ਯਿਰਮਿਯਾਹ4

1ਯਾਹਵੇਹ ਦਾ ਵਾਕ ਹੈ,“ਹੇ ਇਸਰਾਏਲ, ਜੇ ਤੂੰ ਮੁੜੇਂ,ਤਾਂ ਮੇਰੇ ਕੋਲ ਵਾਪਸ ਆ ਜਾ।”“ਜੇ ਤੂੰ ਆਪਣੀਆਂ ਘਿਣਾਉਣੀਆਂ ਮੂਰਤੀਆਂ ਨੂੰ ਮੇਰੀਆਂ ਨਜ਼ਰਾਂ ਤੋਂ ਦੂਰ ਕਰੇਅਤੇ ਜੇ ਤੂੰ ਅਵਾਰਾ ਨਾ ਫਿਰੇਂ,2ਅਤੇ ਜੇਕਰ ਸੱਚੇ, ਨਿਆਂ ਅਤੇ ਧਰਮੀ ਤਰੀਕੇ ਨਾਲਜੇ ਤੂੰ ਜੀਉਂਦੇ ਯਾਹਵੇਹ ਦੀ ਸਹੁੰ ਖਾਵੇਂ,ਤਦ ਕੌਮਾਂ ਉਸ ਤੋਂ ਅਸੀਸਾਂ ਮੰਗਣਗੀਆਂਅਤੇ ਉਹ ਉਸ ਨੂੰ ਉਸਤਤ ਦੇਣਗੀਆਂ।”
3ਯਹੂਦਾਹ ਅਤੇ ਯੇਰੂਸ਼ਲੇਮ ਦੇ ਲੋਕਾਂ ਨੂੰ ਯਾਹਵੇਹ ਇਹ ਆਖਦਾ ਹੈ:“ਆਪਣੀ ਪਈ ਹੋਈ ਜ਼ਮੀਨ ਨੂੰ ਵਾਹੋਅਤੇ ਕੰਡਿਆਂ ਵਿੱਚ ਨਾ ਬੀਜੋ।4ਯਾਹਵੇਹ ਦੇ ਅੱਗੇ ਆਪਣੀ ਸੁੰਨਤ ਕਰੋ,ਆਪਣੇ ਦਿਲਾਂ ਦੀ ਸੁੰਨਤ ਕਰੋ,ਹੇ ਯਹੂਦਾਹ ਦੇ ਲੋਕੋ ਅਤੇ ਯੇਰੂਸ਼ਲੇਮ ਦੇ ਵਾਸੀਓ,ਕਿਤੇ ਮੇਰਾ ਗੁੱਸਾ ਅੱਗ ਵਾਂਗੂੰ ਭੜਕ ਉੱਠੇ,ਉਹ ਬਲ ਉੱਠੇ ਅਤੇ ਬੁਝਾਉਣ ਵਾਲਾ ਕੋਈ ਨਾ ਹੋਵੇ,ਤੁਹਾਡੀਆਂ ਕਰਤੂਤਾਂ ਦੀ ਬੁਰਿਆਈ ਦੇ ਕਾਰਨ।

ਉੱਤਰ ਤੋਂ ਆਫ਼ਤ

