ਯਿਰਮਿਯਾਹ48
ਮੋਆਬ ਬਾਰੇ ਇੱਕ ਸੁਨੇਹਾ
1ਮੋਆਬ ਬਾਰੇ:ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਇਸ ਤਰ੍ਹਾਂ ਆਖਦਾ ਹੈ:“ਹਾਏ ਨਬੋ ਉੱਤੇ, ਕਿਉਂਕਿ ਇਹ ਤਬਾਹ ਹੋ ਜਾਵੇਗਾ।ਕਿਰਯਾਤਾਇਮ ਬੇਇੱਜ਼ਤ ਕੀਤਾ ਜਾਵੇਗਾ ਅਤੇ ਫੜ ਲਿਆ ਜਾਵੇਗਾ;ਕਿਲ੍ਹੇ ਨੂੰ ਬੇਇੱਜ਼ਤ ਕੀਤਾ ਜਾਵੇਗਾ ਅਤੇ ਚਕਨਾਚੂਰ ਕੀਤਾ ਜਾਵੇਗਾ।2ਮੋਆਬ ਦੀ ਕੋਈ ਹੋਰ ਉਸਤਤ ਨਹੀਂ ਕੀਤੀ ਜਾਵੇਗੀ;ਹੇਸ਼ਬੋਨ ਵਿੱਚ ਲੋਕ ਉਸ ਦੀ ਬੁਰਿਆਈ ਦੀਆਂ ਸਾਜ਼ਿਸ਼ ਕਰਨਗੇ:‘ਆਓ, ਅਸੀਂ ਉਸ ਕੌਮ ਨੂੰ ਖ਼ਤਮ ਕਰ ਦੇਈਏ।’ਹੇ ਮਦਮੇਨ ਸ਼ਹਿਰ, ਤੂੰ ਵੀ ਚੁੱਪ ਕਰਾਇਆ ਜਾਵੇਂਗਾ,ਤਲਵਾਰ ਤੇਰਾ ਪਿੱਛਾ ਕਰੇਗੀ।3ਹੋਰੋਨਾਇਮ ਸ਼ਹਿਰ ਵਿੱਚੋਂ ਦੁਹਾਈ ਦੀ ਆਵਾਜ਼,ਵੱਡੀ ਤਬਾਹੀ ਅਤੇ ਵਿਨਾਸ਼ ਦੀ ਪੁਕਾਰ।4ਮੋਆਬ ਭੰਨਿਆ ਤੋੜਿਆ ਗਿਆ,ਉਹ ਦੇ ਨਿਆਣਿਆਂ ਦਾ ਚਿੱਲਾਉਣਾ ਸੁਣਾਈ ਦਿੰਦਾ ਹੈ।5ਉਹ ਪਹਾੜੀ ਉੱਤੇ ਲੂਹੀਥ ਨੂੰ ਜਾਂਦੇ ਹਨ,ਉਹ ਜਾਂਦੇ ਹੋਏ ਬੁਰੀ ਤਰ੍ਹਾਂ ਰੋਂਦੇ ਹਨ;ਹੋਰੋਨਾਇਮ ਦੇ ਰਸਤੇਤਬਾਹੀ ਦੇ ਕਾਰਨ ਦੁੱਖ ਦੀਆਂ ਚੀਕਾਂ ਸੁਣਾਈ ਦਿੰਦੀਆਂ ਹਨ।6ਭੱਜੋ! ਆਪਣੇ ਜੀਵਨ ਲਈ ਦੌੜੋ;ਉਜਾੜ ਵਿੱਚ ਇੱਕ ਸੁੱਖੇ ਰੁੱਖ ਵਾਂਗ ਹੋ ਜਾਓ।