪੂਰਬ ਦੇ ਲੋਕਾਂ ਨੂੰ ਤਬਾਹ ਕਰ।29ਉਹਨਾਂ ਦੇ ਤੰਬੂ ਅਤੇ ਇੱਜੜ ਲੈ ਲਏ ਜਾਣਗੇ।ਉਹਨਾਂ ਦੇ ਪਨਾਹਗਾਹਾਂ ਨੂੰ ਉਹਨਾਂ ਦੇ ਸਾਰੇ ਮਾਲ ਅਤੇ ਊਠਾਂ ਸਮੇਤ ਲਿਜਾਇਆ ਜਾਵੇਗਾ।ਲੋਕ ਉਹਨਾਂ ਨੂੰ ਚੀਕਣਗੇ,‘ਹਰ ਪਾਸੇ ਦਹਿਸ਼ਤ!’30“ਛੇਤੀ ਭੱਜੋ!ਤੁਸੀਂ ਜੋ ਹਾਸੋਰ ਵਿੱਚ ਰਹਿੰਦੇ ਹੋ, ਡੂੰਘੀਆਂ ਗੁਫ਼ਾਂਵਾਂ ਵਿੱਚ ਰਹੋ,”ਯਾਹਵੇਹ ਦਾ ਵਾਕ ਹੈ।“ਬਾਬੇਲ ਦੇ ਰਾਜੇ ਨਬੂਕਦਨੱਸਰ ਨੇ ਤੁਹਾਡੇ ਵਿਰੁੱਧ ਸਾਜ਼ਿਸ਼ ਰਚੀ ਹੈ;ਉਸ ਨੇ ਤੁਹਾਡੇ ਵਿਰੁੱਧ ਇੱਕ ਯੋਜਨਾ ਬਣਾਈ ਹੈ।31“ਉੱਠੋ ਇੱਕ ਨਿਸ਼ਚਿਤ ਕੌਮ ਉੱਤੇ ਚੜ੍ਹਾਈ ਕਰੋ,ਜਿਹੜੀ ਭਰੋਸੇ ਨਾਲ ਵੱਸਦੀ ਹੈ,”ਯਾਹਵੇਹ ਦਾ ਵਾਕ ਹੈ,“ਇੱਕ ਅਜਿਹੀ ਕੌਮ ਜਿਸ ਕੋਲ ਨਾ ਤਾਂ ਦਰਵਾਜ਼ੇ ਹਨ ਅਤੇ ਨਾ ਹੀ ਅਰਲ ਹਨ;ਇਸ ਦੇ ਲੋਕ ਖ਼ਤਰੇ ਤੋਂ ਦੂਰ ਰਹਿੰਦੇ ਹਨ।32ਉਹਨਾਂ ਦੇ ਊਠ ਲੁੱਟੇ ਜਾਣਗੇ,ਅਤੇ ਉਹਨਾਂ ਦੇ ਵੱਡੇ ਇੱਜੜ ਜੰਗ ਦਾ ਮਾਲ ਬਣ ਜਾਣਗੇ।ਮੈਂ ਉਹਨਾਂ ਨੂੰ ਹਵਾਵਾਂ ਵਿੱਚ ਖਿਲਾਰ ਦਿਆਂਗਾ ਜੋ ਦੂਰ-ਦੁਰਾਡੇ ਵਿੱਚ ਹਨਅਤੇ ਉਹਨਾਂ ਤੇ ਹਰ ਪਾਸਿਓਂ ਤਬਾਹੀ ਲਿਆਵਾਂਗਾ,”ਯਾਹਵੇਹ ਦਾ ਵਾਕ ਹੈ।33“ਹਾਸੋਰ ਗਿੱਦੜਾਂ ਦਾ ਅੱਡਾ ਬਣ ਜਾਵੇਗਾ,ਸਦਾ ਲਈ ਵਿਰਾਨ ਥਾਂ।ਉੱਥੇ ਕੋਈ ਨਹੀਂ ਰਹੇਗਾ;ਕੋਈ ਵੀ ਲੋਕ ਉਸ ਵਿੱਚ ਨਹੀਂ ਰਹਿਣਗੇ।”
ਏਲਾਮ ਲਈ ਇੱਕ ਸੁਨੇਹਾ