5“ਯਹੂਦਾਹ ਵਿੱਚ ਘੋਸ਼ਣਾ ਕਰੋ ਅਤੇ ਯੇਰੂਸ਼ਲੇਮ ਵਿੱਚ ਹੋਕਾ ਦਿਓ ਅਤੇ ਆਖੋ:‘ਸਾਰੇ ਦੇਸ਼ ਵਿੱਚ ਤੁਰ੍ਹੀ ਵਜਾਓ!’ਉੱਚੀ ਆਵਾਜ਼ ਵਿੱਚ ਪੁਕਾਰੋ ਅਤੇ ਆਖੋ:ਇਕੱਠੇ ਹੋਵੋ!ਆਓ ਅਸੀਂ ਗੜ੍ਹ ਵਾਲੇ ਸ਼ਹਿਰਾਂ ਨੂੰ ਭੱਜੀਏ!6ਤੁਸੀਂ ਸੀਯੋਨ ਵਿੱਚ ਝੰਡਾ ਉੱਚਾ ਕਰੋ!ਬਿਨਾਂ ਦੇਰੀ ਸੁਰੱਖਿਆ ਲਈ ਭੱਜੋ!ਕਿਉਂ ਜੋ ਮੈਂ ਉੱਤਰ ਵਲੋਂ ਬੁਰਿਆਈਅਤੇ ਵੱਡੀ ਬਰਬਾਦੀ ਲਿਆ ਰਿਹਾ ਹਾਂ।”
7ਇੱਕ ਸ਼ੇਰ ਆਪਣੇ ਖੂੰਹ ਵਿੱਚੋਂ ਨਿਕਲਿਆ ਹੈ;ਅਤੇ ਕੌਮਾਂ ਦੇ ਨਾਸ ਕਰਨ ਵਾਲੇ ਨੇ ਕੂਚ ਕੀਤਾ।ਉਹ ਆਪਣੇ ਥਾਂ ਤੋਂ ਨਿੱਕਲਿਆ,ਭਈ ਤੇਰੇ ਦੇਸ਼ ਨੂੰ ਵਿਰਾਨ ਕਰੇ।ਤੇਰੇ ਸ਼ਹਿਰ ਥੇਹ ਹੋ ਜਾਣਗੇ,ਅਤੇ ਉੱਥੇ ਵੱਸਣ ਵਾਲਾ ਕੋਈ ਨਾ ਰਹੇਗਾ।8ਇਸ ਲਈ ਤੱਪੜ ਪਾਓ,ਰੋਵੋ ਅਤੇ ਵਿਰਲਾਪ ਕਰੋ,ਕਿਉਂ ਜੋ ਯਾਹਵੇਹ ਦਾ ਭਿਆਨਕ ਕ੍ਰੋਧਸਾਡੇ ਕੋਲੋਂ ਨਹੀਂ ਹਟਿਆ ਹੈ।
9ਯਾਹਵੇਹ ਦਾ ਵਾਕ ਹੈ, “ਉਸ ਦਿਨ ਇਸ ਤਰ੍ਹਾਂ ਹੋਵੇਗਾ,ਰਾਜੇ ਅਤੇ ਅਧਿਕਾਰੀ ਹੌਸਲੇ ਹਾਰ ਜਾਣਗੇ,ਜਾਜਕ ਡਰ ਜਾਣਗੇ,ਅਤੇ ਨਬੀ ਘਬਰਾ ਜਾਣਗੇ।”
10ਫਿਰ ਮੈਂ ਕਿਹਾ, “ਹਾਏ, ਸਰਬਸ਼ਕਤੀਮਾਨ ਯਾਹਵੇਹ! ਕਿ ਤੂੰ ਇਨ੍ਹਾਂ ਲੋਕਾਂ ਅਤੇ ਯੇਰੂਸ਼ਲੇਮ ਨੂੰ ਇਹ ਕਹਿ ਕੇ ਵੱਡਾ ਧੋਖਾ ਦਿੱਤਾ ਹੈ, ‘ਤੁਹਾਨੂੰ ਸ਼ਾਂਤੀ ਮਿਲੇਗੀ,’ ਪਰ ਤਲਵਾਰ ਸਾਡੇ ਗਲੇ ਤੇ ਆ ਪਹੁੰਚੀ ਹੈ!”