7ਕਿਉਂਕਿ ਤੁਸੀਂ ਆਪਣੇ ਕੰਮਾਂ ਅਤੇ ਧਨ ਉੱਤੇ ਭਰੋਸਾ ਰੱਖਦੇ ਹੋ,ਤੁਹਾਨੂੰ ਵੀ ਬੰਦੀ ਬਣਾ ਲਿਆ ਜਾਵੇਗਾ,ਅਤੇ ਕਮੋਸ਼ ਆਪਣੇ ਜਾਜਕਾਂ ਅਤੇ ਅਧਿਕਾਰੀਆਂ ਸਮੇਤ ਗ਼ੁਲਾਮੀ ਵਿੱਚ ਚਲਾ ਜਾਵੇਗਾ।8ਤਬਾਹ ਕਰਨ ਵਾਲਾ ਹਰ ਕਸਬੇ ਦੇ ਵਿਰੁੱਧ ਆਵੇਗਾ,ਅਤੇ ਕੋਈ ਵੀ ਨਗਰ ਨਹੀਂ ਬਚੇਗਾ।ਘਾਟੀ ਤਬਾਹ ਹੋ ਜਾਵੇਗੀਅਤੇ ਪਠਾਰ ਤਬਾਹ ਹੋ ਜਾਵੇਗਾ,ਕਿਉਂਕਿ ਯਾਹਵੇਹ ਨੇ ਬੋਲਿਆ ਹੈ।9ਮੋਆਬ ਉੱਤੇ ਲੂਣ ਪਾ,ਕਿਉਂ ਜੋ ਉਹ ਬਰਬਾਦ ਹੋ ਜਾਵੇਗੀ।ਉਸ ਦੇ ਨਗਰ ਵਿਰਾਨ ਹੋ ਜਾਣਗੇ,ਉਹਨਾਂ ਵਿੱਚ ਰਹਿਣ ਵਾਲਾ ਕੋਈ ਨਹੀਂ ਹੋਵੇਗਾ।10“ਸਰਾਪੀ ਹੈ ਉਹ ਜਿਹੜਾ ਯਾਹਵੇਹ ਦਾ ਕੰਮ ਆਲਸੀ ਨਾਲ ਕਰਦਾ ਹੈ!ਅਤੇ ਸਰਾਪੀ ਹੈ ਉਹ ਜਿਹੜਾ ਆਪਣੀ ਤਲਵਾਰ ਨੂੰ ਲਹੂ ਵਹਾਉਣ ਤੋਂ ਰੋਕਦਾ ਹੈ!11“ਮੋਆਬ ਜੁਆਨੀ ਤੋਂ ਅਰਾਮ ਵਿੱਚ ਹੈ,ਜਿਵੇਂ ਭਾਂਡੇ ਉੱਤੇ ਬਚੀ ਹੋਈ ਦਾਖ਼ਰਸ ਵਾਂਗ,ਇੱਕ ਘੜੇ ਤੋਂ ਦੂਜੇ ਵਿੱਚ ਡੋਲ੍ਹਿਆ ਨਹੀਂ ਗਿਆਉਹ ਗ਼ੁਲਾਮੀ ਵਿੱਚ ਨਹੀਂ ਗਈ ਹੈ।ਇਸ ਲਈ ਉਹ ਦਾ ਸੁਆਦ ਉਹ ਦੇ ਵਿੱਚ ਕਾਇਮ ਰਿਹਾ,ਅਤੇ ਉਸਦੀ ਖੁਸ਼ਬੂ ਬਦਲੀ ਨਹੀਂ ਹੈ।12ਪਰ ਉਹ ਦਿਨ ਆ ਰਹੇ ਹਨ,” ਯਾਹਵੇਹ ਦਾ ਵਾਕ ਹੈ,“ਜਦੋਂ ਮੈਂ ਘੜੇ ਵਿੱਚੋਂ ਡੋਲ੍ਹਣ ਵਾਲੇ ਆਦਮੀਆਂ ਨੂੰ ਭੇਜਾਂਗਾ,ਅਤੇ ਉਹ ਉਸਨੂੰ ਡੋਲ੍ਹ ਦੇਣਗੇ;ਉਹ ਉਸ ਦੇ ਘੜੇ ਖਾਲੀ ਕਰ ਦੇਣਗੇਅਤੇ ਉਹ ਦੇ ਘੜੇ ਭੰਨ ਦੇਣਗੇ।