34ਇਹ ਯਾਹਵੇਹ ਦਾ ਬਚਨ ਹੈ ਜੋ ਯਹੂਦਾਹ ਦੇ ਰਾਜੇ ਸਿਦਕੀਯਾਹ ਦੇ ਰਾਜ ਦੇ ਸ਼ੁਰੂ ਵਿੱਚ, ਏਲਾਮ ਬਾਰੇ ਯਿਰਮਿਯਾਹ ਨਬੀ ਕੋਲ ਆਇਆ ਸੀ:35ਇਹ ਉਹ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ:“ਵੇਖੋ, ਮੈਂ ਏਲਾਮ ਦੇ ਕਮਾਨ ਨੂੰ ਤੋੜ ਦਿਆਂਗਾ,ਉਹਨਾਂ ਦੀ ਤਾਕਤ ਦਾ ਮੁੱਖ ਅਧਾਰ।36ਮੈਂ ਏਲਾਮ ਦੇ ਵਿਰੁੱਧ ਅਕਾਸ਼ ਦੇ ਚੌਹਾਂ ਪਾਸਿਆਂ ਤੋਂਚਾਰ ਹਵਾਵਾਂ ਲਿਆਵਾਂਗਾ।ਮੈਂ ਉਹਨਾਂ ਨੂੰ ਚੌਹਾਂ ਹਵਾਵਾਂ ਵਿੱਚ ਖਿਲਾਰ ਦਿਆਂਗਾ,ਅਤੇ ਕੋਈ ਕੌਮ ਨਹੀਂ ਹੋਵੇਗੀਜਿੱਥੇ ਏਲਾਮ ਦੇ ਗ਼ੁਲਾਮ ਨਹੀਂ ਜਾਂਦੇ।37ਮੈਂ ਏਲਾਮ ਨੂੰ ਉਹਨਾਂ ਦੇ ਦੁਸ਼ਮਣਾਂ ਦੇ ਸਾਮ੍ਹਣੇ ਭੰਨ ਸੁੱਟਾਂਗਾ,ਉਹਨਾਂ ਦੇ ਸਾਮ੍ਹਣੇ ਜਿਹੜੇ ਉਹਨਾਂ ਨੂੰ ਮਾਰਨਾ ਚਾਹੁੰਦੇ ਹਨ।ਮੈਂ ਉਹਨਾਂ ਉੱਤੇ ਤਬਾਹੀ ਲਿਆਵਾਂਗਾ,ਇੱਥੋਂ ਤੱਕ ਕਿ ਮੇਰਾ ਭਿਆਨਕ ਕ੍ਰੋਧ ਵੀ,”ਯਾਹਵੇਹ ਦਾ ਵਾਕ ਹੈ।“ਮੈਂ ਤਲਵਾਰ ਨਾਲ ਉਹਨਾਂ ਦਾ ਪਿੱਛਾ ਕਰਾਂਗਾਜਦ ਤੱਕ ਮੈਂ ਉਹਨਾਂ ਦਾ ਅੰਤ ਨਾ ਕਰ ਲਵਾਂ।38ਮੈਂ ਏਲਾਮ ਵਿੱਚ ਆਪਣਾ ਸਿੰਘਾਸਣ ਸਥਾਪਿਤ ਕਰਾਂਗਾਅਤੇ ਉਸਦੇ ਰਾਜੇ ਅਤੇ ਅਧਿਕਾਰੀਆਂ ਨੂੰ ਤਬਾਹ ਕਰ ਦਿਆਂਗਾ,ਯਾਹਵੇਹ ਦਾ ਵਾਕ ਹੈ।39“ਫਿਰ ਵੀ ਮੈਂ ਆਉਣ ਵਾਲੇ ਦਿਨਾਂ ਵਿੱਚ ਏਲਾਮ ਦੀ ਕਿਸਮਤ ਨੂੰ ਬਹਾਲ ਕਰਾਂਗਾ,”ਯਾਹਵੇਹ ਦਾ ਵਾਕ ਹੈ।Biblica, Inc.