11ਉਸ ਸਮੇਂ, ਇਨ੍ਹਾਂ ਲੋਕਾਂ ਅਤੇ ਯੇਰੂਸ਼ਲੇਮ ਨੂੰ ਕਿਹਾ ਜਾਵੇਗਾ, “ਉਜਾੜ ਵਿੱਚ ਬੰਜਰ ਉਚਾਈਆਂ ਤੋਂ ਇੱਕ ਤੇਜ਼ ਹਵਾ ਮੇਰੇ ਲੋਕਾਂ ਵੱਲ ਵਗਦੀ ਹੈ, ਪਰ ਉਡਾਉਣ ਜਾਂ ਸਾਫ਼ ਕਰਨ ਲਈ ਨਹੀਂ;12ਇੱਕ ਹਵਾ ਬਹੁਤ ਤੇਜ਼ ਮੇਰੇ ਵੱਲੋਂ ਆਉਂਦੀ ਹੈ। ਹੁਣ ਮੈਂ ਉਹਨਾਂ ਦੇ ਵਿਰੁੱਧ ਆਪਣਾ ਨਿਰਣਾ ਸੁਣਾਉਂਦਾ ਹਾਂ।”13ਦੇਖੋ! ਉਹ ਬੱਦਲਾਂ ਵਾਂਙੁ ਅੱਗੇ ਵਧਦਾ ਹੈ,ਉਸ ਦੇ ਰਥ ਵਾਵਰੋਲੇ ਵਾਂਗ ਆਉਂਦੇ ਹਨ,ਉਸ ਦੇ ਘੋੜੇ ਉਕਾਬਾਂ ਨਾਲੋਂ ਤੇਜ਼ ਹਨ।ਹਾਏ ਸਾਡੇ ਉੱਤੇ! ਅਸੀਂ ਬਰਬਾਦ ਹੋ ਗਏ ਹਾਂ!14ਯੇਰੂਸ਼ਲੇਮ, ਤੂੰ ਆਪਣੇ ਦਿਲ ਨੂੰ ਬੁਰਿਆਈ ਤੋਂ ਧੋ, ਭਈ ਤੂੰ ਬਚਾਇਆ ਜਾਵੇਂ,ਕਿੰਨ੍ਹਾਂ ਚਿਰ ਤੇਰੇ ਬੁਰੇ ਖਿਆਲ ਤੇਰੇ ਮਨ ਵਿੱਚ ਰਹਿਣਗੇ?15ਦਾਨ ਤੋਂ ਇੱਕ ਆਵਾਜ਼ ਆ ਰਹੀ ਹੈ,ਇਫ਼ਰਾਈਮ ਦੀਆਂ ਪਹਾੜੀਆਂ ਤੋਂ ਤਬਾਹੀ ਦਾ ਐਲਾਨ ਕਰਦੀ ਹੈ।16“ਕੌਮਾਂ ਨੂੰ ਇਹ ਦੱਸ,ਯੇਰੂਸ਼ਲੇਮ ਬਾਰੇ ਘੋਸ਼ਣਾ ਕਰੋ:‘ਇੱਕ ਘੇਰਾਬੰਦੀ ਕਰਨ ਵਾਲੀ ਫ਼ੌਜ ਦੂਰ ਦੇਸ਼ ਤੋਂ ਆ ਰਹੀ ਹੈ,ਯਹੂਦਾਹ ਦੇ ਸ਼ਹਿਰਾਂ ਦੇ ਵਿਰੁੱਧ ਲੜਾਈ ਦੀ ਆਵਾਜ਼ ਉਠਾਉਂਦੀ ਹੈ।17ਉਹ ਉਸ ਨੂੰ ਖੇਤ ਦੀ ਰਾਖੀ ਕਰਨ ਵਾਲੇ ਮਨੁੱਖਾਂ ਵਾਂਗ ਘੇਰ ਲੈਂਦੇ ਹਨ,ਕਿਉਂਕਿ ਉਸ ਨੇ ਮੇਰੇ ਵਿਰੁੱਧ ਬਗਾਵਤ ਕੀਤੀ ਹੈ,’ ”ਯਾਹਵੇਹ ਦਾ ਵਾਕ ਹੈ।18“ਤੇਰੀ ਚਾਲ ਅਤੇ ਤੇਰੇ ਕੰਮਾਂ ਨੇ ਇਹ ਤੇਰੇ ਉੱਤੇ ਲਿਆਂਦਾ,ਇਹ ਤੁਹਾਡੀ ਸਜ਼ਾ ਹੈ ਅਤੇਇਹ ਕਿੰਨੀ ਕੌੜੀ ਹੈ!ਇਹ ਦਿਲ ਨੂੰ ਕਿਵੇਂ ਵਿੰਨ੍ਹਦਾ ਹੈ!”