13ਤਦ ਮੋਆਬ ਕਮੋਸ਼ ਤੋਂ ਸ਼ਰਮਿੰਦਾ ਹੋਵੇਗਾ,ਜਿਵੇਂ ਇਸਰਾਏਲ ਨੂੰ ਸ਼ਰਮਿੰਦਾ ਕੀਤਾ ਗਿਆ ਸੀਜਦੋਂ ਉਹਨਾਂ ਨੇ ਬੈਤਏਲ ਉੱਤੇ ਭਰੋਸਾ ਰੱਖਿਆ ਸੀ।14“ਤੁਸੀਂ ਕਿਵੇਂ ਕਹਿ ਸਕਦੇ ਹੋ, ‘ਅਸੀਂ ਯੋਧੇ ਹਾਂ,ਲੜਾਈ ਵਿੱਚ ਸੂਰਬੀਰ ਹਾਂ’?15ਮੋਆਬ ਤਬਾਹ ਹੋ ਜਾਵੇਗਾ ਅਤੇ ਉਸ ਦੇ ਨਗਰਾਂ ਉੱਤੇ ਹਮਲਾ ਕੀਤਾ ਜਾਵੇਗਾ।ਉਸਦੇ ਸਭ ਤੋਂ ਵਧੀਆ ਜਵਾਨ ਕਤਲੇਆਮ ਹੋਣ ਲਈ ਹੇਠਾਂ ਜਾਣਗੇ,”ਰਾਜੇ ਦਾ ਵਾਕ ਹੈ, ਜਿਸਦਾ ਨਾਮ ਸਰਬਸ਼ਕਤੀਮਾਨ ਯਾਹਵੇਹ ਹੈ।16“ਮੋਆਬ ਦਾ ਡਿੱਗਣਾ ਨੇੜੇ ਹੈ;ਉਸਦੀ ਬਿਪਤਾ ਜਲਦੀ ਆਵੇਗੀ।17ਉਸ ਲਈ ਸੋਗ ਕਰੋ, ਉਹ ਸਾਰੇ ਜੋ ਉਸ ਦੇ ਆਲੇ-ਦੁਆਲੇ ਰਹਿੰਦੇ ਹਨ,ਉਹ ਸਾਰੇ ਜੋ ਉਸ ਦੀ ਪ੍ਰਸਿੱਧੀ ਨੂੰ ਜਾਣਦੇ ਹੋ;‘ਕਿਵੇਂ ਇਹ ਤਕੜਾ ਢਾਂਗਾ ਟੁੱਟ ਗਿਆ,ਉਹ ਸੋਹਣਾ ਡੰਡਾ!’18“ਹੇ ਦੀਬੋਨ ਦੇ ਵਸਨੀਕ ਧੀਏ,ਆਪਣੀ ਮਹਿਮਾ ਤੋਂ ਹੇਠਾਂ ਆ ਜਾਓਅਤੇ ਸੁੱਕੀ ਜ਼ਮੀਨ ਉੱਤੇ ਬੈਠ,ਕਿਉਂਕਿ ਮੋਆਬ ਨੂੰ ਤਬਾਹ ਕਰਨ ਵਾਲਾ ਤੁਹਾਡੇ ਵਿਰੁੱਧ ਆਵੇਗਾਅਤੇ ਤੁਹਾਡੇ ਗੜ੍ਹ ਵਾਲੇ ਸ਼ਹਿਰਾਂ ਨੂੰ ਤਬਾਹ ਕਰ ਦੇਵੇਗਾ।19ਸੜਕ ਦੇ ਕਿਨਾਰੇ ਖਲੋ ਕੇ ਦੇਖੋ,ਤੁਸੀਂ ਜਿਹੜੇ ਅਰੋਏਰ ਵਿੱਚ ਰਹਿੰਦੇ ਹੋ।ਭੱਜ ਰਹੇ ਆਦਮੀ ਅਤੇ ਭੱਜ ਰਹੀ ਔਰਤ ਨੂੰ ਪੁੱਛੋ,ਉਹਨਾਂ ਨੂੰ ਪੁੱਛੋ, ‘ਕੀ ਹੋਇਆ ਹੈ?’20ਮੋਆਬ ਬੇਇੱਜ਼ਤ ਹੈ, ਕਿਉਂਕਿ ਉਹ ਚਕਨਾਚੂਰ ਹੋ ਗਈ ਹੈ।ਰੋਵੋ ਅਤੇ ਚਿੱਲਾਓ!ਅਰਨੋਨ ਦੁਆਰਾ ਘੋਸ਼ਣਾ ਕਰੋਕਿ ਮੋਆਬ ਤਬਾਹ ਹੋ ਗਿਆ ਹੈ।21ਪੱਧਰੇ ਦੇਸ਼ ਉੱਤੇ ਨਿਆਂ ਆਇਆ ਹੈਅਰਥਾਤ ਹੋਲੋਨ, ਯਹਜ਼ਾਹ ਅਤੇ ਮੇਫਾਅਥ,22ਦੀਬੋਨ ਉੱਤੇ, ਨਬੋ ਉੱਤੇ, ਬੈਥ-ਦਿਬਲਾਤਇਮ ਉੱਤੇ,23ਕਿਰਯਾਤਾਇਮ, ਬੈਥ-ਗਾਮੂਲ ਅਤੇ ਬੈਥ-ਮਾਓਨ ਉੱਤੇ,24ਕੇਰੀਯੋਥ ਉੱਤੇ ਅਤੇ ਬੋਸਰਾਹ,ਮੋਆਬ ਦੇ ਸਾਰੇ ਦੂਰ ਅਤੇ ਨੇੜੇ ਦੇ ਕਸਬਿਆਂ ਉੱਤੇ।25ਮੋਆਬ ਦਾ ਸਿੰਗ ਕੱਟਿਆ ਗਿਆ ਹੈ;ਉਸਦੀ ਬਾਂਹ ਟੁੱਟ ਗਈ ਹੈ,”ਯਾਹਵੇਹ ਦਾ ਵਾਕ ਹੈ।26“ਉਸ ਨੂੰ ਸ਼ਰਾਬੀ ਬਣਾ,ਕਿਉਂਕਿ ਉਸਨੇ ਯਾਹਵੇਹ ਦੀ ਨਿੰਦਿਆ ਕੀਤੀ ਹੈ।ਮੋਆਬ ਆਪਣੀ ਉਲਟੀ ਵਿੱਚ ਡੁੱਬ ਜਾਵੇ।ਉਸਨੂੰ ਮਖੌਲ ਦਾ ਵਿਸ਼ਾ ਬਣਨ ਦਿਓ।27ਕੀ ਇਸਰਾਏਲ ਤੁਹਾਡੇ ਮਖੌਲ ਦਾ ਵਿਸ਼ਾ ਨਹੀਂ ਸੀ?ਕੀ ਉਹ ਚੋਰਾਂ ਵਿੱਚ ਫੜੀ ਗਈ ਸੀ,ਕਿ ਜਦੋਂ ਵੀ ਤੁਸੀਂ ਉਸ ਬਾਰੇ ਗੱਲ ਕਰਦੇ ਹੋਤਾਂ ਤੁਸੀਂ ਘਿਣ ਵਿੱਚ ਆਪਣਾ ਸਿਰ ਹਿਲਾ ਦਿੰਦੇ ਹੋ?28ਹੇ ਮੋਆਬ ਵਿੱਚ ਰਹਿਣ ਵਾਲਿਓ,ਆਪਣੇ ਸ਼ਹਿਰਾਂ ਨੂੰ ਛੱਡ ਕੇ ਚੱਟਾਨਾਂ ਵਿੱਚ ਵੱਸੋ।ਉਸ ਘੁੱਗੀ ਵਾਂਗ ਬਣੋ ਜੋ ਗੁਫ਼ਾ ਦੇ ਮੂੰਹ ਉੱਤੇਆਪਣਾ ਆਲ੍ਹਣਾ ਬਣਾਉਂਦਾ ਹੈ।29“ਅਸੀਂ ਮੋਆਬ ਦੇ ਹੰਕਾਰ ਬਾਰੇ ਸੁਣਿਆ ਹੈ,ਉਸਦਾ ਹੰਕਾਰ ਕਿੰਨਾ ਵੱਡਾ ਹੈ!