19ਹਾਏ ਮੇਰੀ ਪੀੜ, ਹਾਏ ਮੇਰੀ ਪੀੜ!ਮੈਂ ਦਰਦ ਵਿੱਚ ਹਾਂ,ਮੇਰਾ ਦਿਲ ਬੇਚੈਨ ਹੈ!ਮੇਰਾ ਦਿਲ ਮੇਰੇ ਅੰਦਰ ਧੜਕਦਾ ਹੈ,ਮੈਂ ਸ਼ਾਂਤ ਨਹੀਂ ਰਹਿ ਸਕਦਾ।ਕਿਉਂ ਜੋ ਮੈਂ ਤੁਰ੍ਹੀ ਦੀ ਆਵਾਜ਼ ਸੁਣੀ ਹੈ;ਮੈਂ ਲੜਾਈ ਦੀ ਪੁਕਾਰ ਸੁਣੀ ਹੈ।20ਤਬਾਹੀ ਦੇ ਬਾਅਦ ਤਬਾਹੀ;ਸਾਰੀ ਧਰਤੀ ਖੰਡਰ ਵਿੱਚ ਪਈ ਹੈ।ਇੱਕ ਪਲ ਵਿੱਚ ਮੇਰੇ ਤੰਬੂ ਤਬਾਹ ਹੋ ਗਏ,ਇੱਕ ਪਲ ਵਿੱਚ ਮੇਰਾ ਆਸਰਾ ਵੀ।21ਮੈਂ ਕਿੰਨੀ ਦੇਰ ਤੱਕ ਲੜਾਈ ਦੇ ਮਿਆਰ ਨੂੰ ਵੇਖਾਂਗਾ,ਅਤੇ ਤੁਰ੍ਹੀ ਦੀ ਆਵਾਜ਼ ਸੁਣਾਂਗਾ?
22“ਮੇਰੇ ਲੋਕ ਮੂਰਖ ਹਨ;ਉਹ ਮੈਨੂੰ ਨਹੀਂ ਜਾਣਦੇ।ਉਹ ਬੇਸਮਝ ਬੱਚੇ ਹਨ;ਉਹਨਾਂ ਨੂੰ ਕੋਈ ਸਮਝ ਨਹੀਂ ਹੈ।ਉਹ ਬੁਰਿਆਈ ਕਰਨ ਵਿੱਚ ਬੁੱਧਵਾਨ ਹਨ;ਉਹ ਨਹੀਂ ਜਾਣਦੇ ਕਿ ਭਲਾ ਕਿਵੇਂ ਕਰਨਾ ਹੈ।”
23ਮੈਂ ਧਰਤੀ ਵੱਲ ਦੇਖਿਆ,ਉਹ ਬੇਡੌਲ ਅਤੇ ਸੁੰਨੀ ਸੀ,ਅਤੇ ਅਕਾਸ਼ਾਂ ਵੱਲਅਤੇ ਉਹਨਾਂ ਵਿੱਚ ਚਾਨਣ ਨਹੀਂ ਸੀ।24ਮੈਂ ਪਹਾੜਾਂ ਵੱਲ ਵੇਖਿਆ,ਅਤੇ ਉਹ ਕੰਬ ਰਹੇ ਸਨ;ਸਾਰੀਆਂ ਪਹਾੜੀਆਂ ਹਿੱਲ ਰਹੀਆਂ ਸਨ।25ਮੈਂ ਦੇਖਿਆ, ਅਤੇ ਉੱਥੇ ਲੋਕ ਨਹੀਂ ਸਨ;ਅਕਾਸ਼ ਦਾ ਹਰ ਪੰਛੀ ਉੱਡ ਗਿਆ ਸੀ।26ਮੈਂ ਵੇਖਿਆ ਅਤੇ ਫਲਦਾਰ ਧਰਤੀ ਉਜਾੜ ਸੀ,ਅਤੇ ਇਸ ਦੇ ਸਾਰੇ ਕਸਬੇਯਾਹਵੇਹ ਦੇ ਅੱਗੇ, ਉਸ ਦੇ ਭਿਆਨਕ ਕ੍ਰੋਧ ਦੇ ਅੱਗੇ ਬਰਬਾਦ ਹੋ ਗਏ।
27ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ:“ਸਾਰੀ ਧਰਤੀ ਤਬਾਹ ਹੋ ਜਾਵੇਗੀ,ਫਿਰ ਵੀ ਮੈਂ ਇਸ ਨੂੰ ਪੂਰੀ ਤਰ੍ਹਾਂ ਤਬਾਹ ਨਹੀਂ ਕਰਾਂਗਾ।28ਇਸ ਲਈ ਧਰਤੀ ਸੋਗ ਕਰੇਗੀ,ਅਤੇ ਉੱਪਰ ਅਕਾਸ਼ ਹਨੇਰਾ ਹੋ ਜਾਵੇਗਾ,ਕਿਉਂਕਿ ਮੈਂ ਬੋਲਿਆ ਹੈ ਅਤੇ ਨਹੀਂ ਮੁੜਾਂਗਾ,ਮੈਂ ਫੈਸਲਾ ਕੀਤਾ ਹੈ ਅਤੇ ਵਾਪਸ ਨਹੀਂ ਮੁੜਾਂਗਾ।”
29ਘੋੜਸਵਾਰਾਂ ਅਤੇ ਤੀਰ ਅੰਦਾਜ਼ਾਂ ਦੀ ਆਵਾਜ਼ ਨਾਲਹਰ ਸ਼ਹਿਰ ਨੱਠ ਜਾਂਦਾ ਹੈ।ਕੁਝ ਝਾੜੀਆਂ ਵਿੱਚ ਜਾਂਦੇ ਹਨ;ਕੁਝ ਚੱਟਾਨਾਂ ਦੇ ਵਿਚਕਾਰ ਚੜ੍ਹਦੇ ਹਨ।ਸਾਰੇ ਨਗਰ ਉਜਾੜ ਹੋ ਜਾਂਦੇ ਹਨ।ਉਹਨਾਂ ਵਿੱਚ ਕੋਈ ਨਹੀਂ ਵੱਸਦਾ।
30ਹੇ ਉਜਾੜਨ ਵਾਲੀਏ, ਤੂੰ ਕੀ ਕਰਦੀ ਹੈ?ਆਪਣੇ ਆਪ ਨੂੰ ਲਾਲ ਰੰਗ ਦਾ ਕੱਪੜਾ ਕਿਉਂ ਪਾਵੇਂਅਤੇ ਸੋਨੇ ਦੇ ਗਹਿਣੇ ਨਾਲ ਕਿਉਂ ਸਜਾਵੇਂ?ਅਤੇ ਆਪਣੀਆਂ ਅੱਖਾਂ ਵਿੱਚ ਸੁਰਮਾ ਪਾਵੇਂ?ਤੂੰ ਵਿਅਰਥ ਆਪਣੇ ਆਪ ਨੂੰ ਸੋਹਣੀ ਬਣਾਉਂਦੀ ਹੈ।ਤੇਰੇ ਪ੍ਰੇਮੀ ਤੈਨੂੰ ਤੁੱਛ ਜਾਣਦੇ ਹਨ।ਉਹ ਤੁਹਾਨੂੰ ਮਾਰਨਾ ਚਾਹੁੰਦੇ ਹਨ।
31ਮੈਂ ਔਰਤ ਦੀ ਚੀਕ ਸੁਣਦਾ ਹਾਂ,ਜਿਸ ਆਪਣੇ ਪਹਿਲੌਠੇ ਬੱਚੇ ਨੂੰ ਜਨਮ ਦੇਣ ਵਾਲੀਆਂ ਪੀੜਾ ਲੱਗੀਆਂ ਹੋਣ,ਸੀਯੋਨ ਦੀ ਧੀ ਦੀ ਅਵਾਜ਼ ਜਿਹੜੀ ਸਾਹ ਲਈ ਹੌਂਕਦੀ ਹੈ,ਆਪਣੇ ਹੱਥ ਫੈਲਾ ਕੇ ਆਖਦੀ ਹੈ,“ਹਾਏ! ਮੈਂ ਬੇਹੋਸ਼ ਹੋ ਰਹੀ ਹਾਂ;ਮੇਰੀ ਜਾਨ ਕਾਤਲਾਂ ਦੇ ਹਵਾਲੇ ਕਰ ਦਿੱਤੀ ਗਈ ਹੈ।”

Biblica, Inc.

https://app.library.bible/content/38de522697cd8943