ਉਸਦੀ ਬੇਵਕੂਫ਼ੀ, ਉਸਦਾ ਹੰਕਾਰ, ਉਸ ਦੀ ਘਮੰਡਅਤੇ ਉਸਦੇ ਦਿਲ ਦੇ ਆਕੜ ਬਾਰੇ।30ਮੈਂ ਉਸਦੀ ਬੇਇੱਜ਼ਤੀ ਨੂੰ ਜਾਣਦਾ ਹਾਂ ਪਰ ਇਹ ਵਿਅਰਥ ਹੈ,”ਯਾਹਵੇਹ ਦਾ ਵਾਕ ਹੈ,“ਅਤੇ ਉਸਦੀ ਸ਼ੇਖੀ ਕੁਝ ਵੀ ਪੂਰਾ ਨਹੀਂ ਕਰਦੀ।31ਇਸ ਲਈ ਮੈਂ ਮੋਆਬ ਲਈ ਰੋਦਾ ਹਾਂ,ਸਾਰੇ ਮੋਆਬ ਲਈ ਮੈਂ ਪੁਕਾਰਦਾ ਹਾਂ,ਮੈਂ ਕੀਰ ਹੇਰਾਸੇਥ ਦੇ ਲੋਕਾਂ ਲਈ ਦੁਹਾਈ ਦਿੰਦਾ ਹਾਂ।32ਮੈਂ ਤੁਹਾਡੇ ਲਈ ਰੋਂਦਾ ਹਾਂ, ਜਿਵੇਂ ਯਾਜ਼ਰ ਰੋਂਦਾ ਹੈ,ਹੇ ਸਿਬਮਾਹ ਦੀਆਂ ਵੇਲਾਂ।ਤੁਹਾਡੀਆਂ ਟਹਿਣੀਆਂ ਸੀਹ ਤੱਕ ਫੈਲੀਆਂ ਹੋਈਆਂ ਹਨ;ਉਹ ਯਾਜ਼ਰ ਤੱਕ ਪਹੁੰਚੇ।ਤਬਾਹ ਕਰਨ ਵਾਲਾ ਤੁਹਾਡੇ ਪੱਕੇ ਹੋਏ ਫਲਾਂ ਅਤੇ ਅੰਗੂਰਾਂ ਉੱਤੇ ਡਿੱਗ ਪਿਆ ਹੈ।33ਅਨੰਦ ਅਤੇ ਮੌਜ ਫਲਦਾਰ ਖੇਤ ਤੋਂ,ਮੋਆਬ ਦੇ ਦੇਸ਼ ਤੋਂ ਚੁੱਕੇ ਗਏ।ਮੈਂ ਚੁਬੱਚਿਆਂ ਤੋਂ ਮੈ ਬੰਦ ਕਰ ਦਿੱਤੀ,ਕੋਈ ਲਲਕਾਰ ਕੇ ਨਾ ਲਤਾੜੇਗਾ,ਉਹਨਾਂ ਦੀ ਲਲਕਾਰ,ਲਲਕਾਰ ਨਾ ਹੋਵੇਗੀ।34“ਉਹਨਾਂ ਦੇ ਰੋਣ ਦੀ ਆਵਾਜ਼ ਹੇਸ਼ਬੋਨ ਤੋਂ ਅਲਾਲੇਹਅਤੇ ਯਹਾਜ਼ ਤੱਕ, ਸੋਆਰ ਤੋਂ ਹੋਰੋਨਾਇਮਅਤੇ ਏਗਲਥ ਸ਼ੈਲੀਸ਼ੀਯਾਹ ਤੱਕ,ਕਿਉਂ ਜੋ ਨਿਮਰੀਮ ਦੇ ਪਾਣੀ ਵੀ ਸੁੱਕ ਗਏ ਹਨ।35ਮੋਆਬ ਵਿੱਚ ਮੈਂ ਉਹਨਾਂ ਲੋਕਾਂ ਦਾ ਅੰਤ ਕਰ ਦਿਆਂਗਾਜਿਹੜੇ ਉੱਚੇ ਸਥਾਨਾਂ ਉੱਤੇ ਚੜ੍ਹਾਵੇ ਚੜ੍ਹਾਉਂਦੇ ਹਨਅਤੇ ਆਪਣੇ ਦੇਵਤਿਆਂ ਲਈ ਧੂਪ ਧੁਖਾਉਂਦੇ ਹਨ,”ਯਾਹਵੇਹ ਦਾ ਵਾਕ ਹੈ।36“ਇਸ ਲਈ ਮੇਰਾ ਦਿਲ ਮੋਆਬ ਲਈ ਬੰਸਰੀ ਵਾਂਗ ਵਿਰਲਾਪ ਕਰਦਾ ਹੈ;ਇਹ ਕੀਰ ਹੇਰਾਸੇਥ ਦੇ ਲੋਕਾਂ ਲਈ ਬੰਸਰੀਆਂ ਵਾਂਗ ਵਿਰਲਾਪ ਕਰਦਾ ਹੈ।ਉਹਨਾਂ ਨੇ ਜੋ ਦੌਲਤ ਹਾਸਲ ਕੀਤੀ ਸੀ ਉਹ ਖਤਮ ਹੋ ਗਈ ਹੈ।37ਹਰ ਇੱਕ ਸਿਰ ਮੁੰਨਿਆ ਜਾਂਦਾ ਹੈਅਤੇ ਹਰ ਦਾੜ੍ਹੀ ਕੱਟੀ ਜਾਂਦੀ ਹੈ;ਹਰ ਹੱਥ ਕੱਟਿਆ ਹੋਇਆ ਹੈਅਤੇ ਹਰ ਕਮਰ ਤੱਪੜ ਨਾਲ ਢੱਕੀ ਹੋਈ ਹੈ।38ਮੋਆਬ ਦੀਆਂ ਸਾਰੀਆਂ ਛੱਤਾਂ ਉੱਤੇ ਅਤੇ ਚੌਂਕਾਂ ਵਿੱਚ ਸੋਗ ਦੇ ਸਿਵਾਏ ਕੁਝ ਨਹੀਂ ਹੈ,ਕਿਉਂ ਜੋ ਮੈਂ ਮੋਆਬ ਨੂੰ ਇੱਕ ਘੜੇ ਵਾਂਗ ਤੋੜ ਦਿੱਤਾ ਹੈ ਜਿਸਨੂੰ ਕੋਈ ਨਹੀਂ ਚਾਹੁੰਦਾ ਹੈ,”ਯਾਹਵੇਹ ਦਾ ਵਾਕ ਹੈ।39“ਉਹ ਕਿੰਨੀ ਟੁੱਟ ਗਈ ਹੈ! ਉਹ ਕਿਵੇਂ ਵਿਰਲਾਪ ਕਰਦੇ ਹਨ!ਕਿੰਝ ਮੋਆਬ ਨੇ ਸ਼ਰਮ ਨਾਲ ਉਸ ਨੂੰ ਮੋੜ ਲਿਆ!ਮੋਆਬ ਮਜ਼ਾਕ ਦਾ ਪਾਤਰ ਬਣ ਗਿਆ ਹੈ,ਆਪਣੇ ਆਲੇ-ਦੁਆਲੇ ਦੇ ਸਾਰੇ ਲੋਕਾਂ ਲਈ ਦਹਿਸ਼ਤ ਦਾ ਵਿਸ਼ਾ ਬਣ ਗਿਆ ਹੈ।”40ਇਹ ਉਹ ਹੈ ਜੋ ਯਾਹਵੇਹ ਆਖਦਾ ਹੈ:“ਵੇਖੋ, ਉਹ ਉਕਾਬ ਵਾਂਗੂੰ ਉੱਡੇਗਾ, ਮੋਆਬ ਦੇ ਵਿਰੁੱਧ ਆਪਣੇ ਪਰਾਂ ਨੂੰ ਖਿਲਾਰੇਗਾ।41ਕੇਰੀਯੋਥ ਉੱਤੇ ਕਬਜ਼ਾ ਕਰ ਲਿਆ ਜਾਵੇਗਾਅਤੇ ਗੜ੍ਹਾਂ ਉੱਤੇ ਅਧਕਾਰ ਕਰ ਲਿਆ ਜਾਵੇਗਾ।ਉਸ ਦਿਨ ਮੋਆਬ ਦੇ ਯੋਧਿਆਂ ਦੇ ਦਿਲਜਣੇਪੇ ਵਾਲੀ ਔਰਤ ਦੇ ਦਿਲ ਵਰਗੇ ਹੋਣਗੇ।42ਮੋਆਬ ਨੂੰ ਇੱਕ ਕੌਮ ਵਜੋਂ ਤਬਾਹ ਕਰ ਦਿੱਤਾ ਜਾਵੇਗਾਕਿਉਂਕਿ ਉਸਨੇ ਯਾਹਵੇਹ ਦੀ ਉਲੰਘਣਾ ਕੀਤੀ ਸੀ।43ਹੇ ਮੋਆਬ ਦੇ ਲੋਕੋ,ਡਰ, ਟੋਆ ਅਤੇ ਫੰਦਾ ਤੁਹਾਡਾ ਇੰਤਜ਼ਾਰ ਕਰ ਰਹੇ ਹਨ,”ਯਾਹਵੇਹ ਦਾ ਵਾਕ ਹੈ।44“ਜੋ ਕੋਈ ਦਹਿਸ਼ਤ ਤੋਂ ਭੱਜਦਾ ਹੈਇੱਕ ਟੋਏ ਵਿੱਚ ਡਿੱਗੇਗਾ,ਜੋ ਕੋਈ ਟੋਏ ਵਿੱਚੋਂ ਬਾਹਰ ਨਿੱਕਲੇਗਾਇੱਕ ਫਾਹੀ ਵਿੱਚ ਫਸ ਜਾਵੇਗਾ;ਕਿਉਂ ਜੋ ਮੈਂ ਮੋਆਬ ਉੱਤੇਉਸ ਦੀ ਸਜ਼ਾ ਦਾ ਸਾਲ ਲਿਆਵਾਂਗਾ,”ਯਾਹਵੇਹ ਦਾ ਵਾਕ ਹੈ।45“ਹੇਸ਼ਬੋਨ ਦੇ ਸਾਯੇ ਵਿੱਚਭਗੌੜੇ ਬੇਵੱਸ ਖੜ੍ਹੇ ਹਨ,ਕਿਉਂ ਜੋ ਹਸ਼ਬੋਨ ਵਿੱਚੋਂ ਅੱਗ ਨਿਕਲੀ ਹੈ,ਸੀਹੋਨ ਦੇ ਵਿਚਕਾਰੋਂ ਇੱਕ ਅੱਗ;ਉਹ ਮੋਆਬ ਦੇ ਮੱਥੇ ਨੂੰ ਸਾੜ ਦਿੰਦੀ ਹੈ,ਰੌਲਾ ਪਾਉਣ ਵਾਲਿਆਂ ਦੀਆਂ ਖੋਪੜੀਆਂ।46ਹੇ ਮੋਆਬ, ਤੇਰੇ ਉੱਤੇ ਹਾਏ!ਕਮੋਸ਼ ਦੇ ਲੋਕ ਤਬਾਹ ਹੋ ਗਏ ਹਨ;ਤੇਰੇ ਪੁੱਤਰ ਗ਼ੁਲਾਮ ਹੋ ਕੇ ਲਏ ਗਏਅਤੇ ਤੇਰੀਆਂ ਧੀਆਂ ਨੂੰ ਗ਼ੁਲਾਮੀ ਵਿੱਚ ਲਿਜਾਇਆ ਗਿਆ ਹੈ।47“ਫਿਰ ਵੀ ਮੈਂ ਆਉਣ ਵਾਲੇ ਦਿਨਾਂ ਵਿੱਚ ਮੋਆਬ ਦੀ ਕਿਸਮਤ ਨੂੰ ਬਹਾਲ ਕਰਾਂਗਾ,”ਯਾਹਵੇਹ ਦਾ ਵਾਕ ਹੈ।ਇੱਥੇ ਮੋਆਬ ਦਾ ਨਿਆਂ ਖਤਮ ਹੁੰਦਾ ਹੈ।
Biblica, Inc.